ਮਿਆਂਮਾਰ ਦਾ ਇਤਿਹਾਸ
ਮਿਆਂਮਾਰ ਦਾ ਇਤਿਹਾਸ (ਇਸਨੂੰ ਬਰਮਾ ਵੀ ਕਹਿੰਦੇ ਹਨ; ਬਰਮੀ: မြန်မာ့သမိုင်း) 13,000 ਸਾਲ ਪਹਿਲਾਂ ਦੀਆਂ ਪਹਿਲੇ ਪਹਿਲ ਦੀਆਂ ਜਾਣੀਆਂ-ਜਾਂਦੀਆਂ ਮਨੁੱਖੀ ਬਸਤੀਆਂ ਦੇ ਸਮੇਂ ਤੋਂ ਅੱਜ ਦੇ ਸਮੇਂ ਨੂੰ ਕਵਰ ਕਰਦਾ ਹੈ। ਦਰਜ ਕੀਤੇ ਇਤਿਹਾਸ ਦੇ ਮੁਢਲੇ ਨਿਵਾਸੀ ਇੱਕ ਤਿੱਬਤੋ-ਬਰਮਨ-ਭਾਸ਼ਾ ਬੋਲਣ ਵਾਲੇ ਲੋਕ ਸਨ ਜਿਨ੍ਹਾਂ ਨੇ ਪਿਯੂ ਸ਼ਹਿਰੀ-ਰਾਜ ਸਥਾਪਤ ਕੀਤੇ ਸਨ ਜੋ ਦੱਖਣ ਵਿੱਚ ਦੂਰ ਪਿਆਏ ਤੱਕ ਸੀ ਅਤੇ ਥੇਰਵਦਾ ਬੁੱਧ ਧਰਮ ਨੂੰ ਅਪਣਾ ਲਿਆ ਸੀ।
ਇਕ ਹੋਰ ਸਮੂਹ, ਬਾਮਰ ਲੋਕ, 9 ਵੀਂ ਸਦੀ ਦੇ ਅਰੰਭ ਵਿੱਚ ਉੱਚੀ ਇਰਾਵਦੀ ਵਾਦੀ ਵਿੱਚ ਦਾਖਲ ਹੋਇਆ। ਉਨ੍ਹਾਂ ਨੇ ਪੈਗਨ ਕਿੰਗਡਮ (1044–1297) ਦੀ ਸਥਾਪਨਾ ਕੀਤੀ, ਜੋ ਇਰਾਵਦੀ ਵਾਦੀ ਅਤੇ ਇਸ ਦੇ ਆਲੇ-ਦੁਆਲੇ ਦਾ ਪਹਿਲਾ ਏਕੀਕਰਣ ਸੀ। ਬਰਮੀ ਭਾਸ਼ਾ ਅਤੇ ਬਾਮਰ ਸਭਿਆਚਾਰ ਨੇ ਹੌਲੀ ਹੌਲੀ ਇਸ ਅਰਸੇ ਦੇ ਦੌਰਾਨ ਪਿਯੂ ਨਿਯਮਾਂ ਨੂੰ ਬਦਲ ਦਿੱਤਾ। 1287 ਵਿੱਚ ਬਰਮਾ ਉੱਤੇ ਪਹਿਲੇ ਮੰਗੋਲ ਹਮਲੇ ਤੋਂ ਬਾਅਦ, ਕਈ ਛੋਟੇ ਛੋਟੇ ਰਾਜ, ਜਿਨ੍ਹਾਂ ਵਿਚੋਂ ਆਵ ਦੇ ਰਾਜ, ਹੰਥਾਵੱਡੀ ਕਿੰਗਡਮ, ਮਰਾਉਕ ਯੂ ਅਤੇ ਸ਼ੈਨ ਰਾਜ ਪ੍ਰਮੁੱਖ ਸ਼ਕਤੀ ਸਨ, ਨੇ ਧਰਤੀ ਦੇ ਇਸ ਟੁਕੜੇ ਤੇ ਕਬਜ਼ਾ ਕੀਤਾ ਅਤੇ ਹਮੇਸ਼ਾ ਬਦਲ ਰਹੇ ਗੱਠਜੋੜ ਨਾਲ. ਅਤੇ ਨਿਰੰਤਰ ਯੁੱਧ ਇਸ ਦੀ ਹੋਣੀ ਬਣੇ ਰਹੇ।
16 ਵੀਂ ਸਦੀ ਦੇ ਦੂਜੇ ਅੱਧ ਵਿਚ, ਟੌਂਗੂ ਰਾਜਵੰਸ਼ (1510–1752) ਨੇ ਦੇਸ਼ ਨੂੰ ਮੁੜ ਜੋੜ ਲਿਆ ਅਤੇ ਥੋੜ੍ਹੇ ਸਮੇਂ ਲਈ ਦੱਖਣ-ਪੂਰਬੀ ਏਸ਼ੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਾਮਰਾਜ ਦੀ ਸਥਾਪਨਾ ਕੀਤੀ। ਬਾਅਦ ਵਿੱਚ ਟੌਂਗੂ ਰਾਜਿਆਂ ਨੇ ਕਈ ਪ੍ਰਸ਼ਾਸ਼ਕੀ ਅਤੇ ਆਰਥਿਕ ਸੁਧਾਰ ਕੀਤੇ ਜਿਨ੍ਹਾਂ ਨੇ 17 ਵੀਂ ਅਤੇ 18 ਵੀਂ ਸਦੀ ਦੇ ਅਰੰਭ ਵਿੱਚ ਇੱਕ ਛੋਟੇ, ਵਧੇਰੇ ਸ਼ਾਂਤਮਈ ਅਤੇ ਖੁਸ਼ਹਾਲ ਰਾਜ ਨੂੰ ਜਨਮ ਦਿੱਤਾ। 