ਅਲਫਰੈਡ ਆਡਲਰ
ਅਲਫਰੈਡ ਆਡਲਰ | |
---|---|
ਜਨਮ | ਅਲਫਰੈਡ ਆਡਲਰ ਫਰਵਰੀ 7, 1870 |
ਮੌਤ | ਮਈ 28, 1937 | (ਉਮਰ 67)
ਰਾਸ਼ਟਰੀਅਤਾ | ਆਸਟਰੀਆਈ |
ਪੇਸ਼ਾ | ਮਨੋਚਕਿਤਸਕ, ਮਨੋਰੋਗਾਂ ਦਾ ਡਾਕਟਰ |
ਲਈ ਪ੍ਰਸਿੱਧ | ਵਿਅਕਤੀਗਤ ਮਨੋਵਿਗਿਆਨ |
ਜੀਵਨ ਸਾਥੀ | ਰਾਇਸਾ ਐਪਸਟੀਨ |
ਬੱਚੇ | 4 |
ਅਲਫਰੈਡ ਡਬਲਿਊ ਆਡਲਰ[1] (7 ਫਰਵਰੀ 1870 – 28 ਮਈ 1937) ਆਸਟਰੀਆਈ ਡਾਕਟਰ, ਮਨੋਚਕਿਤਸਕ, ਅਤੇ ਵਿਅਕਤੀਗਤ ਮਨੋਵਿਗਿਆਨ ਦੇ ਸਕੂਲ ਦੇ ਬਾਨੀ ਸੀ।[2] ਘਟੀਆਪੁਣੇ ਦੀਆਂ ਭਾਵਨਾਵਾਂ ਦੀ ਮਹੱਤਤਾ 'ਤੇ ਉਸ ਦੇ ਜ਼ੋਰ,[3] ਨੂੰ ਇੱਕ ਨਿੱਖੜ ਤੱਤ ਵਜੋਂ ਜਾਣਿਆ ਜਾਂਦਾ ਹੈ ਜੋ ਸ਼ਖਸੀਅਤ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਅਦਾ ਕਰਦਾ ਹੈ।[4] ਐਲਫ੍ਰੈਡ ਆਡਲਰ ਮਨੁੱਖ ਨੂੰ ਇੱਕ ਵਿਅਕਤੀਗਤ ਸਮੁੱਚ ਮੰਨਦਾ ਸੀ, ਇਸ ਲਈ ਉਸਨੇ ਆਪਣੇ ਮਨੋਵਿਗਿਆਨ ਨੂੰ "ਵਿਅਕਤੀਗਤ ਮਨੋਵਿਗਿਆਨ" (ਓਰਗਲਰ 1976) ਕਿਹਾ।
ਆਡਲਰ ਉਹ ਵਿਅਕਤੀ ਸੀ ਜਿਸਨੇ ਵਿਅਕਤੀ ਦੇ ਮੁੜ-ਵਿਵਸਥਾ ਦੀ ਪ੍ਰਕਿਰਿਆ ਵਿੱਚ ਸਮਾਜਿਕ ਤੱਤ ਦੀ ਮਹੱਤਤਾ ਤੇ ਜ਼ੋਰ ਦਿੱਤਾ ਸੀ ਅਤੇ ਜਿਸਨੇ ਕਮਿਊਨਿਟੀ ਵਿੱਚ ਮਨੋਚਕਿਤਸਾ ਲਿਆਇਆ ਸੀ।[5] A 2002 ਵਿੱਚ ਪ੍ਰਕਾਸ਼ਤ ਜਨਰਲ ਸਾਈਕਾਲੋਜੀ ਦੇ ਸਰਵੇਖਣ ਦੀ ਇੱਕ ਸਮੀਖਿਆ, ਆਡਲਰ ਨੂੰ 20 ਵੀਂ ਸਦੀ ਦੇ 67 ਵੇਂ ਸਭ ਤੋਂ ਉੱਘੇ ਮਨੋਵਿਗਿਆਨਕ ਵਜੋਂ ਦਰਜਾ ਦਿੰਦੀ ਹੈ।[6]
ਅਰੰਭਕ ਜੀਵਨ
[ਸੋਧੋ]ਅਲਫਰੈਡ ਆਡਲਰ ਦਾ ਜਨਮ ਮਾਰੀਆਹਿਲਫਰ ਸਤਰਾਸ[7] ਜ਼ਿਲ੍ਹੇ ਦੇ ਰੁਦੋਲਫਸ਼ੀਮ ਵਿੱਚ ਹੋਇਆ ਸੀ, ਜੋ ਉਦੋਂ ਵੀਆਨਾ ਦੇ ਪੱਛਮੀ ਕੰਧੇ ਤੇ ਇੱਕ ਪਿੰਡ, ਅਤੇ ਅੱਜ ਸ਼ਹਿਰ ਦੇ 15 ਵੇਂ ਜ਼ਿਲ੍ਹੇ ਰੁਦੋਲਫਸ਼ੀਮ-ਫਨਫਾਉਸ ਦਾ ਹਿੱਸਾ ਹੈ। ਉਹ ਇੱਕ ਯਹੂਦੀ ਜੋੜੇ, ਪੌਲਿਨ (ਬੀਅਰ) ਅਤੇ ਹੰਗਰੀ ਦੇ ਇੱਕ ਅਨਾਜ ਵਪਾਰੀ, ਲਿਓਪੋਲਡ ਆਡਲਰ ਦੇ ਘਰ ਪੈਦਾ ਹੋਇਆ ਸੱਤ ਬੱਚਿਆਂ ਵਿੱਚੋਂ ਦੂਸਰਾ ਸੀ।[8][9][10] ਅਲਫਰੈਡ ਦੇ ਛੋਟੇ ਭਰਾ ਦੀ ਮੌਤ ਉਸ ਦੇ ਨਾਲ ਵਾਲੇ ਬਿਸਤਰੇ ਤੇ ਹੋਈ, ਜਦੋਂ ਅਲਫਰੈਡ ਸਿਰਫ ਤਿੰਨ ਸਾਲਾਂ ਦਾ ਸੀ।[11]
ਅਲਫਰੈਡ ਇੱਕ ਸਰਗਰਮ, ਪ੍ਰਸਿੱਧ ਬੱਚਾ ਅਤੇ ਔਸਤਨ ਵਿਦਿਆਰਥੀ ਸੀ ਜੋ ਆਪਣੇ ਵੱਡੇ ਭਰਾ, ਸਿਗਮੰਡ ਪ੍ਰਤੀ ਆਪਣੇ ਪ੍ਰਤੀਯੋਗੀ ਰਵੱਈਏ ਲਈ ਵੀ ਜਾਣਿਆ ਜਾਂਦਾ ਸੀ। ਛੋਟੀ ਉਮਰ ਵਿੱਚ ਹੀ, ਉਸਨੂੰ ਰਿਕਟਸ ਹੋ ਗਈ ਸੀ, ਜਿਸ ਨਾਲ ਉਸਨੇ ਚਾਰ ਸਾਲ ਦੀ ਉਮਰ ਤੱਕ ਤੁਰਨ ਜੋਗਾ ਨਹੀਂ ਹੋਣ ਦਿੱਤਾ। ਚਾਰ ਸਾਲਾਂ ਦੀ ਉਮਰ ਵਿੱਚ, ਉਸਨੂੰ ਨਮੂਨੀਆ ਹੋ ਗਿਆ ਅਤੇ ਉਸਨੇ ਇੱਕ ਡਾਕਟਰ ਉਸਦੇ ਪਿਤਾ ਨੂੰ ਇਹ ਕਹਿੰਦੇ ਸੁਣਿਆ, "ਤੁਹਾਡਾ ਲੜਕਾ ਨਹੀਂ ਬਚਣਾ "। ਉਸ ਸਮੇਂ, ਉਸਨੇ ਇੱਕ ਡਾਕਟਰ ਬਣਨ ਦਾ ਫੈਸਲਾ ਕੀਤਾ।[12] ਉਹ ਮਨੋਵਿਗਿਆਨ, ਸਮਾਜ ਸ਼ਾਸਤਰ ਅਤੇ ਦਰਸ਼ਨ ਦੇ ਵਿਸ਼ਿਆਂ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ।[13] ਵਿਆਨਾ ਯੂਨੀਵਰਸਿਟੀ ਵਿੱਚ ਪੜ੍ਹਨ ਤੋਂ ਬਾਅਦ, ਉਸਨੇ ਇੱਕ ਅੱਖਾਂ ਦੇ ਡਾਕਟਰ, ਅਤੇ ਬਾਅਦ ਵਿੱਚ ਨਿਊਰੋਲੋਜੀ ਅਤੇ ਮਨੋਚਿਕਿਤਸਾ ਵਿੱਚ ਦੇ ਤੌਰ ਤੇ ਮੁਹਾਰਤ ਹਾਸਲ ਕੀਤੀ।[13]
ਕੈਰੀਅਰ
[ਸੋਧੋ]ਐਡਲਰ ਨੇ ਆਪਣੇ ਡਾਕਟਰੀ ਕੈਰੀਅਰ ਦੀ ਸ਼ੁਰੂਆਤ ਇੱਕ ਅੱਖਾਂ ਦੇ ਡਾਕਟਰ ਵਜੋਂ ਕੀਤੀ, ਪਰ ਉਸਨੇ ਜਲਦੀ ਹੀ ਆਮ ਪ੍ਰੈਕਟਿਸ ਵੱਲ ਮੋੜਾ ਕੱਟ ਲਿਆ, ਅਤੇ ਇੱਕ ਮਨੋਰੰਜਨ ਪਾਰਕ ਅਤੇ ਸਰਕਸ ਦੇ ਸੁਮੇਲ, ਪ੍ਰਾਇਟਰ ਤੋਂ ਪਾਰ ਵਿਆਨਾ ਦੇ ਇੱਕ ਘੱਟ ਅਮੀਰ ਹਿੱਸੇ ਵਿੱਚ ਆਪਣਾ ਦਫਤਰ ਸਥਾਪਿਤ ਕਰ ਲਿਆ। ਉਸਦੇ ਕਲਾਇੰਟਸ ਵਿੱਚ ਸਰਕਸ ਦੇ ਲੋਕ ਸ਼ਾਮਲ ਸਨ।[12]
ਹਵਾਲੇ
[ਸੋਧੋ]- ↑ Alfred Adler, "Mathematics and Creativity," The New Yorker, 1972, reprinted in Timothy Ferris, ed., The World Treasury of Physics, Astronomy, and Mathematics, Back Bay Books, reprint, June 30, 1993, p, 435.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Alfred Adler, Understanding Human Nature (1992) Chapter 6
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ "my.access — University of Toronto Libraries Portal". Retrieved 2 October 2014.
- ↑ Haggbloom, Steven J.; Warnick, Renee; Warnick, Jason E.; Jones, Vinessa K.; Yarbrough, Gary L.; Russell, Tenea M.; Borecky, Chris M.; McGahhey, Reagan; Powell, John L., III (2002). "The 100 most eminent psychologists of the 20th century". Review of General Psychology. 6 (2): 139–152. CiteSeerX 10.1.1.586.1913. doi:10.1037/1089-2680.6.2.139.
{{cite journal}}
: Unknown parameter|displayauthors=
ignored (|display-authors=
suggested) (help)CS1 maint: multiple names: authors list (link) - ↑ Prof. Dr. Klaus Lohrmann "Jüdisches Wien. Kultur-Karte" (2003), Mosse-Berlin Mitte gGmbH (Verlag Jüdische Presse)
- ↑ "Alfred Adler Biography". Encyclopedia of World Biography. Archived from the original on 7 January 2010. Retrieved 10 February 2010.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
- ↑ Orgler, Hertha. Alfred Adler, the Man and His Work;. London: C. W. Daniel, 1939. 67. Print.
- ↑ 12.0 12.1 C. George Boeree (1937-05-28). "Personality Theories – Alfred Adler by Dr. C. George Boeree". Webspace.ship.edu. Retrieved 2014-05-19.
- ↑ 13.0 13.1 Orgler, H. (1976). Alfred Adler. International Journal of Social Psychiatry, 22(1), 67-68.
<ref>
tag defined in <references>
has no name attribute.