ਮਨਸੂਰ
ਮਨਸੂਰ |
---|
ਮਨਸੂਰ ਅਲ ਹੱਲਾਜ (ਫ਼ਾਰਸੀ: منصور حلاج Mansūr-e Ḥallāj, 858 – 26 ਮਾਰਚ 922) ਇੱਕ ਫ਼ਾਰਸ[1] ਦਾ ਸੰਤ, ਕਵੀ ਅਤੇ ਤਸੱਵੁਫ (ਸੂਫ਼ੀਵਾਦ) ਦ ਪੜੁੱਲ ਤਿਆਰ ਕਰਨ ਵਾਲੇ ਚਿੰਤਕਾਂ ਵਿੱਚੋਂ ਇੱਕ ਸਨ ਜਿਹਨਾਂ ਨੂੰ 922 ਵਿੱਚ ਅੱਬਾਸੀ ਖਲੀਫਾ ਅਲ ਮੁਕਤਦਰ ਦੇ ਆਦੇਸ਼ ਉੱਤੇ ਲੰਮੀ ਪੜਤਾਲ ਕਰਨ ਦੇ ਬਾਅਦ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ ਸੀ। ਉਹਨਾਂ ਨੂੰ ਅਨ ਅਲ ਹੱਕ (ਮੈਂ ਸੱਚ ਹਾਂ) ਦੇ ਨਾਹਰੇ ਲਈ ਵੀ ਜਾਣਿਆ ਜਾਂਦਾ ਹੈ।[2] ਉਸਨੇ ਅਰਬੀ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਕੀਤੀ।[3]
ਜੀਵਨ
[ਸੋਧੋ]ਮਨਸੂਰ ਅਲ ਹੱਲਾਜ ਦਾ ਜਨਮ ਬੈਜਾ ਦੇ ਨਜ਼ਦੀਕ ਤੂਰ (ਇਰਾਨ ਦੇ ਸੂਬੇ ਫ਼ਾਰਸ) ਵਿੱਚ 858 ਵਿੱਚ ਹੋਇਆ ਇੱਕ ਹੱਲਾਜ (ਰੂੰ ਪਿੰਜਣ ਦਾ ਕੰਮ ਕਰਨ ਵਾਲਾ) ਦੇ ਘਰ ਹੋਇਆ। ਉਸਦਾ ਦਾਦਾ ਪਾਰਸੀ ਸੀ।[3] ਉਸਦਾ ਪਿਤਾ ਸਾਦਾ ਜੀਵਨ ਬਸਰ ਕਰਦਾ ਸੀ, ਉਸਦੀ ਤਰਜੇ ਜਿੰਦਗੀ ਨੇ ਬਾਲਕ ਹੱਲਾਜ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਨੇ ਬਚਪਨ ਵਿੱਚ ਹੀ ਕੁਰਆਨ ਹਿਫ਼ਜ਼ ਕਰ ਲਿਆ ਸੀ ਅਤੇ ਰੂਹਾਨੀ ਰਾਹ ਤੇ ਚੱਲਣ ਵਾਲੇ ਖੋਜੀਆਂ ਨਾਲ ਸੰਵਾਦ ਵਿੱਚ ਪੈ ਗਿਆ ਸੀ। ਉਸ ਨੇ ਫ਼ਾਰਸ ਅਤੇ ਮਧ ਏਸ਼ੀਆ ਦੇ ਅਨੇਕ ਭਾਗਾਂ ਦੀ ਅਤੇ ਭਾਰਤ ਦੀ ਵੀ ਯਾਤਰਾ ਕੀਤੀ। ਸੂਫ਼ੀ ਮਤ ਦੇ ਅਨਲਹਕ (ਅਹਂ ਬ੍ਰਹਮਾਸਮੀ) ਦਾ ਪ੍ਰਤੀਪਾਦਨ ਕਰ, ਉਹਨਾਂ ਨੇ ਉਸਨੂੰ ਅਦਵੈਤ ਉੱਤੇ ਆਧਾਰਿਤ ਕਰ ਦਿੱਤਾ। ਉਹ ਹੁਲੂਲ ਅਰਥਾਤ ਪ੍ਰੀਤਮ ਵਿੱਚ ਲੀਨ ਹੋ ਜਾਣ ਦੇ ਸਮਰਥਕ ਸਨ। ਸਭਨੀ ਥਾਂਈਂ ਪ੍ਰੇਮ ਦੇ ਸਿੱਧਾਂਤ ਵਿੱਚ ਮਸਤ ਉਹ ਇਬਲੀਸ (ਸ਼ੈਤਾਨ) ਨੂੰ ਵੀ ਰੱਬ ਦਾ ਸੱਚਾ ਭਗਤ ਮੰਨਦੇ ਸਨ। ਸਮਕਾਲੀ ਆਲਮਾਂ ਅਤੇ ਸਿਆਸਤਦਾਨਾਂ ਨੇ ਉਹਨਾਂ ਦੇ ਮੁਕਤ ਮਨੁੱਖਵਾਦ ਦਾ ਘੋਰ ਵਿਰੋਧ ਕਰਦਿਆਂ 26 ਮਾਰਚ 922 ਨੂੰ ਬਗਦਾਦ ਵਿੱਚ ਅੱਠ ਸਾਲ ਕੈਦ ਰੱਖਣ ਦੇ ਬਾਅਦ ਉਹਨਾਂ ਦੀ ਹੱਤਿਆ ਕਰਾ ਦਿੱਤੀ। ਪਰ ਆਮ ਤੌਰ 'ਤੇ ਮੁਸਲਮਾਨ ਇਸ ਮਨੁੱਖਤਾਵਾਦੀ ਨੂੰ ਸ਼ਹੀਦ ਮੰਨਦੇ ਹਨ। ਮਹਾਨ ਸੂਫ਼ੀ ਸ਼ਾਇਰ ਰੂਮੀ ਮਨਸੂਰ ਦਾ ਪ੍ਰਸ਼ੰਸਕ ਸੀ। ਅੱਤਾਰ ਅਨੁਸਾਰ ਉਹ 'ਸ਼ਹੀਦ-ਏ-ਹੱਕ' ਸੀ। ਮੁਹੰਮਦ ਇਕਬਾਲ ਮਨਸੂਰ ਨੂੰ 'ਬੰਦਾ-ਏ-ਹੱਕ' ਆਖ ਪੁਕਾਰਦਾ ਸੀ।[4]
ਨਾਅਰਾ ਅਨ ਅਲ ਹੱਕ਼
[ਸੋਧੋ]ਮਨਸੂਰ ਹਮਾ ਊਸਤ ਦੇ ਕਾਇਲ ਸੀ ਔਰ "ਅਨਲਹੱਕ" (ਮੈਂ ਖ਼ੁਦਾ ਹਾਂ) ਦਾ ਨਾਅਰਾ ਲਗਾਇਆ ਕਰਦੇ ਸਨ। 297 ਹਿ/909 ਈ. ਵਿੱਚ ਇਬਨ ਦਾਊਦ ਅਲਾਸਫ਼ਹਾਨੀ ਦੇ ਫ਼ਤਵੇ ਦੀ ਬੁਨਿਆਦ ਤੇ ਉਹ ਪਹਿਲੀ ਵਾਰ ਗ੍ਰਿਫ਼ਤਾਰ ਹੋਏ। 301 ਹਿ ਵਿੱਚ ਦੂਸਰੀ ਵਾਰ ਗ੍ਰਿਫ਼ਤਾਰ ਹੋਏ ਅਤੇ ਅੱਠ ਸਾਲ ਲਗਾਤਾਰ ਕੈਦ ਰਹੇ। 309 ਹਿ ਵਿੱਚ ਮੁਕੱਦਮੇ ਦਾ ਫ਼ੈਸਲਾ ਹੋਇਆ ਔਰ 18 ਜ਼ੀਅਕਦ ਨੂੰ ਸੂਲ਼ੀ ਦੇ ਦਿੱਤੀ ਗਈ। ਵਫ਼ਾਤ ਦੇ ਬਾਦ ਉਲਮਾ ਦੇ ਇੱਕ ਗਰੋਹ ਨੇ ਉਹਨਾਂ ਨੂੰ ਕਾਫ਼ਰ ਓ ਜ਼ਿੰਦੀਕ ਕਰਾਰ ਦਿੱਤਾ ਅਤੇ ਦੂਸਰੇ ਗਰੋਹ ਨੇ ਜਿਹਨਾਂ ਵਿੱਚ ਰੂਮੀ ਔਰ ਅੱਤਾਰ ਵਰਗੇ ਅਜ਼ੀਮ ਸੂਫ਼ੀ ਵੀ ਸ਼ਾਮਿਲ ਸਨ ਉਹਨਾਂ ਨੂੰ ਵਲੀ ਅਤੇ ਹੱਕ ਦਾ ਸ਼ਹੀਦ ਕਿਹਾ। ਹੱਲਾਜ ਨੇ ਤਸੱਵੁਫ਼ ਅਤੇ ਤਸੱਵੁਫ਼ ਵਿਧੀ-ਵਿਧਾਨ ਅਤੇ ਆਪਣੇ ਵਿਸ਼ੇਸ਼ ਸਿਧਾਂਤਾਂ ਦੀ ਸ਼ਰਹ ਵਿੱਚ ਅਨੇਕ ਕਿਤਾਬਾਂ ਅਤੇ ਪਰਚੇ ਲਿਖੇ ਜਿਹਨਾਂ ਦੀ ਤਾਦਾਦ 47 ਤੋਂ ਵਧ ਹੈ। ਉਸ ਦਾ ਅਕੀਦਾ ਤਿੰਨ ਗੱਲਾਂ ਤੇ ਅਧਾਰਿਤ ਹੈ।
- ਜ਼ਾਤ ਅੱਲਾ ਦੀ ਪ੍ਰਾਪਤੀ ਮਾਨਵ ਜ਼ਾਤ ਵਿੱਚ ਹੈ
- ਹਕੀਕਤ ਮੁਹੰਮਦੀਆ ਦੇ ਕਦਮ
- ਧਾਰਮਿਕ ਅਦਵੈਤਵਾਦ
ਹਵਾਲੇ
[ਸੋਧੋ]- ↑ John Arthur Garraty, Peter Gay, The Columbia History of the World, Harper & Row, 1981, page 288, ISBN 0-88029-004-8
- ↑ Glasse, Cyril, The New Encyclopeida of Islam, Alta Mira Press, (2001), p.164
- ↑ 3.0 3.1 Jawid Mojaddedi, "ḤALLĀJ, ABU’L-MOḠIṮ ḤOSAYN b. Manṣur b. Maḥammā Bayżāwi" in Encyclopedia Iranica
- ↑ ਵਿਭਾਗੀ ਸ਼ਬਦ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 79
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |