ਰਸ ਸੰਪਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿੰਗਾਰ ਰਸ ਲਈ ਅਭਿਨੈ ਕਰ ਰਿਹਾ ਇੱਕ ਅਭਿਨੇਤਾ

ਭਾਰਤੀ ਕਾਵਿ ਸ਼ਾਸਤਰ ਵਿਚ ਅਨੇਕਾਂ ਮੱਤ ਜਾਂ ਵਾਦ ਚੱਲਦੇ ਰਹੇ ਹਨ ਜਿਸ ਨੂੰ ਕਾਵਿ ਸ਼ਾਸਤਰ ਦੀਆਂ ਸੰਪ੍ਰਦਾਵਾਂ ਮੰਨਿਆਂ ਜਾਦਾਂ ਹੈ । ਇੰਨਾਂ ਸੰਪ੍ਰਦਾਵਾਂ ਦੀ ਸਥਾਪਨਾ ਕਾਵਿ ਦੀ ਆਤਮਾ ਰੂਪ ਤੱਤ ਦੇ ਸੰਬੰਧ ਵਿਚ ਮੱਤ ਭੇਦਾਂ ਦੇ ਕਾਰਣ ਹੋਈ ਹੈ।[1]

ਰਸ ਸੰਪ੍ਰਦਾਇ[ਸੋਧੋ]

ਰਸ ਸੰਪ੍ਰਦਾਇ ਦਾ ਮੋਢੀ ਸੰਸਥਾਪਕ ਆਚਾਰੀਆ ਭਰਤਮੁਨੀ ਹੈ ਪਰ ਕਾਵਿ ਮੀਮਾਂਸਾ ਵਿਚ ਰਾਜਸ਼ੇਖਰ ਨੇ ਨੰਦਿਕੇਸ਼ਵਰ ਨੂੰ ਭਰਤਮੁਨੀ ਤੋਂ ਪਹਿਲਾਂ ਰਸ ਸੰਪ੍ਰਦਾਇ ਦਾ ਮੋਢੀ ਮੰਨਿਆਂ ਹੈ ਪਰੰਤੂ ਰਸ ਸੰਪ੍ਰਦਾਇ ਬਾਰੇ ਨੰਦਿਕੇਸ਼ਵਰ ਦੀ ਕੋਈ ਪੁਸਤਕ ਨਹੀਂ ਮਿਲਦੀ । ਇਸ ਲਈ ਰਸ ਸੰਪ੍ਰਦਾਇ ਦਾ ਮੋਢੀ ਭਰਤਮੁਨੀ ਨੂੰ ਮੰਨਿਆਂ ਜਾਦਾਂ ਹੈ । ਇੰਨਾਂ ਦਾ ਰਸ ਸੰਪ੍ਰਦਾਇ ਨਾਲ ਸੰਬੰਧਿਤ ਪ੍ਰਸਿੱਧ ਗ੍ਰੰਥ ਨਾਟਯ ਸ਼ਾਸਤਰ ਹੈ । ਉਸ ਦੇ ਇਸ ਗ੍ਰੰਥ ਨਾਲ ਹੀ ਰਸ ਸੰਪ੍ਰਦਾਇ ਦੀ ਨੀਂਹ ਰੱਖੀ ਗਈ।

ਰਸ ਅਤੇ ਕਾਵਿ ਰਸ ਦਾ ਅਰਥ[ਸੋਧੋ]

ਰਸ ਦਾ ਸਰਲ ਅਰਥ ਹੈ ਤਰਲ ਜਾਂ ਦ੍ਰਵ । ਪਰ ਇਹ ਕੋਈ ਲੌਕਿਕ ( ਜਿਵੇਂ ਹੰਝੂ ਪਸੀਨਾ ) ਵਸਤੂ ਦੇ ਵਿਚੋਂ ਨਿਕਲਣ ਵਾਲਾ ਰਸ ਨਹੀਂ । ਵਸਤੂ ਸੰਸਾਰ ਦੀਆਂ ਵਸਤਾਂ ਵਿਚੋਂ ਰਸ ਨਿਕਲਦਾ ਹੈ । ਪਰ ਇਹ ਲੌਕਿਕ ਜਾਂ ਸਾਧਾਰਨ ਰਸ ਹੈ । ਮਨੁੱਖੀ ਸਰੀਰ ਵਿਚੋਂ ਨਿਕਲਣ ਵਾਲੇ ਹੰਝੂ ਜਾਂ ਪਸੀਨਾ ਵੀ ਲੌਕਿਕ ਜਾਂ ਬਾਹਰੀ ਰਸ ਹੈ । ਕਿਸੇ ਪ੍ਰਬੰਧ ਕਾਵਿ ਜਾਂ ਲੰਮੀ ਕਵਿਤਾ ਦੇ ਕਰੁਣਾਮਈ ਪ੍ਰਸੰਗਾਂ ਨੂੰ ਪੜ੍ਹ ਸੁਣ ਕੇ ਜਾਂ ਕਿਸੇ ਛੋਟੀ ਬੜੀ ਕਵਿਤਾ ਦੀਆ ਭਾਵ ਪੂਰਨ ਅਤੇ ਸੋਹਣੀਆਂ ਪੰਗਤੀਆ ਨੂੰ ਗੁਣਗਣਾਉਣ ਉਤੇ ਮਨ ਨੂੰ ਜੋ ਸਕੂਨ ਜਾਂ ਸੁਖ ਮਿਲਦਾ ਹੈ ਉਸ ਲਈ ਭਾਰਤੀ ਕਾਵਿ ਸ਼ਾਸਤਰ ਵਿਚ ਰਸ ਸ਼ਬਦ ਦਾ ਪ੍ਰੋਯਗ ਹੁੰਦਾ ਆਇਆ ਹੈ ਅਤੇ ਅਜਿਹੇ ਰਸ ਪ੍ਰਧਾਨ ਕਾਵਿ ਨੂੰ ਉਤੱਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ।[2] ਰਸ ਦੇ ਸੰਬੰਧ ਵਿਚ ਵੱਖ ਵੱਖ ਆਚਾਰੀਆ ਨੇ ਆਪਣੇ ਵੱਖ ਵੱਖ ਵਿਚਾਰ ਪੇਸ਼ ਕੀਤੇ ਹਨ ਜਿਨ੍ਹਾਂ ਵਿਚੋ ਲੋਲਟ , ਸ਼ੰਕਕ , ਭੱਟ ਨਾਇਕ , ਅਭਿਨਵ ਗੁਪਤ ਪ੍ਰਮੁੱਖ ਹਨ । ਭਰਤਮੁਨੀ ਅਨੁਸਾਰ ਜਿਸ ਰਸ ਦੀ ਗੱਲ ਕਰਦਾ ਹੈ ਉਹ ਮਨੁੱਖ ਦੇ ਅੰਦਰ ਵਾਪਰਨ ਵਾਲੀ ਕਿਰਿਆ ਹੈ ਜਿਵੇਂ ਰਸਿਕ ਲੋਕ ਤਰ੍ਹਾਂ ਤਰ੍ਹਾਂ ਦੇ ਅੰਨ ਪਦਾਰਥਾਂ ਨੂੰ ਚਬਾਂਦੇ ਹੋਏ ਰਸਾਂ ਦਾ ਮਜਾਂ ਲੈਂਦੇ ਹਨ ਤਿਵੇ ਦਰਸ਼ਕ ਲੋਕ ਤਰ੍ਹਾਂ ਤਰ੍ਹਾਂ ਦੇ ਭਾਵਾਂ ਦੀ ਐਕਟਿੰਗ ਤੋਂ ਪ੍ਰਗਟਾਏ ਤੱਥ ਬਾਣੀ ਅੰਗ ਨਾਲ ਮਿਲੇ ਹੋਏ ਸਥਾਈ ਭਾਵਾਂ ਦਾ ਸਵਾਦ ਪ੍ਰਾਪਤ ਕਰਦੇ ਹਨ । ਲੋਲਟ ਭਰਤਮੁਨੀ ਅਨੁਸਾਰ ਰਸ ਨੂੰ ਸ਼ਬਦਾਰਥਾਂ ਦਾ ਅੰਗ ਨਾ ਮੰਨ ਕੇ ਉਸ ਦੀ ਜਗ੍ਹਾਂ ਮਨੁੱਖ ਦੇ ਭਾਵਾਂ ਦੇ ਬਦਲੇ ਰੂਪ ਨੂੰ ਸਵੀਕਾਰ ਕੀਤਾ ਹੈ । ਭਾਮਹ ਰਸ ਸਿਧਾਂਤ ਦਾ ਪਹਿਲਾਂ ਵਿਰੋਧੀ ਆਚਾਰੀਆ ਸੀ । ਉਨ੍ਹਾਂ ਨੇ ਰਸ ਨੂੰ ਅਲੰਕਾਰ ਵਿਚ ਹੀ ਸਮੋਂ ਦਿਤਾ ਸੀ ਉਹ ਅਲੰਕਾਰ ਦਾ ਸਾਧਨ ਰਸ ਨੂੰ ਮੰਨਦੇ ਹਨ । ਵਾਮਨ ਦੇ ਮੱਤ ਅਨੁਸਾਰ ਕਾਵਿ ਦੀ ਸ਼ੋਭਾ ਹੈ ਰੀਤਿ । ਰੀਤਿ ਦੇ ਮੁਲ ਤੱਤ ਹਨ ਗੁਣ । ਗੁਣਾਂ ਵਿਚੋਂ ਇਕ ਗੁਣ ਦਾ ਸ਼ੋਭਾ ਵਧਾਉਣ ਵਾਲਾ ਲੱਛਣ ਹੈ ਰਸ ।

  ਰਸ ਦੀ ਉਤਪਤੀ ਜਾਂ ਨਿਸ਼ਪੱਤੀ

ਭਾਰਤੀ ਕਾਵਿ-ਸ਼ਾਸਤਰ ’ਚ ਕਾਵਿਗਤ ‘ਰਸ ਦੀ ਨਿਸ਼ਪੱਤੀ (ਰਸ ਦੇ ਆਨੰਦ ਮਾਣਨ ਦੀ ਪ੍ਰਕ੍ਰਿਆ) ਅਤੇ ਉਸਦੀ ਅਨੁਭੂਤੀ ਬਾਰੇ ਸਭ ਤੋਂ ਪਹਿਲਾ ਵਿਵੇਚਨ ਆਚਾਰਿਆ' ਭਰਚਿਤ 'ਨਾਟ੍ਯਸ਼ਾਸਤਰ' ਦੇ ਛੇਵੇਂ ਅਧਿਆਇ ਵਿੱਚ ‘ਰਸਸਤ੍ਹ' ਦੇ ਰੂਪ ਚ ਵਿਦਮਾਨ ਹੈ। ਬਾਅਦਲੇ ਸਮੇਂ 'ਚ ‘ਰਸ’ ਬਾਰੇ ਜੋ ਵੀ ਵਿਚਾਰ, ਆਲੋਚਨਾ ਜਾਂ ਵਿਵੇਚਨ ਹੋਇਆ, ਉਹ ਸਾਰੇ-ਦਾ-ਸਾਰਾ ਭਰਤ ਦੁਆਰਾ ਪ੍ਰਸਤੁਤ ‘ਰਸਸਤ੍ਰ' ਦੇ ਰੂਪ ਇਰਦ-ਗਿਰਦ ਘੁੰਮਦਾ ਅਥਵਾ ਇਸੇ ਨੂੰ ਆਧਾਰ ਬਣਾ ਕੇ ਹੋਇਆ ਹੈ। ਇਹਨਾਂ ਦਾ ਰਸਸੂਤ੍ਰ-“ਵਿਭਾਵਾਨੁਭਾਵਵਿਅਭਿਚਾਰਿਸੰਯੋਗਾਦ੍ ਰਸਨਿਸ਼ਪੱਤਿਹ”- ਹੈ। ਅਰਥਾਤ ਵਿਭਾਵ, ਅਨੁਭਾਵ ਅਤੇ ਵਿਅਭਿਚਾਰਿ (ਸੰਚਾਰਿ) ਭਾਵ ਦੇ ਸੰਯੋਗ (ਮੇਲ) ਨਾਲ ‘ਰਸ' ਦੀ ਉਤਪੱਤੀ ਹੁੰਦੀ ਹੈ। ਜਿਵੇਂ-ਗੁੜ, ਇਮਲੀ, ਪਾਣੀ, ਨਮਕ, ਮਿਰਚ, ਮਸਾਲਾ ਆਦਿ ਪਦਾਰਥਾਂ ਦੇ ਸੰਯੋਗ (ਮਿਸ਼੍ਰਣ) ਨਾਲ ਇੱਕ ਅਦੁਤੀ ਆਨੰਦ ਦੇਣ ਵਾਲੇ ਪੀਣਯੋਗ ਰਸ ਦੀ ਨਿਸ਼ਪੱਤੀ ਹੁੰਦੀ ਹੈ; ਉਸੇ ਤਰ੍ਹਾਂ ਅਨੇਕ ਭਾਵਾਂ ਦੇ ਉਤਪੰਨ ਅਥਵਾ ਅਨੁਭੂਤ ਹੋਣ ਨਾਲ ਵਿਭਾਵ ਆਦਿ ਦੁਆਰਾ ਪੁਸ਼ਟ ਰਤੀ ਆਦਿ ਸਥਾਈਭਾਵ ਹੀ ਰਸ ਦੇ ਸਰੂਪ ਨੂੰ ਪ੍ਰਾਪਤ ਹੁੰਦੇ ਹਨ। ਭਰਤ ਨੇ ਰਸ ਦੀ ਸਥਿਤੀ ਬਾਰੇ ਹੇਠਲੇ ਪੰਜ ਤਰ੍ਹਾਂ ਦੇ ਵਿਚਾਰ ਪ੍ਰਸਤੁਤ ਕੀਤੇ ਹਨ:

1. ਕਾਵਿਗਤ ਰਸ ਅਨੁਭੂਤੀ ਦਾ ਵਿਸ਼ੇ ਜਾਂ ਆਸੁਆਦਯੋਗ ਹੈ, ਪਰੰਤੂ ਰਸ ਆਪਣੇ-ਆਪ ਅਨੁਭੁਤੀ ਨਹੀਂ ਹੈ।

  2. ਰਸ ਵਿੱਚ ਸਾਰੇ ਵਿਭਾਵ ਆਦਿ ਭਾਵ ਸਮਾ ਜਾਂਦੇ ਹਨ ਅਰਥਾਤ ਇਹਨਾਂ ਭਾਵਾਂ ਦੀ ਆਪਣੀ ਕੋਈ ਸੁਤੰਤਰ ਸੱਤਾ ਨਹੀਂ ਰਹਿੰਦੀ ਅਤੇ ਉਸ ਤੋਂ ਬਾਅਦ ਰਸ ਦੀ ਉਤਪੱਤੀ ਇੱਕ ਸੁਤੰਤਰ ਇਕਾਈ ਦੇ ਰੂਪ 'ਚ ਹੁੰਦੀ ਹੈ।

3. ਵਿਭਾਵ-ਅਨੁਭਾਵ-ਸੰਚਾਰਿਭਾਵ ਅਤੇ ਆਂਗਿਕ, ਵਾਚਿਕ, ਆਰਯ, ਸਾਵਿਕ-ਚਾਰੋਂ ਤਰ੍ਹਾਂ ਦੇ ਅਭਿਨੈ ਦੁਆਰਾ ਚੰਗੀ ਤਰਾਂ ਮਿਲ ਕੇ ਸਥਾਈਭਾਵ ਹੀ ਰਸ ਦੇ ਰੂਪ 'ਚ ਬਦਲਦਾ ਹੈ। (ਇੱਥੇ ਭਰਤ ਨੇ ਨਾਟਕ ਨੂੰ ਧਿਆਨ 'ਚ ਰੱਖਦੇ ਹੋਏ ਅਭਿਨੈ ਦੀ ਗੱਲ ਕੀਤੀ ਹੈ)।

