ਪੇਂਡੂ ਸਭਿਆਚਾਰ
ਪੇਂਡੂ ਸੱਭਿਆਚਾਰ ਦਾ ਨਾਂ ਸੁਣਦਿਆਂ ਹੀ ਮਨ ਵਿੱਚ ਖੇਤੀਬਾੜੀ ਨਾਲ ਸਬੰਧਤ ਧੰਦਿਆਂ ਵਿੱਚ ਲੱਗੇ ਲੋਕਾਂ ਅਤੇ ਵਿਸ਼ਾਲ ਖੁੱਲ੍ਹੇ ਅਸਮਾਨ ਹੇਠਾਂ ਵੱਸੇ ਹੋਏ ਪਿੰਡਾਂ ਅਤੇ ਛੋਟੇ ਛੋਟੇ ਇਕੱਠਾਂ ਵਿੱਚ ਵਸੇ ਹੋਏ ਇਨਸਾਨੀ ਸਮੂਹਾਂ ਦਾ ਦ੍ਰਿਸ਼ ਵਿਚਰਦਾ ਹੈ ਭਾਵੇਂ ਕਿ ਖੇਤੀਬਾੜੀ ਕਰਨ ਵਾਲਿਆਂ ਜਾਂ ਇਨ੍ਹਾਂ ਪੇਂਡੂ ਲੋਕਾਂ ਵਿੱਚ ਕੁਝ ਫ਼ਰਕ ਪੈਦਾ ਕਰਦੇ ਹਨ ਪਰ ਫਿਰ ਵੀ ਇਨ੍ਹਾਂ ਪੇਂਡੂ ਲੋਕਾਂ ਦੀ ਆਰਥਕਤਾ ਸਮਾਜਿਕ ਸੰਸਥਾਵਾਂ ਤੇ ਝੁਕਾਅ ਵਿੱਚ ਕੁਝ ਸਮਾਨਤਾਵਾਂ ਮਿਲਦੀਆਂ ਹਨ ਜੋ ਕਿ ਇਨ੍ਹਾਂ ਲੋਕਾਂ ਨੂੰ ਦੂਸਰੇ ਸਮੂਹ ਭਾਵ ਸ਼ਹਿਰੀ ਸਮੂਹਾਂ ਨਾਲੋਂ ਵੱਖ ਵੱਖ ਕਰਦੀਆਂ ਹਨ। ਬ੍ਰਾਊਨ ਲਿਖਦਾ ਹੈ ਕਿ ਮਨੁੱਖ ਹੀ ਸਮਾਜਿਕ ਰਚਨਾ ਦੇ ਅੰਸ਼ ਹਨ ਤੇ ਰਚਨਾ ਆਪਣੇ ਆਪ ਵਿੱਚ ਮਨੁੱਖਾਂ ਦੇ ਸਪਸ਼ਟ ਨਿਯਮ ਅਤੇ ਸੰਸਥਾਗਤ ਸੰਬੰਧਾਂ ਦਾ ਸੁਮੇਲ ਹੈ ਜਦੋਂ ਅਸੀਂ ਰਚਨਾ ਸ਼ਬਦ ਦਾ ਪ੍ਰਯੋਗ ਕਰਦੇ ਹਨ ਸਾਡਾ ਮਤਲਬ ਹੈ ਕਿ ਵੱਖ ਵੱਖ ਅੰਗਾਂ ਜਾਂ ਤੱਤਾਂ ਦੀ ਕਰਮ ਬੱਧਤਾ। ਸੰਗੀਤਕਾਰੀ ਜਾਂ ਸੰਗੀਤ ਬਣਾਉਣਾ ਇੱਕ ਰਚਨਾ ਹੈ ਅਤੇ ਇਸੇ ਤਰ੍ਹਾਂ ਹੀ ਇੱਕ ਵਾਕ ਵੀ ਰਚਨਾ ਹੈ। ਪਾਰਸ਼ਦ ਦੇ ਵਿਚਾਰ ਅਨੁਸਾਰ ਸਮਾਜਿਕ ਰਚਨਾ ਪਰਸਪਰ ਸਬੰਧਤ ਸੰਸਥਾਵਾਂ ਏਜੰਸੀਆਂ ਤੇ ਸਮਾਜਿਕ ਸਰੂਪ ਅਤੇ ਮਨੁੱਖ ਦੁਆਰਾ ਗ੍ਰਹਿਣ ਕੀਤੇ ਰੁਤਬੇ ਤੇ ਭੂਮਿਕਾਵਾਂ ਦੀ ਕ੍ਰਮਬੱਧ ਤਰਤੀਬ ਹੈ। ਪੇਂਡੂ ਸਮਾਜ ਵਿੱਚ ਮਨੁੱਖੀ ਸੰਸਥਾਵਾਂ ਦਾ ਤਾਣਾ ਬਾਣਾ ਕੀ ਹੈ ਭਾਰਤੀ ਪੇਂਡੂ ਸਮਾਜ ਦੇ ਕੁਝ ਅਜਿਹੇ ਤੱਤ ਹਨ ਜੋ ਇਸ ਸੰਸਾਰ ਦੇ ਹੋਰ ਸਮਾਜ ਤੋਂ ਵੱਖ ਬਣਾਉਂਦੇ ਹਨ। ਜਾਤ ਪ੍ਰਣਾਲੀ ਭਾਰਤੀ ਸਮਾਜ ਸਭ ਤੋਂ ਵੱਖਰਾ ਅਤੇ ਅਨੋਖਾ ਨਕਸ਼ ਹੈ ਜੋ ਸੰਸਾਰ ਦੇ ਹੋਰ ਮੁਲਕਾਂ ਵਿੱਚ ਜਾਂ ਤਾਂ ਬਿਲਕੁਲ ਨਹੀਂ ਜਾਂ ਫਿਰ ਬਹੁਤ ਘੱਟ ਮਿਲਦਾ ਹੈ ਇਸ ਪੱਖੋਂ ਪੇਂਡੂ ਸਮਾਜ ਵਿੱਚ ਜਾਤ ਭਾਰਤ ਦੇ ਆਧਾਰ ਤੇ ਵੱਖ ਵੱਖ ਵੱਖਰੇਵੇਂ ਕੀਤੇ ਜਾਂਦੇ ਹਨ ਪੇਂਡੂ ਸਮਾਜ ਵਿੱਚ ਜਾਤ ਦੇ ਆਧਾਰ ਤੇ ਕਿੱਤਿਆਂ ਨੂੰ ਵੀ ਵੰਡਿਆ ਜਾਂਦਾ ਹੈ। ਜਾਤ ਪੇਂਡੂ ਲੋਕਾਂ ਦੇ ਧਰਮ ਪੱਖੋਂ ਵੀ ਰੁਤਬਾ ਨਿਰਧਾਰਨ ਕਰਦੀ ਹੈ ਉਦਾਹਰਨ ਬ੍ਰਾਹਮਣ ਨੂੰ ਧਰਮ ਪੱਖੋਂ ਸਰਵੋਤਮ ਸਥਾਨ ਪ੍ਰਾਪਤ ਹੈ ਜਦਕਿ ਸ਼ੂਦਰਾਂ ਜਾਂ ਨੀਵੀਂ ਜਾਤੀ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਵਿੱਚ ਪੂਜਾ ਕਰਨ ਦੀ ਵੀ ਖੁੱਲ੍ਹ ਨਹੀਂ ਜਾਤ ਪਾਤ ਦੇ ਆਧਾਰ ਤੇ ਇਸ ਤਰ੍ਹਾਂ ਪੇਂਡੂ ਸਮਾਜ ਵਿੱਚ ਵਖਰੇਵੇਂ ਕੀਤੇ ਜਾਂਦੇ ਹਨ
ਸਭਿਆਚਾਰਕ ਸਾਂਝ
[ਸੋਧੋ]ਪੇਂਡੂ ਜਨ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਿੰਡਾਂ ਵਿੱਚ ਰਹਿੰਦੇ ਲੋਕ ਆਪਸ ਦੇ ਵਿੱਚ ਸਾਂਝ ਬਣਾ ਕੇ ਰੱਖਦੇ ਹਨ ਆਪਸੀ ਭਾਈਚਾਰਕ ਸਾਂਝ ਕਾਰਨ ਉਹ ਆਪਣੇ ਆਪਣੇ ਪਿੰਡ ਵਿੱਚ ਹੁੰਦੇ ਕਾਰ ਵਿਹਾਰਾਂ ਧਾਰਮਿਕ ਅਤੇ ਸੱਭਿਆਚਾਰਕ ਕਾਰ ਵਿਹਾਰਾਂ ਦੇ ਵਿੱਚ ਇੱਕ ਦੂਸਰੇ ਦੇ ਸਹਾਈ ਹੁੰਦੇ ਹਨ। ਪਿੰਡਾਂ ਵਿੱਚ ਰਹਿੰਦੇ ਲੋਕ ਮਰਗਤ ਜਾਂ ਖ਼ੁਸ਼ੀ ਸਮੇਂ ਇੱਕ ਦੂਜੇ ਦਾ ਸਹਾਰਾ ਬਣ ਕੇ ਇਕੱਠੇ ਹੋ ਕੇ ਆਪਣੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਜ਼ਿਮੀਂਦਾਰ ਅਤੇ ਮਜ਼ਦੂਰ ਆਪਸ ਦੇ ਵਿੱਚ ਸੰਦਾਂ ਦੀ ਬਣਾ ਕੇ ਰੱਖਦੇ ਹਨ ਪਿੰਡ ਵਿੱਚ ਰਹਿੰਦੇ ਲੋਕ ਮਰਗਤ ਦੀਆਂ ਰਸਮਾਂ ਰਿਵਾਜਾਂ ਨੂੰ ਪੂਰਨ ਤੌਰ ਤੇ ਨਿਭਾਉਂਦੇ ਹਨ। ਸੱਭਿਆਚਾਰਕ ਸਾਂਝ ਦੇ ਵਿੱਚ ਹਰ ਇੱਕ ਪਿੰਡ ਦੀ ਆਪਣੀ ਆਪਣੀ ਤਰਾਂ ਦੀ ਸੱਭਿਆਚਾਰਕ ਸਾਂਝ ਹੈ ਭਾਵੇਂ ਕਿ ਉਹ ਕਿੱਤੇ ਨਾਲ ਸਬੰਧਤ ਹੋਵੇ ਜਾਂ ਆਪਸੀ ਮਿਲ ਵਰਤਣ ਦੇ ਨਾਲ ਸੰਬੰਧਤ ਹੋ ਸਕਦੀ ਹੈ ਖੇਤੀਬਾੜੀ ਦੇ ਪ੍ਰਤੀ ਹੋ ਸਕਦੀ ਹੈ। ਭਾਵੇਂ ਕਿ ਸਮੇਂ ਸਮੇਂ ਨਾਲ ਇਹ ਸਭ ਕੁਝ ਬਦਲਦਾ ਜਾ ਰਿਹਾ ਹੈ ਪਰ ਫਿਰ ਵੀ ਪਿੰਡਾਂ ਵਿੱਚ ਇਹ ਸੱਭਿਆਚਾਰਕ ਸਾਂਝ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੀ ਹੈ।
