ਮਹਿੰਦੀ
ਮਹਿੰਦੀ ਜਿਸ ਨੂੰ ਹਿਨਾ ਵੀ ਕਹਿੰਦੇ ਹਨ, ਦੱਖਣ ਏਸ਼ੀਆ ਵਿੱਚ ਪ੍ਰਯੋਗ ਕੀਤਾ ਜਾਣ ਵਾਲੀ ਸਰੀਰ ਦੇ ਸਿੰਗਾਰ ਦੀ ਇੱਕ ਸਮਗਰੀ ਹੈ। ਇਸਨੂੰ ਹੱਥਾਂ, ਪੈਰਾਂ, ਬਾਹਾਂ ਆਦਿ ਉੱਤੇ ਲਗਾਇਆ ਜਾਂਦਾ ਹੈ। 1990ਵਿਆਂ ਦੇ ਦਹਾਕੇ ਤੋਂ ਇਹਦਾ ਰਵਾਜ਼ ਪੱਛਮੀ ਦੇਸ਼ਾਂ ਵਿੱਚ ਵੀ ਹੋ ਗਿਆ ਹੈ।
ਮਹਿੰਦੀ ਲਗਾਉਣ ਲਈ ਹਿਨਾ ਨਾਮਕ ਬੂਟੇ/ਝਾੜੀ ਦੀਆਂ ਪੱਤੀਆਂ ਨੂੰ ਸੁਕਾ ਕੇ ਪੀਹ ਲਿਆ ਜਾਂਦਾ ਹੈ। ਫਿਰ ਉਸ ਦਾ ਪੇਸਟ ਲਗਾਇਆ ਜਾਂਦਾ ਹੈ। ਕੁੱਝ ਘੰਟੇ ਬੀਤ ਜਾਣ ਬਾਅਦ ਇਹ ਰਚ ਕੇ ਲਾਲ-ਮੈਰੂਨ ਰੰਗ ਦਿੰਦਾ ਹੈ, ਜੋ ਲਗਭਗ ਹਫ਼ਤੇ ਭਰ ਚੱਲਦਾ ਹੈ।
ਮਹਿੰਦੀ ਨੂੰ ਔਰਤਾਂ ਆਪਣੇ ਹੱਥਾਂ ਪੈਰਾਂ ਨੂੰ ਸਜਾਉਣ ਲਈ ਲਾਉਦੀਆਂ ਹਨ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ ਪੈਰਾਂ ਦੇ ਥੱਲੇ ਲਾਈ ਜਾਂਦੀ ਹੈ ਕਈ ਔਰਤਾਂ ਸਿਰ ਨੂੰ ਵੀ ਮਹਿੰਦੀ ਲਾ ਲੈਦੀਆਂ ਹਨ।ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਹੁੰਦਾ ਹੈ ਤੇ ਔਰਤਾਂ ਆਪਣੇ ਹੱਥਾਂ ਨੂੰ ਮਹਿੰਦੀ ਨਾਲ ਸ਼ਿੰਗਾਰਦੀਆਂ ਹਨ |
ਪੰਜਾਬੀ ਲੋਕਧਾਰਾ ਵਿੱਚ
[ਸੋਧੋ]<poem>
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮਹਿੰਦੀ ਬਾਗ ਵਿੱਚ ਰਹਿੰਦੀ, ਘੋਟ ਘੋਟ ਮੈ ਹੱਥਾਂ ਤੇ ਲਾਵਾਂ, ਬੱਤੀਆਂ ਬਣ ਬਣ ਲਹਿੰਦੀ, ਬੋਲ ਸ਼ਰੀਕਾਂ ਦੇ, ਮੈ ਨਾ ਬਾਬਲਾ ਸਹਿੰਦੀ, ਬੋਲ ਸ਼ਰੀਕਾਂ ..........
ਹਵਾਲੇ
[ਸੋਧੋ]- Beautiful mehndi design, Mehendi ਡਿਜ਼ਾਈਨ