18 ਵੀਂ ਸਦੀ ਦੇ ਦੂਜੇ ਅੱਧ ਵਿਚ, ਕੋਂਬੌਂਗ ਖ਼ਾਨਦਾਨ (1752-1885) ਨੇ ਬਾਦਸ਼ਾਹੀ ਨੂੰ ਮੁੜ ਸਥਾਪਿਤ ਕੀਤਾ, ਅਤੇ ਟੌਂਗੂ ਸੁਧਾਰਾਂ ਨੂੰ ਜਾਰੀ ਰੱਖਿਆ ਜਿਸ ਨੇ ਹਾਸ਼ੀਏ ਦੇ ਖੇਤਰਾਂ ਵਿੱਚ ਕੇਂਦਰੀ ਸ਼ਾਸਨ ਨੂੰ ਵਧਾ ਦਿੱਤਾ ਅਤੇ ਏਸ਼ੀਆ ਵਿੱਚ ਸਭ ਤੋਂ ਸਾਖਰਤਾ ਵਾਲੇ ਰਾਜਾਂ ਵਿਚੋਂ ਇੱਕ ਪੈਦਾ ਕੀਤਾ। ਖ਼ਾਨਦਾਨ ਨੇ ਆਪਣੇ ਸਾਰੇ ਗੁਆਂਢੀਆਂ ਨਾਲ ਯੁੱਧ ਵੀ ਕੀਤੇ। ਐਂਗਲੋ-ਬਰਮੀ ਦੀਆਂ ਲੜਾਈਆਂ (1824–85) ਦੇ ਫਲਸਰੂਪ ਅੰਤ ਨੂੰ ਬ੍ਰਿਟਿਸ਼ ਬਸਤੀਵਾਦੀ ਰਾਜ ਦੀ ਸਥਾਪਨਾ ਹੋ ਗਈ।
ਅਰੰਭਕ ਇਤਿਹਾਸ (9 ਵੀਂ ਸਦੀ ਤੱਕ)
[ਸੋਧੋ]ਪੂਰਵ ਇਤਿਹਾਸ
[ਸੋਧੋ]ਪੁਰਾਣੇ ਪੁਰਾਤੱਤਵ ਸਬੂਤ ਤੋਂ ਪਤਾ ਲੱਗਦਾ ਹੈ ਕਿ ਬਰਮਾ ਵਿੱਚ 11,000 ਈਪੂ ਦੇ ਸ਼ੁਰੂ ਵਿੱਚ ਸਭਿਆਚਾਰਾਂ ਦੀ ਹੋਂਦ ਸੀ। ਮੁਢਲੇ ਵਸੇਵੇ ਦੇ ਜ਼ਿਆਦਾਤਰ ਸੰਕੇਤ ਕੇਂਦਰੀ ਖੁਸ਼ਕ ਜ਼ੋਨ ਵਿੱਚ ਮਿਲਦੇ ਹਨ, ਜਿਥੇ ਖਿੰਡਰੇ ਹੋਏ ਸਥਾਨ ਇਰਾਵਦੀ ਨਦੀ ਦੇ ਐਨ ਨਜ਼ਦੀਕ ਦਿਖਾਈ ਦਿੰਦੇ ਹਨ। ਅਨਿਆਥੀਅਨ , ਬਰਮਾ ਦਾ ਪੱਥਰ ਯੁੱਗ, ਯੂਰਪ ਦੇ ਹੇਠਲੇ ਅਤੇ ਮੱਧ ਪਾਲੀਓਲਿਥਿਕ ਜੁੱਗ ਦੇ ਸਮਾਨਾਂਤਰ ਸੀ। ਨੀਓਲਿਥਿਕ ਜਾਂ ਨਵਾਂ ਪੱਥਰ ਯੁੱਗ, ਜਦੋਂ ਪੌਦੇ ਅਤੇ ਜਾਨਵਰ ਪਹਿਲੇ ਪਾਲਤੂ ਜਾਨਵਰ ਅਤੇ ਘੜੇ ਤਰਾਸ਼ੇ ਪੱਥਰ ਦੇ ਸੰਦ ਮਿਲਣ ਲੱਗੇ ਸਨ, ਦੇ ਪ੍ਰਮਾਣ ਬਰਮਾ ਵਿੱਚ ਸ਼ਾਂ ਦੇ ਪਠਾਰ ਦੇ ਕਿਨਾਰੇ ਤੇਂਗਗੈਈ ਨੇੜੇ ਤਿੰਨ ਗੁਫਾਵਾਂ ਤੋਂ ਮਿਲਦੇ ਹਨ ਜਿਨ੍ਹਾਂ ਦੀ ਮਿਤੀ 10000 ਤੋਂ 6000 ਈਪੂ ਹੈ।[1]
ਪਹਿਲੀ ਟੌਂਗੂ ਸਲਤਨਤ (1510–99)
[ਸੋਧੋ]ਪਹਿਲੀ ਟੌਂਗੂ ਸਲਤਨਤ |
---|
|
ਹਵਾਲੇ
[ਸੋਧੋ]- ↑ Cooler 2002: Chapter 1: Prehistoric and Animist Periods