ਰਜਨੀ ਵਾਲੀਆ
ਰਜਨੀ ਵਾਲੀਆ | |
---|---|
ਜਨਮ | ਰਜਨੀ ਮਾਰਚ 30, 1978 ਕਾਲਾ ਸੰਘਿਆਂ, ਕਪੂਰਥਲਾ, ਭਾਰਤ) |
ਕਿੱਤਾ | ਕਵਿਤਰੀ |
ਰਾਸ਼ਟਰੀਅਤਾ | ਭਾਰਤੀ |
ਕਾਲ | 1980–ਹੁਣ |
ਸ਼ੈਲੀ | ਕਵਿਤਾ |
ਪ੍ਰਮੁੱਖ ਕੰਮ | ਟੁੱਟਣਾ ਵੀ ਖੂਬਸੂਰਤ ਹੁੰਦੈ |
ਰਜਨੀ ਵਾਲੀਆ (ਜਨਮ 30 ਮਾਰਚ 1978) ਪੰਜਾਬੀ ਕਵਿਤਰੀ, ਅਧਿਆਪਕ ਹੈ। ਉਹ ਕਪੂਰਥਲਾ ਸ਼ਹਿਰ ਦੀ ਵਾਸੀ ਹੈ। ਉਸ ਦੀ ਵਿਦਿਅਕ ਯੋਗਤਾ ਐਮ. ਏ ਹਿੰਦੀ, ਇਤਿਹਾਸ ਅਤੇ ਰਾਜਨੀਤਿਕ ਸ਼ਾਸਤਰ ਹੈ ਅਤੇ ਪੀਐਚਡੀ ਦੀ ਤਿਆਰੀ ਕਰ ਰਹੀ ਹੈ। ਉਹ 2006 ਤੋਂ ਅਧਿਆਪਨ ਦੇ ਨਾਲ ਨਾਲ ਲਿਖਣ ਦਾ ਕਾਰਜ ਵੀ ਕਰ ਰਹੀ ਹੈ।
ਵਿਦਿਆ
[ਸੋਧੋ]ਉਸ ਨੇ ਸਕੂਲੀ ਸਿੱਖਿਆ ਸਰਕਾਰੀ ਹਾਈ ਸਕੂਲ ਕਾਲਾ ਸੰਘਿਆਂ, ਕਾਲਜ ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ ਕਾਲਾ ਸੰਘਿਆਂ ਅਤੇ ਐੱਮ ਏ ਤਿੰਨੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਈਵੇਟ ਵਿਦਿਆਰਥੀ ਵਜੋਂ ਈਟੀਟੀ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਤੋਂ ਬੀ ਐਡ ਚੰਡੀਗੜ੍ਹ ਯੂਨੀਵਰਸਿਟੀ ਪਾਸ ਕੀਤੀ।
ਪ੍ਰਕਾਸ਼ਿਤ ਹੋਈਆਂ ਰਚਨਾਵਾਂ
[ਸੋਧੋ]ਉਸ ਦੀਆਂ ਰਚਨਾਵਾਂ ਸਮੇਂ ਸਮੇਂ ਪੰਜਾਬੀ ਜਾਗਰਣ, ਦੈਨਿਕ ਜਾਗਰਣ, ਨਿਰਪੱਖ ਕਲਮ, ਪੰਜ ਦਰਿਆ, ਪ੍ਰੀਤ ਲੜੀ, ਅਲਖ ਮੈਗਜ਼ੀਨ, ਗ੍ਰਹਿ ਲਕਸ਼ਮੀ ਮੈਗਜ਼ੀਨ, ਯੁੱਗ ਬੋਧ ਮੈਗਜ਼ੀਨ ਵਿੱਚ ਹਿੰਦੀ, ਪੰਜਾਬੀ ਦੋਨੋਂ ਭਾਸ਼ਾਵਾਂ ਵਿੱਚ ਛੱਪ ਚੁੱਕੀਆਂ ਹਨ। 5 ਕਿਤਾਬਾਂ ਸਾਂਝਾ ਸੰਗ੍ਰਹਿ ਹਿੰਦੀ ਦੇ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚੇ। 9 ਸਾਂਝੇ ਕਾਵਿ ਸੰਗ੍ਰਹਿ ਪੰਜਾਬੀ ਦੇ ਸਾਹਿਤ ਦੀ ਝੋਲੀ ਪੈ ਚੁੱਕੇ ਹਨ। ਉਹ ਹਿੰਦੀ, ਇੰਗਲਿਸ਼, ਪੰਜਾਬੀ ਅਨੁਵਾਦ ਕਰਨ ਦਾ ਕੰਮ ਕਰ ਰਹੇ ਹਨ।
