ਸਮੱਗਰੀ 'ਤੇ ਜਾਓ

ਪ੍ਰੋਫੈਸਰ ਗੁਰਮੁਖ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੋਫੈਸਰ ਗੁਰਮੁਖ ਸਿੰਘ
ਜਨਮ15 ਅਪ੍ਰੈਲ, 1849
ਚੰਦੜਾ, ਗੁਜਰਾਵਾਲ, ਪੰਜਾਬ, ਪਾਕਿਸਤਾਨ
ਮੌਤ24 ਸਤੰਬਰ 1898(1898-09-24) (ਉਮਰ 49)
ਕੰਢਾਘਾਟ, ਪਟਿਆਲਾ, ਪੰਜਾਬ, ਭਾਰਤ
ਕਿੱਤਾਪ੍ਰੋਫੈਸਰ, ਸੰਪਾਦਕ
ਸਿੱਖਿਆਬੀ.ਏ.
ਪ੍ਰਮੁੱਖ ਕੰਮਗੁਰ ਬਰਸ, ਭਾਰਤ ਦਾ ਇਤਿਹਾਸ, ਗੁਰਬਾਣੀ ਭਾਵ ਅਰਥ
ਰਿਸ਼ਤੇਦਾਰਭਾਈ ਵਸਾਵਾ ਸਿੰਘ (ਪਿਤਾ)

ਪ੍ਰੋਫੈਸਰ ਗੁਰਮੁਖ ਸਿੰਘ ਦਾ ਜਨਮ 15 ਅਪ੍ਰੈਲ 1849 ਨੂੰ ਪਿਤਾ ਬਿਸਾਵਾ ਸਿੰਘ ਦੇ ਘਰ ਪਿੰਡ ਚੰਦੜਾ ਜ਼ਿਲ੍ਹਾ ਗੁਜਰਾਂਵਾਲਾ ਵਿਚ ਹੋਇਆ। ਮੁੱਢਲੀ ਵਿਦਿਆ ਗੁਜਰਾਂਵਾਲਾ ਤੋਂ ਪ੍ਰਾਪਤ ਕੀਤੀ। ਬੀਏ ਪਾਸ ਕਰਕੇ ਆਪ ਜੀ ਨੇ ਓਰੀਅੰਟਲ ਕਾਲਜ ਲਹੌਰ ਵਿਖੇ ਪ੍ਰੋਫੈਸਰ ਲੱਗ ਗਏ। ਆਪ ਜੀ ਨੇ ਕਈ ਵਰ੍ਹੇ ਪੰਜਾਬ ਯੁਨੀਵਰਸਿਟੀ ਲਹੌਰ ਵਿਖੇ ਪ੍ਰੋਫੈਸਰ ਦੀ ਸੇਵਾ ਨਿਭਾਈ।[1]

ਆਪ ਗੁਰਮੁਖੀ ਅਖਬਾਰ ਅਤੇ ਸੁਧਾਚਾਰਕ ਅਖਬਾਰਾਂ ਦੇ ਸੰਪਾਦਕ ਦੀ ਸੇਵਾ ਬਾਖੂਬੀ ਨਿਭਾਉਂਦੇ ਰਹੇ ਭਾਵੇਂ ਕਦੀ ਤਖ਼ਤਾ ਬੁੰਗਿਆਂ ਤੋਂ ਸਿੱਖੀ ਵਿੱਚੋ ਖ਼ਾਰਜ ਕਰਨ ਦੇ ਹੁਕਮਨਾਮੇ ਵੀ ਸਮੇਂ ਸਮੇਂ ਤੇ ਜਾਰੀ ਹੁੰਦੇ ਰਹੇ ਪਰ ਇਹ ਸੱਚੇ ਸੂਰੇ ਵਾਂਗ ਸਿੱਖੀ ਆਦਰਸ਼ਾਂ ਲਈ ਜੱਦੋ ਜਹਦ ਕਰਦੇ ਰਹੇ।ਸਮੇਂ ਸਮੇਂ ਭਾਵੇਂ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੂੰ ਤਨਖ਼ਾਹੀਏ ਹੋਣ ਕਾਰਨ ਸਿੱਖ ਸੰਗਤਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਲਈ ਚੰਦਾ ਨਾ ਦੇਣ ਫ਼ਰਮਾਨ ਜਾਰੀ ਹੋਇਆ ਪਰ ਜਦ ਸਾਰੀਆਂ ਸੰਗਤਾਂ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਾ ਤਾਂ ਸਭ ਨੇ ਦਿਲ ਖੋਲ੍ਹ ਕੇ ਖ਼ਾਲਸਾ ਕਾਲਜ ਲਈ ਯੋਗਦਾਨ ਦਿੱਤਾ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਹੋਰ ਗੁਰਸਿੱਖਾਂ ਤੇ ਪੰਥ ਦਰਦੀਆਂ ਦੇ ਅਣਥੱਕ ਯਤਨਾਂ ਸਦਕਾ ਮਾਰਚ 1892 ਈਸਵੀ ਨੂੰ ਅੰਮ੍ਰਿਤਸਰ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ ਉਹਨਾਂ ਜੋ ਕਿਤਾਬਾਂ ਲਿਖੀਆਂ ਉਨ੍ਹਾਂ ਵਿਚ ਭਾਰਤ ਦਾ ਇਤਿਹਾਸ ਗੁਰਬਾਣੀ ਭਾਵ ਅਰਥ ਆਦਿ ਵਰਣਨਯੋਗ ਹਨ। ਉਹਨਾਂ ਦਾ ਦੇਹਾਂਤ 24 ਸਤੰਬਰ 1898, ਕੰਢਾਘਾਟ ਪਟਿਆਲਾ ਵਿਖੇ ਹੋਇਆ।[1]

ਪ੍ਰਮੁਖ ਕੰਮ

[ਸੋਧੋ]

ਖਾਲਸਾ ਕਾਲਜ ਦੀ ਸਥਾਪਨਾ ਦਾ ਵਿਚਾਰ ਆਪਦਾ ਹੀ ਸੀ। ਆਪ ਜੀ ਨੇ ਸਿੰਘ ਸਭਾ ਲਹਿਰ ਦੇ ਸੰਸਥਾਪਕ ਸਨ। ਗਿਆਨੀ ਦਿੱਤ ਸਿੰਘ਼, ਭਾਈ ਜਵਾਹਰ ਸਿੰਘ ਆਦਿ ਨੂੰ ਵੀ ਇਸ ਲਹਿਰ ਵਿਚ ਸ਼ਾਮਲ ਕੀਤਾ।[1]

ਹਵਾਲੇ

[ਸੋਧੋ]
  1. 1.0 1.1 1.2 ਸਰਨਾ, ਜਸਬੀਰ ਸਿੰਘ (2017). ਅਦਬਨਾਮਾ. 9788186741344: Sant & Singh Publishers. p. 26. ISBN 9788186741344.{{cite book}}: CS1 maint: location (link)