ਸਮੱਗਰੀ 'ਤੇ ਜਾਓ

ਕਾਵਿ ਦੇ ਭੇਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਕਾਵਿ ਸ਼ਾਸਤਰ ਵਿੱਚ 'ਕਾਵਿ' ਸ਼ਬਦ ਦਾ ਅਰਥ ਕੇਵਲ ਛੰਦ-ਬੱਧ ਰਚਨਾ ਹੀ ਨਹੀਂ, ਬਲਕਿ ਇਸ ਵਿੱਚ ਸਾਰੀ ਸ਼ਬਦਕਲਾ ਅਰਥਾਤ ਕਾਵਿ, ਮਹਾਂਕਾਵਿ, ਨਾਟਕ, ਕਥਾ, ਆਖਿਆਇਕਾ, ਚੰਪੂ, ਪਦ ਅਤੇ ਗਦ ਕਾਵਿ ਦੇ ਸੰਪੂਰਣ ਭੇਦ, ਉਪਭੇਦ ਸੰਮਿਲਿਤ ਹਨ।

ਕਾਵਿ ਦੇ ਭੇਦ

[ਸੋਧੋ]

ਕਾਵਿ ਦੇ ਗਹਿਰੇ ਅਧਿਐਨ ਤੋਂ ਬਾਅਦ ਵਿਦਵਾਨਾਂ ਨੇ ਕਾਵਿ ਦੇ ਭੇਦਾਂ ਨੂੰ ਹੇਠਲੇ ਰੂਪਾਂ 'ਚ ਵੰਡਿਆ ਹੈ:-

1. 'ਕਾਵਿ' ਦੇ ਬਾਹਰੀ ਰੂਪ(ਵਿਧਾ) ਅਤੇ ਆਕਾਰ ਦੇ ਆਧਾਰ 'ਤੇ।

2. 'ਕਾਵਿ' ਦੇ ਅਰਥ ਦੇ ਆਧਾਰ 'ਤੇ।

3. 'ਕਾਵਿ' ਦੀ ਭਾਸ਼ਾ ਦੇ ਆਧਾਰ 'ਤੇ।

●ਆਚਾਰੀਆ ਭਰਤ ਅਨੁਸਾਰ :- ਭਰਤ ਮੁਨੀ ਨੇ 'ਨਾਟ੍ਯਸ਼ਾਸਤਰ' 'ਚ ਪ੍ਰਮੁੱਖ ਤੌਰ 'ਤੇ 'ਦ੍ਰਿਸ਼ਯ' ਕਾਵਿ (ਰੂਪਕਾਂ)  ਦਾ ਵਰਗੀਕਰਣ ਕੀਤਾ ਹੈ।

ਬਾਹਰੀ ਰੂਪ ਦੇ ਆਧਾਰ 'ਤੇ ਕਾਵਿ ਦੇ ਭੇਦ

[ਸੋਧੋ]

ਆਚਾਰੀਆ ਵਿਸ਼ਵਨਾਥ ਨੇ ਬਾਹਰੀ ਰੂਪ ਦੇ ਆਧਾਰ 'ਤੇ ਕਾਵਿ ਦੇ ਪ੍ਰਮੁੱਖ ਤੌਰ 'ਤੇ ਦ੍ਰਿਸ਼ਯ ਕਾਵਿ ਅਤੇ ਸ਼੍ਰਵਯ ਕਾਵਿ ਕਹਿ ਕੇ ਕਾਵਿ ਦੇ ਭੇਦ ਕੀਤੇ ਹਨ।

#ਦ੍ਰਿਸ਼ਯ

[ਸੋਧੋ]

ਦੇਖਣ ਯੋਗ ਕਾਵਿ ਨੂੰ ਦ੍ਰਿਸ਼ਯ ਕਾਵਿ ਕਹਿੰਦੇ ਹਨ। ਇਸ ਤੋਂ ਭਾਵ ਜੋ ਕਾਵਿ ਮੰਚ ਉੱਤੇ ਅਭਿਨੈਕਾਰਾਂ ਰਾਹੀਂ ਸਾਕਾਰ ਹੁੰਦਾ ਹੈ, ਉਹ ਦ੍ਰਿਸ਼ਯ ਕਾਵਿ ਹੈ।

'ਦ੍ਰਿਸ਼ਯ ਕਾਵਿ' ਅਭਿਨੇਯ (ਜਿਸਦਾ ਅਭਿਨੈ ਕੀਤਾ ਜਾਵੇ) ਹੁੰਦਾ ਹੈ ਜਿਸਨੂੰ ਵਿਸ਼ਵਨਾਥ ਨੇ 'ਰੂਪਕ' ਨਾਮ ਦਿੱਤਾ ਹੈ। ਫਿਰ ਅੱਗੇ ਰੂਪਕ, ਉਪਰੂਪਕ- ਕਹਿ ਕੇ ਵੰਡ ਕੀਤੀ ਹੈ।

ਫਿਰ ਅੱਗੇ 'ਰੂਪਕ' ਦੇ ਦਸ ਅਤੇ 'ਉਪਰੂਪਕ' ਦੇ ਅਠਾਰਾਂ ਭੇਦਾਂ ਬਾਰੇ ਉਦਾਹਰਨਾਂ ਸਹਿਤ ਵਿਸਤ੍ਰਿਤ ਵਿਵੇਚਨ ਕੀਤਾ ਹੈ।

ਰੂਪਕ ਦੇ ਭੇਦ
[ਸੋਧੋ]

੧. ਭਾਰਤੀ ਕਾਵਿ-ਸ਼ਾਸਤਰ 'ਚ 'ਰੂਪਕ' ਦੇ ਭੇਦਾਂ ਦਾ ਪ੍ਰਤਿਪਾਦਨ, ਸਭ ਤੋਂ ਪਹਿਲਾਂ  ਭਰਤ ਨੇ ਕੀਤਾ ਸੀ।

੨. ਭਰਤ ਤੋਂ ਬਾਅਦ ਰੂਪਕ ਦੇ ਭੇਦਾਂ ਦਾ ਵਿਸਤ੍ਰਿਤ ਵਿਵੇਚਨ  'ਰਾਮਚੰਦ੍ਰ-ਗੁਣਚੰਦ੍ਰ' ਨੇ "ਨਾਟ੍ਯਦਰਪਣ" 'ਚ ਕੀਤਾ ਹੈ। ਇਹਨਾਂ ਨੇ ਰੂਪਕ ਦੇ ਭੇਦਾਂ ਦੀ ਸੰਖਿਆ ਬਾਰਾਂ ਦੱਸਦੇ ਹੋਏ, ਨਾਟਿਕਾ ਸਹਿਤ 11 ਭੇਦ ਭਰਤ ਦੇ ਅਤੇ ਬਾਰ੍ਹਵਾਂ ਭੇਦ 'ਪ੍ਰਕਰਣੀ' ਕਿਹਾ ਹੈ।

ਇਹਨਾਂ ਨੇ ਅੱਗੇ ਚਲ ਕੇ ਰੂਪਕ ਦੇ 23 ਹੋਰ ਭੇਦਾਂ ਦੀ ਗਿਣਤੀ ਵੀ ਕੀਤੀ ਹੈ।

ਰੂਪਕ ਦੀਆਂ ਅਗੋਂ ਦਸ ਕਿਸਮਾਂ ਹਨ, ਜਿਵੇਂ:- ਨਾਟਕ, ਪ੍ਰਕਰਣ, ਸਮਵਕਾਰ, ਈਹਾਮਿਗ੍ਰ, ਡਿਮ, ਵਿਆਯੋਗ,ਅੰਕ ਪ੍ਰਹਸਨ, ਭਾਣ ਤੇ ਵੀਥੀ | ਇਹਨਾਂ ਵਿਚੋਂ ਨਾਟਕ ਸਰਵਸ੍ਰੇਸ਼ਟ ਹੈ|

ਪ੍ਰਕਰਣ -
[ਸੋਧੋ]

ਇਸਦੀ ਰੂਪ ਰੇਖਾ ਨਾਟਕ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ | ਧਨੰਜ੍ਯ ਅਨੁਸਾਰ ਇਸਦੀ ਕਥਾ ਕਵੀ ਕਲਪਿਤ ਹੋਣੀ ਚਾਹੀਦੀ ਹੈ ਅਤੇ ਇਸ ਦਾ ਨਾਇਕ ਬ੍ਰਾਹਮਣ, ਬਾਣੀਆ, ਮੰਤਰੀ ਕੋਈ ਵੀ ਹੋ ਸਕਦਾ ਹੈ |ਪ੍ਰਕਰਣ ਦੀਆਂ ਨਾਇਕਾਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ – ਕੁਲ ਇਸਤਰੀ ਅਤੇ ਵੇਸਵਾ|

ਸਮਵਿਕਾਰ
[ਸੋਧੋ]

             ਰੂਪਕ ਦੇ ਇਸ ਭੇਦ ਵਿੱਚ ਕਈ ਨਾਇਕਾਵਾਂ ਦੇ ਪ੍ਰਯੋਜਨ ਸਮਵੀਕਰਣ ਰਹਿੰਦੇ ਹਨ | ਇਸ ਲਈ ਇਸਨੂੰ ਸਮਵਕਾਰ ਦਾ ਨਾਮ ਦਿੱਤਾ ਜਾਂਦਾ ਹੈ |ਇਸ ਦੇ ਬਿਰਤਾਂਤ ਦਾ ਸੰਬੰਧ ਪੁਰਾਣੇ ਦੇਵਤਿਆਂ ਜਾਂ ਰਾਖਸ਼ਾਂ ਨਾਲ ਹੁੰਦਾ ਹੈ| ਇਸ ਵਿੱਚ ਨਾਇਕਾਵਾਂ ਦੀ ਗਿਣਤੀ 12 ਤੱਕ ਹੋ ਸਕਦੀ ਹੈ|

ਈਹਾਮਿਰਗ
[ਸੋਧੋ]

ਇਸ ਰੂਪਕ ਭੇਦ ਦਾ ਨਾਇਕ ਮਿਰਗ ਵਾਂਗ ਦੇਵੀ ਨਾਇਕਾ ਨੂੰ ਪ੍ਰਾਪਤ ਕਰਨ ਦੀ ਕਾਮਨਾ ਕਰਦਾ ਹੈ| ਇਸ ਲਈ ਇਸ ਦਾ ਨਾਮ ਈਹਾਮਿਰਗ ਪੈ ਗਿਆ ਹੈ | ਇਸ ਵਿੱਚ ਚਾਰ ਅੰਕ ਹੁੰਦੇ ਹਨ|

ਡਿਮ
[ਸੋਧੋ]

ਪ੍ਰੀਖਿਆਂਤ (ਪ੍ਰਸਿੱਧ) ਕਥਾਨਕ ਵਾਲੇ ਇਸ ਰੂਪਕ ਭੇਦ ਵਿੱਚ ਆਮ ਤੌਰ ਤੇ ਚਾਰ ਅੰਕ ਹੁੰਦੇ ਹਨ| ਇਸ ਵਿੱਚ 16 ਨਾਇਕ ਹੁੰਦੇ ਹਨ | ਇਸਦੀ ਪ੍ਰਸਿੱਧੀ ਬਹੁਤ ਘੱਟ ਹੈ | ਤ੍ਰਿਪੁਰਦਾਹ ਨਾਂ ਦੇ ਨਾਟਕ ਨੂੰ ਇਸਦਾ ਪ੍ਰਤਿਨਿਧ ਨਮੂਨਾ ਕਿਹਾ ਜਾ ਸਕਦਾ ਹੈ।

ਵਿਆਯੋਗ
[ਸੋਧੋ]

ਇਸਦਾ ਕਥਾਨਕ ਪ੍ਰੀਖਿਆਂਤ ਹੁੰਦਾ ਹੈ ਅਤੇ ਨਾਇਕ ਵੀ ਕੋਈ ਦੇਵਤਾ ਹੁੰਦਾ ਹੈ| ਇਹ ਇੱਕ ਅੰਕ ਵਾਲਾ ਰੂਪਕ ਭੇਦ ਹੈ ਕਿਓਂਕਿ ਇਸ ਵਿੱਚ ਇੱਕ ਦਿਨ ਜਾਂ ਉਸ ਦੇ ਕਿਸੇ ਅੰਸ਼ ਉੱਤੇ ਅਧਾਰਿਤ ਘਟਨਾ ਦਾ ਚਿਤਰਣ ਹੁੰਦਾ ਹੈ | ਇਹ ਕਾਫੀ ਪੁਰਾਣਾ ਰੂਪਕ ਭੇਦ ਹੈ | ਸੋਗਧਿਕਾ ਹਰਣ ਇਸ ਦਾ ਚੰਗਾ ਨਮੂਨਾ ਹੈ |

ਅੰਕ
[ਸੋਧੋ]

ਇੱਕ ਅੰਕ ਵਾਲੇ ਇਸ ਰੂਪਕ ਭੇਦ ਦਾ ਕਥਾਨਕ ਪ੍ਰੀਖਿਆਤ ਹੁੰਦਾ ਹੈ, ਪਰ ਲੋੜ ਪੈਣ ਤੇ ਕਵੀ ਆਪਣੀ ਕਲਪਨਾ ਸ਼ਕਤੀ ਦੇ ਆਧਾਰ ਤੇ ਕਥਾਨਕ ਵਿੱਚ ਵਿਸਤਾਰ ਲਿਆ ਸਕਦਾ ਹੈ | ਇਸ ਦਾ ਸੁੰਦਰ ਨਮੂਨਾ ਸਰਮਿਸਠ ਯਆਤੀ ਵਿੱਚ ਵੇਖਿਆ ਜਾ ਸਕਦਾ ਹੈ

ਪ੍ਰਹਸਨ
[ਸੋਧੋ]

ਇਕ ਅੰਕ ਵਾਲੇ ਰੂਪਕ ਭੇਦ ਦਾ ਕਥਾਨਕ ਵੀ ਕਵੀ ਕਲਪਿਤ ਹੁੰਦਾ ਹੈ | ਇਸ ਵਿੱਚ ਜ਼ਿਆਦਾਤਰ ਨੀਵੀਂ ਸ਼੍ਰੇਣੀ ਦੇ ਪਾਤਰ ਹੁੰਦੇ ਹਨ | ਇਸਦੇ ਤਿੰਨ ਭੇਦ – ਸ਼ੁਧ, ਵਿਕ੍ਰਿਤ ਅਤੇ ਸਕੀਰਨ ਮੰਨੇ ਗਏ ਹਨ| ਇਸ ਵਿੱਚ ਆਦਿ ਤੋਂ ਅੰਤ ਤਕ ਹਾਸਰਸ ਪਸਰਿਆ ਰਹਿੰਦਾ ਹੈ| ਇਸਦਾ ਸੁੰਦਰ ਨਮੂਨਾ ਸੰਸਕ੍ਰਿਤ ਦਾ ਕੰਦਰਪ ਕੇਲੀ ਨਾਟਕ ਹੈ |

ਭਾਣ
[ਸੋਧੋ]

