ਸਮੱਗਰੀ 'ਤੇ ਜਾਓ

ਬਿਲ ਗੇਟਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਲ ਗੇਟਸ
ਜਨਮ
ਵਿਲੀਅਮ ਹੈਨਰੀ ਬਿਲ ਗੇਟਸ ਤੀਜਾ

(1955-10-28) 28 ਅਕਤੂਬਰ 1955 (ਉਮਰ 69)
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਪੇਸ਼ਾਤਕਨੀਕੀ ਸਲਾਹਕਾਰ ਮਾਈਕਰੋਸੋਫਟ
ਸਹਿ-ਮੁਖੀ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ
ਸਰਗਰਮੀ ਦੇ ਸਾਲ1975–ਵਰਤਮਾਨ
ਬੋਰਡ ਮੈਂਬਰਮਾਈਕਰੋਸੋਫਟ
ਜੀਵਨ ਸਾਥੀ
Parent(s)ਵਿਲੀਅਮ ਗੇਟਸ ਸੀਨੀਅਰ
ਮੈਰੀ ਮੈਕਸਵੈੱਲ ਗੇਟਸ
ਵੈੱਬਸਾਈਟTheGatesNotes.com
ਦਸਤਖ਼ਤ
William H. Gates III

ਵਿਲੀਅਮ ਹੈਨਰੀ ਬਿਲ ਗੇਟਸ ਤੀਜਾ (ਜਨਮ 28 ਅਕਤੂਬਰ 1955) ਇੱਕ ਅਮਰੀਕੀ ਵਪਾਰੀ, ਸਮਾਜ ਸੇਵੀ, ਨਿਵੇਸ਼ਕ,ਕੰਪਿਊਟਰ ਪ੍ਰੋਗ੍ਰਾਮਰ, ਲੇਖਕ, ਮਾਨਵਤਾਵਾਦੀ ਅਤੇ ਵਿਗਿਆਨੀ ਹੈ[2]। ਬਿਲ ਗੇਟਸ ਮਾਈਕਰੋਸਾਫ਼ਟ ਦਾ ਸਾਬਕਾ ਮੁੱਖ ਪ੍ਰਬੰਧਕ ਅਤੇ ਕਰਤਾ ਧਰਤਾ ਹੈ। ਮਾਈਕਰੋਸੋਫਟ ਦੁਨੀਆ ਦੀ ਸਭ ਤੋ ਵੱਡੀ ਸੋਫਟਵੇਅਰ ਕੰਪਨੀ ਹੈ ਜੋ ਕਿ ਇਸਨੇ ਪਾਲ ਏਲੇਨ ਦੀ ਭਾਈਵਾਲੀ ਨਾਲ ਬਣਾਈ ਸੀ। ਬਿਲ ਗੇਟਸ ਲਗਤਾਰ ਫੋਰਬਜ਼ ਦੀ ਸੂਚੀ ਵਿੱਚ ਸਭ ਤੋਂ ਅਮੀਰ ਆਦਮੀ ਚਲਿਆ ਆ ਰਿਹਾ ਹੈ। 2 ਜੁਲਾਈ, 1995 ਨੂੰ ਫ਼ੋਰਬਿਸ ਮੈਗਜ਼ੀਨ ਨੇ ਬਿਲ ਗੇਟਸ ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।