4. ਜਿਸ ਤਰ੍ਹਾਂ ਅਨੇਕ ਵਿਅੰਜਨਾਂ ਦੇ ਮਿਸ਼੍ਰਣ ਨਾਲ ਇੱਕ ਅਨੋਖਾ 'ਪ੍ਰਧਾਨਕ ਰਸ' (ਕਾਂਜੀ ਦੇ ਰੂਪ 'ਚ) ਤਿਆਰ ਹੁੰਦਾ ਹੈ, ਉਸੇ ਤਰ੍ਹਾਂ ਅਨੇਕ ਭਾਵਾਂ ਦੇ ਸੰਯੋਗ ਨਾਲ ਰਸ ਦੀ ਉਤਪੱਤੀ ਹੁੰਦੀ ਹੈ।

5.  ਰਸ ਦਾ ਆਸੁਆਦਨ ਲੌਕਿਕ ਹੈ ਅਰਥਾਤ ਜਿਵੇਂ ਮਨੁੱਖ ਅਨੇਕ ਤਰ੍ਹਾਂ ਦੇ ਵਿਅੰਜਨਾਂ ਨਾਲ ਬਣੇ ਹੋਏ ਪਦਾਰਥਾਂ ਨੂੰ ਚੱਖ ਕੇ ਉਨ੍ਹਾਂ ਦੇ ਰਸ ਦਾ ਆਸੁਆਦਨ ਕਰਦੇ ਹੋਏ ਖਸ਼ (ਆਨੰਦਿਤ) ਹੁੰਦਾ ਹੈ, ਉਸੇ ਤਰ੍ਹਾਂ ਅਨੇਕ ਭਾਵਾਂ ਅਤੇ ਅਨੇਕ ਤਰ੍ਹਾਂ ਦੇ ਅਭਿਨ ਤੋਂ ਯਕਤ ਸਥਾਈਭਾਵਾਂ ਦਾ ਆਸੁਆਦਨ ਕਰਕੇ ਸਹਿ੍ਰਦਯ, ਸਾਮਾਜਿਕ, ਪਾਠਕ ਅਤੇ ਦਰਸ਼ਕ ਆਨੰਦ ਮਾਣਦੇ ਹਨ। ਨਿਸ਼ਕਰਸ਼ ਦੇ ਰੂਪ 'ਚ ਕਿਹਾ ਜਾ ਸਕਦਾ ਹੈ। ਕਿ ਭਰਤ ਦੇ ਅਨੁਸਾਰ ਰਸ ਦੀ ਅਨੁਭੂਤੀ ਖੁਸ਼ੀ ਦੇਣ ਵਾਲੀ ਅਤੇ ਰਸ ਅਤੇ ਰਸ  ਦੀ ਅਨੁਭੂਤੀ ਖੁਸ਼ੀ ਦੇਣ ਵਾਲੀ ਅਤੇ ਰਸ ਦਾ ਆਸੁਆਦ ਆਨੰਦ ਦੇਣ ਵਾਲਾ ਹੁੰਦਾ ਹੈ ।   

     ਪ੍ਰਚੀਨ ਭਾਰਤੀ ਕਵ ਸਾਸਤਰ ਚ ਆਚਾਰੀਆ ਭਰਤ ਦੇ ' ਰਸਸੁਤਰ' ਦੀ ਵਿਆਖਿਆ ਤੋਂ ਭਾਵ ਰਸ ਦੀ ਉਤਪਤੀ , ਰਸ  ਦੀ ਅਭਿਵਿਅਕਤੀ ਅਤੇ ਰਸ ਦੇ ਆਨੰਦ ਨੂੰ ਮਾਣਨ ਦੀ ਪ੍ਰਕ੍ਰਿਆ-ਹੈ। ਸਪਸ਼ਟ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਸਹਿ੍ਦਯ, ਪਾਠਕ, ਦਰਸ਼ਕ, ਸੋ਼੍ਤੇ ਅਥਵਾ ਸਾਮਾਜਿਕ ਨੂੰ ਕਾਵਿ-ਨਾਟਕ ਦੇ ਪੜ੍ਹਨ, ਸੁਣਨ ਅਤੇ ਦੇਖਣ ਨਾਲ ਸ਼ਿੰਗਾਰ ਆਦਿ ਰਸਾਂ ਦੀ ਅਨੁਭੂਤੀ ਕਿਵੇਂ ਹੁੰਦੀ ਹੈ? ਅਸੀਂ ਉੱਪਰ ਭਰਤ ਦੇ ਰਸਸੂਤ੍ਰ ਦਾ ਅੰਕਨ ਕਰ ਆਏ ਹਾਂ ਕਿ ਵਿਭਾਵ, ਅਨੁਭਾਵ, ਵਿਅਭਿਚਾਰਿਭਾਵ ਦੇ ਸੰਯੋਗ ਨਾਲ ‘ਰਸ’ ਦੀ ਨਿਸ਼ਪੱਤੀ ਹੁੰਦੀ ਹੈ। ਭਰਤ ਦਾ ਉਕਤ ਰਸਸੂਤ੍ਰ ਚਾਹੇ ਬਹੁਤ ਸਰਲ ਜਾਪਦਾ ਹੈ, ਪਰੰਤੂ ਬਾਅਦਲੇ ਆਚਾਰੀਆਂ ਦੀਆਂ ਵੱਖ-ਵੱਖ ਵਿਆਖਿਆਵਾਂ ਦੇ ਕਾਰਣ ਇਹ ਬਹੁਤ ਗੁੰਝਲਦਾਰ ਹੋ ਗਿਆ ਹੈ। ਰਸੂਤ੍ਰ ’ਚ ਪ੍ਰਯੋਗ ਕੀਤੇ ਗਏ-ਵਿਭਾਵ, ਅਨੁਭਾਵ, ਵਿਅਭਿਚਾਰਿਭਾਵ-ਪਦਾਂ ਦੀ ਵਿਆਖਿਆ ਬਾਰੇ ਪ੍ਰਾਚੀਨ ਆਚਾਰੀਆਂ ਦਾ ਕੋਈ ਮਤਭੇਦ ਨਹੀਂ ਹੈ, ਪਰ ‘ਸੰਯੋਗਾਦ੍’ ਅਤੇ ‘ਨਿਸ਼ਪੱਤਿਹ੍’ ਦੋ ਪਦਾਂ ਦੀ ਵਿਆਖਿਆ ਬਾਰੇ ਉਹ ਇੱਕ ਮਤ ਨਹੀਂ ਹਨ। ਇਸ ਬਾਰੇ, ਸਬੂਤਾਂ, ਤਰਕਾਂ ਅਤੇ ਪ੍ਰਮਾਣਾਂ 'ਤੇ ਆਧਾਰਿਤ, ਵਿਸ਼ਵਾਸਯੋਗ, ਬਾਅਦ ਦੇ ਸਾਰੇ ਆਚਾਰੀਆਂ ਅਤੇ ਆਲੋਚਕਾਂ ਦੁਆਰਾ ਸਵੀਕਾਰ ਕੀਤੀ ਗਈ ਵਿਆਖਿਆ ਆਚਾਰੀਆ ਅਭਿਨਵਗੁਪਤ ਦੀ ਮੰਨੀ ਜਾਂਦੀ ਹੈ। ਜਿਸ ਵਿੱਚ ਉਨ੍ਹਾਂ ਨੇ ‘ਸੰਯੋਗਾਦ ਪਦ ਦਾ ਅਰਥ ‘ਵਿਅੰਗ-ਵਿਅੰਜਕਭਾਵਾਤ ਅਤੇ ਨਿਸ਼ਪੱਤਿ` ਪਦ ਦਾ ‘ਅਭਿਵਿਅਕਤਿ` ਅਰਥ ਕਰਕੇ ‘ਰਸ’ ਨੂੰ ਵਿਅੰਗ ਸਵੀਕਾਰ ਕੀਤਾ ਹੈ ਅਰਥਾਤ ਰਸ ਦੀ ਅਨੁਭੂਤੀ ਵਿਅੰਗ-ਅਰਥ ਦੁਆਰਾ ਹੁੰਦੀ ਹੈ। ਇਹਨਾਂ ਨੇ ਭਰਤ ਦੇ ‘ਨਾਯਸ਼ਾਸਤ੍ਰ ਅਤੇ ਆਨੰਦਵਰਧਨ ਦੇ ‘ਧੁਨਿਆਲੋਕ ਗ੍ਰੰਥਾਂ ਦੀ ‘ਲੋਚਨ ਨਾਮ ਵਾਲੀ ਟੀਕਾ ਵਿੱਚ ਰਸਸੂ ਦੀ ਵਿਆਖਿਆ ਪ੍ਰਸਤੁਤ ਕਰਦੇ ਹੋਏ ਆਪਣੇ ਤੋਂ ਪਹਿਲੇ ਭੱਟ ਲੋਲੱਟ, ਸ਼ੰਕੁਕ, ਭੱਟਨਾਇਕ-ਨਾਮ ਦੇ ਤਿੰਨ ਆਚਾਰੀਆਂ ਦੀਆਂ ਵਿਆਖਿਆਵਾਂ ਦੀ ਆਲੋਚਨਾ ਕੀਤੀ ਹੈ। ਮੰਮਟ, ਜਗਨਨਾਥ ਆਦਿ ਬਾਅਦਲੇ ਆਚਾਰੀਆਂ ਨੇ ਅਭਿਨਵਗੁਪਤ ਦੀ ਵਿਆਖਿਆ ’ਤੇ ਭਲੀਭਾਂਤਿ ਵਿਚਾਰ ਕਰਦੇ ਹੋਏ ਅਭਿਨਵਗੁਪਤ ਦੇ ਮਤ ਦਾ ਸਮਰਥਨ ਕੀਤਾ ਅਤੇ ਇਸੇ ਨੂੰ ਸੱਭ ਤੋਂ ਜ਼ਿਆਦਾ ਢੁਕਵੀਂ ਵਿਆਖਿਆ ਸਵੀਕਾਰ ਕੀਤਾ ਹੈ। ਅਸਲ 'ਚ ਇਹਨਾਂ ਸਾਰੀਆਂ ਵਿਆਖਿਆਵਾਂ ਦਾ ਰਸ ਦੇ ਸਰੂਪ ਨੂੰ ਨਿਸ਼ਚਿਤ ਕਰਨ ’ਚ ਬੜਾ ਯੋਗਦਾਨ ਅਤੇ ਮਹਤੱਵ ਹੋਣ ਕਰਕੇ ਉਨ੍ਹਾਂ ਨੂੰ ਇੱਥੇ ਸੰਖਿਪਤ ਰੂਪ 'ਚ ਪ੍ਰਸਤੁਤ ਕਰਨਾ ਠੀਕ ਜਾਪਦਾ ਹੈ। ਦੂਜਾ, ਉਕਤ ਤਿੰਨਾਂ ਆਚਾਰੀਆਂ ਦੇ ਚਾਹੇ ਗ੍ਰੰਥ ਪ੍ਰਾਪਤ ਨਹੀਂ ਹਨ, ਫਿਰ ਵੀ ਅਭਿਨਵਗੁਪਤ ਦੁਆਰਾ ਕਾਵਿ-ਸ਼ਾਸਤਰ ਦੇ ਗ੍ਰੰਥਾਂ ਦੀ ਟੀਕਿਆਂ `ਚ ਪ੍ਰਾਪਤ ਸਾਮਗ੍ਰੀ ਦੇ ਆਧਾਰ 'ਤੇ ਉਨ੍ਹਾਂ ਦੇ ਮਤਾਨੁਸਾਰ ਵਿਆਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ

1. ਭੁੱਟ ਲੋਲਟ ਦੀ ਉਤਪੱਤੀਵਾਦ:

ਰਸ ਸੂਤ ਦੇ ਪਹਿਲੇ ਵਿਆਖਿਆਕਾਰ ਭੱਟ ਲੋਲਟ  ਦੇ ਮਤ ਨੂੰ 'ਉਤਪੱਤੀਵਾਦ' ਤੋਂ ਛੁਟ ‘ਉਪਚਯਵਾਦ’ ਅਤੇ ‘ਆਰੋਪਵਾਦ' ਦੇ ਨਾਂ ਵੀ ਦਿੱਤੇ ਜਾਂਦੇ ਹਨ । ਇਹ ਆਚਾਰਯ ਮੀਮਾਂਸਕ ਸੀ ਅਤੇ ਇਸ ਦੀ ਉਕਤ ਵਿਆਖਿਆ ਵੀ ਮੀਮਾਂਸਾ ਦਰਸ਼ਨ ਤੋਂ , ਪ੍ਰਭਾਵਿਤ ਮੰਨੀ ਜਾਂਦੀ ਹੈ । ਇਸੇ ਮਤ ਅਨੁਸਾਰ ਸੰਯੋਗ' ਦਾ ਅਰਥ ਹੈ 'ਸੰਬੰਧ' ਅਤੇ 'ਨਿਰਪੱਤੀ' ਨੇ ਦਾ ਅਰਥ ਹੈ 'ਉਤਪੱਤੀ । ਇਸ ਦਾ ਭਾਵ ਇਹ ਹੈ ਕਿ ਰਸ ਦੀ ਉਤਪੱਤੀ ਹੁੰਦੀ ਹੈ । ਰਤਿ ਭਾਵ ਆਲੰਬਨ ਵਿਭਾਵ (ਨਾਇਕਾ) ਦੁਆਰਾ ਉਤਪੰਨ ਹੋ ਕੇ ਉੱਦੀਪਨ ਵਿਭਾਵ (ਬਾਗ ਆਦਿ) ਦੁਆਰਾ ਉ ਦੀਪਿਤ ਹੋ ਕੇ ਅਨੁਭਾਵਾਂ (ਕਟਾਖ, ਆਲਿੰਗਨ ਆਦਿ) ਦੁਆਰਾ , ਅਨੁਭੂਤ ਹੋ ਕੇ ਅਤੇ ਵਿਭਚਾਰੀ ਭਾਵਾਂ (ਉਤਸੁਕਤਾ ਆਦਿ) ਦੁਆਰਾ ਪਸ਼ਟ ਹੋ ਕੇ ਰਸ-ਰੂਪ ਵਿਚ ਉਤਪੰਨ ਹੋਇਆ ਕਰਦਾ ਹੈ । ਚੂੰਕਿ ਵਿਭਾਵ ਤੋਂ ਰਸ ਉਤਪੰਨ ਹੋਇਆ ਕਰਦਾ ਹੈ ਇਸ ਲਈ ਵਿਭਾਵ ਅਤੇ ਰਸ ਵਿਚ ਉਤਪਾਦਕ --ਉਤਪਾਦ੍ਯ਼ ਸੰਬੰਧ ਹੈ।

ਇਹ ਉਤਪੱਤੀ ਨਟ (ਅਭਿਨੇਤਾ) ਜਾਂ ਸਮਾਜਿਕ (ਦਰਸ਼ਕ) ਦੇ ਹਿਰਦੇ ਵਿਚ ਨ ਹੋ ਕੇ ਰਾਮ, ਆਦਿ ਮੂਲ ਇਤਿਹਾਸਕ ਪਾਤਰਾਂ ਵਿਚ ਹੀ ਹੁੰਦੀ ਹੈ, ਇਸ ਲਈ ਉਹੀ ਰਸ ਦੀ ਸਥਿਤੀ ਦਾ ਅਨੁਭਵ ਕਰਦੇ ਹਨ। ਰੰਗਮੰਚ ਉਤੇ ਪੇਸ਼ ਹੋਣ ਵੇਲੇ ਉਸ ਰਸ ਦਾ ਆਰੋਪ ਨਟ ਆਦਿ ਪਾਤਰਾਂ ਵਿਚ ਹੋ ਜਾਂਦਾ ਹੈ । ਇਸ ਲਈ ਦਰਸ਼ਕ ਨਟ ਆਦਿ ਪਾਤਰਾਂ ਨੂੰ ਹੀ ਮੂਲ ਪਾਤਰ ਸਮਝ ਕੇ ਪ੍ਰਭਾਵਿਤ ਹੁੰਦਾ ਅਤੇ ਆਨੰਦ ਮਾਣਦਾ ਹੈ । ਇਸ ਤਰ੍ਹਾਂ ਸਪੱਸ਼ਟ ਹੈ ਕਿ ਦਰਸ਼ਕ ਦਾ ਆਨੰਦ ਨਟ ਆਦਿ ਉੱਤ ਮੂਲ ਪਾਤਰਾਂ ਦਾ ਆਰੋਪ ਨਾਲ ਪ੍ਰਾਪਤ ਹੋਇਆ ਆਨੰਦ ਹੀ ਹੈ । ਕਹਿਣ ਤੋਂ ਭਾਵ  ਇਹ ਹੈ ਕਿ ਰਸ ਮੂਲ ਪਾਤਰ ਵਿਚ ਸਥਿਤ ਰਿਹਾ ਕਰਦਾ ਹੈ, ਨਟ ਉਸ ਦਾ ਕੇਵਲ ਪ੍ਰਦਰਸ਼ਨ ਕਰਦੇ ਹਨ ਅਤੇ ਆਰੋਪ ਕਰ ਕੇ ਦਰਸ਼ਕ ਆਨੰਦਿਤ ਹੁੰਦੇ ਹਨ । ਇਸ ਕਰ ਕੇ ਇਸ ਮਤ ਨੂੰ 'ਆਰੋਪਵਾਦ' ਵੀ ਕਿਹਾ ਜਾਂਦਾ ਹੈ ।

ਇਸ ਮਤ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਸਭ ਮਤਾਂ ਨਾਲੋਂ ਪ੍ਰਾਚੀਨ ਹੈ ਅਤੇ ਭਾਰਤ ਮਨੀ ਦੇ ਸਮੇਂ ਦੇ ਸਭ ਨਾਲੋਂ ਅਧਿਕ ਨੇੜੇ ਹੈ । ਦੂਜੀ ਇਹ ਕਿ ਭਾਵੇਂ ਇਸ ਨੇ ਦਰਸ਼ਕਾਂ ਦੇ ਮਨ ਦੀ ਸਥਿਤੀ ਦਾ ਸਪੱਸ਼ਟ ਵਿਸ਼ਲੇਸ਼ਣ ਨਹੀਂ ਕੀਤਾ, ਪਰ ਰਸ ਸਿੱਧਾਂਤ ਦੇ ਖੇਤਰ ਵਿਚ ਵਿਅਕਤੀਗਤ ਬ-ਸਥਿਤੀ ਦਾ ਅਧਿਐਨ ਇਥੋਂ ਹੀ ਆਰੰਭ ਹੁੰਦਾ ਹੈ । ਤੀਜੀ ਇਹ ਕਿ ਇਸ ਨੇ ਭਾਵ ਨੂੰ ਮੂਲ ਮੁੱਖ ਪਾਤਰ ਨਾਲ ਸੰਬੰਧਿਤ ਦਸਿਆ ਹੈ ਅਤੇ ਆਰੋਪਣ ਕਰ ਕੇ ਨਟ ਵਿਚ ਵੀ ਰਸ ਦੀ ਸਥਿਤੀ ਸਵੀਕਾਰ ਕੀਤੀ ਹੈ । ਇਥੇ ਉਹ ਕਲਾ ਵਿਚ ਸਚਾਈ ਦੇ ਪੱਖ ਨੂੰ ਪੂਰਨ ਦੇ ਨਾਲ  ਅਭਿਨਯ ਵੇਲੇ ਨਟ ਦੀ ਮੂਲ ਪਾਤਰ ਦੇ ਅਨੁਰੂਪ ਅਨੁਭੂਤੀ ਨੂੰ ਅਤਿ ਆਵੱਸ਼ਕ ਮੰਨਦਾ ਹੈ।

2.ਭੱਟ ਸ਼ੰਕੁਕ ਦਾ ਅਨੁਮਿਤੀਵਾਦ:

ਭਾਰਤ ਦੇ ਰਸ ਸੂਤ੍ ਦੇ ਦੂਜੇ ਵਿਆਖਿਆਕਾਰ ਭੱਟ ਸ਼ੰਕੁਕ ਦਾ ਮਤ 'ਅਨੁਮਾਨ' ਤੇ ਆਧਾਰਿਤ ਹੈ । ਇਸ ਮਤ ਅਨੁਸਾਰ 'ਨਿਸ਼ਪੱਤੀ' ਦਾ ਅਰਥ 'ਅਨਮਤੀ' (ਅਨਮਾਨ) ਅਤੇ 'ਸੰਯੋਗ' ਦਾ ਅਰਥ 'ਅਨੁਮਾਪਯ-ਅਨੁਮਾਪਕ ਸੰਬਧ ਹੈ । ਇਸ ਮਤ ਦਾ ਉਲੇਖ 'ਅਭਿਨਵ ਭਾਰਤੀ, ਧਨ੍ਯਾਲੋਕ ਲੋਚਨ, ਕਾਵਯ ਪ੍ਰਕਾਸ਼, ਆਦਿ ਗ੍ਰੰਥਾਂ  ਵਿਚ ਹੋਇਆ ਹੈ। 'ਅਭਿਨਵ ਭਾਰਤੀ' ਅਨੁਸਾਰ ਰਸ ਦੇ ਕਾਰਣ ਰੂਪ ਵਿਭਾਵਾਂ, ਉਸ ਦੇ ਕਾਰਜ ਰੂਪ ਅਨੁਭਾਵਾਂ ਅਤੇ ਸਹਿਚਾਰੀ ਰੂਪ ਵਿਭਚਾਰੀ ਭਾਵਾਂ ਰਾਹੀਂ ਪ੍ਰਯਤਨ ਪੂਰਵਕ (ਸਿਖਲਾਈ, ਅਭਿਆਸ ਕਰ ਕੇ) ਅਰਜਿਤ ਹੋਣ ਕਰ ਕੇ ਬਨਾਵਟੀ ਹੋਣ ਤੇ ਵੀ ਬਨਾਵਟੀ ਨ ਪ੍ਰਤੀਤ ਹੋਣ ਵਾਲੇ ਲਿੰਗ ਦੇ ਬਲ ਨਾਲ ਅਨੁਕਰਤਾ ਨਟ ਵਿਚ ਸਥਿਤ ਹੋ ਕੇ ਪ੍ਰਤੀਤ ਹੁੰਦਾ ਹੈ ਅਤੇ ਅਨੁਕਰਣ ਰੂਪ ਹੋਣ ਕਰ  ਕੇ ਹੀ ਉਹ ਸਥਾਈ ਭਾਵ ਤੋਂ ਭਿੰਨ ਰਸ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਇਸ ਤੋਂ ਭਾਵ ਇਹ ਹੈ ਕਿ ਜਦ ਨਟ ਰਾਮ ਆਦਿ ਕਿਸੇ ਪਾਤਰ ਦਾ ਅਭਿਨਯ ਕਰਦਾ ਹੈ , ਤਾ ਦਰਸ਼ਕਾਂ ਨੂੰ ਇਹ ਪ੍ਰਤੀਤੀ ਹੋਣ ਲੱਗਦੀ ਹੈ ਕਿ 'ਇਹ ਰਾਮ' ਹੀ ਹੈ । ਇਹ ਪ੍ਰਤੀਤੀ ਜਾਂ  ਅਨੁਮਾਨ ਚਾਰ ਪ੍ਰਕਾਰ ਦੀ ਲੌਕਿਕ ਪਤੀ ਤੋਂ ਭਿੰਨ ਹੈ । ਅਰਥਾਤ ਜਿਵੇਂ ਚਿਤਰ ਉਤੇ  ਅੰਕਿਤ ਘੋੜਾ ਵਾਸਤਵਿਕ ਨ ਹੋਣ ਤੇ ਵੀ ਘੋੜਾ ਹੀ ਹੁੰਦਾ ਹੈ, ਉਸੇ ਤਰ੍ਹਾਂ ਅਨੁਕਤਾ ਵਿਚ ਕਿ ਅਕਾਰਯ ਦਾ ਅਨੁਮਾਨ ਕਰ ਲਿਆ ਜਾਂਦਾ ਹੈ, ਇਸ ਅਨੁਮਾਨ ਨਾਲ ਦਰਸ਼ਕ ਨੂੰ ਰਸ ਦੀ ਥਾਂ ਦੀ ਅਨੁਭੂਤੀ ਹੁੰਦੀ ਹੈ ।

ਦੂਜੇ ਸ਼ਬਦਾਂ ਵਿਚ ਜਿਵੇਂ ਉਡਦੀ ਹੋਈ ਧੂੜ ਨੂੰ ਧੂਆਂ ਸਮਝ ਕੇ ਕੋਈ ਅੱਗ ਦਾ ਅਨੁਮਾਨ ਵਿੱਚ  ਕਰ ਲਵੇ, ਉਸੇ ਤਰ੍ਹਾਂ ਨਟ ਇਹ ਪ੍ਰਗਟ ਕਰਦਾ ਹੈ ਕਿ ਵਿਭਾਵ ਆਦਿ ਉਸੇ ਦੇ ਹੀ ਹਨ, ਤਾਂ  ਸਮਾਜਿਕ (ਦਰਸ਼ਕ) ਵਿਭਾਵ ਆਦਿ ਨੀਅਤ ਰਤ ਆਦਿ ਭਾਵ ਦਾ ਨਟ ਵਿਚ ਹੀ ਅਨੁਮਾਨ ਕਰਦਾ ਲੱਦੇ ਹਨ, ਭਾਵੇਂ ਇਹ ਰਤਿ ਭਾਵ ਉਨ੍ਹਾਂ ਵਿਚ ਹੁੰਦਾ ਨਹੀਂ ਹੈ । ਇਹ ਅਨੁਮਾਨਿਤ ਰਤਿ ਭਾਵ ਦਰਸ਼ਕਾਂ ਦੇ ਸੁਆਦ ਦਾ ਕਾਰਣ ਹੋਣ ਕਰ ਕੇ ਰਸ ਅਖਵਾਂਦਾ ਹੈ ।

ਇਹ ਸਿੱਧਾਂਤ ਅਸਲੋਂ ਭੱਟ ਲੋਲਟ ਦੇ ਉਤਪੱਤੀਵਾਦ ਦਾ ਹੀ ਵਿਕਸਿਤ ਰੂਪ ਹੈ । ਅੰਤਰ ਇਹ  ਹੈ ਕਿ ਲੋਲਟ ਦੇ ਸਿੱਧਾਂਤ ਵਿਚ ਦਰਸ਼ਕਾਂ ਦੇ ਯੋਗਦਾਨ ਉਤੇ ਨਾਂ ਮਾਤਰ ਵਿਚਾਰ ਕੀਤਾ ਗਿਆ   ਸੀ, ਪਰ ਸ਼ੰਕੁਕ ਨੇ ਦਰਸ਼ਕ ਦੇ ਸੁਆਦ ਨੂੰ ਵਿਸ਼ੇਸ਼ ਤੌਰ ਤੇ ਵਿਵੇਚਨ ਦਾ ਵਿਸ਼ਾ ਬਣਾਇਆ ਹੈ। ਬਾਰੇ ਅਨੁਕਾਰਯ ਵਿਚ ਰਸ ਦੀ ਕਲਪਨਾ ਕਰਨਾ ਵੀ ਠੀਕ ਪ੍ਰਤੀਤ ਨਹੀਂ ਹੁੰਦਾ, ਕਿਉਂਕਿ ਵਿਅਕਤੀ  ਕਦੇ ਦ੍ਰਿਸ਼ਟੀਗੋਚਰ ਨਹੀਂ ਹੁੰਦਾ, ਉਸ ਦੀਆਂ ਭਾਵਨਾਵਾਂ ਰਸ ਦੇ ਸੁਆਦ ਦਾ ਵਿਸ਼ਾ ਕਿਵੇਂ ਬਣ  ਸਕਦੀਆਂ ਹਨ ? ਇਸ ਦਾ ਸਮਾਧਾਨ ਸ਼ੰਕੁਕ ਨੇ ਵਿਭਾਵ ਨੂੰ ਕਵੀ ਕਲਪਨਾ ਮੰਨ ਕੇ ਪੇਸ਼ ਕੀਤਾ ਹੈ ।

| ਇਸ ਮਤ ਦੇ ਕੁਝ ਦੋਸ਼ ਵੀ ਹਨ । ਪਹਿਲਾ ਇਹ ਕਿ ਇਸ ਮਤ ਵਿਚ ਇਹ ਗੱਲ ਅਖੋਂ ਬਹ ਪਰੋਖੇ ਕਰ ਦਿੱਤੀ ਗਈ ਹੈ ਕਿ ਪ੍ਰਤੱਖ ਗਿਆਨ ਹੀ ਚਮਤਕਾਰ ਦਾ ਕਾਰਣ ਹੁੰਦਾ ਹੈ । ਜੋ ਕਿ ਚਮਤਰਾਰ ਪ੍ਰਤੱਖ ਗਿਆਨ ਰਾਹੀਂ ਹੋ ਸਕਦਾ ਹੈ, ਉਹ ਅਨੁਮਾਨ ਦੁਆਰਾ ਪ੍ਰਾਪਤ ਕੀਤੇ ਗਿਆਨ ਰਾਹੀਂ ਸੰਭਵ ਨਹੀਂ। ਦੂਜਾ ਦੋਸ਼ ਇਹ ਹੈ ਕਿ ਇਸ ਮਤ ਵਿਚ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਜੇ ਦਰਸ਼ਕ ਦਾ ਆਲੰਬਨ ਨਾਲ ਕਿਸੇ ਤਰਾਂ ਦਾ ਕੋਈ ਸੰਬੰਧ ਹੈ ਹੀ  ਨਹੀਂ, ਤਾਂ ਉਸ ਨੂੰ ਰਸ ਦਾ ਸੁਆਦ ਕਿਵੇਂ ਆਵੇਗਾ ?