ਇਕ ਅੰਕ ਵਾਲੇ ਅਤੇ ਇੱਕ ਪਾਤਰ ਵਾਲੇ ਇਸ ਰੂਪਕ ਭੇਦ ਦਾ ਬਿਰਤਾਂਤ ਕਵੀ ਕਲਪਿਤ ਹੁੰਦਾ ਹੈ| ਸ਼ਾਰਦਾ ਤਿਲਕ ਇਸ ਦਾ ਸੁੰਦਰ ਨਮੂਨਾ ਹੈ |

ਵੀਥੀ
[ਸੋਧੋ]

       ਇੱਕ ਅੰਕ ਵਾਲੇ ਇਸ ਰੂਪਕ ਭੇਦ ਵਿੱਚ ਇੱਕਜਾਂ ਦੋ ਪਾਤਰ ਹੁੰਦੇ ਹਨ | ਜਿਹਨਾਂ ਦਾ ਸੁਭਾਅ ਉੱਤਮ ਜਾਂ ਮਾਧਿਅਮ ਹੁੰਦਾ ਹੈ | ਇਸਦਾ ਰਸ ਵਿਸ਼ੇਸ਼ ਰੂਪ ਵਿੱਚ ਸ਼ਿੰਗਾਰ ਹੁੰਦਾ ਹੈ | ਇਹ ਭਾਵ ਨਾਲ ਕਾਫੀ ਮੇਲ ਖਾਣ ਵਾਲਾ ਹੈ | ਇਸਦਾ ਸੁੰਦਰ ਉਦਾਹਰਣ ਮਾਲਵਿਕਾ ਹੈ |

ਉਪਰੂਪਕ
[ਸੋਧੋ]

              ਰੂਪਕ ਦੇ ਦਸ ਭੇਦਾਂ ਤੋਂ ਇਲਾਵਾ ਸੰਸਕ੍ਰਿਤ ਨਾਟਕ ਵਿੱਚ ਉਪਰੂਪਕਾਂ ਦੀ ਰਚਨਾ ਵੀ ਹੁੰਦੀ ਹੈ |

ਇਹਨਾਂ  ਦਾ ਰੂਪਕ ਭੇਦ ਤੋਂ ਇਹ ਅੰਤਰ ਹੈ ਕਿ ਰੂਪਕ ਭੇਦ ਵਿੱਚ ਰਸ ਦੀ ਪ੍ਰਧਾਨਤਾ ਰਹਿੰਦੀ ਹੈ ਜਦਕਿ ਉਪਰੂਪਕ ਵਿੱਚ ਨਾਚ ਆਦਿ ਦੀ ਪ੍ਰਮੁੱਖਤਾ ਹੁੰਦੀ ਹੈ | ਇਹਨਾਂ ਉਪਰੂਪਕਾਂ ਵਿੱਚ ਨਾਇਕਾ ਹੀ ਪ੍ਰਮੁੱਖ ਰੂਪ ਹੈ| ਇਸਦਾ ਕਥਾਨਕ ਪ੍ਰੀਖਿਆਤ ਜਾਂ ਕਲਪਿਤ ਦੋਵੇਂ ਹੀ ਹੋ ਸਕਦੇ ਹਨ | ਇਸ ਸਾਰੇ ਵਿਵੇਚਨ ਤੋਂ ਸਪਸ਼ਟ ਹੈ ਕਿ ਦ੍ਰਿਸ਼ ਕਾਵਿ ਦੀ ਆਪਣੀ ਪਰੰਪਰਾ ਹੈ |

ਸ਼੍ਰਵਯ

[ਸੋਧੋ]

(ਸੁਨਣਯੋਗ ਮਹਾਕਾਵਿ ਆਦਿ) -   ਸ਼੍ਰਵਯ ਕਾਵਿ ਤੋਂ ਭਾਵ ਕੰਨਾਂ ਰਾਹੀਂ ਸੁਣਿਆ ਜਾਣ ਵਾਲਾ ਕਾਵਿ| ਕਾਵਿ ਸ਼ਾਸਤਰਕਾਰਾਂ ਨੇ ਰਚਨਾ ਦੀ ਦ੍ਰਿਸ਼ਟੀ ਤੋਂ ਆਮ ਤੌਰ ਤੇ ਸ਼੍ਰਵਯ ਕਾਵਿ ਦੇ ਤਿੰਨ ਭੇਦ ਕੀਤੇ ਹਨ – ਗੱਦ, ਪੱਦ ਅਤੇ ਚੰਪੂ।

[ਸੋਧੋ]

ਆਚਾਰੀਆ ਦੰਡੀ ਨੇ ਸ਼੍ਰਵਯ ਕਾਵਿ ਦੇ ਤਿੰਨ ਭੇਦ ਮੰਨੇ ਹਨ :-

1.ਗਦਕਾਵਿ (ਜਿਹੜੀ ਰਚਨਾ 'ਛੰਦ' 'ਚ ਨਾ ਲਿਖ ਕੇ 'ਗਦ' 'ਚ ਲਿਖੀ ਜਾਂਦੀ ਹੈ)

2.ਪਦਕਾਵਿ

3.ਗਦ ਪਦਮਯ (ਮਿਸ਼੍ਰ)/ਚੰਪੂ

ਗਦਕਾਵਿ
[ਸੋਧੋ]

      ਪੰਡਿਤ ਬਲਦੇਵ ਉਪਾਧਿਆਇ ਅਨੁਸਾਰ ਗਦ ਦਾ ਆਰੰਭ ਮਾਨਵ ਭਾਸ਼ਾ ਦੇ ਨਾਲ ਹੀ ਹੋ ਗਿਆ ਸੀ| ਸ਼੍ਰਿਸਟੀ ਦੇ ਆਰੰਭ ਵਿੱਚ ਮਨੁੱਖ ਨੇ ਜਦ ਆਪਣੇ ਹਿਰਦੇ ਦੀਆਂ ਗੱਲਾਂ ਨੂੰ ਪ੍ਰਗਟ ਕਰਨ ਲਈ ਭਾਸ਼ਾ ਦਾ ਮਾਧਿਅਮ ਚੁਣਿਆ ਤਦ ਓਹ ਗਦ ਦੇ ਰੂਪ ਵਿੱਚ ਪ੍ਰਗਟ ਹੋਇਆ | ਪਦ ਤਾਂ ਗਦ ਦਾ ਇੱਕ ਨਿਯਮਿਤ ਅਤੇ ਨਿਸ਼ਚਿਤ ਭੇਦ ਹੈ |

◆ਦੰਡੀ ਨੇ 'ਗਦਕਾਵਿ' ਦੇ ਦੋ ਭੇਦ ਕਥਾ ਤੇ ਆਖਿਆਇਕਾ ਕੀਤੇ ਹਨ।

ਕਥਾ- ਆਖਿਆਇਕਾ ਦੇ ਮੁਕਾਬਲਤਨ ਇਸਦਾ ਆਕਾਰ ਵੱਡਾ ਹੁੰਦਾ ਹੈ। ਇਸਦੇ ਆਰੰਭ ਵਿੱਚ ਨਾਮਕਾਰਾ ਤਮਕ ਮੰਗਲਾਚਰਨ ਪਦ ਵਿੱਚ ਲਿਖਿਆ ਹੁੰਦਾ ਹੈ | ਬਾਣਭਟ ਕ੍ਰਿਤ ਕਦਮਬਰੀ ਨੂੰ ਇਸਦਾ ਉੱਤਮ ਨਮੂਨਾ ਕਿਹਾ ਜਾਂਦਾ ਹੈ |
[ਸੋਧੋ]
ਆਖਿਆਇਕਾ-
[ਸੋਧੋ]
ਇਸ ਅਧੀਨ ਕਹਾਣੀ ਸੁਤੰਤਰ ਅਤੇ ਛੋਟੇ ਆਕਾਰ ਦੀ ਹੁੰਦੀ ਹੈ, ਜਿਹੜੀ ਕਿ ਸਮਾਜਿਕ,ਆਰਥਿਕ,ਨੈਤਿਕਤਾ, ਉਪਦੇਸ਼ਾਤਮਕ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੋ ਸਕਦੀ ਹੈ।
[ਸੋਧੋ]

- ਅਮਰਕੋਸ਼ ਅਨੁਸਾਰ ਇਸਦਾ ਵਿਸ਼ਾ ਸਤਿ ਜਾਂ ਗਿਆਨ ਦਾ ਹੋਣਾ ਚਾਹੀਦਾ ਹੈ| ਇਸ ਵਿਚਲਾ ਬਿਰਤਾਂਤ ਨਾਇਕ ਆਪ ਕਹਿੰਦਾ ਹੈ | ਇਸ ਵਿੱਚ ਕਵੀ ਆਪਣੇ ਵੰਸ਼ ਦਾ ਵਰਣਨ ਕਰਦਾ ਹੈ | ਇਸ ਵਿੱਚ ਕੰਨਿਆ ਹਰਣ, ਯੁੱਧ, ਬਿਰਹਾ ਆਦਿ ਵਿਸ਼ਿਆਂ ਦਾ ਵਿਵਰਣ ਹੁੰਦਾ ਹੈ।

ਪਰਿਕਥਾ
[ਸੋਧੋ]

       ਇਹ ਵੀ ਗਦ ਕਾਵਿ ਦਾ ਇੱਕਭੇਦ ਮੰਨਿਆ ਜਾਂਦਾ ਹੈ | ਇਸਦਾ ਨਾਇਕ ਮੰਤਰੀ ਵਪਾਰੀ ਜਾਂ ਬ੍ਰਾਹਮਣ ਹੁੰਦਾ ਹੈ | ਇਸ ਵਿੱਚ ਕਰੁਣਾ ਰਸ ਦੀ ਪ੍ਰਧਾਨਤਾ ਹੁੰਦੀ ਹੈ| ਅਗਨੀ ਪੁਰਾਨ ਵਿੱਚ ਇਸਨੂੰ ਕਥਾ ਅਤੇ ਅਖਿਆਇਕਾ ਦਾ ਮਿਲਿਆ ਜੁਲਿਆ ਰੂਪ ਮਨਿਆ ਗਿਆ ਹੈ | ਇਸਦਾ ਨਮੂਨਾ ਸੁਦ੍ਰਕ ਹੈ।

ਅਗਨੀਪੁਰਾਣ ਦੇ ਲੇਖਕ ਨੇ ਦੰਡੀ ਵਾਲੇ ਕਾਵਿ ਭੇਦਾਂ ਦੇ ਨਾਲ ਨਾਲ ਗਦ ਦੇ ਤਿੰਨ(ਚੂਰਣਕ, ਉਤਕਲਿਕਾ, ਵਿੱਤ੍ਰਗੰਧੀ)

ਵੱਖਰੇ ਸਰੂਪਾਂ ਦਾ ਵਿਵੇਚਨ ਕੀਤਾ ਹੈ।

"ਗਦਕਾਵਿ ਕਵੀਆਂ ਦੇ ਕਵੀਤੱਵ ਦੀ ਕਸਵਟੀ ਹੁੰਦੀ ਹੈ"- ਕਹਿ ਕੇ 'ਗਦਕਾਵਿ' ਦੀ ਪ੍ਰਸ਼ੰਸਾ ਕੀਤੀ ਹੈ। ਨਾਲ ਹੀ ਸਾਰੇ ਤਰ੍ਹਾਂ ਦੇ 'ਕਾਵਿਆਂ' 'ਚ 'ਨਾਟਕ' ਨੂੰ ਸਭ ਤੋਂ ਉੱਤਮ ਮੰਨਿਆ ਹੈ।

ਪੰ. ਅੰਬਿਕਾਦੱਤ ਨੇ 'ਗਦਕਾਵਿ' ਨੂੰ ਉਪਨਿਆਸ ਨਵਾਂ ਨਾਮ ਦਿੱਤਾ ਹੈ।

ਪਦ ਕਾਵਿ ਦੇ ਭੇਦ :-
[ਸੋਧੋ]
ਅਨਿਬੱਧਕਾਵਿ-
[ਸੋਧੋ]

ਜਿਸ 'ਕਾਵਿ' 'ਚ ਕੋਈ ਵਿਸ਼ੇ ਜਾਂ ਰਸ ਦੇ ਪੱਖੋਂ ਕੋਈ ਸੰਬੰਧ ਨਾ ਹੋਵੇ ਜਾਂ ਇਸਦਾ ਸ਼ਾਬਦਿਕ ਅਰਥ ਹੈ ਕਿ ਜੋ ਬੰਨ੍ਹੇ ਨਹੀਂ ਹੋਏ। ਇਸ ਤਰ੍ਹਾਂ ਦੇ ਕਾਵਿ ਚ ਇੱਕ ਦੋ ਜਾਂ ਕੁਝ ਜ਼ਿਆਦਾ ਸ਼ਲੋਕਾਂ 'ਚ ( ਦੂਜੇ ਸ਼ਲੋਕਾਂ ਨਾ ਸੰਬੰਧ ਨਾ ਹੋਣ 'ਤੇ ਵੀ) ਉਸ ਵਿੱਚ ਕਾਵਿਤੱਵ ਵਿਦਮਾਨ ਰਹਿੰਦਾ ਹੈ। ਆਮ ਤੌਰ ਤੇ ਇਸ ਤਰ੍ਹਾਂ ਦੇ ਕਾਵਿ ਨੂੰ ਮੁਕਤਕ ਕਾਵਿ ਕਿਹਾ ਜਾਂਦਾ ਹੈ। ਇਸਦੇ ਅੱਗੋਂ ਪੰਜ ਭੇਦ ਮੰਨੇ ਗਏ ਹਨ:-

ਮੁਕਤਕ-
[ਸੋਧੋ]
ਇੱਕ ਹੀ ਸ਼ਲੋਕ 'ਚ ਦੂਜੇ ਸ਼ਲੋਕ ਦੀ ਜ਼ਰੂਰਤ ਤੋਂ ਬਿਨਾਂ ਜੇ ਕਾਵਿਤੱਵ ਵਿਦਮਾਨ ਰਹੇ।
[ਸੋਧੋ]
ਯੁਗਮਕ-
[ਸੋਧੋ]
ਆਪਸੀ ਸੰਬੰਧ ਵਾਲੇ ਦੋ ਸ਼ਲੋਕਾਂ ਦੀ ਰਚਨਾ ਹੋਣ 'ਤੇ।
[ਸੋਧੋ]
●ਸੰਦਾਨਿਤਕ-
[ਸੋਧੋ]
ਆਪਸੀ ਸੰਬੰਧ ਵਾਲੇ ਤਿੰਨ ਸ਼ਲੋਕਾਂ ਦੀ ਰਚਨਾ ਹੋਣ 'ਤੇ।
[ਸੋਧੋ]
●ਕਲਾਪਕ-
[ਸੋਧੋ]
ਆਪਸੀ ਚ ਜੁੜੇ ਚਾਰ ਸ਼ਲੋਕਾਂ ਦੀ ਰਚਨਾ ਹੋਣ 'ਤੇ।
[ਸੋਧੋ]
●ਕੁਲਕੰਜ - ਆਪਸੀ ਸੰਬੰਧ ਵਾਲੇ ਪੰਜ ਸ਼ਲੋਕਾਂ ਦੀ ਰਚਨਾ ਹੋਣ 'ਤੇ।
[ਸੋਧੋ]
ਪ੍ਰਬੰਧਕਾਵਿ (ਮਹਾਕਾਵਿ) -
[ਸੋਧੋ]
ਓਹ ਕਾਵਿ ਜੀਹਦੇ 'ਚ ਇੱਕ ਦੂਜੇ ਨਾਲ ਸੰਬੰਧਿਤ, ਸਹਿਯੋਗੀ, ਸਹਾਇਤਾ ਕਰਨ ਵਾਲੇ ਸ਼ਲੋਕ ਮਿਲ ਕੇ ਲੰਬੀ ਕਥਾ ਬਿਆਨ ਕਰਨ। ਜਾਂ
[ਸੋਧੋ]

