ਸਮੱਗਰੀ 'ਤੇ ਜਾਓ

ਯੂਟੀਸੀ ਅੰਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯੂਟੀਸੀ ਅੰਤਰ ਜਾਂ ਆਫਸੈੱਟ ਇੱਕ ਖਾਸ ਥਾਂ ਅਤੇ ਮਿਤੀ ਲਈ ਸੰਯੋਜਤ ਵਿਆਪਕ ਸਮੇਂ (ਯੂਟੀਸੀ) ਤੋਂ ਘੰਟੇ ਅਤੇ ਮਿੰਟਾਂ ਦਾ ਅੰਤਰ ਹੁੰਦਾ ਹੈ। ਇਹ ਆਮ ਤੌਰ ਤੇ ਫਾਰਮੈਟ ± [hh]: [mm], ± [hh] [mm] ਜਾਂ ± [ਐੱਚ ਐੱਚ] ਨਾਲ ਦਰਸਾਇਆ ਜਾਂਦਾ ਹੈ। ਜਿੱਥੇ (hh) ਘੰਟਿਆਂ ਨੂੰ ਅਤੇ (mm) ਮਿੰਟਾਂ ਨੂੰ ਦਰਸਾਉਂਦਾ ਹੈ। ਇਸ ਲਈ ਕਿ ਜੇ ਸਮਾਂ ਦੱਸਣਾ ਹੋਵੇ ਕਿ ਜਿਹੜਾ ਯੂਟੀਸੀ ਤੋਂ ਇੱਕ ਘੰਟਾ ਅੱਗੇ ਹੈ (ਜਿਵੇਂ ਸਰਦੀਆਂ ਵਿੱਚ ਬਰਲਿਨ ਵਿੱਚ ਸਮਾਂ), ਤਾਂ ਉਸਨੂੰ ਯੂਟੀਸੀ ਅੰਤਰ "+01: 00", "+0100", ਜਾਂ ਬਸ "+01" ਨਾਲ ਦਰਸਾਇਆ ਜਾਵੇਗਾ। ਇਸੇ ਤਰ੍ਹਾਂ ਭਾਰਤ ਦਾ ਸਮਾਂ ਯੂਟੀਸੀ ਤੋਂ 5 ਘੰਟੇ 30 ਮਿੰਟ ਅੱਗੇ ਹੈ ਇਸਲਈ ਉਸਨੂੰ ਯੂਟੀਸੀ+5:30 ਨਾਲ ਲਿਖਿਆ ਜਾਂਦਾ ਹੈ। (-) ਚਿਨ੍ਹਾਂ ਦੀ ਵਰਤੋਂ ਯੁੂਟੀਸੀ ਤੋਂ ਪਿੱਛਲੇ ਸਮਿਆਂ ਲਈ ਕੀਤੀ ਜਾਂਦੀ ਹੈ ਅਤੇ (+) ਚਿਨ੍ਹ ਦੀ ਵਰਤੋਂ ਯੂਟੀਸੀ ਤੋਂ ਅਗਲੇ ਸਮਿਆਂ ਲਈ ਕੀਤੀ ਜਾਂਦੀ ਹੈ।

ਦੁਨੀਆ ਵਿਚ ਹਰ ਜਗ੍ਹਾ ਦਾ ਯੂਟੀਸੀ ਅੰਤਰ ਜਾਂ ਆਫ਼ਸੈਂਟ 15 ਮਿੰਟਾਂ ਦਾ ਗੁਣਾਂਕ ਹੈ ਅਤੇ 15 ਮਿੰਟਾਂ ਤੋਂ ਘੱਟ ਅੰਤਰ ਕਿਤੇ ਵੀ ਨਹੀਂ ਪਾਇਆ ਜਾਂਦਾ। ਜ਼ਿਆਦਾਤਰ ਅੰਤਰ ਪੂਰੇ ਘੰਟੇ ਵਿੱਚ ਹੀ ਮਾਪੇ ਜਾਂਦੇ ਹਨ।

ਇਹ ਵੀ ਵੇਖੋ

[ਸੋਧੋ]

ਬਾਹਰੀ ਲਿੰਕ

[ਸੋਧੋ]