ਫਰਾਂਕੋਸ ਰਾਬੇਲਿਜ
ਫਰਾਂਕੋਸ ਰਾਬੇਲਿਜ | |
---|---|
ਜਨਮ | 1490 ਅਤੇ 1553 ਦੇ ਵਿਚਕਾਰ Chinon, ਫਰਾਂਸ |
ਮੌਤ | 9 ਅਪਰੈਲ 1553 ਪੈਰਿਸ, ਫਰਾਂਸ |
ਕਲਮ ਨਾਮ | ਰਾਬੇਲਿਜਨ |
ਕਿੱਤਾ | Writer, physician, humanist |
ਰਾਸ਼ਟਰੀਅਤਾ | ਫਰਾਂਸੀਸੀ |
ਨਾਗਰਿਕਤਾ | ਫਰਾਸੀਸੀ |
ਅਲਮਾ ਮਾਤਰ | ਪੋਈਤਰ ਯੂਨੀਵਰਸਤੀ ਮੋਤ੍ਪ੍ਲੀਅਰ ਯੂਨੀਵਰਸਟੀ |
ਕਾਲ | 14ਵੀ ਸਦੀ 1490-1553 |
ਸ਼ੈਲੀ | ਵਿਅੰਗ,ਯੂਰੀਪਿਆਨ ਨਾਵਲ |
ਸਾਹਿਤਕ ਲਹਿਰ | ਨਵ ਨਿਰਵਾਣ ਬਾਦ ਇਨਸਾਨੀਅਤ ]] |
ਪ੍ਰਮੁੱਖ ਕੰਮ | ਪਨਤਾਗਰੋਲ, ਗਰਗੰਤਾਤੋ |
ਫਰਾਂਕੋਸ ਰਾਬੇਲਿਜ (/ˌræbəˈleɪ/;[1] ਫ਼ਰਾਂਸੀਸੀ: [fʁɑ̃.swa ʁa.blɛ]; 1490 ਅਤੇ 1553 ਦੇ ਵਿਚਕਾਰ - 9 ਅਪਰੈਲ 1553) ਫਰਾਂਸ ਦਾ ਲੇਖਕ ਹੈ ਜਿਸ ਨੇ ਪੰਚਤੰਤਰ ਦੀ ਤਰਾਂ ਅਨਮਨੁਖੀ ਕਿਰਦਾਰਾਂ ਦੇ ਮਧਿਅਮ ਦੁਆਰਾ ਸਿੱਖਿਆਦਾਇਕ ਕਹਾਣੀਆਂ ਲਿਖੀਆਂ ਹਨ। 14ਵੀਂ ਸਦੀ ਫਰਾਂਸ ਵਿੱਚ ਸਾਹਿਤ ਹਾਲੀਂ ਸਮਾਜ ਨੂੰ ਮਨੁਖ ਦੇ ਨਾਲ ਨਹੀਂ ਟਕਰਾ ਸਕਦਾ ਸੀ ਇਸ ਕਰਕੇ ਹੀ ਲੇਖਕ ਨੇ ਬਾਹਰਲੀ ਦੁਨੀਆ ਨਾਲ ਵਰਤਾਰਾ ਕਰਕੇ ਸਮਾਜ ਦੀ ਮਨੁਖਤਾ ਵਾਲੀ ਸਿਰਜਣਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਸ ਦੀ ਸਾਹਿਤਕ ਸ਼ਕਤੀ ਅਤੇ ਇਤਿਹਾਸਕ ਮਹੱਤਤਾ ਦੇ ਕਾਰਨ, ਪੱਛਮੀ ਸਾਹਿਤਕ ਆਲੋਚਕ ਉਸ ਨੂੰ ਸੰਸਾਰ ਸਾਹਿਤ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਅਤੇ ਆਧੁਨਿਕ ਯੂਰਪੀ ਲੇਖਣੀ ਦੇ ਸਿਰਜਣਹਾਰਾਂ ਵਿੱਚ ਮੰਨਦੇ ਹਨ।[2]
"ਗਰਗੰਤਾਤੋ ਅਤੇ ਪਨਤਾਗਰੋਲ" ਨਾਵਲ ਦੁਬਾਰਾ ਰਾਬਲਿਜ ਨੇ ਪੰਖਡਬਾਦ ਨੂੰ ਵਿਗਿਆਨ ਦੇ ਨਾਲ ਟਕਰਾ ਕੇ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਗਰਗੰਤਾਤੋ ਦੋਸਤਾਨਾ ਦਿਓ ਹੈ ਜੋ ਚੀਨੋਨ ਵਿਖੇ ਰਹਿ ਰਿਹਾ ਹੈ। ਉਸ ਦਾ ਪਿਤਾ ਗਰਾਦਗੋਸਿਰ ਜੋ ਯੁਟੋਪੀਆ ਨਾਂ ਦੇ ਟਾਪੂ ਦਾ ਰਾਜਾ ਹੈ ਆਪਣੇ ਪੁੱਤਰ ਦੀ ਸਿੱਖਿਆ ਤੋਂ ਸੰਤੁਸਟ ਨਹੀਂ ਸੋ ਗਰਗੰਤਾਤੋ ਨੂੰ ਪੈਰਿਸ ਵਿੱਚ ਪਨੋਕਰੇਟਸ ਕੋਲ ਟਿਊਸਨ ਲਈ ਭੇਜ ਦਿੰਦਾ ਹੈ ਜੋ ਕਿ ਇਨਸਾਨੀਅਤ ਬਾਰੇ ਵਿਦਿਆ ਦਿੰਦਾ ਹੈ ਇਹ ਸ਼ਹਿਰ ਵਿੱਚ ਉਹ ਇਤਿਫਾਕੀ ਸਾਹਸੀ ਘਟਨਾਵਾਂ ਕਰਦਾ ਹੈ ਜਿਵੇਂ ਕਿ ਨੋਤੀਰੀਦਮ ਦੀ ਘੰਟੀ ਚੋਰੀ ਕਰ ਲੈਦਾ ਤਾਂ ਕਿ ਘੰਟੀ ਨੂੰ ਆਪਣੀ ਘੋੜੀ ਦੇ ਗਲ ਵਿੱਚ ਪਾ ਸਕੇ |ਹਾਲੀਂ ਗਰਗੰਤਾਤੋ ਪੜ ਰਿਹਾ ਹੁੰਦਾ ਹੈ ਕਿ ਓਸ ਦੇ ਪਿਤਾ ਤੇ ਗੁਆਂਡੀ ਰਾਜਾ ਪਿਕਾਰੋਹੋਲ ਦਰਮਿਆਨ ਲੜਾਈ ਹੋ ਜਾਦੀਂ ਹੈ ਇਸ ਰਾਜੇ ਨਾਲ ਰਾਬੇਲਿਜ ਦੇ ਪਿਤਾ ਦੀ ਕਾਨੂੰਨੀ ਜੰਗ ਵੀ ਚੱਲ ਰਹੀ ਹੁੰਦੀ ਹੈ |ਲੜਾਈ ਦਾ ਕਾਰਨ ਕੁਝ ਜਿਮੀਦਾਰ ਜੋ ਪਿਕਾਰੋਹੋਲ ਹਨ ਇਹ ਕੇਕ ਚੋਰੀ ਕਰ ਲੈਦੇ ਹਨ ਇਸ ਕਰਕੇ ਗਰਗੰਤਾਤੋ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਤੇ ਇਹ ਆਪਣੇ ਮੰਗਤੇ ਦੋਸਤਾਂ ਨਾਲ ਰਲ ਕੇ ਭਿਆਨਕ ਯੁਧ ਕਰਦਾ ਹੈ ਤੇ ਦੁਸ਼ਮਨ ਨੂੰ ਹਾਰ ਦੇਖਣੀ ਪੈਦੀ ਹੈ |ਇਹ ਅਹਿਸਾਨ ਦੇ ਬਦਲ ਵਿੱਚ ਮੰਗਤੇ ਦਰਵੇਸ਼ ਜਾਂਅ ਦੀ ਇੰਤੋਮੀਰਸ ਦੇ ਲਈ ਇੱਕ ਮਠ ਬਣਾ ਕੇ ਦਿੰਦਾ ਹੈ ਇਹ ਮਠ ਇਸ ਤਰਾਂ ਦਾ ਹੈ ਜਿਥੇ ਔਰਤਾਂ ਤੇ ਮਰਦ ਆਪਣਾ ਸਮਾਂ ਪਾਸ ਕਰਨ ਲਈ ਪ੍ਰਾਥਨਾ ਨਹੀਂ ਕਰਦੇ ਬਲਕੇ ਖੇਡਦੇ ਅਤੇ ਇੱਕ ਦੂਸਰੇ ਨਾਲ ਸ਼ਾਦੀ ਕਰਦੇ ਹਨ ਅਤੇ ਇਨਸਾਨੀਅਤ ਦੀ ਵਿਦਿਆ ਵੀ ਪੜ੍ਹਦੇ ਹਨ | ਮਠ ਦਾ ਮੁਖ ਨਾਹਰਾ ਹੈ "ਜੋ ਚਹੋ ਸੋ ਕਰੋ "|
ਦੂਜੀ ਕਿਤਾਬ ਪਹਿਲੀ ਦਾ ਹੀ ਦੁਹਰਾਓ ਹੈ ਪਨਤਾਗਰੋਲ,ਗਰਗੰਤਾਤੋ ਦਾ ਪੁਤਰ ਹੈ ਇਸ ਨੇ ਪਿਤਾ ਦੀਆਂ ਆਦਤਾਂ ਨੂੰ ਹੀ ਆਪਣਾ ਲਾਇਆ ਹੈ ਚੰਗੀ ਭੁਖ ਤੇ ਵਧਿਆ ਸੁਭਾ ਇਸ ਦੇ ਮੁਖ ਗੁਣ ਹਨ |ਆਪਣੇ ਪਿਤਾ ਦੀ ਵਾਂਗੂ ਪੇਰਿਸ ਜਾ ਕੇ ਪੜ੍ਹਦਾ ਹੈ ਕਨੂੰਨੀ ਤੇ ਦਰਸ਼ਨ ਸਾਸਤ੍ਰ ਦੀ ਵਿਦਿਆ ਹਾਸਲ ਕਰ ਲੈਦਾ ਹੈ |ਓਹ ਆਪਣਾ ਦੋਸਤ ਪਨਾਰਜ ਨੂੰ ਬਣਾ ਲੈਦਾ ਜੋ ਕਿ ਬਦਮਾਸ਼ ਹੈ ਇਸ ਦਾ ਪਨਤਾਗਰੋਲ ਇਸ ਤਰਾਂ ਦਾ ਸਬੰਧ ਹੈ ਜਿਵੇਂ ਫਾਲਸਤਫ਼ ਤੇ ਰਾਜਕੁਮਾਰ ਹਾਲ ਦਾ ਹੈ |
ਇਕ ਖਬਰ ਆ ਜਾਦੀਂ ਹੈ ਕਿ ਯੁਟੋਪਿਆ ਤੇ ਦਿਪਸਿਦਿਸ ਜਾਂ ਕਤਿਸ (31)ਨੇ ਹਮਲਾ ਕਰ ਦਿੱਤਾ ਹੈ ਪਨਤਾਗਰੋਲ ਵਾਪਸ ਆ ਜਾਂਦਾ ਹੈ ਤੇ ਆਪਣੇ ਮਸਾਨੇ ਦੇ ਪਾਣੀ ਨਾਲ ਸਭ ਨੂੰ ਡਬੋ ਕੇ ਮਾਰ ਦਿੰਦਾ ਹੈ \
ਤੀਜੀ ਕਿਤਾਬ ਦੇ ਭਾਗ ਵਿੱਚ ਪਾਨਰਜ ਨੂੰ ਯਾਦ ਆ ਜਾਂਦਾ ਹੈ ਕਿ ਵਿਆਹੇ ਹੇਏ ਆਦਮੀਆਂ ਨੂੰ ਫੋਜ ਦੀ ਇੱਕ ਸਾਲ ਦੀ ਨੋਕਰੀ ਤੋਂ ਖੁਲ ਹੈ ਓਹ ਵਿਆਹ ਵਾਰੇ ਸੋਚਣ ਲਗ ਜਾਦੇ ਹਨ ਤੇ ਇਸ ਮਸਲੇ ਤੇ ਕੁੜੀਆਂ ਦੇ ਚਿਰਤਰ ਤੇ ਰੁਤਬੇ ਵਾਰੇ ਵਕੀਲਾਂ,ਧਾਰਮਿਕ ਆਗੂਆਂ,ਡਾਕਟਰ ਅਤੇ ਭੰਡਾਂ ਤੋਂ ਸਲਾਹ ਲੈਣ ਲਗ ਜਾਦੇ ਹਨ ਇਹਨਾਂ ਸਾਰੇ ਵਿਅਕਤੀਆਂ ਦੇ ਜਵਾਬ ਨਾਂ ਪਖੀ ਹਨ ਫਿਰ ਓਹ " ਪਵਿੱਤਰ ਬੋਤਲ" ਤੋਂ ਭਵਿਖ ਬਾਣੀ ਕਰਵਾਓਦਾ ਹੈ ਕਿਤਾਬ ਦਾ ਇਹ ਭਾਗ ਇੱਕ ਬੂਟੀ ਜਿਸ ਨੂੰ ਪਨਤਾਗਰੋਲੀਅਨ ਦਾ ਨਾਂ ਦਿਤਾ ਜਾਂਦਾ ਹੈ ਇਸ ਦੀ ਪ੍ਰਸੰਸਾ ਕਰਦੇ ਖਤਮ ਹੋ ਜਾਦੀ ਹੈ ਕਿਉਕੀ ਇਹ ਬੂਟੀ ਯਾਤਰੂ ਲੋਕਾਂ ਦੇ ਕੰਮ ਆਓਦੀ ਜਿਸ ਨਾਲ ਗਲ ਘੁਟਿਆ ਜਾ ਸਕਦਾ ਹੈ |
ਭਵਿਖ ਬਾਣੀ ਦੀ ਤਲਾਸ ਵਿੱਚ ਚੋਥਾ ਭਾਗ ਤੇ ਪੰਜਵਾਂ ਭਾਗ ਰੁਝਿਆ ਰਹਿੰਦਾ ਹੈ \ਯਾਤਰੂ ਕਈ ਤਰਾਂ ਦੀਆਂ ਜਗਿਹਾਵਾਂ ਦੀ ਤਲਾਸ ਕਰਦੇ ਹਨ ਅਸਲ ਵਿੱਚ ਰਾਬੇਲਿਜ ਤਰਾਂ ਤਰਾਂ ਦੇ ਵਿਅੰਗ ਕਰਦਾ ਹੈ ਜੋ ਕਿ ਉਸ ਦਾ ਮੰਤਵ ਵੀ ਹੈ ਗਿਰਜਾਘਰ,ਪਾਦਰੀ,ਕਨੂੰਨੀ ਕੋਰਟ,ਲਿਖਾਜੋਖਾ ਵਿਤੀ ਸੰਸਥਾ,ਦਰਸ਼ਨ ਦੇ ਸਕੂਲ ਆਦਿ |ਇਹ ਕਹਾਣੀਆਂ ਦਾ ਬਰੋਨ ਮਨਚਉਸਨ ਨੇ ਵੀ ਵਿਅੰਗ ਕੀਤਾ ਹੈ |
"ਪਵਿੱਤਰ ਬੋਤਲ" ਇੱਕ ਚਿੰਨ੍ਹ ਹੈ ਜੋ ਸ਼ਚ ਨੂੰ ਪ੍ਰਮੁੱਖ ਮੰਨਦਾ ਹੈ ਰਾਬੇਲਿਜ ਨੂੰ ਪੜਿਆ ਘੱਟ ਤੇ ਪ੍ਰਸੰਸਾ ਜਿਆਦਾ ਕੀਤੀ ਜਾਦੀ ਹੈ ਇਸ ਨੇ ਭੜੂ ਪਣ ਦੀ ਬਹੁਤ ਵਿੰਗਆਤਮਕ ਢੰਗ ਨਾਲ ਵਿਆਖਿਆ ਕੀਤੀ ਹੈ ਕਿ 14ਵੀ ਸਦੀ ਵਿੱਚ ਸ੍ਬੰਬ ਨਹੀਂ ਸੀ |
ਹਵਾਲੇ
[ਸੋਧੋ]- ↑ "Rabelais, François". The American Heritage New Dictionary of Cultural Literacy.
- ↑ Mihail Mihajlovič Bakhtin (1984). Rabelais and His World. Indiana University Press. pp. 1–2. ISBN 978-0-253-20341-0. Retrieved 6 January 2013.