ਪੰਜਾਬੀ ਸੂਫ਼ੀ ਸਿਲਸਿਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸੂਫ਼ੀ ਸਿਲਸਿਲੇ[ਸੋਧੋ]

ਅਲ-ਹੱਲਾਜ ਨੂੰ ਸੂਲੀ ਚਾੜਨ ਅਤੇ ਦੂਜੇ ਸੂਫ਼ੀਆਂ ਵਿਰੁੱਧ ਕੀਤੀ ਦਮਨਕਾਰ ਕਾਰਵਾਈਆਂ ਤੋਂ ਉਪਜਿਆਂ ਭੈ ਅਜੇ ਵੀ ਸੁਤੰਤਰ ਚਿੰਤਕਾਂ ਅਤੇ ਸੂਫ਼ੀਆਂ ਦੇ ਮਨਾਂ ਵਿੱਚ ਕਾਇਮ ਸੀ। ਅਜਿਹੀਆਂ ਪ੍ਰਸਥਿਤੀਆਂ ਵਿੱਚ ਇਹ ਜ਼ਰੂਰੀ ਸੀ ਕਿ ਸਿਰਫ਼ ਉਹ ਸਿਲਸਿਲੇ ਹੀ ਤਰੱਕੀ ਕਰਦੇ ਜਿੰਨ੍ਹਾਂ ਨੇ ਆਪਣੀ ਸਿੱਖਿਆ ਕੁਰਾਨ ਦੀਆਂ ਸਿੱਖਿਆਵਾਂ ਤੇ ਅਧਾਰਿਤ ਰੱਖੀਆ ਅਤੇ ਆਪਣੀ ਸਾਧਨਾ ਪੈਗੰਬਰ ਦੇ ਜੀਵਨ ਅਦਾਰਸ਼ ਤੇ ਬਣਾਈ। ਇਸ ਦੌਰਾਨ ਕੁੱਝ ਸੰਪਰਦਾਵਾਂ ਜਾਂ ਸਿਲਸਿਲੇ ਹੋਂਦ ਵਿੱਚ ਆਏ:

  1. ਚਿਸ਼ਤੀ ਸਿਲਸਿਲਾ
  2. ਕਾਦਰੀ ਸਿਲਸਿਲਾ
  3. ਸੁਹਰਾਵਾਦੀ ਸਿਲਸਿਲਾ
  4. ਨਕਸ਼ਬੰਦੀ ਸਿਲਸਿਲਾ

ਚਿਸ਼ਤੀ ਸਿਲਸਿਲਾ[ਸੋਧੋ]

ਭਾਰਤ ਵਿੱਚ ਚਿਸ਼ਤੀ ਸੰਪਰਦਾ ਦਾ ਮਹੱਤਵ ਅਤੇ ਗੌਰਵ ਸਭ ਤੋਂ ਵਧੇਰੇ ਰਿਹਾ ਹੈ। ਇਸ ਦਾ ਮੋਢੀ ਖਵਾਜਾ ਅਬੂ ਇਸਹਾਕ ਸਾਮੀ ਚਿਸ਼ਤੀ ਸੀ। ਇਹ ਮਿਸ਼ਾਦ ਦਿਨਵਾਰੀ ਦਾ ਚੇਲਾ ਸੀ ਜੋ ਅੱਗੇ ਜੁਨੈਦ ਬਗਦਾਦੀ ਦਾ ਮੁਰੀਦ ਸੀ। ਮਿਮਸ਼ਾਦ ਦਿਨਵਾਰੀ ਸੂਫ਼ੀਮਤ ਦੇ ਮੁੱਢਲੇ ਦੋਵੇਂ ਸਿਲਸਿਲਿਆਂ। ਹਬੀਬੀਆਂ ਅਤੇ ਜ਼ੈਦੀਆਂ ਨਾਲ ਸੰਬੰਧਿਤ ਸੀ।12 ਵਧੇਰੇ ਵਿਦਵਾਨ ਇਸ ਸਿਲਸਿਲੇ ਦਾ ਆਗੂ ਖਵਾਜਾ ਅਬੂ ਅਬਦਾਲ ਚਿਸ਼ਤੀ ਨੂੰ ਮੰਨਦੇ ਹਨ ਜੋ ਖਵਾਜਾ ਇਸਹਾਕ ਸਾਮੀ ਦਾ ਮੁਰੀਦ ਸੀ। ਕਿਹਾ ਜਾਂਦਾ ਹੈ ਕਿ ਅਬੂ ਇਸਹਾਕ ਸਾਮ ਦੇਸ਼ ਤੋਂ ਆ ਕੇ ਚਿਸ਼ਤ ਵੱਸ ਗਿਆ ਸੀ। ਇਨ੍ਹਾਂ ਤੋਂ ਹੀ ਸੂਫ਼ੀਆਂ ਦਾ ਚਿਸ਼ਤੀਆਂ ਸਿਲਸਿਲਾ ਸ਼ੁਰੂ ਹੋਇਆ। ਭਾਰਤ ਵਿੱਚ ਚਿਸ਼ਤੀ ਸਿਲਸਿਲੇ ਦਾ ਪ੍ਰਵਕਤਾ ਖ਼ਵਾਜਾ ਮਈਨੁਦੀਨ ਚਿਸ਼ਤੀ ਸਨ। ਸ਼ੇਖ ਫ਼ਰੀਦ ਵੇਲੇ ਚਿਸ਼ਤੀ ਸਿਲਸਿਲਾ ਦੂਰ ਦੂਰ ਤੱਕ ਫੈਲ ਗਿਆ। ਸ਼ੇਖ ਫ਼ਰੀਦ ਦਾ ਸਭ ਤੋਂ ਸਿਰਕੱਢ ਮੁਰੀਦ ਸ਼ੇਖ ਨਿਜਾਮੁਦੀਨ ਔਲਿਆ ਸੀ। ਨਿਜ਼ਾਮੁਦੀਨ ਤੋਂ ਚਿਸ਼ਤੀ ਸਿਲਸਿਲੇ ਵਿੱਚ ਨਿਜ਼ਾਮੀ ਉਪ ਸੰਪਰਦਾ ਚਲੀ ਜੋ ਅੱਗੇ ਚੱਲ ਕੇ ਹਿਮਾਮੀ ਅਤੇ ਹਮਜ਼ ਸ਼ਾਹੀ ਸ਼ਾਖਾ ਵਿੱਚ ਵੰਡੀ ਗਈ।22 ਮਲੀਮ ਚਿਸ਼ਤੀ ਇਸ ਸੰਪਰਦਾ ਦਾ ਸਿਖਰ ਸੀ ਤੇ ਇਸ ਪਿੱਛੋਂ ਇਸ ਦਾ ਤੇਜ ਪ੍ਰਤਾਪ ਹਲਕਾ ਪੈ ਗਿਆ।[1]

ਸੁਹਰਾਵਰਦੀ ਸਿਲਸਿਲਾ[ਸੋਧੋ]

ਭਾਰਤ ਵਿੱਚ ਸੁਹਰਾਵਰਦੀ ਸਿਲਸਿਲੇ ਦੀ ਸਥਾਪਤੀ ਸ਼ਾਹਬੁਦੀਨ ਸੁਹਰਾਵਰਦੀ ਦੇ ਕੁੱਝ ਮੁਰੀਦਾਂ ਵੱਲੋਂ ਹੋਈ ਹੈ ਜੋ ਬਗਦਾਦ ਤੋਂ ਹਿੰਦੁਸਤਾਨੀ ਆਏ ਸਨ। ਸ਼ਹਾਬੁਦੀਨ ਇਸ ਸਿਲਸਿਲੇ ਦੇ ਮੋਢੀ ਸਨ ਭਾਵੇਂ ਕਿ ਕੁੱਝ ਲੇਖਕ ਜਿਆਉਦੀਨ ਦੇ ਬਾਪ ਅਬੁਲ ਨਜੀਬ ਨੂੰ ਮੋਢੀ ਮੰਨਦੇ ਸਨ।23 ਭਾਰਤ ਵਿੱਚ ਸੁਹਰਾਵਰਦੀ ਸਿਲਸਿਲੇ ਦਾ ਸੰਸਥਾਪਕ ਬਹਾ-ਉਦ-ਦੀਨ-ਜ਼ਕਰੀਆ ਸੀ। ਸੁਹਰਾਵਰਦੀ ਸੂਫ਼ੀ ਸਿਲਸਿਲਾ ਚਿਸ਼ਤੀਆਂ ਵਾਂਗ ਹੀ ਉੱਤਰੀ ਭਾਰਤ ਵਿੱਚ ਕਾਫੀ ਸਰਗਰਮ ਰਿਹਾ ਹੈ। ਇਸਦੇ ਸਾਧਕ ਦੂਰ-ਦੂਰ ਤੱਕ ਸੂਫ਼ੀਮਤ ਦਾ ਪ੍ਰਚਾਰ ਕਰਦੇ ਰਹੇ ਹਨ। ਸੁਹਰਾਵਰਦੀ ਸਿਲਸਿਲੇ ਦੀਆਂ ਅਨੇਕਾਂ ਉਪ-ਸੰਪਰਦਾਾਂ ਹਨ। ਜਾਹਨ-ਏ-ਸੁਬਹਾਨ ਸ਼ਰੀਅਤ ਦੇ ਨਜ਼ਰੀਏ ਤੋਂ ਇਨ੍ਹਾਂ ਦੋ ਕੋਟੀਆਂ ਵਿੱਚ ਵੰਡਦਾ ਹੈ:

ਬਾਸ਼ਰਾ ਸੁਹਰਾਵਰਦੀ ਸੰਪਰਦਾ[ਸੋਧੋ]

ਜਲਾਲੀ ਸੰਪਰਦਾ[ਸੋਧੋ]

ਮਖ਼ਦੂਸੀ ਸੰਪਰਦਾ[ਸੋਧੋ]

ਮੀਰਾਂ ਸ਼ਾਹੀ ਸੰਪਰਦਾ[ਸੋਧੋ]

ਇਸਮਾਈਲ ਸ਼ਾਹੀ ਸੰਪਰਦਾ[ਸੋਧੋ]

ਦੌਲਾ ਸ਼ਾਹੀ ਸੰਪਰਦਾ[ਸੋਧੋ]

ਬੇਸ਼ਰਾ ਸੁਹਰਾਵਰਦੀ ਸੰਪਰਦਾਵਾਂ[ਸੋਧੋ]

ਲਾਲ ਸ਼ਾਹ ਬਾਜ਼ੀਆ ਸੰਪਰਦਾ[ਸੋਧੋ]

ਸੁਹਾਗੀਆਂ ਸੰਪਰਦਾ[ਸੋਧੋ]

ਰਸੂਲ ਸ਼ਾਹੀ ਸੰਪਰਦਾ[ਸੋਧੋ]

ਸੁਹਰਾਵਰਦੀਆਂ ਦਾ ਜੀਵਨ ਚਿਸ਼ਤੀਆਂ ਨਾਲੋਂ ਇਸ ਕਰਕੇ ਨਿਵੇਕਲਾ ਹੈ ਕਿ ਇਹ ਸੁਲਤਾਨਾ ਅਤੇ ਦਰਬਾਰੀ ਲੋਕਾਂ ਨਾਲ ਮੇਲ-ਜੋਲ ਰੱਖਦੇ ਸਨ ਅਤੇ ਰਾਜਨੀਤੀ ਵਿੱਚ ਵੀ ਹਿੱਸਾ ਲੈਂਦੇ ਰਹੇ ਹਨ। ਸਹੁਰਾਵਰਦੀ ਸੰਪਰਦਾ ਵਿੱਚ ਦਾਖਲ ਹੋਣ ਲਈ ਮੁਰਸ਼ਦ ਪਹਿਲਾਂ ਮੁਰੀਦ ਪਾਸੋਂ ਛੋਟੇ-ਵੱਡੇ ਸਭ ਗੁਨਾਹਾਂ ਲਈ ਤੌਬਾ ਕਰਵਾਉਂਦਾ ਹੈ। ਇਸ ਪਿੱਛੋਂਪੰਜਾਂ ਵਾਰ ਕਲਮਾਂ ਪੜ੍ਹਿਆ ਜਾਂਦਾ ਹੈ।41 ਸੁਹਰਾਵਰਦੀ ਸੁੰਦਰ ਕੱਪੜੇ ਪਹਿਨਦੇ ਸਨ। ਉਹ ਸਮਝਦੇ ਹਨ ਕਿ ਤਨ ਨੂੰ ਢੱਕ ਕੇ ਰੱਖਣ ਦੀ ਲੋੜ ਹੈ ਕਿਉਂਕਿ ਖੁਦਾ ਉਹਨਾਂ ਨੂੰ ਵੇਖ ਰਿਹਾ ਹੈ ਜਿਵੇਂ ਇਸ ਸੰਪਰਦਾ ਦੇ ਸਾਧਕ ਜੀਵਨ ਨੂੰ ਮਾਨਣ ਦੇ ਹੱਕ ਵਿੱਚ ਸਨ।[2] ਇਹਨਾਂ ਤੋਂ ਇਲਾਵਾ ਕੁੱਝ ਹੋਰ ਸਿਲਸਿਲੇ ਸਨ ਜੋ ਹਿੰਦੁਸਤਾਨ ਵਿੱਚ ਆਏ ਜੋ ਹੇਠ ਲਿਖੇ ਅਨੁਸਾਰ ਹਨ:

ਮਲਾਮਤੀ ਸਿਲਸਿਲਾ[ਸੋਧੋ]

ਮਲਾਮਤੀ ਸ਼ਬਦ ਮਲਾਮਤ ਤੋਂ ਬਣਿਆ ਜਿਸਦਾ ਅਰਥ ਹੈ ਕਿ ਅਲਾਹੱ ਦੇ ਰਸਤੇ ਵਿੱਚ ਸੱਚੇ ਕਰਮ ਕਰਦਿਆ ਦੁਨੀਆ ਦਾ ਡਰ ਨਾ ਰਖੀਏ। ਮਲਾਮਤੀ ਸੂਫ਼ੀ ਦੁਨਿਆਵੀ ਸ਼ੁਹਰਤ ਮਸ਼ਹੂਰੀ, ਨਾਮਣੇ ਤੋਂ ਪੱਲਾ ਛਡਾਉਂਦੇ ਹਨ। ਜਾਹਨ ਏ ਸੁਬਰਾਨ ਮਲਾਮਤੀ ਸੰਪਰਦਾ ਦਾ ਮੋਢੀ ਮਿਸਰ ਦੇ ਜੂਲਨੂਨ ਮਿਸਰੀ ਨੂੰ ਮੰਨਦਾ ਹੈ ਜੋ ਅਜ਼ਾਦ ਸੋਚ ਵਾਲਾ ਸੂਫ਼ੀ ਸਾਧਕ ਸੀ। ਹਮਦੁਨਲ ਕੱਸਾਰ ਨੇ ਇਸ ਸਿਲਸਿਲੇ ਨੂੰ ਅੱਗੇ ਤੋਰਿਆ। 16ਵੀ. ਸਦੀ ਵਿੱਚ ਬਸਰੇ ਦੇ ਮੁੱਲਾਂ ਸ਼ੇਖ ਹਮਜਾ ਰਾਹੀਂ ਇਹ ਸਿਲਸਿਲਾ ਆਪਣੀ ਸਥਾਈ ਰੂਪ ਧਾਰਨ ਕਰ ਜਾਂਦਾ ਹੈ। ਸ਼ਾਹ ਹੁਸੈਨ ਨੂੰ ਮਲਾਮਤੀਆ ਦਾ ਸੇਖ ਮੰਨਿਆ ਗਿਆ ਹੈ। ਇਸ ਫਿਰਕੇ ਦੇ ਲੋਕ ਅਜੀਬ-2 ਵਿਵਹਾਰ ਕਰਦੇ ਸਨ। ਮੂੰਹ ਸਿਰ ਮੁਨਾ ਕੇ ਗਾਉਂਦੇ ਵਜਾਉਂਦੇ ਮਸਤੀ ਵਿੱਚ ਰਹਿੰਦੇ ਸਨ। ਮਲਾਮਤੀ ਫਿਰਕੇ ਦੇ ਸੂਫ਼ੀਆਂ ਦੀ ਗਿਣਤੀ ਬਾਗਿ ਔਲੀਆ-ਇ-ਹਿੰਦ ਵਿੱਚ ਨੌ ਹਜ਼ਾਰ ਦੱਸੀ ਗਈ ਹੈ।[3]

ਸ਼ੱਤਾਰੀ ਸਿਲਸਿਲਾ[ਸੋਧੋ]

ਇਸ ਦਾ ਪ੍ਰਵਰਤਕ ਅਬਦੁਲਾਹ ਸ਼ੱਤਾਰ ਸੀ। ਉਹ ਭਾਰਤ ਵਿੱਚ ਆਇਆ ਅਤੇ ਉਸਨੇ ਮਾਲਵੇ ਪ੍ਰਦੇਸ਼ ਵਿੱਚ 'ਮੰਡੋ' ਦੇ ਸਥਾਨ 'ਤੇ ਡੇਰਾ ਲਾ ਦਿੱਤਾ। ਇਸ ਮੱਤ ਦੇ ਅਨੁਯਾਈ ਵੀ ਜਾਵਾਂ ਤੇ ਸਮਾਟਰਾਂ ਵਿੱਚ ਮਿਲਦੇ ਹਨ। ਇਸ ਸਿਲਸਿਲੇ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਨਗਾਰਾ ਵਜਾਇਆ ਕਰਦੇ ਸਨ ਅਤੇ ਐਲਾਨ ਕਰਦੇ ਹੁੰਦੇ ਸਨ 'ਹੈ ਕੋਈ ਖੁਦਾ ਦਾ ਤਾਲਿਬ' ਜਿਸਨੂੰ ਅਸੀਂ ਖੁਦਾ ਦਾ ਰਾਹ ਦਿਖਾਈਏ। ਪੰਜਾਬ ਵਿੱਚ ਬੁੱਲੇ ਸ਼ਾਹ ਦਾ ਪੀਰ ਸ਼ਾਹ ਅਨਾਇਤ ਅਤੇ ਉਸਦਾ ਪੀਰ ਰਜ਼ਾ ਸ਼ਾਹ ਕਾਦਰੀ ਸਿਲਸਿਲੇ ਦੇ ਸ਼ੱਤਾਰੀ ਸੰਪਰਦਾਇ ਵਿੱਚ ਵੀ ਦੀਖਸ਼ਿਤ ਸਨ।[4]

ਕਲੰਦਰੀ ਸਿਲਸਿਲਾ[ਸੋਧੋ]

ਇਸ ਫਿਰਕੇ ਦਾ ਆਰੰਭ ਹਜ਼ਰਤ ਸ਼ਾਹ ਖਿਜ਼ਰ ਰੂਸੀ ਤੋਂ ਹੋਇਆ। ਜਿਹਨਾਂ ਦੇ ਮੁਰਸ਼ਦ ਅਬਦੁੱਲਾ ਅਜ਼ੀਜ਼ੋ ਮੱਕੀ ਸਨ। ਇਹ ਲੋਕ ਬਾਹਰੀ ਸ਼ਿੰਗਾਰ ਦੀ ਥਾਂ ਅੰਦਰਲੇ ਸ਼ਿੰਗਾਰ 'ਤੇ ਜ਼ੋਰ ਦਿੰਦੇ ਹਨ। ਉਪਰੋਕਤ ਬਿਆਨ ਕੀਤੇ ਸੂਫ਼ੀ ਸਿਲਸਿਲਿਆਂ ਤੋਂ ਇਲਾਵਾ ਅਨੇਕਾਂ ਹੋਰ ਸੂਫ਼ੀ ਸਿਲਸਿਲੇ ਅਤੇ ਉਪ-ਸੰਪਰਦਾਵਾਂ ਵੀ ਹਨ। ਇੱਥੇ ਸਿਰਫ਼ ਉਹਨਾਂ ਸਿਲਸਿਲਿਆਂ ਨੂੰ ਹੀ ਬਿਆਨ ਕੀਤਾ ਗਿਆ ਹੈ ਜੋ ਪੰਜਾਬ ਜਾਂ ੳਤਰੀ ਭਾਰਤ ਵਿੱਚ ਸਰਗਰਮ ਰਹੇ ਹਨ।[5]

ਹਵਾਲੇ[ਸੋਧੋ]

  1. ਡਾ. ਗੁਲਜ਼ਾਰ ਸਿੰਘ ਕੰਗ, ਸੂਫ਼ੀਮਤ ਸਿਲਸਿਲੇ ਸਾਧਕ, ਪੰਨਾ 64-65
  2. ਡਾ. ਗੁਲਜ਼ਾਰ ਸਿੰਘ ਕੰਗ, ਸੂਫ਼ੀਮਤ ਸਿਲਸਿਲੇ ਸਾਧਕ, ਪੰਨਾ 73-74
  3. ਡਾ. ਗੁਲਜ਼ਾਰ ਸਿੰਘ ਕੰਗ, ਸੂਫ਼ੀਮਤ ਸਿਲਸਿਲੇ ਸਾਧਕ, ਪੰਨਾ 90-92
  4. ਡਾ. ਗੁਲਜ਼ਾਰ ਸਿੰਘ ਕੰਗ, ਸੂਫ਼ੀਮਤ ਸਿਲਸਿਲੇ ਸਾਧਕ, ਪੰਨਾ 92-93
  5. ਡਾ. ਗੁਲਜ਼ਾਰ ਸਿੰਘ ਕੰਗ, ਸੂਫ਼ੀਮਤ ਸਿਲਸਿਲੇ ਸਾਧਕ, ਪੰਨਾ 93

1.ਡਾ. ਸਾਧੂ ਰਾਮ ਸ਼ਾਰਦਾ, ਸੂਫ਼ੀ ਮੱਤ ਅਤੇ ਪੰਜਾਬੀ ਸੂਫ਼ੀ ਸਾਹਿਤ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1973

2.ਡਾ. ਗੁਲਜ਼ਾਰ ਸਿੰਘ ਕੰਗ, ਸੂਫ਼ੀਮਤ ਸਿਲਸਿਲੇ ਸਾਧਕ