ਉਹ ਛੰਦ ਬੱਧ ਰਚਨਾ ਜਿਸ ਦਾ ਕਥਾਨਕ ਸਰਗਾਂ ਵਿੱਚ ਵੰਡਿਆ ਹੋਵੇ | ਇਸਦੀ ਕਥਾ ਰਸਾਤਮਕਤਾ ਅਤੇ ਸ਼ੈਲੀ ਅਲੰਕ੍ਰਿਤ ਹੁੰਦੀ ਹੈ |

ਇਸਦੇ ਦੋ ਮੁੱਖ ਭੇਦ ਹਨ – ਮਹਾਕਾਵਿ ਅਤੇ ਖੰਡਕਾਵਿ :-

ਮਹਾਕਾਵਿ-
[ਸੋਧੋ]
ਕਾਵਿ ਸਾਸ਼ਤਰੀ ਦ੍ਰਿਸ਼ਟੀ ਤੋਂ ਇਸਦੀ ਸਭ ਤੋਂ ਪਹਿਲੀ ਪਰਿਭਾਸ਼ਾ ਭਾਮਹ ਨੇ ਦਿਤੀ ਸੀ | ਉਸ ਅਨੁਸਾਰ ਮਹਾਕਾਵਿ ਸਰਗਬਧ ਹੁੰਦਾ ਹੈ | ਉਸ ਵਿੱਚ ਮਹਾਨ ਅਤੇ ਗੰਭੀਰ ਵਿਸ਼ਾ ਲਿਆ ਜਾਂਦਾ ਹੈ |
[ਸੋਧੋ]

●ਭਾਮਹ ਤੋਂ ਬਾਅਦ ਦੰਡੀ ਨੇ ਮਹਾਕਾਵਿ ਦੇ ਲੱਛਣਾਂ ਉੱਤੇ ਪ੍ਰਕਾਸ਼ ਪਾਇਆ ਹੈ | ਉਸਦੇ ਕਥਨ ਅਨੁਸਾਰ ਮਹਾਕਾਵਿ ਸਰਗਬਧ ਰਚਨਾ ਹੈ | ਇਸਦੇ ਆਰਭ ਵਿੱਚ ਮੰਗਲਾਚਰਨ ਅਤੇ ਕਥਾਵਸਤੂ ਦੇ ਨਿਰਦੇਸ਼ ਦਾ ਵਿਧਾਨ ਹੁੰਦਾ ਹੈ |

●ਵਿਸ਼ਵਨਾਥ ਦੇ ਮਹਾਕਾਵਿ ਦੇ ਲੱਛਣ ਇਸ ਪ੍ਰਕਾਰ ਹਨ – •ਮਹਾਕਾਵਿ ਇੱਕ ਸਰਗਬੱਧ ਰਚਨਾ ਹੈ|

•ਇਸਦਾ ਨਾਇਕ ਕੋਈ ਦੇਵਤਾ ਜਾਂ ਉੱਚੇ ਕੁਲ ਵਾਲਾ

ਹੁੰਦਾ ਹੈ। 

•ਇਸ ਵਿੱਚ ਸਾਰੀਆਂ ਨਾਟਕੀ ਸੰਧੀਆਂ ਸ਼ਾਮਿਲ ਹੁੰਦੀਆਂ ਹਨ |

•ਇਸਦਾ ਕਥਾਨਕ ਸੱਜਣ ਪੁਰਸ਼ ਨਾਲ ਸੰਬੰਧਿਤ ਹੁੰਦਾ ਹੈ | •ਚਾਰ ਪੁਰਸੁਆਰਥਾਂ ਵਿਚੋਂ ਧਰਮ, ਅਰਥ, ਕਾਮ,ਮੋਕਸ਼ ਵਿਚੋਂ ਕਿਸੇ ਇੱਕ ਦੀ ਪ੍ਰਾਪਤੀ ਦਾ ਉਦੇਸ਼ ਹੋਣਾ ਚਾਹੀਦਾ ਹੈ |

•ਇਸਦਾ ਆਰੰਭ ਮੰਗਲਾਚਰਨ ਨਾਲ ਹੁੰਦਾ ਹੈ |

•ਇਸ ਵਿੱਚ ਨਾ ਬਹੁਤ ਵੱਡੇ ਨਾ ਬਹੁਤ ਛੋਟੇ ਅੱਠ ਤੋਂ ਵੱਧ ਸਰਗ ਹੋਣੇ ਚਾਹੀਦੇ ਹਨ |

•ਇਸ ਦਾ ਨਾ ਕਵੀ ਵਰਣਿਤ ਵਿਸ਼ੇ ਜਾਂ ਨਾਇਕ ਜਾਂ ਨਾਇਕਾ ਜਾਂ ਕਿਸੇ ਹੋਰ ਪਾਤਰ ਦੇ ਨਾਂ ਦੇ ਆਧਾਰ ਤੇ ਰੱਖਿਆ ਜਾ ਸਕਦਾ ਹੈ |

•ਵਡੇਰੀ ਕਾਵਿ ਰਚਨਾ, ਜੋ ਵਿਸਥਾਰਿਤ ਹੁੰਦੀ ਹੈ।

•ਜਨਮ ਤੋਂ ਮੌਤ ਤੱਕ ਦੇ ਵੇਰਵਿਆਂ ਦਾ ਜ਼ਿਕਰ ਵੀ ਇਸ ਅਧੀਨ ਦੇਖਣ ਨੂੰ ਮਿਲਦਾ ਹੈ।

•ਕਈ ਸਰਗਾਂ ਚ ਵੰਡੀ ਹੁੰਦੀ ਹੈ।

•ਇੱਕ ਸਰਗ ਚ ਅਲੱਗ ਅਲੱਗ ਛੰਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

•ਤਮਾਮ ਕਿਸਮ ਦੇ ਰਸਾਂ ਦੀ ਅਨੁਭੂਤੀ।

ਖੰਡ ਕਾਵਿ-  ਮਹਾਕਾਵਿ ਦਾ ਇੱਕ ਸਰਗ (ਵੀਹ ਪੱਚੀ ਪੰਨੇ) ਜੀਹਦੇ ਚ ਇੱਕ ਪੂਰੀ ਕਹਾਣੀ ਹੋਵੇ।

ਖੰਡਕਾਵਿ-
[ਸੋਧੋ]

