ਸਮੱਗਰੀ 'ਤੇ ਜਾਓ

ਬਿਲਕੀਸ ਈਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਲਕੀਸ ਈਧੀ
ਨਾਗਰਿਕਤਾਪਾਕਿਸਤਾਨੀ
ਸਿੱਖਿਆਵੋਕੇਸ਼ਨਲ
ਪੇਸ਼ਾਨਰਸ
ਜੀਵਨ ਸਾਥੀਅਬਦੁਲ ਸੱਤਾਰ ਈਧੀ
ਬੱਚੇਦੋ ਬੇਟੇ ਅਤੇ ਦੋ ਬੇਟੀਆਂ [1]

ਬਿਲਕੀਸ ਬਾਨੋ ਈਧੀ  (ਹਿਲਾਲ-ਏ-ਇਮਤਿਆਜ਼) (ਉਰਦੂ,ਨਾਸਤਾਲੀਕ:بلقیس ایدھی), ਅਬਦੁਲ ਸੱਤਾਰ ਈਧੀ ਦੀ ਬੀਵੀ, ਪੇਸ਼ੇਵਰ ਨਰਸ ਅਤੇ ਪਾਕਿਸਤਾਨ ਵਿੱਚ ਸਭ ਤੋਂ ਸਰਗਰਮ ਪਰੋਪਕਾਰੀਆਂ ਵਿੱਚੋਂ ਇੱਕ ਹੈ। ਉਸ ਦੀ ਉਰਫ਼ਤ ਮਾਦਰੇ ਪਾਕਿਸਤਾਨ ਹੈ।  1947 ਵਿੱਚ ਪੈਦਾ ਹੋਈ ਬਿਲਕੀਸ, ਈਧੀ ਫਾਉਂਡੇਸ਼ਨ ਦੀ ਪ੍ਰਮੁੱਖ ਹੈ, ਅਤੇ ਉਸਨੂੰ ਜਨਤਕ ਸੇਵਾ ਲਈ ਆਪਣੇ ਪਤੀ ਦੇ ਨਾਲ ਸਾਂਝੇ ਤੌਰ 'ਤੇ 1986 ਵਿੱਚ ਰੇਮਨ ਮੈਗਸੇਸੇ ਪੁਰਸਕਾਰ ਮਿਲਿਆ ਸੀ।[2] 2015 ਵਿਚ, ਉਸ ਨੇ, ਸਮਾਜਿਕ ਇਨਸਾਫ਼ ਲਈ ਮਦਰ ਟੇਰੇਸਾ ਮੈਮੋਰੀਅਲ ਇੰਟਰਨੈਸ਼ਨਲ ਐਵਾਰਡ ਲਈ ਪ੍ਰਾਪਤ ਕੀਤਾ[3] ਉਸ ਦੀ ਚੈਰਿਟੀ ਪਾਕਿਸਤਾਨ ਬਹੁਤ ਸਾਰੀਆਂ ਸੇਵਾਵਾਂ ਚਲਾਉਂਦੀ ਹੈ ਜਿਹਨਾਂ ਵਿੱਚ ਕਰਾਚੀ ਅੰਦਰ ਇੱਕ ਹਸਪਤਾਲ ਅਤੇ ਸੰਕਟ ਸੇਵਾ ਵੀ ਸ਼ਾਮਲ ਹੈ। ਇਕੱਠੇ ਆਪਣੇ ਪਤੀ ਦੇ ਨਾਲ ਮਿਲ ਕੇ ਉਹਨਾਂ ਦੀ ਚੈਰਿਟੀ ਨੇ 16,000 ਅਣਚਾਹੇ ਬੱਚਿਆਂ ਨੂੰ ਬਚਾਇਆ ਹੈ। ਉਸ ਦੇ ਪਤੀ, ਅਬਦੁਲ ਸੱਤਾਰ ਈਧੀ ਦੀ 8 ਜੁਲਾਈ 2016 ਨੂੰ ਮੌਤ ਹੋ ਗਈ ਸੀ।

ਜੀਵਨੀ

[ਸੋਧੋ]

