ਸਮੱਗਰੀ 'ਤੇ ਜਾਓ

ਮਨੋਵਿਸ਼ਲੇਸ਼ਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਖ਼ਲ
ICD-9-CM94.31
MeSHD011572

ਮਨੋਵਿਸ਼ਲੇਸ਼ਣ (Psychoanalysis), ਮਨੋਵਿਗਿਆਨ ਅਤੇ ਮਨੋਰੋਗਾਂ ਦੇ ਇਲਾਜ ਸੰਬੰਧੀ ਆਸਟਰੀਆ ਦੇ ਨਿਊਰੋਲਾਜਿਸਟ ਫ਼ਰਾਇਡ ਦੁਆਰਾ 19 ਵੀਂ ਸਦੀ ਵਿੱਚ ਸਥਾਪਤ ਕੀਤਾ ਸਿਧਾਂਤ ਹੈ। ਤਦ ਤੋਂ, ਮਨੋਵਿਸ਼ਲੇਸ਼ਣ ਦਾ ਹੋਰ ਬੜਾ ਵਿਸਥਾਰ ਹੋਇਆ। ਇਹ ਜਿਆਦਾਤਰ ਅਲਫਰੈਡ ਐਡਲਰ, ਕਾਰਲ ਗੁਸਤਾਵ ਜੁੰਗ ਅਤੇ ਵਿਲਹੇਮ ਰੇਕ ਵਰਗੇ ਫਰਾਇਡ ਦੇ ਸਾਥੀਆਂ ਅਤੇ ਵਿਦਿਆਰਥੀਆਂ ਨੇ ਕੀਤਾ ਜਿਹਨਾਂ ਨੇ ਇਸ ਸਿਧਾਂਤ ਦੀ ਆਲੋਚਨਾ ਕੀਤੀ ਹੈ ਅਤੇ ਵੱਖ ਵੱਖ ਦਿਸ਼ਾਵਾਂ ਵਿੱਚ ਵਿਕਾਸ ਕੀਤਾ। ਅਤੇ ਬਾਅਦ ਵਿੱਚ ਐਰਿਕ ਫਰਾਮ, ਕਰੇਨ ਹੋਰਨੇ, ਹੈਰੀ ਸਟਾਕ ਸੁਲੀਵਾਨ ਅਤੇ ਜਾਕ ਲਕਾਂ ਵਰਗੇ ਨਵ-ਫ਼ਰਾਇਡਵਾਦੀਆਂ ਨੇ ਇਸ ਵਿੱਚ ਨਵੇਂ ਪਸਾਰ ਜੋੜੇ। ਮਨੋਵਿਸ਼ਲੇਸ਼ਣ, ਮੁੱਖ ਤੌਰ 'ਤੇ ਮਨੁੱਖ ਦੀਆਂ ਮਾਨਸਿਕ ਪ੍ਰਕਿਰਿਆਵਾਂ ਅਤੇ ਵਿਵਹਾਰਾਂ ਦੇ ਅਧਿਐਨ ਨਾਲ ਸੰਬੰਧਿਤ ਹੈ ਪਰ ਇਸਨੂੰ ਸਮਾਜ ਦੇ ਉੱਪਰ ਵੀ ਲਾਗੂ ਕੀਤਾ ਜਾ ਸਕਦਾ ਹੈ।

ਮਨੋਵਿਸ਼ਲੇਸ਼ਣ ਦੇ ਬੁਨਿਆਦੀ ਸਿੱਧਾਂਤਾਂ ਵਿੱਚ ਲਿਖੇ ਸ਼ਾਮਿਲ ਹਨ:

  1. ਸ਼ਖਸੀਅਤ ਦਾ ਵਿਕਾਸ ਵਿਰਾਸਤ ਵਿੱਚ ਮਿਲੀ ਮਨੋਰਚਨਾ ਦੇ ਇਲਾਵਾ, ਇੱਕ ਵਿਅਕਤੀ ਦੇ ਬਚਪਨ ਵਿੱਚ ਵਾਪਰੀਆਂ ਘਟਨਾਵਾਂ ਤੋਂ ਨਿਰਧਾਰਤ ਹੁੰਦਾ ਹੈ;
  2. ਮਨੁੱਖੀ ਸੁਭਾਅ, ਅਨੁਭਵ, ਅਤੇ ਸੰਗਿਆਨ ਵੱਡੇ ਪੈਮਾਨੇ ਉੱਤੇ ਤਰਕਹੀਣ ਡਰਾਈਵਾਂ ਦੁਆਰਾ ਨਿਰਧਾਰਤ ਹੁੰਦੇ ਹਨ;
  3. ਉਹ ਡਰਾਈਵਾਂ ਮੁੱਖ ਤੌਰ ਉੱਤੇ ਅਚੇਤ ਹਨ;
  4. ਉਹਨਾਂ ਡਰਾਈਵਾਂ ਨੂੰ ਸਚੇਤ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਸੁਰੱਖਿਆ ਤੰਤਰ ਦੇ ਰੂਪ ਵਿੱਚ ਮਨੋਵਿਗਿਆਨਕ ਪ੍ਰਤੀਰੋਧ ਹੁੰਦਾ ਹੈ;

ਹਵਾਲੇ

[ਸੋਧੋ]