1975 ਵਿੱਚ, ਗੇਟਸ ਅਤੇ ਪਾਲ ਐਲਨ ਨੇ ਮਾਈਕਰੋਸਾਫ਼ਟ ਕੰਪਨੀ ਦੀ ਸਥਾਪਨਾ ਕੀਤੀ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਸਾਫਟਵੇਅਰ ਕੰਪਨੀ ਬਣ ਗਈ[3]। ਗੇਟਸ ਨੇ ਜਨਵਰੀ 2000 ਵਿੱਚ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੰਪਨੀ ਦਾ ਚੇਅਰਮੈਨ ਬਣ ਗਿਆ ਅਤੇ ਮੁੱਖ ਸਾਫਟਵੇਅਰ ਆਰਕੀਟੈਕਟ ਦਾ ਅਹੁਦਾ ਸੰਭਾਲ ਲਿਆ[4]। ਜੂਨ 2006 ਵਿੱਚ, ਗੇਟਸ ਨੇ ਘੋਸ਼ਣਾ ਕੀਤੀ ਕਿ ਉਹ ਮਾਈਕਰੋਸਾਫਟ ਵਿੱਚ ਪਾਰਟ-ਟਾਈਮ ਕੰਮ ਕਰੇਗਾ ਅਤੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਵਿੱਚ ਫੁੱਲ ਟਾਇਮ ਧਿਆਨ ਦੇਵੇਗਾ[5]। ਇਹ ਕੰਪਨੀ ਸੰਨ੍ਹ 2000 ਵਿੱਚ ਸਥਾਪਿਤ ਕੀਤੀ ਗਈ ਸੀ। ਉਸਨੇ ਫਰਵਰੀ 2014 ਵਿੱਚ ਮਾਈਕ੍ਰੋਸਾਫਟ ਦੇ ਚੇਅਰਮੈਨ ਦਾ ਅਹੁਦਾ ਛੱਡ ਦਿੱਤਾ ਅਤੇ ਨਵੇਂ ਨਿਯੁਕਤ ਸੀਈਓ ਸਤਿਆ ਨਡੇਲਾ ਦੇ ਲਈ ਤਕਨਾਲੋਜੀ ਸਲਾਹਕਾਰ ਵਜੋਂ ਨਵਾਂ ਅਹੁਦਾ ਸੰਭਾਲਿਆ।

ਗੇਟਸ ਨਿੱਜੀ ਕੰਪਿਊਟਰ ਕ੍ਰਾਂਤੀ ਦੇ ਸਭ ਤੋਂ ਮਸ਼ਹੂਰ ਉੱਦਮੀਆਂ ਵਿੱਚੋਂ ਇੱਕ ਹੈ। 1987 ਤੋਂ ਗੇਟਸ ਨੂੰ ਫੋਰਬਜ਼ ਦੀ ਸੂਚੀ ਅਨੁਸਾਰ ਦੁਨੀਆ ਦਾ ਸਭ ਤੋਂ ਵੱਧ ਅਮੀਰ ਵਿਅਕਤੀ ਘੋਸ਼ਿਤ ਕੀਤਾ ਗਿਆ ਸੀ। 1995 ਤੋਂ 2017 ਤੱਕ, ਉਸਨੇ ਫੋਰਬਸ ਦੇ ਵਿਸ਼ਵ ਦਾ ਸਭ ਤੋਂ ਅਮੀਰ ਇਨਸਾਨ ਹੋਣ ਦਾ ਖਿਤਾਬ ਆਪਣੇ ਨਾਮ ਰੱਖਿਆ ਹਾਲਾਂਕਿ, 27 ਜੁਲਾਈ, 2017 ਅਤੇ 27 ਅਕਤੂਬਰ 2017 ਤੋਂ ਬਾਅਦ, ਉਹ ਅਮੇਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਦੁਆਰਾ ਕਮਾਈ ਵਿੱਚ ਪਛਾੜਿਆ ਗਿਆ ਸੀ, ਜਿਹਨਾਂ ਨੇ ਉਸ ਸਮੇਂ 90.6 ਬਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਸੀ[6]। ਮਈ 5, 2018 ਤੱਕ, ਗੇਟਸ ਦੀ ਜਾਇਦਾਦ 91.5 ਬਿਲੀਅਨ ਅਮਰੀਕੀ ਡਾਲਰ ਸੀ, ਜਿਸ ਨਾਲ ਉਹ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਸੀ।

ਮਾਈਕ੍ਰੋਸਾਫਟ ਛੱਡਣ ਤੋਂ ਬਾਅਦ ਵਿੱਚ ਗੇਟਸ ਨੇ ਆਪਣੇ ਕਰੀਅਰ ਵਿੱਚ ਕਈ ਸਮਾਜ ਸੇਵੀ ਕੰਮ ਕੀਤੇ। ਉਸ ਨੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੇ ਰਾਹੀਂ ਬਹੁਤ ਸਾਰੇ ਚੈਰੀਟੇਬਲ ਸੰਸਥਾਵਾਂ ਅਤੇ ਵਿਗਿਆਨਕ ਖੋਜ ਪ੍ਰੋਗਰਾਮਾਂ ਲਈ ਬਹੁਤ ਵੱਡੀ ਰਕਮ ਦਾਨ ਕੀਤੀ[7]। ਉਸਨੇ ਨਾਲ 2009 ਵਿੱਚ ਦਿ ਗੀਵਿੰਗ ਪਲੈੱਜ ਦੀ ਸਥਾਪਨਾ ਕੀਤੀ[8], ਜਿਸ ਵਿੱਚ ਅਰਬਪਤੀ ਆਪਣੀ ਜਾਇਦਾਦ ਦਾ ਘੱਟੋ-ਘੱਟ ਅੱਧਾ ਹਿੱਸਾ ਦਾਨ ਦਿੰਦੇ ਹਨ

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਗੇਟਸ 28 ਅਕਤੂਬਰ 1955 ਨੂੰ ਵਾਸ਼ਿੰਗਟਨ ਦੇ ਸੀਏਟਲ ਵਿੱਚ ਪੈਦਾ ਹੋਇਆ ਸੀ। ਉਸਦਾ ਪਿਤਾ ਵਿਲੀਅਮ ਹੈਨਰੀ "ਬਿਲ" ਗੇਟਸ, ਇੱਕ ਪ੍ਰਮੁੱਖ ਵਕੀਲ ਅਤੇ ਮਾਤਾ ਮੈਰੀ ਮੈਕਸਵੈੱਲ ਗੇਟਸ ਕਾਰੋਬਾਰੀ ਸੀ। ਗੇਟਸ ਦੀ ਇੱਕ ਵੱਡੀ ਭੈਣ, ਕ੍ਰਿਸਟੀ ਅਤੇ ਇੱਕ ਛੋਟੀ ਭੈਣ ਲਿਬਲੀ ਹੈ। ਗੇਟਸ ਬਚਪਨ ਤੋਂ ਹੀ ਇੱਕ ਵਿਵੇਕਸ਼ੀਲ ਪਾਠਕ ਸੀ, ਸ਼ੁਰੂ ਤੋਂ ਹੀ ਉਹ ਵਿਸ਼ਵਕੋਸ਼ ਵਰਗੀਆਂ ਪੁਸਤਕਾਂ ਘੰਟਿਆਂ ਬੱਧੀ ਪੜ੍ਹਦਾ ਰਹਿੰਦਾ ਸੀ। 13 ਸਾਲ ਦੀ ਉਮਰ ਵਿੱਚ ਗੇਟਸ ਨੂੰ ਲੇਕਸਾਈਡ ਸਕੂਲ ਵਿੱਚ ਦਾਖਲ ਕਰ ਦਿੱਤਾ ਸੀ। ਉਹ ਤਕਰੀਬਨ ਹਰੇਕ ਵਿਸ਼ੇ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਸੀ ਅਤੇ ਗਣਿਤ ਅਤੇ ਵਿਗਿਆਨ ਵਿੱਚ ਉੱਤਮ ਸੀ। ਉਸਨੇ ਡਰਾਮਾ ਅਤੇ ਅੰਗਰੇਜ਼ੀ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਵਿੱਚ ਗੇਟਸ ਨੇ ਬੇਸਿਕ ਅਤੇ ਜੀ ਈ ਪ੍ਰੋਗ੍ਰਾਮਿੰਗ ਪ੍ਰਣਾਲੀ ਵਿੱਚ ਦਿਲਚਸਪੀ ਦਿਖਾਈ ਅਤੇ ਉਸ ਨੇ ਪਹਿਲਾ ਕੰਪਿਊਟਰ ਪ੍ਰੋਗਰਾਮ ਬੇਸਿਕ ਕੰਪਿਊਟਰ ਭਾਸ਼ਾ ਵਿੱਚ ਟਿਕ ਟੈਕ ਟੋ ਪ੍ਰੋਗਰਾਮ ਲਿਖਿਆ ਜਿਸ ਨੇ ਉਪਭੋਗਤਾਵਾਂ ਨੂੰ ਕੰਪਿਊਟਰ ਦੇ ਵਿਰੁੱਧ ਖੇਡਣ ਦੀ ਆਗਿਆ ਦਿੱਤੀ। ਗੇਟਸ ਨੇ ਲੇਕਸਾਈਡ ਤੋਂ ਗ੍ਰੈਜੂਏਸ਼ਨ ਕੀਤੀ[9] ਅਤੇ ਉਸ ਨੇ ਐਸ.ਏ.ਟੀ ਵਿੱਚ 1600 ਵਿਚੋਂ 1590 ਅੰਕ ਪ੍ਰਾਪਤ ਕਰਕੇ 1973 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਅਸਲ ਵਿੱਚ ਕਾਨੂੰਨ ਵਿੱਚ ਕਰੀਅਰ ਬਣਾਉਣ ਬਾਰੇ ਸੋਚ ਰਿਹਾ ਸੀ। ਪਰੰਤੂ ਉਸ ਕਲਾਸ ਨਾਲੋਂ ਜ਼ਿਆਦਾ ਸਮਾਂ ਕੰਪਿਊਟਰ ਲੈਬ ਵਿੱਚ ਬਿਤਾੳੇਂਦਾ ਸੀ। ਦੋ ਸਾਲਾਂ ਦੇ ਅੰਦਰ ਗੇਟਸ ਨੇ ਕਾਰੋਬਾਰ ਸ਼ੁਰੂ ਕਰਨ ਲਈ ਕਾਲਜ ਛੱਡ ਦਿੱਤਾ ਅਤੇ ਆਪਣੇ ਸਹਿਭਾਗੀ ਪਾਲ ਐਲਨ ਨਾਲ ਮਾਈਕਰੋਸਾਫ਼ਟ ਦੀ ਸ਼ੁਰੂਆਤ ਕੀਤੀ।[10]