ਪਹਿਰਾਵਾ
[ਸੋਧੋ]ਪੇਂਡੂ ਸਮਾਜ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਪਹਿਰਾਵਾ ਆਮ ਕਰਕੇ ਕੁੜਤਾ ਪਜਾਮਾ ਹੀ ਹੁੰਦਾ ਹੈ। ਪਿੰਡਾਂ ਵਿੱਚ ਔਰਤਾਂ ਦਾ ਪਹਿਰਾਵਾ ਜ਼ਿਆਦਾਤਰ ਸਲਵਾਰ ਕਮੀਜ਼ ਹੁੰਦਾ ਹੈ। ਪਿੰਡਾਂ ਵਿੱਚ ਲੋਕ ਆਮ ਕੁੜਤਾ ਚਾਦਰਾ ਜਾਂ ਕੁੜਤਾ ਪਜਾਮਾ ਆਮ ਤੌਰ ਤੇ ਪਹਿਨਦੇ ਹਨ ਪਰ ਸਮੇਂ ਦੇ ਬਦਲਣ ਦੇ ਨਾਲ ਅਜੋਕੇ ਯੁੱਗ ਵਿੱਚ ਪਿੰਡਾਂ ਦਾ ਪਹਿਰਾਵਾ ਵੀ ਸ਼ਹਿਰਾਂ ਦੇ ਵਾਂਗ ਤਬਦੀਲ ਹੋਣਾ ਸ਼ੁਰੂ ਹੋਇਆ ਹੈ ਅੱਜ ਕੱਲ੍ਹ ਦੇ ਪੇਂਡੂ ਸੱਭਿਆਚਾਰ ਜਾਂ ਪੇਂਡੂ ਸਮਾਜ ਵਿੱਚ ਕੁੜਤਾ ਪਜਾਮਾ ਸਿਰਫ ਕਿਸੇ ਖਾਸ ਵਿਆਹ ਸ਼ਾਦੀ ਦੇ ਮੌਕੇ ਤੇ ਜਾਂ ਧਾਰਮਿਕ ਸਮਾਗਮਾਂ ਦਾ ਪਹਿਰਾਵਾ ਬਣ ਕੇ ਰਹਿ ਗਿਆ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪੇਂਡੂ ਸੱਭਿਆਚਾਰ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ ਹੈ ਪਰ ਬਹੁਤੇ ਪਿੰਡਾਂ ਵਿੱਚ ਸਾਨੂੰ ਔਰਤਾਂ ਅਤੇ ਮਰਦਾਂ ਦਾ ਪਹਿਰਾਵਾ ਕੁੜਤਾ ਪਜਾਮਾ ਸਲਵਾਰ ਕਮੀਜ਼ ਜਾਂ ਕੁੜਤਾ ਚਾਦਰਾ ਅਤੇ ਡੱਬੀਆਂ ਵਾਲਾ ਪਰਨਾ ਆਦਿ ਦੇਖਣ ਨੂੰ ਮਿਲਦੇ ਹਨ। ਪਿੰਡਾਂ ਵਿੱਚ ਕੰਮ ਕਰਨ ਵਾਲੀ ਮਜ਼ਦੂਰ ਜਮਾਤ ਜਾਂ ਕਿਰਸਾਨੀ ਨਾਲ ਸਬੰਧਿਤ ਲੋਕ ਅੱਜ ਵੀ ਕੁੜਤਾ ਪਜਾਮਾ ਜ਼ਿਆਦਾ ਪਹਿਨਦੇ ਹਨ ਅਤੇ ਪਿੰਡਾਂ ਵਿੱਚ ਜ਼ਿਆਦਾਤਰ ਇਹ ਲੋਕ ਪੰਜਾਬੀ ਜੁੱਤੀ ਅਤੇ ਖੁੱਸਾ ਪਹਿਣਨਾ ਜ਼ਿਆਦਾ ਪਸੰਦ ਕਰਦੇ ਹਨ। ਪਿੰਡਾਂ ਦੇ ਲੋਕਾਂ ਦੀ ਆਉਣ ਵਾਲੀ ਪੀੜ੍ਹੀ ਜੋ ਕਿ ਪੜ੍ਹ ਲਿਖ ਗਈ ਹੈ ਉਹ ਅੱਜ ਕੱਲ੍ਹ ਇਸ ਪਹਿਰਾਵੇ ਸ਼ੌਕੀਆ ਤੌਰ ਤੇ ਅਪਣਾਉਂਦੇ ਹਨ ਪਿੰਡਾਂ ਵਿੱਚ ਰਹਿੰਦੀਆਂ ਔਰਤਾਂ ਦਾ ਪਹਿਰਾਵਾ ਘੱਗਰਾ ਆਦਿ ਵੀ ਵਿਆਹਾਂ ਦੇ ਖਾਸ ਮੌਕੇ ਤੇ ਵੇਖਣ ਨੂੰ ਮਿਲਦਾ ਹੈ।
ਵਾਤਾਵਰਣ
[ਸੋਧੋ]ਪੇਂਡੂ ਵਾਤਾਵਰਣ ਦੇ ਵਿੱਚ ਪਿੰਡਾਂ ਦੇ ਆਲੇ ਦੁਆਲੇ ਖੁੱਲ੍ਹੇ ਖੇਤ ਜਾਂ ਜ਼ਮੀਨਾਂ ਹਨ। ਪਿੰਡ ਦਾ ਦ੍ਰਿਸ਼ ਅਨੋਖਾ ਅਤੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਕੁਦਰਤੀ ਵਾਤਾਵਰਨ ਨਾਲ ਜ਼ਿਆਦਾ ਮੋਹ ਹੁੰਦਾ ਹੈ ਪਿੰਡਾਂ ਵਿੱਚ ਰਹਿੰਦੇ ਲੋਕ ਕੁਦਰਤੀ ਹਵਾ ਅਤੇ ਆਪਣੇ ਘਰ ਦੇ ਅਨਾਜ ਦਾ ਆਨੰਦ ਮਾਣਦੇ ਹਨ ਪਿੰਡ ਦੇ ਵਾਤਾਵਰਨ ਦੇ ਵਿੱਚ ਰਹਿੰਦੇ ਲੋਕ ਆਲੇ ਦੁਆਲੇ ਦੀ ਪ੍ਰਦੂਸ਼ਿਤ ਹਵਾ ਤੋਂ ਉਹ ਮੁਕਤ ਰਹਿੰਦੇ ਹਨ ਭਾਵੇਂ ਕਿ ਅੱਜ ਕੱਲ੍ਹ ਸ਼ਹਿਰੀ ਸ਼ਹਿਰੀ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਲੱਗਣ ਨਾਲ ਸ਼ਹਿਰਾਂ ਦੀ ਹਵਾ ਬਹੁਤ ਪ੍ਰਦੂਸ਼ਿਤ ਪ੍ਰਦੂਸ਼ਿਤ ਹੋ ਗਈ ਹੈ ਪਰ ਪਿੰਡਾਂ ਦੇ ਲੋਕ ਅੱਜ ਵੀ ਇਸ ਰੋਗ ਤੋਂ ਬਚੇ ਹੋਏ ਹਨ। ਪਰ ਵੱਖ ਵੱਖ ਜਾਤ ਖੇਤਰਾਂ ਵਿੱਚ ਵੱਡਾ ਹੈ ਸਾਧਾਰਨ ਸ਼ਬਦਾਂ ਵਿੱਚ ਵੱਖਵੱਖ ਜਾਤਾਂ ਵੱਖ ਵੱਖ ਥਾਵਾਂ ਤੇ ਰਹਿੰਦੀਆਂ ਹਨ ਹਾਲੇ ਵੀ ਮੁਹੱਲਿਆਂ ਦੇ ਨਾਮ ਬਹੁਤਾ ਕਰਕੇ ਜਾਤ ਆਧਾਰਤ ਹਨ ਹਰੀਜਨਾਂ ਜਿਨ੍ਹਾਂ ਨੂੰ ਪੰਜਾਬ ਵਿੱਚ ਵਿਹੜੇ ਵੱਲ ਲੋਕ ਕਹਿੰਦੇ ਹਨ ਦੀਆਂ ਵੱਖਰੀਆਂ ਬਸਤੀਆਂ ਹੁਣ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ ਬਸਤੀਆਂ ਦੀ ਦਿਸ਼ਾ ਵੀ ਹਵਾ ਦੇ ਰੁੱਖ ਨੂੰ ਦੇਖ ਕੇ ਨਿਸ਼ਚਿਤ ਕੀਤੀ ਜਾਂਦੀ।
ਕਿੱਤੇ
[ਸੋਧੋ]ਜ਼ਿਆਦਾਤਰ ਪਿੰਡਾਂ ਵਿੱਚ ਹਰ ਇੱਕ ਤਰ੍ਹਾਂ ਦੇ ਕਿੱਤਿਆਂ ਨਾਲ ਸਬੰਧਤ ਲੋਕ ਰਹਿੰਦੇ ਹਨ। ਜਿਵੇਂ ਕਿ ਘੁਮਿਆਰ, ਚਮਾਰ,ਜੋ ਜੁੱਤੀਆਂ ਦਾ ਕੰਮ ਕਰਦੇ ਹਨ। ਕਿਰਸਾਨੀ ਨਾਲ ਸਬੰਧਤ, ਜੱਟ, ਤਰਖਾਣ ਆਦਿ ਭਾਵੇਂ ਕਿ ਪਹਿਲਾਂ ਕਿੱਤਿਆਂ ਦੇ ਆਧਾਰ ਤੇ ਹੀ ਜਾਤਾਂ ਵਰਗੀ ਗਤ ਕੀਤਾ ਗਿਆ ਸੀ। ਪਰ ਅੱਜ ਆਮ ਤੌਰ ਤੇ ਅੱਜ ਕੱਲ੍ਹ ਜਾਤ ਦੇ ਆਧਾਰ ਤੇ ਕਿੱਤਿਆਂ ਨੂੰ ਵੇਖਿਆ ਜਾਂਦਾ ਹੈ ਪਰ ਆਮ ਤੌਰ ਤੇ ਅੱਜ ਕੱਲ੍ਹ ਵਧੇਰੇ ਲੋਕ ਕਿਰਸਾਨੀ ਕਰਦੇ ਹਨ ਅਤੇ ਜਾਤਾਂ ਦੇ ਆਧਾਰ ਤੇ ਪੱਛੜੀਆਂ ਜਾਤਾਂ ਨਾਲ ਸਬੰਧਿਤ ਲੋਕ ਮਜ਼ਦੂਰੀ ਦਾ ਕੰਮ ਵਧੇਰੇ ਕਰਦੇ ਹਨ। ਪਿੰਡਾਂ ਵਿੱਚ ਰਹਿੰਦੇ ਲੋਕ ਜ਼ਿਆਦਾਤਰ ਕਿਸਾਨੀ ਨਾਲ ਸਬੰਧਤ ਹਨ ਅਤੇ ਅਤੇ ਮਜ਼ਦੂਰੀ ਨਾਲ ਸੰਬੰਧਿਤ ਲੋਕ ਰਹਿੰਦੇ ਹਨ। ਪਰ ਸਮੇਂ ਦੇ ਬਦਲਣ ਕੋਈ ਵੀ ਪੇਂਡੂ ਬੰਦਾ ਜੋ ਪੜ੍ਹ ਲਿਖ ਜਾਂਦਾ ਹੈ ਉਹ ਕਿੱਤੇ ਦੀ ਤਲਾਸ਼ ਵਿੱਚ ਪਿੰਡ ਤੋਂ ਬਾਹਰ ਸ਼ਹਿਰ ਜਾਂ ਕਿਤੇ ਵੀ ਕੋਈ ਨੌਕਰੀ ਤੇ ਪੁੱਜਦਾ ਹੈ ਤਾਂ ਉਹ ਪਿੰਡ ਤੋਂ ਸ਼ਹਿਰ ਵੱਲ ਨੂੰ ਭੱਜਦਾ। ਪਰ ਆਉਣ ਵਾਲੀ ਪੀੜ੍ਹੀ ਜੋ ਕਿ ਪੜ੍ਹ ਰਹੀ ਹੈ ਉਹ ਇਨ੍ਹਾਂ ਕਿੱਤਿਆਂ ਦੇ ਨਾਲ ਨਾਲ ਪੜ੍ਹਾਈ ਲਿਖਾਈ ਨੂੰ ਵੀ ਅਹਿਮੀਅਤ ਦੇ ਰਹੇ ਹਨ।
ਪਿੰਡਾਂ ਦਾ ਆਕਾਰ
[ਸੋਧੋ]ਪਿੰਡਾਂ ਦਾ ਆਕਾਰ ਸ਼ਹਿਰਾਂ ਦੇ ਆਕਾਰ ਨਾਲ ਛੋਟਾ ਹੁੰਦਾ ਹੈ ਅਤੇ ਆਬਾਦੀ ਵੀ ਘੱਟ ਹੁੰਦੀ ਹੈ ਪਰ ਕਈ ਪਿੰਡ ਕਸਬਿਆਂ ਦੇ ਰੂਪ ਵਿੱਚ ਵਸੇ ਹੋਏ ਹਨ ਜਿਨ੍ਹਾਂ ਦੀ ਆਬਾਦੀ ਸ਼ਹਿਰ ਨਾਲੋਂ ਤਾਂ ਘੱਟ ਪਰ ਆਮ ਪਿੰਡਾਂ ਨਾਲੋਂ ਜ਼ਿਆਦਾ ਵਧੇਰੇ ਹੁੰਦੀ ਹੈ। ਪਰ ਪੁਰਾਣੇ ਪਿੰਡਾਂ ਨਾਲੋਂ ਅੱਜ ਦੇ ਪਿੰਡਾਂ ਵਿੱਚ ਸ਼ਹਿਰ ਵਰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਪਿੰਡਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਹੈ। ਜਿਵੇਂ ਕਿ ਪਿੰਡਾਂ ਵਿੱਚ ਅਤੇ ਹਸਪਤਾਲਾਂ ਦਾ ਖੁੱਲ੍ਹਣਾ ਭਾਵੇਂ ਕਿ ਉਹ ਛੋਟੀਆਂ ਛੋਟੀਆਂ ਡਿਸਪੈਂਸਰੀਆਂ ਦੇ ਰੂਪ ਵਿੱਚ ਹੀ ਹਨ ਪਰ ਪੁਰਾਣੇ ਪਿੰਡਾਂ ਨਾਲੋਂ ਅੱਜ ਦੇ ਪਿੰਡਾਂ ਦਾ ਆਕਾਰ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਸਹੂਲਤਾਂ ਵੀ ਵਧਣੀਆਂ ਸ਼ੁਰੂ ਹੋ ਰਹੀਆਂ ਹਨ।
ਵਹਿਮ ਭਰਮ
