ਪ੍ਰਬੰਧ ਕਾਵਿ ਦੀ ਪਰਿਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਵਿ ਦੀ ਆਤਮਾ ਦੇ ਪ੍ਰਸ਼ਨ ਦੇ ਹੱਲ ਲੱਭਣ ਲਈ ਆਪੋ ਆਪਣੇ ਖਿਆਲ ਤੇ ਦਲੀਲਾਂ ਲੈ ਕੇ ਅੱਗੇ ਆਏ ਵੱਖ ਵੱਖ ਅਚਾਰੀਆ ਨੇ ਅਪਣੇ ਜਿਹਨ ਵਿੱਚ ਕਾਵਿ ਦ ਸਹਿ ਸਰੂਪ ਨੂੰ ਉਲੀਕਣ ਦੀ ਜਿਹੜੀ ਪਰੰਪਰਾ ਥਾਪੀ ਓਸਦਾ ਵਰਨਣ ਅਸੀਂ ਪਿੱਛੇ ਕਰ ਆਏ ਹਾਂ ।ਸਾਨੂੰ ਇਸਦੀ ਵਾਕਫੀ ਹੋ ਗਈ ਹੈ ਕਿ ਭਾਰਤੀ ਆਲੋਚਕ ਵਿਚ ਕਿਹੜੇ ਕਿਹੜੇ ਪ੍ਰਮੁੱਖ ਕਾਵਿ ਸਿਧਾਂਤ ਪੇਸ਼ ਕੀਤੀਆਂ ਗਈਆਂ ਹਨ । ਅਚਾਰੀਆ ਨੇ ਜਿਨੀਆਂ ਵੀ ਪਰਿਭਾਸ਼ਾਵਾਂ ਰੱਖਿਆ ਹਨ ੳੁਨ੍ਹਾਂ ਨੂੰ ਜੇਕਰ ਗਹੁ ਨਾਲ ਵੇਖੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੀ ਕੀ ਆਧਾਰ ਹਨ। ਅਸਲ ਵਿੱਚ ਇਨ੍ਹਾਂ ਦੇ ਦੋ ਹੀ ਆਧਾਰ ਹਨ ਕਲਾ ਤੇ ਵਸਤੂ । ਕਲਾ ਤੋ ਸਾਡਾ ਮੁਰਾਦ ਕਾਵਿ ਦਾ ਬਾਹਰੀ ਰੂਪ ਹੈ ਭਾਂਡੇ ਲਈ ਵਸਤੂ ਦੀ ਲੋੜ ਹੈ । ਸੋ ਵਸਤੂ ਹੀ ਵਿਸ਼ਾ ਹੈ ।ਇਹ ਕਾਵਿ ਦੀ ਆਤਮਾ ਹੈ । ਇਸ ਵੰਡ ਵਿੱਚ ਪੱਛਮੀਆ ਦੇ ‌ਕਲਾ ਕਲਾ ਲੲੀ ਤੇ ਕਲਾ ਜੀਵਨ ਲਈ ਦੇ ਵੱਡੇ ਵੱਡੇ ਸਿਧਾਂਤ ਦੀ ਝਲਕ ਮੌਜੂਦ ਹੈ। ਇਸ ਅਨੁਸਾਰ ਕਾਵਿ ਪਰਿਭਾਸ਼ਾ ਦੇ ਦੋ ਪ੍ਰਮੁੱਖ ਵਰਗ ਮਿਥੇ ਜਾਂ ਸਕਦੇ ਹਨ- ਇਕ ਹੈ ਦੇਹਵਾਦੀ ਵਰਗ ਅਤੇ ਦੁਜਾ ਹੈ ਅਤਮਾਵਾਦੀ ਵਰਗ ।ਹੁਣ ਇੰਨਾ ਦੀ ਵਾਰੀ ਵਾਰੀ ਚਰਚਾ ਕਰਦੇ ਹਾਂ।


ਅਚਾਰੀਆ ਭਰਤਮੁਨੀ: ਭਰਤਮੁਨੀ ਹੀ ਇਕ ਅਜਿਹਾ ਪਹਿਲਾਂ ਕਾਵਿ ਆਲੋਚਕ ਹੈ । ਜਿਸ ਨੇ ਕਾਵਿ ਦੇ ਗੁਣ ਵਰਨਣ ਦੇ ਬਹਾਨੇ ਕਾਵਿ ਦੇ ਲੱਛਣ ਉਲਿਕੇ ਹਨ।ਇਹ ਕਾਵਿ ਦੀ ਬਝਵੀ , ਸੁਨਿਸ਼ਚਿਤ , ਸਹੀ ਪਰਿਭਾਸ਼ਾ ਤਾਂ ਨਹੀਂ ਕਹਿ ਜਾ ਸਕਦੀ ਪਰੰਤੂ ਇਸ ਦੁਆਰਾ ਕਾਵਿ ਦੇ ਚਰਿੱਤਰ ਉਤੇ ਕਾਫੀ ਚਾਨਣਾ ਪੈਦਾ ਹੈ । ਭਰਤਮੁਨੀ ਨੇ ਆਪਣੇ 'ਨਾਟਯ ਸ਼ਾਸਤਰ " ਵਿਚ ਲਿਖਿਆ ਹੈ ।

ਪ੍ਰਬੰਧ ਕਾਵਿ ਦੀ ਪਰਿਭਾਸ਼ਾ[ਸੋਧੋ]