ਬਿਲਕਸ ਈਧੀ ਦਾ ਜਨਮ ਬਾਂਟਵਾ ਸ਼ਹਿਰ ਵਿੱਚ ਹੋਇਆ ਸੀ, ਜੋ ਕਿ ਹੁਣ ਪੱਛਮੀ ਭਾਰਤ ਦੇ ਗੁਜਰਾਤ ਰਾਜ ਵਿੱਚ ਹੈ। ਜਦੋਂ ਉਹ ਇੱਕ ਜਵਾਨ ਹੋ ਰਹੀ ਸੀ, ਉਹ ਸਕੂਲ ਦਾ ਆਨੰਦ ਨਹੀਂ ਲੈ ਸਕੀ ਅਤੇ 1965 ਵਿੱਚ ਉਹ ਇੱਕ ਛੋਟੇ ਜਿਹੇ ਵਿਸਥਾਰ ਕਰ ਰਹੇ ਦਵਾਖਾਨੇ ਵਿੱਚ ਇੱਕ ਨਰਸ ਦੇ ਰੂਪ ਵਿੱਚ ਸ਼ਾਮਿਲ ਹੋਣ ਵਿੱਚ ਕਾਮਯਾਬ ਰਹੀ। ਉਸ ਸਮੇਂ ਈਧੀ ਦਾ ਘਰ ਕਰਾਚੀ ਦੇ ਪੁਰਾਣੇ ਸ਼ਹਿਰੀ ਖੇਤਰ ਵਿੱਚ ਸੀ ਜਿਸ ਨੂੰ ਮਿਠਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿੱਥੇ ਇਹ ਦਵਾਖਾਨਾ 1951 ਵਿੱਚ ਸਥਾਪਤ ਕੀਤਾ ਗਿਆ ਸੀ।[4] ਉਥੇ ਕੰਮ ਕਰਦੀਆਂ ਥੋੜੀ ਜਿਹੀ ਗਿਣਤੀ ਵਿੱਚ ਈਸਾਈ ਅਤੇ ਹਿੰਦੂ ਨਰਸਾਂ ਦੀ ਗਿਣਤੀ ਹੁਣ ਹੋਰ ਘੱਟ ਗਈ ਸੀ। ਸੰਸਥਾਪਕ ਅਬਦੁਲ ਸੱਤਾਰ ਈਧੀ ਨੇ ਕਈ ਨਰਸਾਂ ਨੂੰ ਭਰਤੀ ਕੀਤਾ, ਜਿਹਨਾਂ ਵਿੱਚ ਬਿਲਕੀਸ ਵੀ ਸ਼ਾਮਿਲ ਸੀ, ਜੋ ਆਮ ਦੇ ਉਲਟ ਮੁਸਲਮਾਨ ਪਿੱਠਭੂਮੀ ਤੋਂ ਸੀ।[5]

