ਸਮੱਗਰੀ 'ਤੇ ਜਾਓ

ਬੇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਕ ਪ੍ਰਸਿੱਧ ਦੇਸੀ ਰੁੱਖ ਬੇਰੀ ਦੇ ਪੱਕੇ ਫਲ ਨੂੰ ਬੇਰ ਕਹਿੰਦੇ ਹਨ। ਪੱਕੇ ਹੋਏ ਬੇਰ ਦਾ ਰੰਗ ਲਾਲ ਹੁੰਦਾ ਹੈ।ਬੇਰ ਇਕ ਮਸ਼ਹੂਰ ਪੇਂਡੂ ਫਲ ਹੈ। ਪਹਿਲੇ ਸਮਿਆਂ ਵਿਚ ਹਰ ਜਿਮੀਂਦਾਰ ਦੇ ਖੇਤ ਵਿਚ, ਸਾਂਝੀਆਂ ਥਾਵਾਂ ਵਿਚ, ਜੰਗਲ ਬੇਲਿਆਂ ਵਿਚ ਬੇਰੀਆਂ ਆਮ ਹੁੰਦੀਆਂ ਸਨ। ਲੋਕ ਬੇਰ ਖਾਂਦੇ ਵੀ ਬਹੁਤ ਸਨ। ਬੇਰਾਂ ਨੂੰ ਸੁਕਾ ਕੇ ਵੀ ਖਾਧਾ ਜਾਂਦਾ ਸੀ। ਬੇਰੀ ਨੂੰ ਪਹਿਲਾਂ ਖਿਚੜੀ (ਫਲ ਦੀ ਮੁੱਢਲੀ ਅਵਸਥਾ) ਲੱਗਦੀ ਹੈ। ਖਿਚੜੀ ਤੋਂ ਕੱਚੇ ਬੇਰ ਬਣਦੇ ਹਨ ਜਿਨ੍ਹਾਂ ਨੂੰ ਕਾਕੜੇ ਬੇਰ ਕਹਿੰਦੇ ਹਨ। ਕਾਕੜੇ ਬੇਰ ਪੱਕ ਕੇ ਬੇਰ ਬਣਦੇ ਹਨ। ਪੱਕੇ ਬੇਰਾਂ ਨੂੰ ਲੀਲੂ ਬੇਰ ਕਹਿੰਦੇ ਹਨ। ਜਿਹੜੇ ਬੇਰ ਬੜੇ ਸਾਈਜ਼ ਦੇ ਹੁੰਦੇ ਹਨ, ਉਨ੍ਹਾਂ ਨੂੰ ਗੜੌਦੇ ਬੇਰ ਕਹਿੰਦੇ ਹਨ। ਕਈ ਬੇਰੀਆਂ ਦੇ ਬੇਰ ਖਾਣ ਵਿਚ ਖੱਟੇ ਹੁੰਦੇ ਹਨ। ਇਨ੍ਹਾਂ ਬੇਰਾਂ ਨੂੰ ਗਲਘੋਟੂ ਬੇਰ ਕਹਿੰਦੇ ਹਨ ਕਿਉਂ ਜੋ ਇਨ੍ਹਾਂ ਦੇ ਖਾਣ ਨਾਲ ਗਲ ਫੜਿਆ ਜਾਂਦਾ ਹੈ। ਜੋ ਬੇਰ ਮਲ੍ਹਿਆ ਨੂੰ ਲੱਗਦੇ ਹਨ, ਉਹ ਛੋਟੇ-ਛੋਟੇ ਬੇਰ ਹੁੰਦੇ ਹਨ। ਉਨ੍ਹਾਂ ਬੇਰਾਂ ਨੂੰ ਕੋਕਨ ਬੇਰ ਕਹਿੰਦੇ ਹਨ। ਇਕ ਪਿਉਂਦੂ ਬੇਰ ਹੁੰਦੇ ਹਨ ਜਿਹੜੇ ਪਿਉਂਦ ਕੀਤੀ ਬੇਰੀ ਦੇ ਰੁੱਖ ਨੂੰ ਲੱਗਦੇ ਹਨ। ਬੇਰਾਂ ਨੂੰ ਗਰੀਬਾਂ ਦਾ ਮੇਵਾ ਆਖਿਆ ਜਾਂਦਾ ਹੈ।

ਹੁਣ ਦੇਸੀ ਬੇਰਾਂ ਦਾ ਜਮਾਨਾ ਖ਼ਤਮ ਹੋ ਗਿਆ ਹੈ। ਹੁਣ ਪਿਉਂਦੂ ਬੇਰਾਂ ਦਾ ਯੁੱਗ ਹੈ।[1]

ਬੇਰ ਇੱਕ ਮੌਸਮੀ ਫਲ ਹੈ, ਜਿਸ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ. ਇਹ ਖਾਣ ਵਿਚ ਬਹੁਤ ਨਰਮ ਅਤੇ ਮਿੱਠਾ ਹੁੰਦਾ ਹੈ. ਇਹ ਹਲਕੇ ਹਰੇ ਰੰਗ ਦਾ ਹੁੰਦਾ ਹੈ ਅਤੇ ਪਕ ਜਾਣ ਤੋਂ ਬਾਅਦ ਲਾਲ-ਭੂਰੇ ਰੰਗ ਦਾ ਹੋ ਜਾਂਦਾ ਹੈ. ਬੇਰ ਨੂੰ 'ਚੀਨੀ ਖਜੂਰ' ਵੀ ਕਿਹਾ ਜਾਂਦਾ ਹੈ.ਦਸ ਦਈਏ ਕਿ ਚੀਨ ਵਿੱਚ ਇਸਦੀ ਵਰਤੋਂ ਕਈ ਕਿਸਮਾਂ ਦੀਆਂ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਹ ਫਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ. ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ. ਇਸਦੇ ਨਾਲ, ਕਾਫ਼ੀ ਮਾਤਰਾ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਪਾਏ ਜਾਂਦੇ ਹਨ. ਇਸ ਫਲ ਨੂੰ ਸਾਡੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ. ਇਸ ਦਾ ਸੇਨ ਕਬਜ਼, ਬਦਹਜ਼ਮੀ, ਬੁਖਾਰ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ.

ਬੇਰ ਖਾਣ ਨਾਲ ਆਵੇਗੀ ਚੰਗੀ ਨੀਂਦ
[ਸੋਧੋ]

ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ, ਤਾਂ ਤੁਹਾਨੂੰ ਬੇਰ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿਚ ਫਲੇਵੋਨੋਇਡਜ਼-ਸੈਪੋਨੀਨਜ਼ ਅਤੇ ਪੋਲੀਸੈਕੋਰਾਇਡਜ਼ ਹੁੰਦੇ ਹਨ

ਹੱਡੀਆਂ ਨੂੰ ਰੱਖੇ ਮਜ਼ਬੂਤ
[ਸੋਧੋ]

ਬੇਰ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ​​ਬਣੀ ਰਹਿੰਦੀ ਹੈ. ਇਹ ਦਿਖਣ ਵਿਚ ਛੋਟਾ ਹੁੰਦਾ ਹੈ, ਪਰ ਇਹ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਨਾਲ ਭੂਰਭੁਰ ਹੁੰਦਾ ਹੈ, ਕਿਉਂਕਿ ਇਹ ਬਹੁਤ ਸਾਰੇ ਕੈਲਸ਼ੀਅਮ ਵਿਚ ਪਾਇਆ ਜਾਂਦਾ ਹੈ. ਇਹ ਹੱਡੀਆਂ ਨੂੰ ਮਜ਼ਬੂਤ ​​ਰੱਖਦਾ ਹੈ।

ਅੱਖ ਦੇ ਦਰਦ ਨੂੰ ਘੱਟਾਉਂਦਾ ਹੈ
[ਸੋਧੋ]

ਤੁਸੀਂ ਬੇਰ ਦੇ ਸੇਵਨ ਨਾਲ ਅੱਖ ਦੇ ਦਰਦ ਨੂੰ ਘੱਟ ਕਰ ਸਕਦੇ ਹੋ. ਇਸ ਸਮੇਂ, ਬਹੁਤ ਸਾਰੇ ਲੋਕ ਕੰਪਿਉਟਰ ਤੇ ਘੰਟਿਆਂ ਤੱਕ ਕੰਮ ਕਰਦੇ ਹਨ,

ਜਿਸ ਕਾਰਨ ਸਾਡੀਆਂ ਅੱਖਾਂ ਵਿਚ ਜਲਣ ਅਤੇ ਦਰਦ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ. ਇਸ ਤੋਂ ਰਾਹਤ ਪਾਉਣ ਲਈ ਤੁਸੀਂ ਬੇਰ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੇਰ ਸੱਕ ਨੂੰ ਪੀਸ ਕੇ ਅੱਖਾਂ ਦੇ ਆਸ ਪਾਸ ਲਗਾ ਸਕਦੇ ਹੋ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.