ਪ੍ਰਬੰਧ-ਕਾਵਿ ਸ੍ਰਵਯ ਕਾਵਿ ਦਾ ਹੀ ਇੱਕ ਭੇਦ ਹੈ। ਇਸ ਲਈ ਕਿਉਂਕਿ ਪ੍ਰਬੰਧ ਇੱਕ ਕਾਵਿ ਹੋਣ ਦੇ ਨਾਤੇ ਜਾਂ ਤਾਂ ਪੜਿਆਂ ਜਾਂਦਾ ਹੈ ਜਾਂ ਸੁਣਿਆ ਜਾਂਦਾ ਹੈ, ਵੇਖਿਆ ਨਹੀਂ ਜਾਂਦਾ ਜਿਵੇਂ ਕਿ ਨਾਟਕ /ਰੂਪਕ ਵੇਖਿਆ ਜਾ ਸਕਦਾ ਹੈ। ਸੁਣਨ ਦੇ ਗੁਣ ਹੋਣ ਕਰਕੇ ਪ੍ਰਬੰਧ ਕਾਵਿ ਇੱਕ ਸੁਣਨ ਯੋਗ ਕਾਵਿ ਬਣ ਜਾਂਦਾ ਹੈ। ਪ੍ਰਬੰਧ ਵਿੱਚ 'ਬੰਧ' ਇੱਕ ਖਾਸ ਸ਼ਬਦ ਹੈ। ਬੰਧ ਦਾ ਅਰਥ ਬੰਧਨ ਬੰਧੇਜ,ਬੰਨ੍ਹ ਬੰਨ੍ਹਣ ਦੀ ਪ੍ਰਕਿਰਿਆ ਹੈ। ਸੋ ਜਿਸ ਕਾਵਿ ਰਚਨਾ ਵਿੱਚ ਵਿਸ਼ਾ ਜਾਂ ਰਚਨਾ ਅੱਗੜ-ਪਿੱਛੜ ਦੇ ਸੰਬੰਧ ਨਾਲ ਬੰਨ੍ਹੀ ਹੋਈ ਹੋਵੇ ਉਹ ' ਪ੍ਰਬੰਧ'ਹੈ।(ਇਸ ਤੋਂ ਉਲਟ ਮੁਕਤਕ ਕਾਵਿ ਹੈ ਜਿਸ ਵਿਚ ਹਰ ਕਾਵਿ ਬੰਧ ਇੱਕ ਦੂਜੇ ਤੋਂ ਅਲਹਿਦਾ ਸੁਤੰਤਰ ਤੇ ਨਿਰਪੇਖ ਰਹਿੰਦਾ ਹੈ) ਇਹਨਾਂ ਅਰਥਾਂ ਵਿਚ ਹੀ ਇਹ ਪ੍ਰਬੰਧ ਦਾ ਆਧਾਰ ਸ਼ਕਲ ਜਾਂ ਆਕਾਰ ਅਤੇ ਉਸ ਵਿਚ ਵਰਣਨ ਕੀਤੇ ਜਾ ਰਹੇ ਵਿਸ਼ੇ ਦਾ ਵਿਸਤਾਰ ਹੈ। ਡਾ. ਓਮ ਪ੍ਰਕਾਸ਼ ਸ਼ਰਮਾ ਦੇ ਅਨੁਸਾਰ "ਅੱਗੜ-ਪਿੱਛੜ ਜੁੜੇ ਹੋਏ, ਵਰਣਨ ਪ੍ਰਧਾਨ ਕਥਾ - ਤਰਤੀਬ ਵਾਲੇ ਕਾਵਿ ਨੂੰ ਪ੍ਰਬੰਧ ਕਾਵਿ ਕਿਹਾ ਜਾਂਦਾ ਹੈ।" ਆਮ ਤੌਰ ਤੇ ਅਧਿਆਵਾਂ ਵਿਚ ਵੰਡੇ ਹੋਏ ਤੇ ਛੰਦਮਈ ਕਥਾ ਕਾਵਿ ਨੂੰ ਪ੍ਰਬੰਧ ਕਾਵਿ ਕਹਿੰਦੇ ਹਨ। ਸੰਸਕ੍ਰਿਤ ਦੇ ਆਚਾਰੀਆ ਰੁਦ੍ਟ ਨੇ ਆਪਣੇ ਆਲੋਚਨਾ ਗ੍ਰੰਥ 'ਕਾਵਿ ਅਲੰਕਾਰ' ਵਿਚ ਪ੍ਰਬੰਧ ਕਾਵਿ ਬਾਰੇ ਲਿਖਦਿਆਂ ਕਿਹਾ ਹੈ ਕਿ ਇਸ ਵਿਚ ਰੋਮਾਂਸ,ਪਿਆਰ, ਕਥਾਮਈ ਸਰੂਪ, ਅਤੇ ਗੁੰਝਲਦਾਰ ਕਹਾਣੀ -ਗੋੰਦ ਹੁੰਦੀ ਹੈ। ਇਹਨਾਂ ਕਥਨਾਂ ਤੋਂ ਸਪੱਸ਼ਟ ਹੈ ਕਿ " ਪ੍ਰਬੰਧ ਕਾਵਿ ਇੱਕ ਸਰਗ - ਬੱਧ ਅਤੇ ਛੰਦ - ਬੰਧ ਕਾਵਿ ਹੈ ਜਿਸ ਵਿਚ ਕਹਾਣੀ ਦੀ ਗੋੰਦ ਗੁੰਝਲਦਾਰ ਹੁੰਦੀ ਹੈ।"।

ਹਵਾਲੇ[ਸੋਧੋ]

ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, "ਭਾਰਤੀ ਕਾਵਿ-ਸ਼ਾਸ਼ਤਰ" ਪੰਨਾ 78