ਉਸਦੇ ਭਵਿੱਖ ਦੇ ਪਤੀ ਨੇ ਉਸਦੀ ਪ੍ਰਤਿਭਾ ਨੂੰ ਪਛਾਣਨ ਦੇ ਬਾਅਦ ਉਸਨੂੰ ਪ੍ਰਸਤਾਵਿਤ ਕੀਤਾ ਅਤੇ ਉਸਨੂੰ ਛੋਟੇ ਨਰਸਿੰਗ ਡਿਪਾਰਟਮੈਂਟ ਦੀ ਅਗਵਾਈ ਕਰਨ ਦੀ ਆਗਿਆ ਦੇ ਦਿੱਤੀ। ਉਸਦੇ ਛੇ ਮਹੀਨੇ ਦੇ ਅਧਿਆਪਨ ਪਰੋਗਰਾਮ ਦੇ ਦੌਰਾਨ, ਜਿੱਥੇ ਉਸ ਨੇ ਬੁਨਿਆਦੀ ਦਾਈ ਦਾ ਕੰਮ ਅਤੇ ਸਿਹਤ ਦੇਖਭਾਲ ਦੀ ਜਾਣਕਾਰੀ ਲਈ ਸੀ ਈਧੀ ਨੇ ਉਸਦੇ ਉਤਸ਼ਾਹ ਅਤੇ ਰੁਚੀ ਨੂੰ ਮਾਨਤਾ ਦੇ ਦਿੱਤੀ ਸੀ। ਉਹਨਾਂ ਦੀ ਸ਼ਾਦੀ ਹੋ ਗਈ ਜਦੋਂ ਉਹ ਸਤਾਰਾਂ ਸਾਲ ਦੀ ਸੀ  ਅਤੇ ਉਸਦਾ ਪਤੀ ਲੱਗਪੱਗ ਵੀਹ ਸਾਲ ਦਾ। ਉਹਨਾਂ ਦੀ ਹਨੀਮੂਨ ਅਨੋਖੀ ਸੀ ਕਿ ਨਵਵਿਆਹੇ ਜੋੜੇ ਨੇ ਵਿਆਹ ਸਮਾਰੋਹ ਦੇ ਤੁਰੰਤ ਬਾਅਦ ਡਿਸਪੈਂਸਰੀ ਵਿੱਚ ਸਿਰ ਉੱਤੇ ਸੱਟਾਂ ਵਾਲੀ ਇੱਕ ਜਵਾਨ ਕੁੜੀ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਈਧੀ ਨੇ 1989 ਵਿੱਚ ਕਿਹਾ ਸੀ ਕਿ ਉਸ ਨੂੰ ਬਾਰਾਂ ਸਾਲ ਦੀ ਕੁੜੀ ਦੇ ਚਿੰਤਤ ਰਿਸ਼ਤੇਦਾਰਾਂ ਨੂੰ ਦਿਲਾਸਾ ਦੇਣ ਜਾਂ ਖੂਨ ਸੰਕਰਮਣ ਦੀ ਨਿਗਰਾਨੀ ਵਿੱਚ ਲੱਗੇ ਸਮੇਂ ਦਾ ਪਛਤਾਵਾ ਨਹੀਂ ਸੀ... ਉਹ ਕੁੜੀ ਵਿਆਹੀ ਗਈ ਅਤੇ ਹੁਣ ਬਾਲ ਬੱਚੇ ਦਾਰ ਹੈ; ਇਹੀ ਵਾਸਤਵ ਵਿੱਚ ਮਹੱਤਵਪੂਰਨ ਹੁੰਦਾ ਹੈ। ਈਧੀ ਫਾਉਂਡੇਸ਼ਨ ਦੀ ਗੈਰ ਰਸਮੀ ਵੈੱਬਸਾਈਟ ਇੱਕ ਸਤਰ ਦਾ ਪ੍ਰਯੋਗ ਕਰਦੀ ਹੈ "ਅੰਤਰ ਲਿਆਉਣ ਅਤੇ ਜੀਵਨ ਹਮੇਸ਼ਾ ਲਈ ਬਦਲ ਦੇਣ ਦੇ ਲਈ।[6]