3. ਭੱਟ ਨਾਇਕ ਦਾ ਭਕਤੀਵਾਦ

ਭਰਤ ਮੁਨੀ ਦੇ ਰਸ ਸੂਤਰ ਦਾ ਤੀਜਾ ਵਿਦਵਾਨ ਦਾ ਵਿਆਖਿਆਕਾਰ ਭੱਟ ਨਾਇਕ ਹੈ । ਸਾਂਖ ਮਤ ਵਿਚ ਵਿਸ਼ਵਾਸ਼ ਰੱਖਣ ਵਾਲੇ ਇਸ ਵਿਦਵਾਨ ਅਨੁਸਾਰ 'ਨਿਸ਼ਪੱਤੀ' ਦਾ ਅਰਥ ਹੈ 'ਭੁਕਤੀ'ਅਤੇ 'ਸੰਜੋਗ' ਦਾ ਅਰਥ ਹੈ 'ਭੋਜ੍ਯ-ਭੋਜਕ , ਸੰਬੰਧ' । ਇਸ ਮਤ ਦਾ ਉਲੇਖ ਅਭਿਨਵ ਭਾਰਤੀ, ਧਵਨ੍ਯਾਲੋਕਯਾਕ ਲੋਚਨ, ਕਾਵਯ ਪ੍ਰਕਾਸ਼ ਆਦਿ ਨੂੰ ਗੰਥਾਂ ਵਿਚ ਹੋਇਆ ਹੈ ।

ਇਸ ਵਿਦਵਾਨ ਨੇ ਪਹਿਲਾਂ ਸਥਾਪਿਤ ਕੀਤੀਆਂ ਜਾ ਚੁਕੀਆਂ ਮਾਨਤਾਵਾਂ ਦਾ ਖੰਡਨ  ਕਰਦਿਆਂ, 'ਅਭਿਨਵ ਭਾਰਤੀ' ਅਨੁਸਾਰ ਦਸਿਆ ਹੈ ਕਿ ਰਸ ਨ ਪ੍ਰਤੀਤ ਹੁੰਦਾ ਹੈ, ਨ ਉਤਪੰਨ ਹੁੰਦਾ ਹੈ ਅਤੇ ਨਾ ਹੀ ਅਭਿਵਿਅਕਤ ਹੁੰਦਾ ਹੈ । ਇਸ ਦੀ ਪ੍ਤੀਤੀ ਦਰਸ਼ਕ ਦੀ ਨਿਜੀ ਤੇ ਵਿਅਕਤੀਬੱਧ ਭਾਵ ਅਨੁਭੂਤੀ ਮੰਨਣ ਤੇ ਕਰੁਣਾ ਆਦਿ ਵਿਚ ਦੁਖ ਦੀ ਅਨੁਭੂਤੀ ਮੰਨਣੀ  ਪਵੇਗੀ । ਅਸਲ ਵਿਚ ਇਹ ਪ੍ਰਤੀਤੀ ਵਿਅਕਤੀਬੱਧ ਨਹੀਂ ਕਿਉਂਕਿ ਸੀਤਾ ਆਦਿ ਦੀ ਸ੍ਮਿਤੀ  ਵੀ ਨਹੀਂ ਹੁੰਦੀ । ਇਸ ਤੋਂ ਛੁਟ ਦੇਵਤਾ ਆਦਿ ਵਿਭਾਵਾਂ ਦੇ ਅਲੌਕਿਕ ਹੋਣ ਕਰ ਕੇ ਉਨ੍ਹਾਂ ਦੇ ਸਮੁੰਦਰ ਪਾਰ ਕਰਨ ਕਰਨ ਵਰਗੇ ਵਿਲੱਖਣ ਕਾਰਜਾਂ ਨਾਲ ਸਾਧਾਰਣੀਕਰਣ ਸੰਭਵ ਨਹੀਂ ਹੈ । ਇਹ ਪ੍ਰਤੀਤੀ ਰਾਮ ਆਦਿ ਦੀ ਸਮਿ੍ਤੀ ਦੇ ਰੂਪ ਵਿਚ ਵੀ ਸੰਭਵ ਨਹੀਂ ਹੁੰਦੀ ਕਿਉਂਕਿ ਸਮ੍ਰਿਤੀ ਪਹਿਲਾਂ ਪ੍ਰਾਪਤ ਜਾਂ ਉਪਲਬਧ ਵਸਤੂ ਦੀ ਨਹੀਂ ਹੁੰਦੀ ਹੈ, ਪਰ ਰਤਿ ਆਦਿ ਨਾਲ ਯੁਕਤ ਰਾਮ ਪਹਿਲਾਂ ਉਪਲਬਧ ਨਹੀਂ । ਅਤੇ ਨ ਹੀ ਇਹ ਪ੍ਰਤੀਤੀ ਸ਼ਬਦ, ਅਨੁਮਾਨ ਆਦਿ ਰੂਪ ਹੁੰਦੀ ਹੈ। ਕਿਉਂਕਿ ਸ਼ਬਦ, ਅਨੁਮਾਨ ਆਦਿ ਵਿਚ ਪ੍ਰਤੱਖ ਗਿਆਨ ਜਿਹੀ ਸਰਲਤਾ ਨਹੀਂ ਹੋ ਸਕਦੀ । ਇਹ ਪ੍ਰਤੀਤੀ ਪਤੱਖ ਅਨੁਭਵ ਜਾਂ ਪਰੋਖ ਸਮ੍ਰਿਤੀ ਰੂਪ ਵੀ ਨਹੀਂ ਕਿਉਂਕਿ ਨਾਇਕ-ਨਾਇਕਾ ਦੇ ਪ੍ਰਤੱਖ ਰਤਿ-ਦਰਸ਼ਨ ਨਾਲ ਹੀ ਤਾਂ ਦਰਸ਼ਕਾਂ ਦੇ ਨਿਜੀ ਸੁਭਾ ਦੀ ਪ੍ਰਵਿੱਤੀ ਅਨੁਸਾਰ ਹੀ ਉਸ ਦੇ ਹਿਰਦੇ  ਵਿਚ ਲੱਜਾ, ਘਿਰਣਾ, ਇੱਛਾ ਆਦਿ ਹੋਰ ਚਿੱਤਵਿ੍ਰੱਤੀਆਂ ਪੈਦਾ ਹੋਣਗੀਆਂ। ਇਸ ਤੋਂ ਛੁੱਟ ਤਾਂ ਲੀਨਤਾ ਦੀ ਘਾਟ ਕਰ ਕੇ ਰਸ-ਪ੍ਰਤੀਤੀ ਦਾ ਵੀ ਅਭਾਵ ਰਹੇਗਾ, ਇਸ ਲਈ ਰਸ ਦੀ ਪ੍ਰਤੀਤੀ ਰਹੀਂ ਹੁੰਦੀ ।

    ਇਸ ਤਰ੍ਹਾਂ ਭੱਟ ਨਾਇਕ ਨੇ ਪਹਿਲੇ ਵਿਦਵਾਨਾਂ ਦੇ ਮਤਾਂ ਦਾ ਖੰਡਨ ਕਰ ਕੇ ਆਪਣਾ ਵਿਚਾਰ ਇਸ ਤਰ੍ਹਾਂ ਪੇਸ਼ ਕੀਤਾ ਹੈ -- "ਇਸ ਲਈ ਦੋਸ਼ ਰਹਿਤ, ਗੁਣ ਅਲੰਕਾਰ ਸਹਿਤ ਸ਼ਬਦ ਪ੍ਰਧਾਨ ਕਾਵਿ ਵਿਚ ਅਤੇ ਚਾਰ ਪ੍ਰਕਾਰ ਦੇ ਅਭਿਨਯ (ਕਾਇਕ, ਵਾਚਿਕ, ਆਹਾਰਯ ਅਤੇ ਸਾਤਵਿਕ) ਪ੍ਰਧਾਨ ਨਾਟਕ ਕਾਵਿ ਵਿਚ ਦਰਸ਼ਕ ਦੇ ਸਾਰੇ ਅਗਿਆਨ ਦੇ ਨਿਵਾਰਕ, ਵਿਭਾਵ ਆਦਿ ਨੂੰ  ਸਾਧਾਰਣੀਕ੍ਰਿਤ ਰੂਪ ਦੇਣ ਵਾਲੇ, ਅਭਿਧਾਂ ਪਿੱਛੋਂ ਦੂਜੇ ਅੰਸ਼ ਤੇ ਹੋਣ ਵਾਲੇ ਭਾਵਕਤਵ ਵਿਆਪਾਰ  ਹੀ ਭਾਵਯਮਾਨ (ਸਾਧਾਰਣੀਕ੍ਰਿਤ) ਰਸ, ਅਨੁਭਵ, ਸਮ੍ਰਿਤੀ ਆਦਿ ਤੋਂ ਵਿਲੱਖਣ ਅਤੇ ਜੋ ਰਜੋ ਕੇ ਸਤੋ ਗੁਣ ਦੇ ਮਿਸ਼ਰਣ ਕਾਰਣ ਚਿੱਤ ਦ੍ਰਤੀ (ਪੰਘਾਰ), ਵਿਸਤਾਰ ਅਤੇ ਵਿਕਾਸ ਰੂਪ 

  ਸਤੋਗੁਣ ਦੀ ਪ੍ਰਧਾਨਤਾ ਨਾਲ ਪ੍ਰਕਾਸ਼ਮਈ ਅਤੇ ਆਨੰਦਮਈ ਸਾਖਿਆਤਕਾਰ ਵਿਚ ਵਿਸ਼੍ਰਾਤੀ-ਰੂਪ ਮਖਾਂ ਰਹਮ ਦੇ ਸੁਆਦ ਵਾਂਗ ਭੋਜਕ ਵਿਆਪਾਰ ਰਾਹੀਂ ਅਨੁਭਵ ਕੀਤਾ ਜਾਂਦਾ ਹੈ, ਭੋਗਿਆ ਜਾਂਦਾ ਹੈ।

         ਕਹਿਣ ਤੋਂ ਭਾਵ ਇਹ ਕਿ ਰਸ ਦੀ ਭੁਕਤੀ ਵਿਚ ਵਾਰ ਤਿੰਨ ਸ਼ਕਤੀਆਂ ਦਾ ਕਾਰਜਆਨ ਆਪਾਰ ਮੰਨਿਆ ਗਿਆ ਹੈ- ਅਭਿਧਾ, ਭਾਵਕਤ ਅਤੇ ਭੋਜਕੜ । ਅਭਿਧਾ ਸ਼ਕਤੀ ਨਾਟਕ ਦਾ ਵਿ ਦਾ ਸਾਧਾਰਣ ਅਰਥ ਦਰਸਾਂਦੀ ਹੈ । ਭਾਵਕਵ ਵਿਆਪਾਰ ਪਾਠਕ ਜਾਂ ਦਰਸ਼ਕ ਨਾਲ ਭਾਵ ਸਾਧਾਰਣੀਕਰਣ ਕਰ ਲੈਂਦਾ ਹੈ, ਇਹੀ ਸਾਧਾਰਣੀਕ੍ਰਿਤ ਭਾਵੇਂ ਹੀ ਭਾਵਿਤ ਰਸ ਹੋਇਆ ਕਰਦਾ ਹੈ । ਇਸ ਤੋਂ ਬਾਦ ਹੀ ਰਸ ਦਾ ਭੋਜਕਤਵ ਜਾਂ ਭੋਗ ਹੋਇਆ ਕਰਦਾ ਹੈ । ਸੰਖੇਪ ਵਿਚ ਭੱਟ ਨਾਇਕ ਦੀ ਸਥਾਪਨਾ ਇਸ ਪ੍ਰਕਾਰ ਹੈ ਕਿ ਰਸ, ਦੀ ਸਥਿਤੀ ਸਮਾਜਿਕ (ਦਰਸ਼ਕ) ਵਿਚ ਪਹਿਲਾ ਮੌਜੂਦ ਨਹੀਂ ਹੁੰਦੀ, ਭਾਵਕਤ ਵਿਆਪਾਰ ਰਾਹੀਂ ਪ੍ਰਮੇਯ (ਜਾਣਨ ਯੋਗ ਗਿਆਨ) ਤੇ ਪ੍ਰਮਾਤਾ (ਜਾਣਨ ਯੋਗ ਗਿਆਨ ਪ੍ਰਾਪਤ ਕਰਨ ਵਾਲਾ) ਦੇ ਭਾਵਾਂ ਦਾ ਸਾਧਾਰਣੀਕਰਣ ਹੋ ਹੈ ਅਤੇ ਭੋਜਕਤਵ ਵਿਆਪਾਰ ਰਾਹੀਂ ਦਰਸ਼ਕ ਸਾਧਾਰਣੀਕਰਣ ਦੇ ਭਾਵ ਦਾ ਰਸ ਰੂਪ ਖੰਡਨ ਦੇ ਭੋਗ ਕਰਦਾ ਹੈ ।  

         ਭੱਟ ਨਾਇਕ ਦੀ ਮੁਖ ਦੇਣ ਸਧਾਰਣੀਕਰਣ ਸਿੱਧਾਂਤ ਦੀ ਸਥਾਪਨਾ ਹੈ । ਉਸ ਨੇ ਸਭ ਤੋਂ ਨਿਜ ਵਾਰ ਨਟ ਦੇ ਭਾਵਾਂ ਦੇ ਸਮਾਜਿਕ (ਦਰਸ਼ਕ) ਦੇ ਭਾਵ ਬਣ ਜਾਣ ਦੀ ਸਮਸਿਆ ਦਾ ਹਲ ਹੈ । ਇਸ ਮਹੱਤਵਪੂਰਣ ਸਿੱਧਾਂਤ ਨੂੰ ਉਸ ਦੇ ਵਿਰੋਧੀਆਂ ਨੇ ਵੀ ਸਵੀਕਾਰ ਕੀਤਾ ਹੈ। ਦੂਜੇ ਦੇਣ ਇਹ ਹੈ ਕਿ ਸਮਾਜਿਕ (ਦਰਸ਼ਕ ) ਦੀ ਦਿਸ਼ਟੀ ਤੋਂ ਰਸ-ਸੁਆਦ ਦੀ ਠੀਕ ਵਿਆਖਿਆ ਸਭ ਤੋਂ ਪਹਿਲੀ ਵਾਰ ਇਸੇ ਨੇ ਕੀਤੀ ਹੈ ਅਤੇ ਦਸਿਆ ਹੈ ਕਿ ਰਸ-ਸੁਆਦ ਚਿੱਤ

ਦੀ ਆਤਮਾ ਵਿਚ ਸ਼ਾਂਤੀ ਦਾ ਨਾਂ ਹੈ ਅਤੇ ਇਹ ਸ਼ਾਂਤੀ ਰਜੋਗੁਣ ਅਤੇ ਤਮੋਗੁਣ ਨੂੰ ਪਛਾੜ ਕੇ ਸਤੋ ਗੁਣ ਦੇ ਉਦਰੇਕ (ਵਿਧੀ) ਦੀ ਸਥਿਤੀ ਹੈ । ਤੀਜੀ ਦੇਣ ਸਮਾਜਿਕ (ਦਰਸ਼ਕ) ਵਿਚ ਰਸ ਦੀ . ਹੋਂਦ ਸਵੀਕਾਰ ਕਰਨ ਵਿਚ ਵੇਖੀ ਜਾ ਸਕਦੀ ਹੈ । ਅਤੇ, ਚੌਥੀ ਦੇਣ ਭਾਵਕਤਵ ਵਿਆਪਾਰ ਦੀ ਮਾਨਤਾ ਨੂੰ ਸਥਾਪਿਤ ਕਰਨਾ ਹੈ ।

ਇਸ ਸਿੱਧਾਂਤ ਦੀਆਂ ਕੁਝ ਘਾਟਾਂ ਵੀ ਹਨ। ਪਹਿਲੀ ਗੱਲ ਇਹ ਕਿ ਇਸ ਵਿਦਵਾਨ ਨੇ ਦੋ  ਅਜਿਹੀਆਂ ਵਿ੍ੱਤੀਆਂ ਮੰਨੀਆਂ ਹਨ। ਜਿਨ੍ਹਾਂ ਨੂੰ ਪੂਰਵ-ਵਰਤੀ ਕਾਵਿ ਸ਼ਾਸਤ ਵਿਚ ਕੋਈ ਥਾਂ ਨਹੀਂ ਮਿਲੀ । ਇਨ੍ਹਾਂ ਦੋਹਾਂ ਲਈ ਉਸ ਨੇ ਕੋਈ ਪ੍ਰਮਾਣ ਨਹੀਂ ਦਿੱਤਾ ਅਤੇ ਪ੍ਰਮਾਣ ਪੁਸ਼ਟੀ ਤੋਂ ਬਿਨਾ ਕਿਸੇ ਤੱਥ ਉਤੇ ਕੋਈ ਸਿੱਧਾਂਤ ਕਾਇਮ ਕਰਨਾ ਉਜਿਤ ਪ੍ਰਤੀਤ ਨਹੀਂ ਹੁੰਦਾ ।

   ਭੱਟਨਾਇਕ ਦੁਆਰਾ ‘ਭੁਕਤੀਵਾਦ’ ਰਾਹੀਂ ਕੀਤੀ ਗਈ ‘ਰਸਨਿਸ਼ਪੱਤੀ ਅਥਵਾ ‘ਸੂਤ’ ਦੀ ਵਿਆਖਿਆ ਦਾ ਅਭਿਨਵਗੁਪਤ ਸਮੇਤ ਅਨੇਕ ਆਚਾਰੀਆਂ ਨੇ ਖੰਡਨ ਕੀਤਾ ਹੈ। ਇਹਨਾਂ ਨੇ ਭੱਟਨਾਇਕ ਦੇ ਸਾਧਾਰਣੀਕਰਣ-ਵਿਆਪਾਰ (ਕ੍ਰਿਆ) ਨੂੰ ਸਵੀਕਾਰ ਕਰਕੇ ਵੀ ਉਨ੍ਹਾਂ ਦੇ ਭਾਵਕਤੱਵ ਅਤੇ ਭੋਜਕਤੱਵ ਦੀ ਪ੍ਰਕ੍ਰਿਆ (ਵਿਆਪਾਰ) ਨੂੰ ਅਨਾਵਸ਼ਕ ਅਤੇ ਅਪ੍ਰਾਮਾਣਿਕ ਕਿਹਾ ਹੈ। ਇਹ ਵਿਅੰਜਨਾਵਾਦੀ ਆਚਾਰੀਆ ਹਨ ਅਤੇ ਇਹਨਾਂ ਦੇ ਅਨੁਸਾਰ ਵਿਅੰਜਨਾ-ਵਿਆਪਾਰ ਦੁਆਰਾ ਸਾਧਾਰਣੀਕਰਣ ਅਤੇ ‘ਰਸ’ ਦੇ ਆਸੁਆਦਨ ਦੀ ਪ੍ਰਕ੍ਰਿਆ ਵੀ ਪੂਰੀ ਹੋ ਜਾਂਦੀ ਹੈ। ਇਸੇ ਕਰਕੇ ਇਹਨਾਂ ਨੇ ‘ਰਸਸੂ ’ਚ ਵਿਦਮਾਨ ‘ਸੰਯੋਗਾ` ਪਦ ਦਾ ਅਰਥ ‘ਅਭਿਵਿਅੰਗ-ਅਭਿਵਿਅੰਜਕਸੰਬੰਧਾ ਅਤੇ “ਨਿਸ਼ਪੱਤਿਹ` ਪਦ ਦਾ ਅਰਥ ‘ਅਭਿਵਿਅਕਤਿ` ਕੀਤਾ ਹੈ। ਅਭਿਨਵਗੁਪਤ ਦੁਆਰਾ ਕੀਤੀ ਗਈ ਵਿਆਖਿਆ ਨੂੰ ਨਿਮਨ ਤਰੀਕੇ ਨਾਲ ਸਪਸ਼ਟ ਕੀਤਾ ਜਾ ਸਕਦਾ ਹ

ਭੱਟਨਾਇਕ ਦੁਆਰਾ ‘ਭੁਕਤੀਵਾਦ’ ਰਾਹੀਂ ਕੀਤੀ ਗਈ ‘ਰਸਨਿਸ਼ਪੱਤੀ ਅਥਵਾ ‘ਸੂਤ’ ਦੀ ਵਿਆਖਿਆ ਦਾ ਅਭਿਨਵਗੁਪਤ ਸਮੇਤ ਅਨੇਕ ਆਚਾਰੀਆਂ ਨੇ ਖੰਡਨ ਕੀਤਾ ਹੈ। ਇਹਨਾਂ ਨੇ ਭੱਟਨਾਇਕ ਦੇ ਸਾਧਾਰਣੀਕਰਣ-ਵਿਆਪਾਰ (ਕ੍ਰਿਆ) ਨੂੰ ਸਵੀਕਾਰ ਕਰਕੇ ਵੀ ਉਨ੍ਹਾਂ ਦੇ ਭਾਵਕਤੱਵ ਅਤੇ ਭੋਜਕਤੱਵ ਦੀ ਪ੍ਰਕ੍ਰਿਆ (ਵਿਆਪਾਰ) ਨੂੰ ਅਨਾਵਸ਼ਕ ਅਤੇ ਅਪ੍ਰਾਮਾਣਿਕ ਕਿਹਾ ਹੈ। ਇਹ ਵਿਅੰਜਨਾਵਾਦੀ ਆਚਾਰੀਆ ਹਨ ਅਤੇ ਇਹਨਾਂ ਦੇ ਅਨੁਸਾਰ ਵਿਅੰਜਨਾ-ਵਿਆਪਾਰ ਦੁਆਰਾ ਸਾਧਾਰਣੀਕਰਣ ਅਤੇ ‘ਰਸ’ ਦੇ ਆਸੁਆਦਨ ਦੀ ਪ੍ਰਕ੍ਰਿਆ ਵੀ ਪੂਰੀ ਹੋ ਜਾਂਦੀ ਹੈ। ਇਸੇ ਕਰਕੇ ਇਹਨਾਂ ਨੇ ‘ਰਸਸੂ ’ਚ ਵਿਦਮਾਨ ‘ਸੰਯੋਗਾ` ਪਦ ਦਾ ਅਰਥ ‘ਅਭਿਵਿਅੰਗ-ਅਭਿਵਿਅੰਜਕਸੰਬੰਧਾ ਅਤੇ “ਨਿਸ਼ਪੱਤਿਹ` ਪਦ ਦਾ ਅਰਥ ‘ਅਭਿਵਿਅਕਤਿ` ਕੀਤਾ ਹੈ। ਅਭਿਨਵਗੁਪਤ ਦੁਆਰਾ ਕੀਤੀ ਗਈ ਵਿਆਖਿਆ ਨੂੰ ਨਿਮਨ ਤਰੀਕੇ ਨਾਲ ਸਪਸ਼ਟ ਕੀਤਾ ਜਾ ਸਕਦਾ ਹੈ:1. ਸਕ੍ਰਿਦਯਾਂ, ਦਰਸ਼ਕਾਂ ਅਤੇ ਸਾਮਾਜਿਕਾਂ ਦੇ ਹਿਰਦੇ `ਚ ‘ਰਤੀ’ ਆਦਿ ਸਥਾਈਭਾਵ ਵਾਸਨਾਰੂਪ ਨਾਲ ਸੂਖ਼ਮ ਰੂਪ ’ਚ ਵਿਦਮਾਨ ਰਹਿੰਦੇ ਹਨ। ਲੌਕਿਕ ਜੀਵਨ `ਚ ਚੰਦ੍ਰਮਾ ਦਾ ਉਦਿਤ ਹੋਣਾ, ਪ੍ਰਕ੍ਰਿਤੀ ਦੇ ਸੋਹਣੇ-ਸੋਹਣੇ ਦ੍ਰਿਸ਼, ਕਟਾਸ਼ ਅਤੇ ਸ਼ਰੀਰ ਦੇ ਹੋਰ ਅੰਗਾਂ ਦਾ ਚਲਾਉਣਾ ਆਦਿ ਦੁਆਰਾਂ ਜਿਨ੍ਹਾਂ ਨੇ ‘ਰਤੀ’ ਆਦਿ ਸਥਾਈਭਾਵਾਂ ਦਾ ਅਨੁਮਾਨ ਕਰਨ ’ਚ ਜਿੰਨੀ ਜ਼ਿਆਦਾ ਮਹਾਰਤ (ਨਿਪੁਣਤਾ) ਪ੍ਰਾਪਤ ਕਰ ਲਈ। ਹੈ, ਉਨ੍ਹਾਂ 'ਚ ਇਹ ਵਾਸਨਾ ਉੱਨੀ ਹੀ ਜ਼ਿਆਦਾ ਵਿਕਸਿਤ ਰੂਪ 'ਚ ਰਹਿੰਦੀ ਹੈ।

  2. ਲੋਕ `ਚ ‘ਰਤੀ ਆਦਿ ਭਾਵਾਂ ਦੇ ਜੋ ਕਾਰਣ, ਕਾਰਯ ਅਤੇ ਸਹਿਕਾਰੀ ਹਨ, ਉਹ' ਹੀ ਕਾਵਿ ਦੇ ਅਲੌਕਿਕ ਵਿਭਾਵ, ਅਨਭਾਵ, ਵਿਅਭਿਚਾਰਿਭਾਵ ਕਹਾਉਂਦੇ ਹਨ।

  3. ਕਾਵਿ ਦੀ ਅਲੌਕਿਕ ਅਭਿਵਿਅੰਜਨਾ ਸ਼ਕਤੀ ਦੇ ਕਾਰਣ ਵਿਭਾਵ ਆਦਿ ਦਾ ਸਾਧਾਰਣੀਕਰਣ ਹੋ ਜਾਣ 'ਤੇ ਉਨ੍ਹਾਂ 'ਚ ਆਪਣੇ-ਪਰਾਏ ਅਤੇ ਅਵਹੇਲਨਾ ਜਾਂ ਨਜ਼ਰ ਅੰਦਾਜ਼ੀ ਆਦਿ ਦਾ ਭਾਵ ਨਸ਼ਟ ਹੋ ਜਾਂਦਾ ਹੈ। ਇਸ ਤਰ੍ਹਾਂ ਰਾਮ ਅਤੇ ਸੀਤਾ ਚ ‘ਮੈਂ ਰਾਮ ਹਾਂ’ ਅਤੇ ‘ਮੈਂ ਸੀਤਾ ਹਾਂ’ ਦਾ ਇੱਕ ਵਿਸ਼ੇਸ਼ ਅੰਸ਼ ਲੁਪਤ ਹੋ ਜਾਂਦਾ ਹੈ ਅਤੇ ਉਨ੍ਹਾਂ 'ਚ ਸਿਰਫ਼ ਨਾਇਕ-ਨਾਇਕਾ ਅਥਵਾ ਯੁਵਕ-ਯੁਵਤੀ ਦਾ ਭਾਵ ਬਾਕੀ ਰਹਿ ਜਾਂਦਾ ਹੈ।

4. ਸਾਧਾਰਣੀਕਰਣ ਦੇ ਹੋ ਜਾਣ 'ਤੇ ਪਾਠਕ ਅਤੇ ਦਰਸ਼ਕ ਦੇ ਮਨ ਦੀਆਂ ਸੀਮਾਵਾਂ ਦੇ ਬੰਧਨ ਨਹੀਂ ਰਹਿੰਦੇ ਹਨ। ਦਰਸ਼ਕ ਦੀ ਚਿੱਤਵੁੱਤੀ ਦੇ ਅਸੀਮ ਹੋ ਜਾਣ ਕਰਕੇ ‘ਰਤੀ ਆਦਿ ਭਾਵਾਂ ਦਾ ਵੀ ਸਾਧਾਰਣੀਕਰਣ ਹੁੰਦਾ ਹੈ ਅਤੇ ਸਾਰੇ ਸਕ੍ਰਿਦਯ,ਪਾਠਕ ਅਤੇ ਦਰਸ਼ਕ ਇਸ ਸਾਧਾਰਣੀਕਰਣ ਦਾ ਅਨੁਭਵ ਕਰਦੇ ਹਨ।

5. ਪਾਠਕ ਅਤੇ ਦਰਸ਼ਕ ਨੂੰ ਰਸ ਦੀ ਇਹ ਅਨੁਭੁਤੀ ਆਪਣੇ ਤੋਂ ਵੱਖਰੀ ਅਨੁਭਵ ਨਹੀਂ ਹੁੰਦੀ ਅਤੇ ਉਹ ਆਪਣੇ ਅੰਦਰ ‘ਰਸ’ ਨੂੰ ਚੱਖਦਾ ਹੋਇਆ ਅਨੁਭਵ ਕਰਦਾ ਹੈ। ਇਸ ਤਰ੍ਹਾਂ ਅਭਿਵਿਅਕਤ ਹੋਇਆ ਇਹ ਸਥਾਈਭਾਵ ਹੀ ‘ਰਸ’ ਹੈ।

6.  ਰਸ ਦਾ ਰੂਪ ਸਿਰਫ਼ ਆਸੁਆਦ ਕਰਨਯੋਗ ਹੁੰਦਾ ਹੈ। ਜਦੋਂ ਤੱਕ ਵਿਭਾਵ ਆਦਿ ਵਿਦਮਾਨ ਰਹਿੰਦੇ ਹਨ, ਉਦੋਂ ਤੱਕ ਹੀ ‘ਰਸ’ ਦੀ ਅਨੁਭੂਤੀ ਹੁੰਦੀ ਹੈ। ਭਾਵ ਆਦਿ ਦੀ ਇਹ ਤੀਤੀ ਵੱਖ-ਵੱਖ ਰੂਪ ਨਾਲ ਨਾ ਹੋ ਕੇ ਅਖੰਡ ਰੂਪ ਵਾਲੀ ਹੀ ਹੁੰਦੀ ਹੈ। ਜਿਸ ਤਰ੍ਹਾਂ ਮਿਰਚ-ਮਸਾਲੇ ਆਦਿ ਅਨੇਕ ਪਦਾਰਥਾਂ ਨਾਲ ਤਿਆਰ ਕੀਤੇ ਹੋਏ ਪੀਣਯੋਗ ਜਲ ਦਾ ਇੱਕ ਅਨੋਖਾ ਸੁਆਦ ਹੁੰਦਾ ਹੈ (ਇੱਕ-ਇੱਕ ਪਦਾਰਥ ਦਾ ਨਹੀਂ); ਉਸੇ ਤਰ੍ਹਾਂ ਇੱਕਠੇ ਵਿਭਾਵ ਆਦਿ ਤੋਂ ਇੱਕ ਅਲੌਕਿਕ ‘ਰਸ’ ਦਾ ਆਸੁਆਦਨ ਹੁੰਦਾ ਹੈ।

7. ਰਸ ਦਾ ਆਸੁਆਦਨ ਅਲੌਕਿਕ ਹੁੰਦਾ ਹੈ ਜਿਹੜਾ ਕਿ ਆਪਣੇ ਤੋਂ ਇਲਾਵਾ ਦੂਜੇ ਸਾਰੇ ਗਿਆਨਾਂ ਨੂੰ ਲੁਪਤ ਕਰ ਦੇਂਦਾ ਹੈ। ਇਹ ਆਨੰਦ ਬ੍ਰੜ੍ਹਮ-ਗਿਆਨ ਤੋਂ ਪ੍ਰਾਪਤ ਹੋਏ ਆਨੰਦ ਵਰਗਾ ਹੁੰਦਾ ਹੈ।

8. ਰਸ ਹਮੇਸ਼ਾ ਧੁਨੀਪਰਕ (ਵਿਅੰਗ ਵਾਲਾ ਜਾਂ ਵਿਅੰਗ ਦੇ ਆਸਰੇ)

ਹੁੰਦਾ ਹੈ ਜਿਸਦਾ ਕਥਨ ਤਾਂ ਰਸ, ਭਾਵ ਆਦਿ ਪਦਾਂ ਦੇ ਪ੍ਰਯੋਗ ਦੁਆਰਾ ਅਥਵਾ ਵਿਭਾਵ ਆਦਿ ਦੁਆਰਾ ਕੀਤਾ ਜਾ ਸਕਦਾ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਰਸ, ਭਾਵ ਆਦਿ ਪਦਾਂ ਦੇ ਹੋਣ 'ਤੇ ਵੀ ਵਿਭਾਵ ਆਦਿ ਨਾ ਹੋਣ ਤਾਂ ਰਸ ਦੀ ਪ੍ਰਤੀਤੀ ਨਹੀਂ ਹੋ ਸਕਦੀ ਅਤੇ ਇਸਦੇ ਬਿਲਕੁਲ ਉਲਟ ਰਸ, ਭਾਵ ਆਦਿ ਪਦਾਂ ਦਾ ਚਾਹੇ ਪ੍ਰਯੋਗ ਨਾ ਹੋਵੇ, ਪਰੰਤੂ ਵਿਭਾਵ ਆਦਿ ਹੋਣ ਤਾਂ ਰਸ ਦੀ ਪ੍ਰਤੀਤੀ ਹੋ ਜਾਂਦੀ ਹੈ। ਇਸ ਕਥਨ ਦੀ ਪੁਸ਼ਟੀ ਅਨਵੈ-ਵਿਅਤਿਰੇਕ ਦੇ ਸਿੱਧਾਂਤ (ਜਿੱਥੇ-ਜਿੱਥੇ ਅੱਗ ਉੱਥੇ-ਉੱਥੇ ਧੁੰਆ-ਅਨਵੈ; ਜਿਵੇਂ:- ਰਸੋਈ। ਜਿੱਥੇ ਅੱਗ ਨਹੀਂ ਉੱਥੇ ਧੂੰਆ ਵੀ ਨਹੀਂ ਵਿਅਤਿਰੇਕ ਜਿਵੇਂ:-ਤਲਾਬ) ਦੁਆਰਾ ਹੋ ਜਾਂਦੀ ਹੈ।

ਭਾਰਤੀ ਕਾਵਿ-ਸ਼ਾਸਤਰ ਕਜਵੇਂ:-ਤਲਾਬ) ਦੁਆਰਾ ਹੋ ਜਾਂਦੀ ਹੈ ਅਰਥਾਤ ਰਸ ਦੀ ਅਨੁਭਵ਼ਤੀ ਵਿਭਾਵ ਆਦਿ ਦੁਆਰਾ ਹੀ ਹੁੰਦੀ ਹੈ ਅਤੇ ਰਸ ਧੁਨਿਆਤਮਕ (ਵਿਅੰਗਪਕ) ਹੀ ਹੈ।

9. ਰਸ ਅਲੌਕਿਕ ਹੁੰਦਾ ਹੈ। ਇਹ ਨਾ ਤਾਂ ‘ਕਾਰਯ` (ਕਿਸੇ ਕਾਰਣ (ਸਾਧਨ) ਜਾਂ ਦੂਜੇ ਤੋਂ ਪੈਦਾ ਨਹੀਂ ਹੁੰਦਾ ਅਤੇ ਨਾ ਹੀ ‘ਗਿਆਪਯ` (ਕਿਸੇ ਦੂਜੇ ਤੋਂ ਗਿਆਤ ਜਾਂ ਜਤਲਾਯਾ ਜਾਣਯੋਗ) ਹੈ। ਜੇ ‘ਰਸ’ ਨੂੰ ‘ਕਾਰਯ` ਮੰਨ ਲਈਏ ਤਾਂ ਇਸਦੇ ਕਾਰਣ (ਜਿਸ ਤੋਂ ਪੈਦਾ ਹੁੰਦਾ ਹੈ) ਦੇ ਨਾ ਰਹਿਣ 'ਤੇ ਵੀ ਇਸਦੀ ਮੌਜੂਦਗੀ ਮੰਨਣੀ ਪਵੇਗੀ (ਜਿਵੇਂ:- ਕੁਮਹਾਰ-ਮਿੱਟੀ ਆਦਿ ਕਾਰਣਾਂ ਦੇ ਪ੍ਰਤੱਖ ਨਾ ਹੋਣ 'ਤੇ ਵੀ ਉਨ੍ਹਾਂ ਦਾ ਕਾਰਯਰੂਪ ਘੜਾ ਵਿਦਮਾਨ ਰਹਿੰਦਾ ਹੈ) ਰਸ ਨੂੰ ‘ਗਿਆਪਯ’ ਵੀ ਨਹੀਂ ਮੰਨਿਆ ਜਾ ਸਕਦਾ ਹੈ ਕਿਉਂਕਿ ਇਸਦੀ ਸਥਿਤੀ ਜਾਂ ਮੌਜੂਦਗੀ ਪਹਿਲਾਂ ਹੁੰਦੀ ਹੀ ਨਹੀਂ (ਕਿਉਂਕਿ ਗਿਆਨ ਸਿਰਫ਼ ਉਸ ਪਦਾਰਥ ਜਾਂ ਤੱਤ ਦਾ ਹੁੰਦਾ ਹੈ ਜਿਹੜਾ ਪਹਿਲਾਂ ਤੋਂ ਵਿਦਮਾਨ ਹੋਵੇ)। ਇਸ ਤਰ੍ਹਾਂ ‘ਰਸ’ ਨਾ ਕਾਰਯ ਅਤੇ ਨਾ ਹੀ ਗਿਆਪਯ ਹੈ; ਪਰੰਤੂ ਫਿਰ ਵੀ ਰਸ ਕਾਰਯ ਵੀ ਅਤੇ ਗਿਆਪਯ ਵੀ ਹੈ ਕਿਉਂਕਿ ਚੱਖਣਾ ਅਥਵਾ ਆਨੰਦ ਦੇ ਮਾਣਨਰੂਪੀ ਕਾਰਣ ਤੋਂ ਰਸ’ ਦੀ ਨਿਸ਼ਪੱਤੀ ਹੁੰਦੀ ਹੈ, ਇਸ ਲਈ ‘ਰਸ’ ਕਾਰਯ ਹੈ। ਇਸੇ ਤਰ੍ਹਾਂ ‘ਰਸ’ ਅਲੌਕਿਕ ਅਤੇ ਵੈ-ਅਨੁਭੂਤੀਯੋਗ ਵਿਸ਼ੇ ਹੈ, ਇਸ ਕਾਰਣ ਇਹ ‘ਗਿਆਪਯ’ ਵੀ ਹੈ। ਉਕਤ ਤਿਪਾਦਨ ਦੇ ਕਾਰਣ ‘ਰਸ’ ਦੇ ਅਲੌਕਿਕ ਹੋਣ ਤੇ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੈ।

*ਰਸ-ਨਿਸ਼ਪੱਤੀ ਬਾਰੇ ਆਚਾਰੀਆ ਅਭਿਨਵਗੁਪਤ ਦੇ -“ਵਿਅੰਗ ਦੁਆਰਾ ਅਭਿਵਿਅਕਤੀ ਦੇ ਰੂਪ ਚ ਰਸ ਦੀ ਨਿਸ਼ਪੱਤੀ ਹੁੰਦੀ ਹੈ’’ ਨੂੰ ਬਾਅਦ ਦੇ ਜ਼ਿਆਦਾਤਰ ਆਚਾਰੀਆਂ (ਮੰਮਟ, ਵਿਸ਼ਵਨਾਥ, ਜਗਨਨਾਥ ਆਦਿ) ਨੇ ਸਵੀਕਾਰ ਕਰ ਲਿਆ ਹੈ, ਪਰੰਤੂ ‘ਦਸ਼ਰੁਪਕ’ ਗ੍ਰੰਥ ਦੇ ਲੇਖਕ ਧਨੰਜਯ ਅਤੇ ਉਸਦੇ ਟੀਕਾਕਾਰ ਧਨਿਕ ਆਦਿ ਨੇ ਵਿਅੰਜਨਾ ਸ਼ਬਦਸ਼ਕਤੀ ਨੂੰ ਨਾ ਮੰਨਦੇ ਹੋਏ ਆਨੰਦਵਰਧਨ ਦੇ- “ਰਸ ਵਿਅੰਗਰਕ ਹੁੰਦਾ ਹੈ-ਮਤ ਦਾ ਖੰਡਨ ਵੀ ਕੀਤਾ ਹੈ ਕਿਉਂਕਿ ਇਹ ਵਿਅੰਜਨਾ ਦੀ ਥਾਂ ਤਾਤਪਰਯਾ ਵਾਕਸ਼ਕਤੀ ਨੂੰ ਮੰਨਦੇ ਹਨ। ਇਹਨਾਂ ਦੇ ਅਨੁਸਾਰ ਸਥਾਈਭਾਵ ਵਿਭਾਵ ਆਦਿ ਦੁਆਰਾ ਪ੍ਰਤੀਤ ਹੋਣ ਵਾਲਾ ਵਾਕ-ਅਰਥ ਹੀ ਹੈ। ਜਿਵੇਂ ਵਾਕ ਵਿੱਚ ਕਿਹਾ ਗਿਆ ਜਾਂ ਪ੍ਰਕਰਣ (ਪ੍ਰਸੰਗ) ਆਦਿ ਦੁਆਰਾ ਬੁੱਧੀ ’ਚ ਸਥਿਤ ਕ੍ਰਿਆ ਹੀ ਕਾਰਕਾਂ ਤੋਂ ਯੁਕਤ ਹੋ ਕੇ ਵਾਕ-ਅਰਥ ਹੁੰਦਾ ਹੈ, ਉਸੇ ਤਰ੍ਹਾਂ ਵਿਭਾਵ ਆਦਿ ਦੁਆਰਾ ਅਭਿਹਿਤ ਹੋ ਕੇ (ਪ੍ਰਕਰਣ ਆਦਿ ਦੁਆਰਾ ਬੁੱਧੀ ’ਚ ਵਿਦਮਾਨ) ਸਥਾਈਭਾਵ ਹੀ ਤਾਤਪਰਯਾਰਥ (ਵਾਕ-ਅਰਥ) ਹੁੰਦਾ ਹੈ। ਇਸਦੇ ਨਾਲ ਹੀ ਇਹਨਾਂ ਨੇ ‘ਰਸ’ ਦੀ ਸਥਿਤੀ ਨੂੰ ਦਰਸ਼ਕ ਅਥਵਾ ਸਾਮਾਜਿਕ ਵਿੱਚ ਹੀ ਸਵੀਕਾਰ ਕੀਤਾ ਹੈ। ਪਰੰਤੂ ਧਨੰਜਯ ਅਤੇ ਧਨਿਕ ਦੇ ‘ਰਸ-ਨਿਸ਼ਪੱਤੀ’ ਬਾਰੇ ਉਕਤ ਮਤ ਨੂੰ ਬਾਅਦ ਦੇ ਜ਼ਿਆਦਾਤਰ ਆਚਾਰੀਆਂ ਅਤੇ ਆਲੋਚਕਾਂ ਨੇ ਸਵੀਕਾਰ ਨਾ ਕਰਦੇ ਹੋਏ ਅਭਿਨਵਗੁਪਤ ਦੇ ਜ਼ਿਆਦਾ ਤਰਕਸੰਗਤ ਅਤੇ ਪ੍ਰਮਾਣਿਕ ਮਤ ਦੀ ਹੀ ਸਰਾਹਨਾ ਕੀਤੀ ਅਤੇ ਰਸ ਨੂੰ ਵਿਅੰਗਰਕ ਜਾਂ ਧੁਨਿਆਤਮਕ ਹੀ ਮੰਨਿਆ ਹੈ। [3][4]

ਅਭਿਵਿਅਕਤਿਵਾਦ

ਆਚਾਰੀਆ ਅਭਿਨਵਗੁਤ ਵਿਅੰਜਨਾਵਾਦੀ ਆਚਾਰੀਆ ਸਨ ਇਸ ਲਈ ਉਨ੍ਹਾ ਦੀ ਦ੍ਰਿਸ਼ਟੀ ਵਿਚ ਨਿਸ਼ਪੱਤੀ ਦਾ ਅਰਥ ਹੈ ਅਭਿਵਿਅਕਤੀ ਜਾਂ ਪ੍ਰਗਟਾਉ ਅਤੇ ਸੰਜੋਗ ਦਾ ਅਰਥ ਹੈ ਪ੍ਰਗਟਾਉਣ ਸਬੰਧ।

ਅਭਿਨਵਗੁਪਤ ਦੇ ਇਸ ਵਾਰ ਲਈ ਦੋ ਗੱਲਾਂ ਉਤੇ ਧਿਆਨ ਦੇਣਾ ਚਾਹੀਦਾ ਹੈ।ਹਰ ਦਰਸ਼ਕ ਦੇ ਮਨ ਵਿਚ ਰੋਜ਼ ਰੋਜ਼ ਦੇ ਅਨੁਭਵਾਂ ਨਾਲ ਕ੍ਰੋਧ,ਦਇਆ,ਪ੍ਰੇਮ ਆਦਿ ਸਥਾਈ ਭਾਵ ਸਥਿਤ ਭਾਵ ਸਥਿਤ ਹੁੰਦੇ ਰਹਿੰਦੇ ਹਨ ਜਿਹੜੇ ਇਹ ਸੰਸਕਾਰ ਬਣਕੇ ਜਾਂ ਦੀ ਸੂਰਤ ਵਿਚ ਛੁੱਪੇ ਰਹਿੰਦੇ ਹਨ। ਵਿਭਾਵ ਆਦਿਕਾਂ ਦੇ ਵੇਖਣ ਨਾਲ ਅਜੇਹੇ ਸੰਸਕਾਰ ਜਾਂ ਸਥਾਈਭਾਵ ਜਾਗ ਉਠਦੇ ਹਨ ਪਰੰਤੂ ਅਜੇਹੇ ਭਾਵ ਹਰ ਵਿਅਕਤੀ ਵਿਚ ਇਕ ਸਮਾਨ ਨਹੀਂ ਜਾਗਦੇ। ਦਰਸ਼ਕ ਜਿਨਾਂ ਵਧੇਰੇ ਭਾਵੁਕ ਹੋਵੇਗਾ ਉਨਾਂ ਵਧੇਰੇ ਰਸ ਦਾ ਅਨੁਭਵ ਹੋਵੇਗਾ। ਇਸ ਲਈ ਰਸ ਦੇ ਮਾਨਣ ਲਈ ਵਾਸਨਾ ਦੇ ਰੂਪ ਵਿਚ ਸਥਾਈ ਭਾਵਾਂ ਰਹਿਣਾ ਆਵਸ਼ਕ ਹੈ। ਜਿੰਨ੍ਹਾਂ ਵਿਅਕਤੀਆਂ ਵਿਚ ਅਜਿਹੇ ਭਾਵ ਨਹੀਂ ਰਹਿੰਦੇ ਉਹ ਨਿਰਜੀਵ ਮੂਰਤ ਵਾਂਗ ਜੜ ਰਹਿੰਦੇ ਹਨ।