ਇਨਾਮ
[ਸੋਧੋ]ਉਸ ਨੂੰ ਸਮੇਂ ਸਮੇਂ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ ਇਵੇਂ ਨੇਚਰਲ ਕੇ੍ਰ ਅਵਾਰਡ ਜਲੰਧਰ, ਦੈਨਿਕ ਜਾਗਰਨ ਵਲੋਂ ਖਾਲਸਾ ਕਾਲਜ ਜਲੰਧਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵਿਖੇ ਨਾਰੀ ਦਿਵਸ, ਚੰਡੀਗੜ੍ਹ ਯੂਨੀਵਰਸਿਟੀ ਵਾਈਸ ਚਾਂਸਲਰ, ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿਖੇ, ਗ੍ਰਹਿ ਲਕਸ਼ਮੀ ਨੋਇਡਾ ਦੁਆਰਾ ਨਕਦ ਇਨਾਮ ਤੇ ਸਨਮਾਨ, ਕੋਟਕਪੂਰਾ ਸਾਹਿਤ ਸਭਾ, ਮਹਾਰਾਸ਼ਟਰ ਦਿਲ ਸੇ ਫੁਡੀ ਦੁਆਰਾ ਵਧੀਆ ਡਿਸ਼ ਲਈ ਮਿਲਿਆ ਕੁਕਿੰਗ ਸਨਮਾਨ, ਨੁੱਕੜ ਨਾਟਕ ਦੀ ਜੱਜਮੈਂਟ, ਯੋਗਾ ਕਲਾਸ, ਆਸਟ੍ਰੇਲੀਆ, ਕੈਨੇਡਾ ਅੰਤਰਰਾਸ਼ਟਰੀ ਆਨ ਲਾਈਨ ਕਵੀ ਤੇ ਕਹਾਣੀ ਦਰਬਾਰ ਵਿੱਚ ਸ਼ਮੂਲੀਅਤ। ਸਿਰਜਣਾ ਕੇਂਦਰ ਕਪੂਰਥਲਾ ਦੇ 5 ਸਾਲ ਤੋਂ ਮੈਂਬਰ ਹਨ ਤੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਟੁੱਟਣਾ ਵੀ ਖੂਬਸੂਰਤ ਹੁੰਦੈ" ਕਿਤਾਬ ਸਾਹਿਤ ਦੀ ਝੋਲੀ ਪੈ ਚੁੱਕੀ ਹੈ। ਹਿੰਦ ਦੀ "ਅਪਣਾ ਸੰਸਾਰ" ਕਿਤਾਬ ਲੋਕ ਅਰਪਿਤ ਹੋ ਚੁੱਕੀ ਹੈ।
ਸਮਾਜ ਸੇਵੀ
[ਸੋਧੋ]ਉਹ ਸਮਾਜ ਸੇਵੀ ਸੰਸਥਾਵਾਂ ਗ੍ਰੀਨ ਪੈਸ਼ਨ ਕਲੱਬ, ਖੂਨ ਦਾਨ ਸੰਸਥਾ ਅਨਹੱਦ ਵੈਲਫੇਅਰ ਦੀ ਮੈਂਬਰ, ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਕਪੂਰਥਲਾ ਦੀ ਜ਼ਿਲ੍ਹਾ ਇਕਾਈ ਦੀ ਮੈਂਬਰ ਹੈ ਅਤੇ ਮਾਨਵ ਵੈੱਲਫੇਅਰ ਸੁਸਾਇਟੀ ਰਾਹੀਂ ਕੁੱਝ ਲੋਕਾਂ ਦੇ ਸਹਿਯੋਗ ਨਾਲ਼ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਨ ਵਿੱਚ ਮੱਦਦ ਕਰਦੀ ਹੈ।