ਭਾਰਤੀ ਨਾਗਰਿਕਾਂ ਲਈ ਵੀਜ਼ਾ ਦੀਆਂ ਲੋੜਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਨਾਗਰਿਕਾਂ ਲਈ ਵੀਜ਼ਾ ਦੀਆਂ ਲੋੜਾਂ ਬਾਕੀ ਮੁਲਕਾਂ ਦੁਆਰਾ ਭਾਰਤੀ ਨਾਗਰਿਕਾਂ ਦੀ ਆਮਦ ਉੱਤੇ ਲਗਾਈਆਂ ਰੋਕਾਂ ਹਨ। 2014 ਦੇ ਅਨੁਸਾਰ, ਭਾਰਤੀ ਨਾਗਰਿਕ ਨੂੰ 52 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਂ ਆਮਦ-ਉੱਤੇ-ਵੀਜ਼ਾ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਭਾਰਤੀ ਪਾਸਪੋਰਟ ਦੁਨੀਆ ਵਿੱਚ 76ਵੇਂ ਨੰਬਰ ਉੱਤੇ ਹੈ।[1] ਯਾਤਰਾ ਕਰਨ ਤੋਂ ਬਿਨਾਂ ਹੋਰ ਕੰਮਾਂ ਲਈ ਭਾਰਤੀਆਂ ਨੂੰ ਨੇਪਾਲ ਅਤੇ ਭੂਟਾਨ ਤੋਂ ਬਿਨਾਂ ਬਾਕੀ ਦੇਸ਼ਾਂ ਲਈ ਕੰਮ-ਕਾਜ ਵੀਜ਼ਾ ਚਾਹੀਦਾ ਹੈ।

ਵੀਜ਼ਾ ਦੀਆਂ ਲੋੜਾਂ ਦਾ ਨਕਸ਼ਾ[ਸੋਧੋ]

ਆਮ ਭਾਰਤੀ ਪਾਸਪੋਰਟ ਵਾਲੇ ਨਾਗਰਿਕ ਉੱਪਰ ਦਿੱਤੇ ਗਏ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਂ ਆਮਦ-ਉੱਤੇ-ਵੀਜ਼ਾ ਨਾਲ ਜਾ ਸਕਦੇ ਹਨ।      ਭਾਰਤ     ਵੀਜ਼ਾ ਲੋੜੀਂਦਾ ਨਹੀਂ      ਆਮਦ-ਉੱਤੇ-ਵੀਜ਼ਾ      ਇਲੈਕਟ੍ਰਾਨਿਕ ਵੀਜ਼ਾ      ਆਮਦ ਤੋਂ ਪਹਿਲਾਂ ਵੀਜ਼ਾ ਲੋੜੀਂਦਾ

ਪਾਸਪੋਰਟ ਵੈਧਤਾ[ਸੋਧੋ]

ਬਹੁਤ ਸਾਰੇ ਦੇਸ਼ 6 ਤੋਂ ਵੱਧ ਮਹੀਨਿਆਂ ਦੀ ਵੈਧਤਾ ਅਤੇ 1 ਜਾਂ 2 ਖਾਲੀ ਸਫ਼ਿਆਂ ਦੀ ਮੰਗ ਕਰਦੇ ਹਨ।

ਪਾਸਪੋਰਟ ਦੀ ਵਰਤੋਂ ਉੱਤੇ ਪਾਬੰਦੀ[ਸੋਧੋ]

ਇਜ਼ਰਾਈਲੀ ਪਾਸਪੋਰਟ ਵਾਲੇ ਨਾਗਰਿਕ ਜਾਂ ਫ਼ਿਰ ਇਜ਼ਰਾਇਲ ਵਿੱਚ ਸਫ਼ਰ ਕਰ ਕੇ ਆਏ ਨਾਗਰਿਕਾਂ ਨੂੰ ਅਰਬ ਲੀਗ ਦੁਆਰਾ ਇਜ਼ਰਾਈਲ ਦੇ ਬਾਈਕਾਟ ਕਾਰਨ ਅਰਬ ਲੀਗ ਦੇਸ਼ਾਂ ਵਿੱਚ ਆਮਦ ਦੀ ਇਜਾਜ਼ਤ ਨਹੀਂ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original (PDF) on 2014-09-23. Retrieved 2015-05-23. {{cite web}}: Unknown parameter |dead-url= ignored (|url-status= suggested) (help)