ਸਮੱਗਰੀ 'ਤੇ ਜਾਓ

ਪੁਰਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਰਦ (ਫ਼ਾਰਸੀ) ਜਾਂ ਜਨਾ ਜਾਂ ਆਦਮੀ (ਇਬਰਾਨੀ) ਜਾਂ ਮੈਨ (ਅੰਗਰੇਜ਼ੀ: Man), ਨਰ ਮਾਨਵ ਨੂੰ ਕਿਹਾ ਜਾਂਦਾ ਹੈ, ਜਦਕਿ ਮਾਦਾ ਮਾਨਵ ਨੂੰ ਔਰਤ ਕਹਿੰਦੇ ਹਨ। ਇਸ ਸ਼ਬਦ ਦੀ ਵਰਤੋਂ ਆਮ ਤੌਰ 'ਤੇ ਬਾਲਗ ਨਰ ਮਾਨਵ ਲਈ ਹੀ ਕੀਤੀ ਜਾਂਦੀ ਹੈ। ਕਿਸ਼ੋਰ ਉਮਰ ਦੇ ਨਰ ਮਾਨਵ ਨੂੰ ਮੁੰਡਾ ਜਾਂ ਲੜਕਾ ਕਹਿ ਲਿਆ ਜਾਂਦਾ ਹੈ।

ਬਹੁਤੇ ਹੋਰ ਨਰ ਥਣਧਾਰੀਆਂ ਵਾਂਗ ਹੀ ਇੱਕ ਮਰਦ ਦਾ ਜੀਨੋਮ ਆਮ ਤੌਰ ਆਪਣੀ ਮਾਤਾ ਕੋਲੋਂ ਇੱਕ X ਗੁਣਸੂਤਰ ਅਤੇ ਆਪਣੇ ਪਿਤਾ ਕੋਲੋਂ ਇੱਕ Y ਗੁਣਸੂਤਰ ਪ੍ਰਾਪਤ ਕਰਦਾ ਹੈ। ਨਰ ਭਰੂਣ ਵੱਡੀ ਮਾਤਰਾ ਵਿੱਚ ਐਂਡਰੋਜਨ ਅਤੇ ਇੱਕ ਨਾਰੀ ਭਰੂਣ ਘੱਟ ਮਾਤਰਾ ਵਿੱਚ ਐਸਟਰੋਜਨ ਪੈਦਾ ਕਰਦਾ ਹੈ। ਸੈਕਸ ਸਟੀਰੌਇਡਾਂ ਦੀ ਇਹ ਸਾਪੇਖਕ ਮਾਤਰਾ ਦਾ ਇਹ ਫ਼ਰਕ ਨਰ ਅਤੇ ਨਾਰੀ ਨੂੰ ਨਿਖੇੜਨ ਵਾਲੇ ਸਰੀਰਕ ਅੰਤਰ ਲਈ ਜ਼ਿੰਮੇਵਾਰ ਹੁੰਦਾ ਹੈ।