ਦੂਸਰੀ ਗੱਲ ਹੈ ਸਰਬ ਸਾਂਝੀਵਾਲਤਾ ਦੀ ਸਾਧਾਰਣੀਕਰਣ ਦੀ। ਕਾਵਿ ਜਾਂ ਨਾਟਕ ਵਿਚ ਹਰ ਵਸਤੂ ਸਰਬ‐ਸਾਂਝੀ ਤੇ ਸਬੰਧ ਰਹਿਤ ਪ੍ਰਵਾਨ ਕੀਤੀ ਜਾਂਦੀ ਹੈ।ਬਾਗ ਵਿੱਚ ਗੁਲਾਬ ਦਾ ਫੁੱਲ ਵੇਖਕੇ ਨਾ ਤਾਂ ਅਸੀ ਇਸ ਨੂੰ ਆਪਣਾ ਸਮਝੀਏ, ਨਾ ਹੀ ਦੁਸ਼ਮਣ ਦਾ ਤੇ ਨਾ ਹੀ ਉਦਾਸੀਨ ਵਿਅਕਤੀ ਦਾ। ਜੇ ਇਉਂ ਸਮਝਿਆ ਜਾਵੇ ਤਾਂ ਫੁੱਲ ਨਾਲ ਸਾਡੀ ਜਾਂ ਤਾਂ ਅਰੁਚੀ ਜਾਂ ਅਪਣਤ ਤੇ ਜਾਂ ਉਪਰਾਮਤਾ ਵਾਬਸਤਾ ਹੋ ਸਕਦੀ ਹੈ। ਇਸ ਲਈ ਵਸਤੂ-ਫੁੱਲ ਨੂੰ ਸਰਬ- ਸਾਧਾਰਣ ਹੀ ਮੰਨਣਾ ਹੋਵੇਗਾ। ਇਸੇ ਸਾਧਾਰਣੀਕਰਣ ਦੀ ਦਸ਼ਾ ਵਿਚ ਹੀ ਰਸ ਦੀ ਵਿਅਜੰਨਾ ਹੁੰਦੀ ਹੈ ।

ਪੰਡਿਤ ਰਾਮਦੀਨ ਮਿਸ਼੍ ਨੇ ਇਸ ਬਾਰੇ ਲਿਖਿਆ ਹੈ ਕਿ ਰਸ ਦੇ ਪ੍ਰਗਟ ਕਰਨ ਵਾਲੇ ਵਿਭਾਵ ਆਦਿਕਾਂ ਵਿਚ ਰਸ ਨੂੰ ਪ੍ਰਗਟ ਕਰਨ ਲਈ ਜਿਹੜੀ ਸ਼ਕਤੀ ਹੈ ਉਹ ਨਿਜੀ ਵਿਅਕਤੀਗਤ ਖਾਸ ਸਬੰਧਾਂ ਨੂੰ ਦੂਰ ਕਰਕੇ ਰਸ ਦਾ ਅਹਿਸਾਸ ਕਰਾਉਣ ਵਾਲਾ ਸਾਧਾਰਣੀਕਰਣ ਹੈ। ਆਚਾਰੀਆ ਅਭਿਨਵਗੁਪਤ ਤੇ ਸਿਧਾਂਤ ਤੋਂ ਇਹ ਸਮੱਸਿਆ ਹੱਲ ਹੋ ਜਾਂਦੀ ਹੈ ਕਿ ਅਸੀਂ ਦੂਜਿਆਂ ਦੀ ਖੁਸ਼ੀ ਨਾਲ ਕਿਵੇਂ ਖੁਸ਼ ਹੋ ਸਕਦੇ ਹਾਂ।

ਗੁਪਤ ਜੀ ਦਾ ਭਾਵ ਇਹ ਹੈ ਕਿ ਨਾ ਤਾਂ ਰਸ ਪੈਦਾ ਹੁੰਦਾ ਹੈ ਨਾ ਹੀ ਅਨੁਮਾਨ ਨਾਲ ਇਕ ਦੂਜੇ ਤੋਂ ਖਿੱਚਿਆ ਜਾ ਸਕਦਾ ਹੈ। ਰਸ ਦੇ ਮੂਲ ਸਥਾਈਭਾਵ ਪਿਆਰ ਗੁੱਸਾ ਘਿਰਣਾ ਇਕ ਸੰਸਕਾਰ ਦੇ ਰੂਪ ਵਿਚ ਦਰਸ਼ਕਾ ਦੇ ਦਿਲਾਂ ਵਿੱਚ ਪਹਿਲੇ ਹੀ ਵਰਤਮਾਨ ਰਹਿੰਦੇ ਹਨ। ਜਦੋਂ ਦਰਸ਼ਕ ਕਾਵਿ ਪੈਦਾ ਜਾਂ ਨਾਟਕ ਦੇਖਦਾ ਹੈ ਤਾਂ ਉਸ ਵਿਚ ਉਹ ਵਿਭਾਵਾਂ ਤੇ ਅਨੁਭਾਵਾਂ ਤੇ ਸੰਚਾਰੀ ਭਾਵਾਂ ਨੂੰ ਵੇਖਦਾ ਹੈ ਜਿਸ ਕਰਕੇ ਉਸਦੇ ਉਹ ਸੁਤੇ ਪਏ ਸਥਾਈਭਾਵ ਜਾਗ ਉਠਦੇ ਹਨ ਤੇ ਉਹ ਆਪਣੇ ਨਿਜਤਵ ਵਿਅਕਤਿਕਤਾ ਤੇ ਸਵੈ ਚੇਤਨਾ ਅਤੇ ਜਾਤੀ ਅਹਿਸਾਸ ਨੂੰ ਭੁੱਲ ਜਾਨਾਂ ਹੈ। ਉਸ ਵਿੱਚ ਸਵੈ ਬਿਸਰਾਈ ਤਾਰੀ ਹੋ ਜਾਂਦੀ ਹੈ ਅਤੇ ਉਹ ਰੂਬਰੂ ਹੋਏ ਪਾਤਰਾਂ ਤੇ ਐਕਟਰਾਂ ਨਾਲ ਇਕਮਿਕ ਹੋ ਕੇ ਉਨਾਂ ਦੇ ਸੁੱਖ ਦੁੱਖ ਵਿੱਚ ਪੂਰੀ ਤਰਾਂ ਸ਼ਰੀਕ ਹੁੰਦਾ ਅਨੁਭਵ ਕਰਦਾ ਹੈ ਉਹਨਾਂ ਦੇ ਸੁੱਖ ਵਿੱਚ ਸੁੱਖ ਤੇ ਦੁੱਖ ਵਿੱਚ ਦੁੱਖ ਨੂੰ ਪ੍ਰਤੀਤ ਕਰਦਾ ਹੈ। ਦਰਸ਼ਕ ਐਕਟਰ ਦੇ ਹਾਸੇ ਵਿੱਚ ਹੱਸਦਾ ਤੇ ਰੋਣੇ ਵਿੱਚ ਰੋਂਦਾ ਹੈ।ਇਸ ਇਕਮਿਕ ਦੀ ਅਵਸਥਾ ਵਿੱਚ ਦਲਿਤ ਭਾਵ ਤੇ ਓਪਰਾ-ਪਣ ਵਿਸਰ ਜਾਂਦਾ ਹੈ ਅਤੇ ਦਰਸ਼ਕ ਇੱਕ ਅਲੌਕਿਕ ਆਨੰਦ ਵਿੱਚ ਲੂੰ ਲੂੰ ਤਕ ਡੁੱਬ ਜਾਂਦਾ ਹੈ ਤੇ ਉਹ ੳਸ ਕਲਾ ਨੂੰ ਮਾਣਦਾ ਹੈ ਅਭਿਨਵਗੁਪਤ ਨੇ ਇਸ ਨੂੰ ਹੀ ਸਾਧਾਰਣੀਕਰਣ ਆਖਿਆ ਹੈ।

ਸਾਧਾਰਣੀਕਰਣ[ਸੋਧੋ]

ਰਸ ਨਿਸ਼ਪਤਿ ਦੇ ਪ੍ਰੰਸਗ ਵਿਚ ਸਾਧਾਰਣੀਕਰਣ ਦਾ ਸਿਧਾਂਤ ਸੰਸਕ੍ਰਿਤ ਕਾਵਿ ਸ਼ਾਸਤਰ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ ਇਸ ਵਿਚ ਕਲਾ ਦੀ ਸੁਹਜ ਸੰਬੰਧੀ ਵਿਚਾਰਾਂ ਦਾ ਮਨੋਵਿਗਿਆਨਿਕ ਆਧਾਰ ਪੇਸ਼ ਕੀਤਾ ਗਿਆ ਹੈ । ਸਾਧਾਰਣੀਕਰਣ ਦਾ ਸ਼ਾਬਦਿਕ ਅਰਥ ਸਾਧਾਰਨ ਹੋਣਾ, ਆਸਾਧਾਰਨ ਨੂੰ ਸਾਧਾਰਨ ਬਣਾਉਣਾ , ਵਿਸ਼ੇਸ ਨਾ ਹੋ ਕੇ ਨਿਰਵਿਸ਼ੇਸ ਬਣਾਉਣ ਦੇ ਕਾਰਜ ਨੂੰ ਸਾਧਾਰਣੀਕਰਣ ਕਿਹਾ ਜਾਂਦਾ ਹੈ ਸਾਧਾਰਣੀਕਰਣ ਇਕ ਤਰ੍ਹਾਂ ਦਾ ਰੂਪਾਂਤਰਣ ਹੈ ਜੋ ਸ਼ਬਦ ਕਲਾ ਦੀ ਦੁਨੀਆਂ ਵਿਚ ਬਿਗਾਨੇ ਨੂੰ ਆਪਣਾ ਬਣਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਹੈ ਕਵਿਤਾ ਸੁਣ ਰਿਹਾ ਸਰੋਤਾਂ ਇਸ ਤਰ੍ਹਾਂ ਰਸ ਮਗਨ ਹੋ ਜਾਂਦਾ ਹੈ ਕਿ ਉਹ ਕਵੀ ਨਾਲ ਬਿਨ ਪੁਛਿਆ ਭਾਵ ਨਾਤਮਕ ਸਾਂਝ ਤੇ ਰਿਸ਼ਤਾ ਕਾਇਮ ਕਰ ਲੈਂਦਾ ਹੈ।[5]

ਰਸ ਸਿਧਾਂਤ ਦਾ ਸਰੂਪ[ਸੋਧੋ]

ਭਰਤ ਮੁਨੀ ਨੇ ਕਾਵਿਗਤ ਜਾਂ ਕਲਾਗਤ ਤੱਤ ਮੰਨ ਕੇ ਰਸ ਨੂੰ ਸੁਆਦੀ ਪਦਾਰਥ ਕਿਹਾ ਹੈ, ਜੋ ਬਾਦ ਵਿੱਚ ਸੁਆਦ ਦੀ ਅਨੁਭੂਤੀ ਦਾ ਵਾਚਕ ਬਣਿਆ| ਉਸ ਨੇ ਰਸ ਦੀ ਪਰਿਭਾਸਾ ਇਸ ਪ੍ਰਕਾਰ ਦਿੱਤੀ ਹੈ - " ਵਿਭਾਵ ਅਨੁਭਵ ਵਯਭਿਚਾਰਿ ਸੰਯੋਗਾਦ੍ਸ਼ ਨਿਸ਼ਪੱਤਿ" ਅਰਥਾਤ ਵਿਭਾਵ, ਅਨੁਭਾਵ ਅਤੇ ਵਿਭਚਾਰੀ(ਸੰਚਾਰੀ) ਭਾਵ ਦੇ ਸੰਯੋਗ ਨਾਲ ਰਸ ਦੀ ਨਿਸ਼ਪੱਤੀ ਹੁੰਦੀ ਹੈ। (1)

ਮੰਮਟ ਦਾ ਕਹਿਣਾ ਹੈ ਕਿ ਜਦੋਂ ਲੋਕ ਵਿੱਚ 'ਰਤੀ' (ਪ੍ਰੇਮ) ਆਦਿ ਭਾਵਾਂ ਦੇ ਜਿਹੜੇ ਕਾਰਣ, ਕਾਰਯ ਅਤੇ ਸਹਿਕਾਰੀ (ਭਾਵ) ਹਨ। (ਨਾਇਕ-ਨਾਇਕਾ) ਆਦਿ ਆਲੰਬਨ ਕਾਰਣ; ਚ੍ੰਦਮਾ ਦਾ ਉਚਿਤ ਹੋਣਾ, ਬਸੰਤ, ਮਨੋਹਰੀ ਪ੍ਰਾਕ੍ਰਿਤਿਕ ਕਾਰਯ ਅਤੇ ਚਿੰਤਾ, ਖੁਸ਼ੀ ਆਦਿ ਸਹਿਕਾਰੀ ਭਾਵ), ਇਹਨਾਂ ਭਾਵਾਂ ਦੀ ਜਦੋਂ ਕਾਵਿ ਜਾਂ ਨਾਟਕ ਵਿੱਚ ਇੱਕ ਥਾਂ ਇਕੱਠੀ ਰਚਨਾ ਕੀਤੀ ਜਾਂਦੀ ਹੈ ਤਾਂ ਉਹ ਵਿਭਾਵ, ਅਨੁਭਾਵ, ਵਿਅਭਿਚਾਰ(ਸੰਚਾਰਿ) ਭਾਵ ਕਹਾਉੰਦੇ ਹਨ ਅਤੇ ਇਹਨਾਂ ਤਿੰਨਾਂ ਦੁਆਰਾ ਪ੍ਰਗਟ ਕੀਤਾ ਗਿਆ ਸਥਾਈਭਾਵ ਹੀ 'ਰਸ' ਕਹਾਉੰਦਾ ਹੈ।

"ਰਸ ਤੋਂ ਕਿਸ ਪਦਾਰਥ ਦਾ ਕਥਨ ਕੀਤਾ ਜਾਂਦਾ ਹੈ? ਸੁਆਦੀ ਹੋਣ ਕਾਰਣ ਰਸ ਕਿਹਾ ਜਾਂਦਾ ਹੈ। ਰਸ ਦਾ ਸੁਆਦ ਕਿਵੇਂ ਮਾਣਿਆ ਜਾ ਸਕਦਾ ਹੈ? ਜਿਵੇਂ ਅਨੇਕ ਤਰ੍ਹਾਂ ਦੇ ਵਿਅੰਜਨਾਂ(ਮਸਾਲਿਆਂ)ਨਾਲ ਸਾਫ਼ ਅੰਨ ਖਾ ਕਿ ਰਸ ਮਾਣਦੇ ਹੋਇਆ ਵਿਅਕਤੀ ਹਰਸ਼ ਨੂੰ ਪ੍ਰਾਪਤ ਕਰ ਲੈਂਦਾ ਹੈ, ਓਵੇਂ ਅਨੇਕ ਪ੍ਰਕਾਰ ਦੇ ਭਾਵਾਂ ਅਤੇ ਅਭਿਨਯਾਂ ਰਾਂਹੀ ਪ੍ਰਗਟ ਕੀਤੇ ਗਏ ਵਾਚਿਕ ਆਂਗਿਕ ਅਤੇ ਸਾਤਵਿਕ ਅਭਿਨਯਾਂ ਨਾਲ ਯੁਕਤ ਸਥਾਈ ਭਾਵ ਦਾ ਸੁਹਿਰਦ ਦਰਸ਼ਕ ਸੁਆਦ ਮਾਣਦੇ ਹਨ ਅਤੇ ਆਨੰਦ ਪ੍ਰਾਪਤ ਕਰਦੇ ਹਨ। "(ਨਾਟਯ ਸ਼ਾਸਤ੍-6/2)।ਇਸ ਤਰ੍ਹਾਂ ਭਰਤ ਅਨੁਸਾਰ ਰਸ ਦੀ ਅਨੁਭੂਤੀ ਸੁਖਦਾਈ ਹੈ ਅਤੇ ਰਸ ਦਾ ਸੁਆਦ ਆਨੰਦਮਈ ਹੈ।

ਸੱਤਵ ਉਦ੍ਰੇਕ[ਸੋਧੋ]