ਖੰਡ ਅਤੇ ਕਾਵਿ ਦੋ ਸ਼ਬਦਾਂ ਦਾ ਸਾਂਝਾ ਰੂਪ ਹੈ, ਜਿਸਦਾ ਭਾਵ ਹੈ ਉਹ ਕਾਵਿ ਜਿਸ ਵਿੱਚ ਸਮੁੱਚੇ ਜੀਵਨ ਦਾ ਚਿਤਰਣ ਨਾ ਹੋ ਕਿ ਉਸ ਦੇ ਕਿਸੇ ਖੰਡ ਜਾਂ ਹਿੱਸੇ ਦਾ ਚਿਤਰਣ ਹੋਵੇ | ਸੰਸਕ੍ਰਿਤ ਆਚਾਰੀਆਂ ਵਿਚੋਂ ਸਭ ਤੋਂ ਪਹਿਲਾਂ ਰੁਦ੍ਰਟ ਨੇ ਇਸਨੂੰ  ਲਘੂ ਕਾਵਿ ਕਹਿ ਕੇ ਵਰਣਿਤ ਕੀਤਾ ਹੈ | ਉਸ ਅਨੁਸਾਰ ਅਜਿਹੇ ਕਾਵਿ ਦਾ ਨਾਇਕ ਆਪਣੇ ਸਹਾਇਕ ਸਾਹਿਤ ਮੁੱਢ ਤੋਂ ਬਿਪਤਾ ਵਿੱਚ ਫਸਿਆ ਵਿਖਾਇਆ ਜਾਂਦਾ ਹੈ ਅਤੇ ਉਹਨਾਂ ਤੋਂ ਮੁਕਤ ਹੋ ਕੇ ਸੁਖੀ ਹੁੰਦਾ ਹੈ |

ਖੰਡ ਕਾਵਿ ਦੇ ਲੱਛਣਾਂ ਦਾ ਵਰਣਨ ਇਸ ਤਰ੍ਹਾਂ ਹੈ :–

*ਇਸ ਵਿੱਚ ਕਰੁਣ ਅਤੇ ਵਿਯੋਗ ਸ਼ਿੰਗਾਰ ਰਸਾਂ ਦਾ ਚਿਤਰਣ ਹੁੰਦਾ ਹੈ |

*ਇਸਦਾ ਅਕਾਰ ਛੋਟਾ ਅਤੇ ਇੱਕ ਪੱਖੀ ਹੁੰਦਾ ਹੈ |

*ਇਸਦੀ ਕਥਾ ਵਸਤੂ ਇਤਿਹਾਸਿਕ ਅਤੇ ਕਾਲਪਨਿਕ ਹੋ ਸਕਦੀ ਹੈ |

*ਇਸ ਲਈ ਨਾਟਕੀ ਸੰਧੀਆਂ ਦੀ ਯੋਜਨਾ ਜ਼ਰੂਰੀ ਨਹੀਂ|  *ਇਸ ਲਈ ਸਰਗਾਂ ਦੀ ਗਿਣਤੀ ਨਿਸ਼ਚਿਤ ਨਹੀਂ|

*ਛੰਦ ਵਿਧਾਨ ਅਨੁਕੂਲ ਸਰਲ ਹੁੰਦਾ ਹੈ |

ਕਾਲੀਦਾਸ ਰਚਿਤ ਮੇਘਦੂਤ ਖੰਡ ਕਾਵਿ ਦਾ ਉੱਤਮ ਨਮੂਨਾ ਹੈ

*ਕੁਝ ਇੱਕ ਰਸਾਂ ਦੀ ਪ੍ਰਮੁੱਖਤਾ ਹੁੰਦੀ ਹੈ।

*ਜੀਵਨ ਦੇ ਬਹੁਤੇ ਪਹਿਲੂ ਇਸ ਵਿੱਚ ਨਹੀਂ ਹੁੰਦੇ।

*ਸਾਰੀ ਰਚਨਾ ਇੱਕ ਹੀ ਛੰਦ 'ਚ ਹੁੰਦੀ ਹੈ।

ਚੰਪੂ/ਗਦ ਪਦਮਯ
[ਸੋਧੋ]

ਇਹ ਸ਼੍ਰਵਯ ਕਾਵਿ ਦਾ ਤੀਜਾ ਭੇਦ ਹੈ, ਜਿਸ ਵਿੱਚ ਗਦ ਅਤੇ ਪਦ ਦੀ ਮਿਲੀ ਜੁਲੀ ਸ਼ੈਲੀ ਵਿੱਚ ਵਿਸ਼ੇ ਦਾ ਨਿਰੂਪਣ ਹੁੰਦਾ ਹੈ।  ਸੰਸਕ੍ਰਿਤ ਵਿੱਚ ਇਸ ਕਾਵਿ ਰੂਪ ਦਾ ਕੋਈ ਵਿਸ਼ੇਸ਼ ਪ੍ਰਚਲਨ ਨਹੀਂ ਹੋਇਆ| ਸਾਹਿਤ੍ਯ ਦਰਪਣ ਦੇ ਆਧਾਰ ਤੇ ਮਿਸ਼੍ਰਿਤ ਕਾਵਿ ਨੂੰ ਚੰਪੂ ਕਿਹਾ ਜਾਂਦਾ ਹੈ | ਉਪਰੋਕਤ ਵਿਵੇਚਨ ਦੇ ਆਧਾਰ  ਤੇ ਚੰਪੂ ਕਾਵਿ ਦੇ ਲੱਛਣ ਇਸ ਪ੍ਰਕਾਰ ਨਿਸ਼ਚਿਤ ਕੀਤੇ ਜਾ ਸਕਦੇ ਹਨ:-

-ਇਹ ਗਦ ਅਤੇ ਪਦ ਦਾ ਮਿਲਿਆ ਜੁਲਿਆ ਕਾਵਿ ਰੂਪ ਹੈ | -ਇਸ ਵਿੱਚ ਅਧਿਕ ਨਿਰੂਪਣ ਮੁੱਖਪਾਤਰ ਦਾ ਹੀ ਕੀਤਾ ਜਾਂਦਾ ਹੈ |

-ਮਹਾਕਾਵਿ ਵਾਂਗ ਇਸ ਦੇ ਆਰੰਭ ਵਿੱਚ ਮੰਗਲਾਚਰਨ, ਦੁਸ਼ਟ, ਨਿੰਦਿਆ, ਸੱਜਣ ਉਸਤਤ ਦੀ ਵਿਵਸਥਾ ਹੁੰਦੀ ਹੈ | -ਸੰਸ਼ਕ੍ਰਿਤ ਵਿੱਚ ਇਸ ਕਾਵਿ ਭੇਦ ਦੀ ਰਚਨਾ ਦਸਵੀਂ ਸਦੀ ਦੇ ਆਰੰਭ ਵਿੱਚ ਸ਼ੁਰੂ ਹੁੰਦੀ ਹੈ |

ਦੰਡੀ ਤੇ ਵਿਸ਼ਵਨਾਥ ਨੇ ਪਦ ਕਾਵਿ ਦਾ ਇੱਕ ਹੋਰ 'ਕੋਸ਼' ਨਾਮ ਦਾ ਭੇਦ ਵੀ ਮੰਨਿਆ ਹੈ।

★ਕੋਸ਼ - ਇਸ ਤਰ੍ਹਾਂ ਦਾ ਪ੍ਰਬੰਧ ਕਾਵਿ ਜਿਸ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜੀਵਨ ਨਾਲ ਸੰਬੰਧਿਤ ਉਪਦੇਸ਼ਾਂ ਨੂੰ ਸ਼ਲੋਕਾਂ ਚ ਦਰਸਾਇਆ ਜਾਂਦਾ ਹੈ।

ਅਰਥ ਦੇ ਆਧਾਰ 'ਤੇ ਕਾਵਿ ਦੇ ਭੇਦ:-

[ਸੋਧੋ]

ਮੰਮਟ ਨੇ ਵਿਅੰਗ ਨੂੰ ਮੁਖ ਰੱਖ ਕੇ ਕਾਵਿ ਦੇ ਤਿੰਨ ਭੇਦ ਮੰਨੇ ਹਨ:-

੧.ਉੱਤਮ ਕਾਵਿ ਜਾਂ ਧੁਨੀ ਕਾਵਿ

੨.ਮੱਧਮ ਕਾਵਿ ਜਾਂ ਗੁਣੀਭੂਤਵਿਅੰਗ ਕਾਵਿ

੩.ਚਿਤ੍ਰਕਾਵਿ ਜਾਂ ਅਧਮ ਕਾਵਿ।

ਉੱਤਮ ਕਾਵਿ ਜਾਂ ਧੁਨੀ ਕਾਵਿ-
[ਸੋਧੋ]

ਮੰਮਟ ਅਨੁਸਾਰ ਕਾਵਿ ਦੇ ਇਸ ਭੇਦ 'ਚ ਵਿਅੰਗਾਰਥ ਨੂੰ ਪ੍ਰਧਾਨਤਾ ਮਿਲਦੀ ਹੈ।

-ਵਿਅੰਗ ਦਾ ਭਾਵ ਏਥੇ ਹਾਸ ਰਸ ਨਹੀਂ ਹੈ, ਵਿਅੰਗ ਤੋੰ ਭਾਵ ਓਹ ਸ਼ਬਦ ਰਚਨਾ ਜਿਸ 'ਚ ਗੱਲ ਗਹਿਰੇ ਤੇ ਗੁੱਝੇ ਰੂਪ 'ਚ ਕਹੀ ਗਈ ਹੋਵੇ।

ਮੱਧਮ ਕਾਵਿ ਜਾਂ ਗੁਣੀਭੂਤਵਿਅੰਗ ਕਾਵਿ-

[ਸੋਧੋ]

ਆਚਾਰੀਆ ਮੰਮਟ ਅਨੁਸਾਰ "ਵਾਚਯਾਰਥ ਦੀ ਬਜਾਏ ਵਿਅੰਗਾਰਥ ਦੀ ਪ੍ਰਧਾਨਤਾ (ਵਿਸ਼ੇਸ਼ ਚਮਤਕਾਰੀ) ਨਾ ਹੋਣ 'ਤੇ 'ਗੁਣੀਭੂਤਵਿਅੰਗ ਕਾਵਿ' ਹੁੰਦਾ ਹੈ। ਇਸਦੇ ਅੱਠ ਭੇਦ ਹਨ:-

ਅਗੂੜ੍ਹਵਿਅੰਗਕਾਵਿ-

ਜਿੱਥੇ ਵਿਅੰਗ ਆਸਾਨੀ ਨਾਲ ਪਕੜ ਵਿੱਚ ਆ ਜਾਵੇ,ਆਮ ਆਦਮੀ ਨੂੰ ਵੀ ਤਤਕਾਲ ਵਿਅੰਗਾਰਥ ਦੀ ਸਮਝ ਲੱਗ ਜਾਵੇ। 

ਅਪਰਸਿਆਂਗਵਿਅੰਗਕਾਵਿ-
[ਸੋਧੋ]

ਇਸ ਤਰ੍ਹਾਂ ਦੇ ਕਾਵਿ 'ਚ ਵਿਅੰਗਾਰਥ ਤਾਂ ਹੁੰਦਾ ਹੈ, ਪਰ ਓਹ ਕਿਸੇ ਨਾ ਕਿਸੇ ਦਾ ਸਹਾਇਕ ਹੁੰਦਾ ਹੈ। ਇਸਦੀਆਂ ਉਦਾਹਰਨਾਂ ਗ਼ਜ਼ਲਾਂ ਦੇ ਸ਼ੇਅਰਾਂ ਤੋਂ ਲਈਆਂ  ਜਾ ਸਕਦੀਆਂ ਨੇ।

ਵਾਚਯਸਿੱਧਿਆਂਗਵਿਅੰਗਕਾਵਿ-
[ਸੋਧੋ]

ਓਹ ਕਾਵਿ ਜਿੱਥੇ ਵਾਚਯਾਰਥ ਤੇ ਵਿਅੰਗ ਇੱਕੋ ਪੱਧਰ ਦੇ ਹੋਣ। ਵਿਅੰਗਾਰਥ  ਦੇ ਨਾਲ ਨਾਲ ਵਾਚਯਰਥ ਵੀ ਓਨੀ ਹੀ ਮਹੱਤਤਾ ਰੱਖਦਾ ਹੋਵੇ।

ਅਸਫੁਟਵਿਅੰਗਕਾਵਿ-
[ਸੋਧੋ]

ਵਿਅੰਗਾਰਥ ਹੋਵੇ, ਪਰ ਐਨਾ ਗੁੱਝਾ ਹੋਵੇ ਕਿ ਸਹ੍ਰਿਦਯ(ਕਵਿਤਾ ਦੇ ਜਾਣਕਾਰ/ਆਲੋਚਕ)ਨੂੰ ਵੀ ਨਾ ਸਮਝ ਆਵੇ।

ਸੰਦਿੱਗਧਪ੍ਰਾਧਾਨਯਵਿਅੰਗਕਾਵਿ-
[ਸੋਧੋ]

ਓਹ ਕਾਵਿ ਭੇਦ ਜੀਹਦੇ 'ਚ ਇਹ ਸੰਦੇਹ ਬਣਿਆ ਰਹਿੰਦਾ ਹੈ ਕਿ ਵਾਚਯਾਰਥ ਮੁੱਖ ਹੈ ਜਾਂ ਵਿਅੰਗਾਰਥ।

ਤੁਲਯਪ੍ਰਾਧਾਨਯਵਿਅੰਗਕਾਵਿ-
[ਸੋਧੋ]

ਓਹ ਕਾਵਿ ਰਚਨਾ ਜੀਹਦਾ ਸਰਲ ਅਰਥ ਵੀ ਚਮਤਕਾਰ ਪੈਦਾ ਕਰੇ ਤੇ ਡੂੰਘਾ ਅਰਥ (ਵਿਅੰਗ) ਵੀ।

ਕਾਕੂਆਕ੍ਸ਼ਿਪਤਵਿਅੰਗਕਾਵਿ -
[ਸੋਧੋ]

ਓਹ ਕਾਵਿ ਜੀਹਦੇ ਚ ਬੋਲਣ/ਉਚਾਰਨ ਦੇ ਲਹਿਜੇ ਨਾਲ ਵਿਅੰਗ ਸਪਸ਼ਟ ਹੋ ਜਾਵੇ।

ਅਸੁੰਦਰਵਿਅੰਗਕਾਵਿ-
[ਸੋਧੋ]

ਜਿੱਥੇ ਵਿਅੰਗਾਰਥ ਸੁਭਾਅ ਤੋਂ ਹੀ ਵਾਚਯਰਥ ਦੀ ਬਜਾਏ ਘੱਟ ਚਮਤਕਾਰਪੂਰਨ ਹੁੰਦਾ ਹੈ।

ਚਿਤ੍ਰਕਾਵਿ ਜਾਂ ਅਧਮ ਕਾਵਿ-
[ਸੋਧੋ]

ਆਚਾਰੀਆ ਮੰਮਟ ਅਨੁਸਾਰ, "ਜਿਸ (ਕਾਵਿ) ਵਿੱਚ ਵਿਅੰਗਾਰਥ ਦਾ ਅਭਾਵ ਹੁੰਦਾ ਹੈ, ਉਸਨੂੰ 'ਅਵਰ' ਅਰਥਾਤ 'ਅਧਮ' (ਚਿਤ੍ਰ) ਕਾਵਿ ਕਹਿੰਦੇ ਹਨ।"