ਈਧੀ ਨੇ ਝੂਲਾ ਪ੍ਰੋਜੈਕਟ ਦਾ ਪਰਬੰਧ ਸੰਭਾਲਿਆ, ਜਿਹਨਾਂ ਵਿਚੋਂ ਪਹਿਲਾ ਉਸਦੇ ਪਤੀ ਨੇ 1952 ਵਿੱਚ ਬਣਾਇਆ ਸੀ। ਇਹ 300 ਕਰੈਡਲ ਪੂਰੇ ਪਾਕਿਸਤਾਨ ਵਿੱਚ ਉਪਲੱਬਧ ਹਨ ਜਿੱਥੇ ਮਾਤਾ-ਪਿਤਾ ਅਣਚਾਹੇ ਬੱਚਿਆਂ ਨੂੰ ਜਾਂ ਜਿਹਨਾਂ ਨੂੰ ਪਾਲਿਆ ਨਹੀਂ ਜਾ ਸਕਦਾ, ਛੱਡ ਸਕਦੇ ਹਨ। ਉਹਨਾਂ ਉੱਤੇ ਅੰਗਰੇਜ਼ੀ ਅਤੇ ਉਰਦੂ ਵਿੱਚ ਸੁਨੇਹਾ ਹੈ "ਮਾਰੋ ਨਹੀਂ, ਬੱਚੇ ਨੂੰ ਜ਼ਿੰਦਾ ਰਹਿਣ ਲਈ ਝੂਲੇ ਵਿੱਚ ਛੱਡ ਦਿਓ। ਛੱਡੇ ਗਏ ਬੱਚਿਆਂ ਵਿੱਚ ਇੱਕ ਛੋਟੀ ਜਿਹੀ  ਸੰਖਿਆ ਵਿਕਲਾਂਗ ਬੱਚਿਆਂ ਦੀ ਹੈ, ਲੇਕਿਨ 90 % ਤੋਂ ਜਿਆਦਾ ਲੜਕੀਆਂ ਹਨ। ਮੰਨਿਆ ਜਾਂਦਾ ਹੈ ਕਿ ਈਧੀ ਫਾਉਂਡੇਸ਼ਨ ਦੁਆਰਾ ਦਿੱਤੇ ਗਏ ਇਸ ਵਿਕਲਪ ਨੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਘੱਟ ਕਰ ਦਿੱਤੀ ਹੈ ਜਿਹਨਾਂ ਨੂੰ ਉਹਨਾਂ ਦੇ ਮਾਪਿਆਂ ਦੁਆਰਾ ਮਾਰ ਦਿੱਤਾ ਜਾਂਦਾ ਸੀ। ਈਧੀ ਪ੍ਰੋਜੈਕਟ ਪੁਲਿਸ ਦੁਆਰਾ ਮਿਲੇ ਮੋਇਆ ਬੱਚਿਆਂ ਨੂੰ ਦਫਨਾਣ ਲਈ ਵੀ ਜ਼ਿੰਮੇਦਾਰ ਹੈ।[1] ਈਧੀ ਫਾਉਂਡੇਸ਼ਨ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਡੀ ਸੰਕਟਕਾਲੀਨ ਸੇਵਾ ਹੈ।[ਹਵਾਲਾ ਲੋੜੀਂਦਾ]

ਈਧੀ ਪਤੀ-ਪਤਨੀ ਦੇ ਚਾਰ ਬੱਚੇ ਹਨ ਜੋ ਈਧੀ ਫਾਉਂਡੇਸ਼ਨ ਅਤੇ ਈਦੀ ਪਿੰਡ, ਐਂਬੂਲੈਂਸਾਂ ਦੇ ਬੇੜੇ, ਮਾਨਸਿਕ ਘਰ, ਸਕੂਲਾਂ ਅਤੇ ਪਾਕਿਸਤਾਨ ਅਤੇ ਲੰਦਨ ਦੇ ਦਫਤਰਾਂ ਦੇ ਨਾਲ ਜੁੜੇ ਹੋਏ ਹਨ।

ਇਹ ਵੀ ਵੇਖੋ 

[ਸੋਧੋ]

ਹਵਾਲੇ

[ਸੋਧੋ]
  1. 1.0 1.1 The Child Catchers Archived 2008-12-02 at the Wayback Machine., Katharine Hibbert, TimesOnLine, May 21, 2006 accessed June 30, 2008
  2. Ramon Magsaysay Award Citation Archived 2011-04-23 at the Wayback Machine. accessed June 30, 2008
  3. "Pakistan's Bilquis Bano, Caretaker of Speech and Hearing Impaired Geeta and Gladys Staines Honoured with the Mother Teresa Memorial International Award for Social Justice 2015". Business Wire India. 23 November 2015. Archived from the original on 21 ਅਗਸਤ 2016. Retrieved 10 August 2016. {{cite news}}: Unknown parameter |dead-url= ignored (|url-status= suggested) (help)
  4. From humanitarian to a nation, By: Richard Covington, IslamiCity.com, accessed June 30, 2008
  5. Women of Pakistan - Bilquis Edhi Archived December 8, 2004, at the Wayback Machine., Faisal Abdulla, jazbah.org, accessed June 30, 2008
  6. EdhiFoundation.com Archived 2009-12-05 at the Wayback Machine. accessed June 30, 2008