[ਸੋਧੋ]ਪਿੰਡਾਂ ਵਿੱਚ ਜ਼ਿਆਦਾਤਰ ਲੋਕ ਵਹਿਮ ਭਰਮਵਿੱਚ ਵਧੇਰੇ ਵਿਸ਼ਵਾਸ ਕਰਦੇ ਹਨ। ਬਜ਼ੁਰਗ ਅੱਜ ਵੀ ਇਨ੍ਹਾਂ ਵਹਿਮਾਂ ਭਰਮਾਂ ਤੇ ਯਕੀਨ ਕਰਦੇ ਹਨ । ਕਿਉਂਕਿ ਇਹ ਲੱਗਦਾ ਹੈ ਕਿ ਇਹ ਪੀੜ੍ਹੀ ਦਰ ਪੀੜ੍ਹੀ ਚੱਲਦੇ ਆਉਂਦੇ ਹਨ ਇਹ ਇੱਕ ਲੋਕ ਵਿਸ਼ਵਾਸ ਬਣ ਚੁੱਕਿਆ ਹੈ।ਹਾਦਸਿਆਂ ਤੇ ਬਿਮਾਰੀਆਂ ਨੂੰ ਰੋਕਣ ਲਈ ਆਪਣੇ ਭਲੇ ਲਈ ਯਤਨ ਕਰਨ ਭਵਿੱਖ ਵਿੱਚ ਬਾਣੀ ਵਿੱਚ ਭਰੋਸਾ ਰੱਖਣ ਵਰਖਾ ਦੀ ਦੀ ਪ੍ਰਾਪਤੀ ਫਸਲ ਦੀ ਰੱਖਿਆ ਆਦਿ ਨਾਲ ਸਬੰਧਿਤ ਵੈਸੇ ਖਾਸ ਜਾਤ ਧਰਮ ਫ਼ਿਰਕੇ ਸੂਬੇ ਜਾਂ ਦੇਸ਼ ਦੀ ਸੌੜੀ ਕੱਤੀ ਵਿੱਚ ਬੰਦ ਨਹੀਂ ਕੀਤੇ ਜਾ ਸਕਦੇ ਉਹ ਆਪਣੇ ਦੇਸ਼ ਸੂਬੇ ਜਾਂ ਮੁਹੱਲੇ ਦਾ ਮਾਹੌਲ ਅਨੁਸਾਰ ਰੂਪ ਲੈਂਦੇ ਹਨ। ਨਜ਼ਰ ਲੱਗਣਾ ਇੱਕ ਅਜਿਹਾ ਵਹਿਮ ਹੈ ਜੋ ਵਿਸ਼ਵ ਵਿਆਪੀ ਹੋਣ ਕਾਰਨ ਹਰੇਕ ਦੇਸ਼ ਦੀ ਸਮੂਹਕ ਸੋਚਣ ਦਾ ਹਿੱਸਾ ਬਣ ਚੁੱਕਿਆ ਹੈ ਪਰ ਨਜ਼ਰ ਲਾਹੁਣ ਦੇ ਉਪਾਅ ਹਰੇਕ ਸੱਭਿਆਚਾਰ ਦੇ ਆਪਣੇ ਆਪਣੇ ਹਨ ਤਵੀਤਾਂ ਗੰਢਿਆਂ ਦਾ ਅਸਰ ਜਾਦੂ ਟੂਣੇ ਉਸਨੇ ਸਗਨ ਅਪਸਗਨ ਸਬੰਧੀ ਵਿਸ਼ਵਾਸ ਹਰੇਕ ਸੱਭਿਆਚਾਰ ਵਰਗ ਦਾ ਨਿੱਜੀ ਵਿਰਸਾ ਹੁੰਦੇ ਹਨ ਕਈ ਵਾਰੀ ਸੱਭਿਆਚਾਰ ਵਹਿਮਾਂ ਨੂੰ ਧਾਰਮਿਕ ਵਹਿਮਾਂ ਤੋਂ ਅੱਡ ਕਰਨਾ ਬਹੁਤ ਔਖਾ ਹੁੰਦਾ ਫੇਰ ਵੀ ਸੱਭਿਆਚਾਰਕ ਮੁਹਿੰਮਾਂ ਦੀ ਪੜਚੋਲ ਲਈ ਸਮਾਜਿਕ ਢਾਂਚੇ ਦਾ ਗਿਆਨ ਹੋਣਾ ਅਤੀ ਜ਼ਰੂਰੀ ਹੈ।[3] ਪਿੰਡਾਂ ਵਿੱਚ ਰਹਿੰਦੇ ਲੋਕ ਜਨਮ ਸਬੰਧੀ, ਵਿਆਹ ਸਬੰਧੀ, ਮੌਤ ਸਬੰਧੀ ਵੱਖਰੇ ਵੱਖਰੇ ਤਰ੍ਹਾਂ ਦੇ ਵਹਿਮ ਭਰਮ ਰੱਖਦੇ ਹਨ ਪਰ ਕੁਝ ਹੱਦ ਤੱਕ ਇਹ ਵਹਿਮ ਭਰਮ ਖ਼ਤਮ ਹੁੰਦੇ ਜਾਂਦੇ ਹਨ ਪਰ ਵਧੇਰੇ ਜ਼ਿਆਦਾਤਰ ਪਿੰਡਾਂ ਵਿੱਚ ਇਹ ਵਧੇਰੇ ਗਿਣਤੀ ਵਿੱਚ ਵੇਖਣ ਨੂੰ ਮਿਲਦੇ ਹਨ।
ਪੇਂਡੂ ਸੱਭਿਆਚਾਰਕ ਮੇਲੇ
[ਸੋਧੋ]ਪੇਂਡੂ ਸੱਭਿਆਚਾਰ ਵਿੱਚ ਮੇਲਿਆਂ ਦਾ ਅਹਿਮ ਰੋਲ ਰਿਹਾ ਹੈ ਛੋਟੇ ਛੋਟੇ ਪਿੰਡ ਇਕੱਠੇ ਹੋ ਕੇ ਕਿਸੇ ਖਾਸ ਦਿਨ ਤਿਉਹਾਰ ਤੇ ਮੇਲੇ ਕਰਵਾਉਂਦੇ ਜਿਸ ਵਿੱਚ ਨੱਚਣਾ, ਗਿੱਧਾ ਪਾਉਣਾ (ਮਰਦਾਂ ਦਾ ਗਿੱਧਾ) ਕੁਸ਼ਤੀਆਂ ਕਰਵਾਉਣਾ,ਕਬੱਡੀ ਅਤੇ ਹੋਰ ਵੀ ਲੋਕ ਖੇਡਾਂ ਕਰਵਾਈਆਂ ਜਾਂਦੀਆਂ ਸਨ ਮੇਲੇ ਪੇਂਡੂ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਹਿੱਸਾ ਹਨ ਅੱਜ ਕੱਲ੍ਹ ਸਮੇਂ ਦੇ ਬਦਲਣ ਨਾਲ ਪਿੰਡ ਮੇਲਿਆਂ ਦਾ ਰਿਵਾਜ ਉਨਾ ਨਹੀਂ ਰਿਹਾ ਜਿੰਨਾ ਕਿ ਇਹ ਪਹਿਲਾਂ ਦੇਖਣ ਨੂੰ ਮਿਲਦਾ ਸੀ। ਪਿੰਡਾਂ ਦੇ ਲੋਕ ਹਾੜ੍ਹੀ ਸਾਉਣੀ ਤੇ ਮੇਲੇ ਲਾਉਂਦੇ ਪਰ ਅੱਜ ਵੀ ਕਈ ਮੇਲੇ ਬਹੁਤ ਮਸ਼ਹੂਰ ਹਨ। ਪੰਜਾਬੀਆਂ ਦੇ ਸੁਭਾਅ ਵਾਂਗ ਹੀ, ਉਹਨਾਂ ਦੇ ਮੇਲੇ ਵੀ ਬੜੇ ਸਜੀਵ ਤੇ ਰੰਗੀਲੇ ਹਨ। ਹਰ ਮੇਲਾ ਦੁਲਹਨ ਵਾਂਗ ਸਜਦਾ ਤੇ ਬਰਾਤ ਵਾਂਗ ਭਰਦਾ ਹੈ। ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਵਧੇਰੇ ਸਾਂਝ ਵਾਲਾ ਹੁੰਦਾ ਹੈ ਕਿਉਂਕਿ ਲੋਕ ਹਾੜ੍ਹੀ ਸਾਉਣੀ ਵੇਚ ਵੱਟ ਕੇ ਇਕੱਠੇ ਮੇਲੇ ਤੇ ਹੋ ਕੇ ਖੁਸ਼ੀਆਂ ਮਨਾਉਂਦੇ ਅਤੇ ਭੰਗੜੇ ਪਾਉਂਦੇ ਹਨ। ਪੰਜਾਬ ਵਿੱਚ ਹਰ ਦਿਨ ਕੋਈ ਨਾ ਕੋਈ ਮੇਲਾ ਹੁੰਦਾ ਹੈ। ਜਿਹਨਾਂ ਦਾ ਸੰਬੰਧ ਮੌਸਮ ਨਾਲ, ਕਿਸੇ ਧਾਰਮਿਕ ਘਟਨਾ ਨਾਲ ਜਾਂ ਸਿੱਖ ਇਤਿਹਾਸ ਨਾਲ ਹੁੰਦਾ ਹੈ। ਪੰਜਾਬ ਵਿੱਚ ਮਨਾਏ ਜਾਂਦੇ ਮੇਲਿਆਂ ਵਿੱਚੋ ਕੁੱਝ ਦਾ ਜ਼ਿਕਰ ਇਸ ਤਰ੍ਹਾਂ ਹੈ। 1.ਬਸੰਤ ਪੰਚਮੀ 2.ਹੋਲੀ 3.ਵਿਸਾਖੀ 4.ਤੀਆਂ 5.ਛਪਾਰ ਦਾ ਮੇਲਾ 6.ਜਰਗ ਦਾ ਮੇਲਾ 7.ਜਗਰਾਵਾਂ ਦੀ ਰੋਸ਼ਨੀ ਦਾ ਮੇਲਾ 8.ਹੈਦਰ ਸ਼ੇਖ ਦਾ ਮੇਲਾ 9.ਮੁਕਤਸਰ ਦਾ ਮੇਲਾ 10.ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ[4]
ਸੱਭਿਆਚਾਰਕ ਕਦਰਾਂ ਕੀਮਤਾਂ
[ਸੋਧੋ]ਪੇਂਡੂ ਸੱਭਿਆਚਾਰ ਵਿੱਚ ਕਦਰਾਂ ਕਦਰਾਂ ਕੀਮਤਾਂ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ ਜਿਵੇਂ ਕਿ ਪੇਂਡੂ ਸੱਭਿਆਚਾਰ ਰਿਹਾ ਪੇਂਡੂ ਸਮਾਜ ਵਿੱਚ ਕੋਈ ਵੀ ਕਾਰਜ ਆਰੰਭ ਕੀਤਾ ਗਿਆ ਹੋਵੇ ਉਸ ਨੂੰ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਹੀ ਸੰਪੰਨ ਕੀਤਾ ਜਾਂਦਾ ਹੈ ਸੱਭਿਆਚਾਰਕ ਕਦਰਾਂ ਕੀਮਤਾਂ ਪੇਂਡੂ ਜਨ ਜੀਵਨ ਦਾ ਹਿੱਸਾ ਹਨ ਅਤੇ ਪੇਂਡੂ ਸਮਾਜ ਵਿੱਚ ਵਿੱਚ ਕਦਰਾਂ ਕੀਮਤਾਂ ਨੂੰ ਵਿਅਕਤੀ ਦੇ ਕਿਰਦਾਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਜਿਸ ਵਿੱਚ ਅਣਖ ਇੱਜਤ ਆਦਿ ਸ਼ਾਮਿਲ ਹਨ ਪੇਂਡੂ ਸੱਭਿਆਚਾਰ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਦੌਰਾਨ ਵੀ ਇੱਕ ਖ਼ਾਸ ਤਰ੍ਹਾਂ ਦਾ ਰਿਸ਼ਤਾ ਕਾਇਮ ਕੀਤਾ ਜਾਂਦਾ ਹੈ। ਪੰਜਾਬ ਦੇ ਇਤਿਹਾਸ ਪੰਜਾਬ ਦੇ ਜੀਵਨ ਅਤੇ ਪੰਜਾਬੀ ਸੱਭਿਆਚਾਰ ਉੱਤੇ ਨਜ਼ਰ ਮਾਰ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿੱਚ ਜਿਹੜੀ ਕਦਰ ਕੇਂਦਰੀ ਮਹੱਤਤਾ ਰੱਖਦੀ ਦੇਂਦੀ ਹੈ ਉਹ ਉਹੀ ਹੈ ਜਿਸ ਨੂੰ ਕਦੀ ਬਾਬਾ ਸ਼ੇਖ ਫਰੀਦ ਨੇ ਇਨ੍ਹਾਂ ਸ਼ਬਦਾਂ ਵਿੱਚ ਪ੍ਰਗਟਾਇਆ ਸੀ: " ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ।। ਜੇ ਤੂ ਏਵੇਂ ਰਖਸੀ ਜੀਉ ਸਰੀਰਹੁ ਲੇਹੁ।।" ਇਹ "ਬਾਰ ਪਰਾਏ ਬੈਸਣ "ਦਾ ਸੰਤਾਪ ਪੰਜਾਬੀ ਆਚਰਣ ਲਈ ਮੌਤ ਤੋਂ ਵੀ ਮਾੜਾ ਹੈ ਦੂਜੇ ਦੇ ਆਸਰੇ ਜਿਉਣ ਨਾਲੋਂ ਤਾਂ ਨਾ ਜਾਣਾ ਵਧੇਰੇ ਚੰਗਾ ਹੈ।[5]
ਹਵਾਲੇ
[ਸੋਧੋ]- ↑ ਡਾ. ਸੁਖਦੇਵ ਸਿੰਘ,ਪੇਂਡੂ ਸਮਾਜ ਅਤੇ ਵਿਕਾਸ,ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ 18 ISBN 81-7380-403-6
- ↑ ਡਾਕਟਰ ਸੁਖਦੇਵ ਸਿੰਘ,ਪੇਂਡੂ ਸਮਾਜ ਅਤੇ ਪੇਂਡੂ ਵਿਕਾਸ, ਪਬਲੀਕੇਸ਼ਨ ਬਿਊਰੋ, ਪਟਿਆਲਾ,ਪੰਨਾ 21 ISBN 81-7380-403-6
- ↑ ਸਾਬੀ ਵਿਉਂਤ ਵਿਕਾਸ ਵਿਭਾਗ, ਪੰਜਾਬ ਦੀ ਲੋਕਧਾਰਾ,ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ .39
- ↑ ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬ ਦੀ ਲੋਕਧਾਰਾ ਦਾ ਅਧਿਐਨ, ਨੈਸ਼ਨਲ ਬੁੱਕ ਟਰੱਸਟ, ਇੰਡੀਆ ਪੰਨਾ ਨੰ 40
- ↑ ਪ੍ਰੋ ਗੁਰਬਖਸ਼ ਸਿੰਘ ਫਰੈਂਕ,ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ ਪੰਨਾ 130