ਇਹ ਸ਼ਬਦਚਿਤ੍ਰ, ਅਰਥਚਿਤ੍ਰ ਦੋ ਪ੍ਰਕਾਰ ਦਾ ਹੈ।

ਸ਼ਬਦਚਿਤ੍ਰਕਾਵਿ-
[ਸੋਧੋ]

ਜਿਸ ਕਾਵਿ ਵਿੱਚ ਸ਼ਬਦਾਲੰਕਾਰ ਸਹ੍ਰਿਦਯਾਂ ਦੇ ਹਿਰਦੇ ਚ ਚਮਤਕਾਰ ਪੈਦਾ ਕਰੇ।

ਅਰਥਚਿਤ੍ਰਕਾਵਿ-
[ਸੋਧੋ]

ਜਿਸ ਕਾਵਿ ਵਿੱਚ ਅਰਥਾਲੰਕਾਰ ਸਹ੍ਰਿਦਯਾਂ ਦੇ ਹਿਰਦੇ ਚ ਚਮਤਕਾਰ ਪੈਦਾ ਕਰੇ।

●ਇੱਥੇ 'ਚਿਤ੍ਰ' ਦਾ ਭਾਵ 'ਗੁਣ' ਅਤੇ 'ਅਲੰਕਾਰ' ਤੋਂ ਯੁਕਤ ਅਤੇ ਸਪਸ਼ਟ ਰੂਪ ਨਾਲ ਵਿਅੰਗਾਰਥ ਤੋਂ ਰਹਿਤ 'ਕਾਵਿ' ਦਾ ਹੋਣਾ ਹੈ।

●'ਅਵਰ' ਦਾ ਭਾਵ 'ਅਧਮ' ਅਰਥਾਤ ਨਿਮਨ ਕੋਟੀ ਦਾ ਹੋਣ ਤੋਂ ਹੈ।

●ਆਨੰਦਵਰਧਨ ਨੇ 'ਚਿਤ੍ਰਕਾਵਿ' ਨੂੰ ਪ੍ਰਮੁੱਖ 'ਕਾਵਿ' ਨਾ ਮੰਨਦੇ ਹੋਏ, ਇਸਨੂੰ 'ਕਾਵਿ' ਦਾ ਸਿਰਫ਼ ਅਨੁਕਰਣ ਕਿਹਾ ਹੈ।

--ਜਗਨਨਾਥ ਨੇ ਮੰਮਟ ਦੇ 'ਧੁਨੀਕਾਵਿ'  ਨੂੰ 'ਉੱਤਮੋਤਮਕਾਵਿ'; 'ਗੁਣੀਭੂਤਵਿਅੰਗਕਾਵਿ'  ਨੂੰ 'ਉੱਤਮਕਾਵਿ'; 'ਅਰਥਚਿਤ੍ਰਕਾਵਿ' ਨੂੰ 'ਮਧਿਅਮਕਾਵਿ' ਅਤੇ 'ਸ਼ਬਦਚਿਤ੍ਰਕਾਵਿ' ਨੂੰ 'ਅਧਮਕਾਵਿ' ਕਿਹਾ ਹੈ।

ਭਾਸ਼ਾ ਦੇ ਆਧਾਰ 'ਤੇ ਕਾਵਿਭੇਦ:-

[ਸੋਧੋ]

ਭਾਮਹ ਅਤੇ ਦੰਡੀ ਅਨੁਸਾਰ:- ਇਹਨਾਂ ਨੇ ਭਾਸ਼ਾ ਦੇ ਆਧਾਰ 'ਤੇ 'ਕਾਵਿ' ਨੂੰ-ਸੰਸਕ੍ਰਿਤ, ਪ੍ਰਾਕ੍ਰਿਤ, ਅਪ੍ਰਭੰਸ਼, ਮਿਸ਼੍ਰ(ਮਿਲਿਆ ਜੁਲਿਆ) ਰੂਪਾਂ 'ਚ ਵੰਡਿਆ ਹੈ।

● ਆਚਾਰੀਆ ਰੁਦ੍ਰਟ ਨੇ ਭਾਸ਼ਾ ਆਧਾਰਿਤ ਇਸਦੇ 6 (ਸੰਸਕ੍ਰਿਤ, ਪ੍ਰਾਕ੍ਰਿਤ,, ਮਾਗਧ, ਪਿਸ਼ਾਚ, ਸ਼ੂਰਸੇਨ, ਅਪ੍ਰਭੰਸ਼) ਭੇਦ ਕੀਤੇ ਹਨ।

ਆਚਾਰੀਆ ਹੇਮਚੰਦ੍ਰ ਭਾਸ਼ਾ ਦੇ ਆਧਾਰ ਤੇ ਕਾਵਿ ਨੂੰ ਚਾਰ (ਸੰਸਕ੍ਰਿਤ, ਪ੍ਰਾਕ੍ਰਿਤ, ਅਪ੍ਰਭੰਸ਼,ਗ੍ਰਾਮਯ-ਅਪ੍ਰਭੰਸ਼) ਭੇਦਾਂ ਚ ਵੰਡਦਾ ਹੈ। ਜਿਹੜੇ ਕਿ ਭਾਰਤੀ ਕਾਵਿ ਸ਼ਾਸਤਰ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੇ ਹਨ।

★ਇਸ ਗੱਲ ਨੂੰ ਸੌਖਿਆਂ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ:-

◆ਸੰਸਕ੍ਰਿਤ:- ਬਹੁਤ ਵਿਕਸਿਤ, ਜਿਵੇਂ ਅੱਜ ਅੰਗਰੇਜ਼ੀ।

◆ਪ੍ਰਾਕ੍ਰਿਤਿਕ:- ਸ਼ਹਿਰ 'ਚ ਰਹਿਣ ਵਾਲਿਆਂ ਦੀ ਭਾਸ਼ਾ,ਜਿਵੇਂ ਅੱਜ ਹਿੰਦੀ।

◆ਅਪ੍ਰਭੰਸ਼:- ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀ ਭਾਸ਼ਾ, ਜਿਵੇਂ ਪੰਜਾਬੀ।

◆ਗ੍ਰਾਮੀਯ ਅਪ੍ਰਭੰਸ਼:- ਪਿੰਡਾਂ ਵਿੱਚ ਰਹਿਣ ਵਾਲੇ ਆਮ ਲੋਕਾਂ ਦਾ ਸਾਹਿਤ।

●ਜਦੋਂ ਇਸ ਆਧਾਰ ਤੇ ਕਾਵਿ ਦੇ ਭੇਦ ਕੀਤੇ ਜਾਂਦੇ ਹਨ ਤਾਂ ਇਹ ਕਾਵਿ ਦੀਆਂ ਵੰਨਗੀਆਂ ਬਣਨ ਦੀ ਬਜਾਏ ਕਾਵਿ ਦੀਆਂ ਪਰੰਪਰਾਵਾਂ ਬਣ ਜਾਂਦੀਆਂ ਹਨ। ਕਿਓਂਕਿ ਭਾਸ਼ਾ ਖਿੱਤਾਵਾਦ ਹੁੰਦੀ ਹੈ। ਵੱਖ ਵੱਖ ਖਿੱਤਿਆਂ ਨਾਲ ਸੰਬੰਧਿਤ ਲੋਕ ਵੱਖ ਵੱਖ ਭਾਸ਼ਾ ਦਾ ਇਸਤੇਮਾਲ ਕਰਦੇ  ਹਨ।