ਹਵਾਲੇ

[ਸੋਧੋ]
  1. "Bill Gates". Forbes. Retrieved September 12, 2018.
  2. "Bill Gates (American computer programmer, businessman, and philanthropist)". Archived from the original on ਮਾਰਚ 28, 2013. Retrieved ਮਾਰਚ 20, 2013. {{cite web}}: Unknown parameter |deadurl= ignored (|url-status= suggested) (help)
  3. http://money.cnn.com/2014/05/02/technology/gates-microsoft-stock-sale/%7Carchivedate= May 2, 2014}}
  4. Einstein, David (ਜਨਵਰੀ 13, 2000). "Gates steps down as Microsoft CEO". forbes.com. Archived from the original on ਜਨਵਰੀ 26, 2016. Retrieved ਜਨਵਰੀ 21, 2016. {{cite web}}: Unknown parameter |deadurl= ignored (|url-status= suggested) (help)
  5. "Microsoft Chairman Gates to leave day-to-day role". money.cnn.com. Archived from the original on ਜਨਵਰੀ 30, 2016. Retrieved ਜਨਵਰੀ 21, 2016. {{cite web}}: Unknown parameter |deadurl= ignored (|url-status= suggested) (help)
  6. https://www.forbes.com/sites/katevinton/2017/10/27/amazon-ceo-jeff-bezos-is-the-richest-person-in-the-world-again/#3f6d97219480%7Carchivedate=october 27, 2017}}
  7. Neate, Rupert (2017-08-15). "Bill Gates gives $4.6bn to charity in biggest donation since 2000". the Guardian (in ਅੰਗਰੇਜ਼ੀ). Retrieved 2018-04-10.
  8. "The $600 billion challenge". Fortune. Archived from the original on ਮਾਰਚ 16, 2017. Retrieved ਅਪਰੈਲ 16, 2017. {{cite web}}: Unknown parameter |deadurl= ignored (|url-status= suggested) (help)
  9. "National Merit Scholarship Corporation – Scholars You May Know". nationalmerit.org. Archived from the original on ਫ਼ਰਵਰੀ 28, 2016. Retrieved ਅਕਤੂਬਰ 25, 2015. William H. "Bill" Gates III, 1973... National Merit Scholarship {{cite web}}: Unknown parameter |deadurl= ignored (|url-status= suggested) (help)
  10. https://www.biography.com/people/bill-gates-9307520%7Carchivedate=April[permanent dead link] 30, 2018}}