ਰਸ ਦੀ ਉਤਪੱਤੀ ਓਦੋਂ ਹੁੰਦੀ ਹੈ। ਜਦੋਂ ਕਿ ਮਨ ਚ ਰਜੋਗੁਣ ਅਤੇ ਤਮੋਗੁਣ ਦੀ ਬਜਾਏ ਸਤੋਗੁਣ ਦਾ ਭਾਵ ਜਿਆਦਾ ਵਿਦਮਾਨ ਹੁੰਦਾ ਹੈ। ਸਤੋਗੁਣ ਦੀ ਸਥਿਤੀ ਵਿੱਚ ਵਿਅਕਤੀ ਲੌਕਿਕ ਰਾਗ ਵੈਸ਼ ਤੋਂ ਮੁਕਤ ਹੋ ਕੇ ਉਸ ਤੋਂ ਪਰੇ ਹੋ ਜਾਂਦਾ ਹੈ। ਰਸ ਦਾ ਸੁਆਦ ਇੰਦਰਿਆਵੀ ਉਤੇਜਨਾ ਤੋਂ ਰਹਿਤ ਸਾਤਵਿਕ ਸਰੂਪ ਵਾਲਾ ਹੁੰਦਾ ਹੈ।

ਅਖੰਡ[ਸੋਧੋ]

ਰਸ ਅਖੰਡ ਰੂਪ ਹੈ ਰਸ ਦੀ ਨਿਸਪਤੀ ਵੇਲੇ ਵਿਭਾਵ ਅਨੁਭਵ ਅਤੇ ਸੰਚਾਰੀ ਭਾਵਾਂ ਦੀ ਵੱਖ-ਵੱਖ ਪ੍ਰਤੀਤੀ ਨਹੀਂ ਹੁੰਦੀ, ਸਗੋਂ ਸਭ ਇੱਕ- ਰੂਪ ਆਖੰਡ ਹੋ ਜਾਂਦੇ ਹਨ ਆਪਣਾ ਨਿੱਜ ਸੁਭਾ ਖਤਮ ਕਰ ਦਿੰਦੇ ਹਨ।

ਸਵੈ ਪ੍ਰਕਾਸ਼ ਆਨੰਦ[ਸੋਧੋ]

ਰਸ ਆਪਣੇ ਆਪ ਪ੍ਰਕਾਸ਼ਿਤ ਹੋਣ ਵਾਲਾ ਆਨੰਦ ਹੈ, ਇਸ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਸਾਧਨ ਦੀ ਲੋੜ ਨਹੀਂ ਹੈ।

ਚਿਨ੍ਮਯ (ਚਿਤ੍ਮਯ)[ਸੋਧੋ]

ਰਸ ਚਿਤਿ ਰੂਪ, ਗਿਆਨ ਰੂਪ ਜਾਂ ਚੇਤਨਾ ਰੂਪ ਹੈ।

ਵੇਦਯ ਅੰਤਰ ਸਪਰਸ਼ ਸੂਨਯ[ਸੋਧੋ]

ਰਸ ਅਨੁਭਾਵ ਹੋਰ ਕਿਸੇ ਗਿਆਨ ਤੋਂ ਸੁੰਨਾ ਜਾਂ ਰਹਿਤ ਹੁੰਦਾ ਹੈ। ਕਿਉਂਕਿ ਓਦੋਂ ਆਤਮਾ ਪੂਰੀ ਤਰ੍ਹਾਂ ਲੀਨ ਹੁੰਦੀ ਹੈ ਅਤੇ ਹੋਰ ਕਿਸੇ ਗਿਆਨ ਦੀ ਸੁਧ ਬੁਧ ਨਹੀਂ ਰਹਿੰਦੀ।

ਬ੍ਰਹਮ ਸੁਆਦ ਸਹੋਦਰ[ਸੋਧੋ]

ਰਸ ਦਾ ਸੁਆਦ ਬ੍ਰਹਮ ਦੇ ਸੁਆਦ (ਆਨੰਦ) ਵਰਗਾ ਹੈ। ਇਹ ਇੰਦ੍ਰੀਆਂ ਦਾ ਨਹੀਂ, ਆਤਮਾ ਦਾ ਵਿਸ਼ਾ ਹੈ। ਪਰ ਅਸਲੋਂ ਇਹ ਬ੍ਰਹਮਾਨੰਦ ਵੀ ਨਹੀਂ ਕਿਹਾ ਸਕਦਾ। ਕਿਉਂਕਿ ਬ੍ਰਹਮਾਨੰਦ ਸਥਾਈ ਹੈ ਅਤੇ ਇਹ ਅਸਥਾਈ ਹੈ। ਨਾਲੇ ਇਸ ਵਿੱਚ ਲੌਕਿਕ ਵਿਸ਼ੇ ਬ੍ਰਹਮਾਨੰਦ ਵਾਂਗ ਥਾਈਂ ਮਾਈਂ ਨਹੀਂ ਹੁੰਦੇ।

ਲੋਕੋਤਰ ਚਮਤਕਾਰ ਪ੍ਰਣ[ਸੋਧੋ]

ਰਸ ਦਾ ਪ੍ਰਾਣ ਲੋਕੋਤਰ ਚਮਤਕਾਰ ਹੈ। 'ਚਮਤਕਾਰ' ਤੋਂ ਭਾਵ ਚਿੱਤ ਦਾ ਵਿਕਾਸ ਜਨਕ ਆਨੰਦ ਜਾਂ ਖੁਸ਼ੀ ਹੈ। ਇਸ ਤਰ੍ਹਾਂ ਰਸ ਲੋਕੋਤਰ ਅਤੇ ਚਿੱਤ ਵਿਕਾਸ ਜਨਕ ਆਨੰਦ ਨਾਲ ਯੁਕਤ ਹੁੰਦਾ ਹੈ।

ਵਿਭਾਵ ਆਦਿ ਦਾ ਸਰੂਪ

ਆਚਾਰੀਆ ਭਰਤ ਦੇ ' ਰਸਸੂਤਰ ' ਦੀ ਉਪਰੋਕਤ ਵਿਆਖਿਆ ਕਰਦੇ ਹੋਏ ਆਚਾਰੀਆਂ ਨੇ ਵਿਭਾਵ , ਅਨੁਭਾਵ , ਵਿਅਭਿਚਾਰਿ ਭਾਵਾਂ ਦੇ ਸੰਯੋਗ ਨਾਲ ਰਸ ਦੀ ਨਿਸ਼ਪੱਤੀ ਅਥਵਾ ਰਸ ਦੇ ਆਸੁਆਦਨ ਦੀ ਪ੍ਰਕਿਰਿਆ ਨੂੰ ਪ੍ਰਸਤੁਤ ਕੀਤਾ ਹੈ।ਉਕਤ ਸਾਰੇ ਪ੍ਰਸੰਗ ਜਾਂ ਵਿਆਖਿਆ ਵਿੱਚ ਬਾਰ-ਬਾਰ ਵਿਭਾਵ ਆਦਿ ਪਦਾਂ ਦਾ ਪ੍ਰਯੋਗ ਹੋਇਆ ਹੈ ; ਇਸ ਲਈ ਇਹਨਾਂ ਦੇ ਸਰੂਪ ਨੂੰ ਸੰਖੇਪ 'ਚ ਜਾਨਣਾ ਜ਼ਰੂਰੀ ਹੈ।

ਵਿਭਾਵ

ਆਚਾਰੀਆ ਭਰਤ ਦਾ ਵਿਚਾਰ ਹੈ ਕਿ ਜਿਸ ਕਾਯਕ (ਸ਼ਰੀਰ), ਵਾਚਿਕ (ਵਾਣੀ), ਆਂਗਿਕ ਅਤੇ ਆਹਾਰਯ ਦੇ ਆਧਾਰ ਤੇ ਕੀਤੇ ਗੲੇ ਅਭਿਨੈ ਦਾ ਵਿਭਾਵਨ (ਗਿਆਨ) ਹੁੰਦਾ ਹੈ ; ਉਹ ਵਿਭਾਵ ਕਹਾਉਂਦੇ ਹਨ। ਵਿਸ਼ਵਨਾਥ ਨੇ ਕਿਹਾ ਹੈ ਕਿ , "ਲੋਕ 'ਚ ਜਿਹੜੇ ਪਦਾਰਥ ਜਾਂ ਪ੍ਰਕਿਰਤਿਕ ਤੱਤ 'ਰਤੀ' ਆਦਿ ਨੂੰ ਜਗਾਉਂਦੇ ਹਨ ; ਉਨ੍ਹਾਂ ਨੂੰ ਕਾਵਿ ਅਤੇ ਨਾਟਕ 'ਚ ਵਿਭਾਵ ਕਿਹਾ ਜਾਂਦਾ ਹੈ ਅਤੇ ਇਹ ਆਲੰਬਨ ਵਿਭਾਵ ਅਤੇ ਉੱਦਿਪਨ ਵਿਭਾਵ ਦੇ ਰੂਪ ਵਿੱਚ ਦੋ ਤਰ੍ਹਾਂ ਦੇ ਹੁੰਦੇ ਹਨ।

- ਆਲੰਬਨ ਵਿਭਾਵ :- ਕਾਵਿ ਅਤੇ ਨਾਟਕ 'ਚ ਨਾਇਕ - ਨਾਇਕਾ ਆਦਿ ਪਾਤਰ ਹੀ ਆਲੰਬਨ ਵਿਭਾਵ ਕਹਾਉਂਦੇ ਹਨ ਕਿਉਂਕਿ ਇਹਨਾਂ ਦੇ ਆਸਰੇ ਤੋਂ ਬਿਨਾਂ 'ਰਸ' ਦੀ ਉਤਪਤੀ ਹੀ ਨਹੀਂ ਹੋ ਸਕਦੀ ਹੈ।

ਉੱਦੀਪਨ ਵਿਭਾਵ :- ' ਰਤੀ ' ਆਦਿ ਸਥਾਈਭਾਵਾਂ ਨੂੰ ਭੜਕਾਉਣ ਜਾਂ ਤੇਜ ਕਰਨ ਵਾਲੇ ਵਿਭਾਵਾਂ ਨੂੰ ਉੱਦੀਪਤ ਵਿਭਾਵ ਕਿਹਾ ਜਾਂਦਾ ਹੈ।

ਅਨੁਭਾਵ

ਲੋਕ 'ਚ ਅਸੀਂ ਦੇਖਦੇ ਹਾਂ ਕਿ ਕਾਰਣ ਦੇ ਪਿੱਛੇ ਕਾਰਯ ਹੁੰਦਾ ਹੈ , ਉਸੇ ਤਰ੍ਹਾਂ ਕਾਵਿ ਅਤੇ ਨਾਟਕ ਵਿੱਚ ਵੀ ਵਿਭਾਵ ਦੇ ਮਗਰੋਂ 'ਅਨੁਭਾਵ' ਹੁੰਦੇ ਹਨ। ਵਿਭਾਵਾਂ ਦੁਆਰਾ ਸਥਾਈਭਾਵਾਂ ਦੇ ਪੈਦਾ ਅਤੇ ਤੇਜ ਹੋ ਜਾਣ ਤੇ ਮਨ ਦੀਆਂ ਭਾਵਨਾਵਾਂ ਅਨੇਕ ਤਰ੍ਹਾਂ ਦੇ ਬਦਲਾਵ ਨਾਲ ਪ੍ਰਗਟ ਹੋਣ ਲੱਗ ਪੈਦੀਆਂ ਹਨ । ਇਸ ਤਰ੍ਹਾਂ ਕਾਰਣਰੂਪ ਵਿਭਾਵਾਂ ਦੁਆਰਾ ਜਗਾਏ ਗੲੇ 'ਰਤੀ' ਆਦਿ ਸਥਾਈਭਾਵਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ 'ਕਾਰਯ' ਨੂੰ ਕਾਵਿ ਅਤੇ ਨਾਟਕ 'ਚ 'ਅਨੁਭਾਵ' ਕਿਹਾ ਜਾਂਦਾ ਹੈ।

ਵਿਅਭਿਚਾਰਿ (ਸੰਚਾਰ) ਭਾਵ

ਇਹ ਇੱਕ ਥਾਂ ਟਿਕ ਕੇ ਨਾ ਰਹਿਣ ਵਾਲਿਆਂ ਮਨ ਦੀਆਂ ਅਵਸਥਾਵਾਂ ਹਨ। ਇਹ ਵਿਭਾਵ ਅਨੁਭਾਵ ਦੀ ਜ਼ਰੂਰਤ ਦੇ ਅਨੁਸਾਰ ਅਨੇਕ ਰਸਾਂ 'ਚ ਅਨੁਕੂਲ ਹੋ ਕੇ ਵਿਚਰਦੇ ਹਨ , ਇਸੇ ਕਾਰਣ ਇਹਨਾਂ ਨੂੰ ਵਿਅਭਿਚਾਰਿ ਜਾਂ ਸੰਚਾਰਿਭਾਵ ਕਿਹਾ ਜਾਂਦਾ ਹੈ।

ਸਥਾਈਭਾਵ

ਆਮ ਤੌਰ 'ਤੇ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਉਸਦੇ ਮਨ ਵਿੱਚ ਅਨੇਕ ਤਰ੍ਹਾਂ ਦੇ ਭਾਵ ਆਉਂਦੇ - ਜਾਂਦੇ ਰਹਿੰਦੇ ਹਨ , ਪਰੰਤੂ ਜਿਹੜੇ ਭਾਵ ਸਹਿ੍ਦਯ , ਪਾਠਕ ਜਾਂ ਸਮਾਜਿਕ ਦੇ ਹਿਰਦੇ 'ਚ ਵਾਸਨਾਰੂਪ 'ਚ ਪੱਕੇ ਤੌਰ 'ਤੇ ਵਿਦਮਾਨ ਰਹਿੰਦੇ ਅਤੇ ਵਿਰੋਧੀ - ਅਵਿਰੋਧੀ ਭਾਵਾਂ ਦੁੁਆਰਾ ਨਾ ਤਾਂ ਛੁੁੁਪਾਏ ਅਤੇ ਨਾ ਹੀ ਦਬਾਏ ਜਾਂਦੇ ਹੋਣ ; ਰਸ ਵਿੱਚ ਸੁਰੂ ਤੋਂ ਅੰਤ ਤੱਕ ਵਿਦਮਾਨ ਅਤੇ ਪ੍ਰਤਿਕੂਲ - ਅਨੁਕੂਲ ਸਥਿਤੀਆਂ ਵਿੱਚ ਲਗਾਤਾਰ ਰਹਿਣ ਵਾਲੇ ਅਤੇ ਚਿਤ ਦੇ ਸਥਿਰ ਮਨੋਵਿਕਾਰ ਹੀ ਸਥਾਈਭਾਵ ਹਨ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਮਨ ਦੀ ਸਥਿਰ ਦਸ਼ਾ ਅਤੇ ਟਿਕਾਊ ਅਥਵਾ ਹਮੇਸ਼ਾ ਰਹਿਣ ਵਾਲੀ ਭਾਵਨਾ ਹੀ 'ਸਥਾਈਭਾਵ' ਹੈ।

ਆਚਾਰੀਆ ਭਰਤ ਨੇ ਸਥਾਈਭਾਵ ਦੇ ਮਹੱਤਵ ਅਤੇ ਉਸਦੀ ਪ੍ਰਧਾਨਤਾ 'ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਹੈ ਵਿਭਾਵ ਆਦਿ ਸਾਰਿਆਂ ਦੇ ਆਸਰੇ ਦਾ ਕਾਰਣ ਹੋਣ ਕਰਕੇ ਸਥਾਈਭਾਵ ਮਾਲਿਕ ਦੇ ਤੁਲ ਅਤੇ ਵਿਆਭਿਚਾਰਿਭਾਵ ਨੌਕਰ - ਚਾਕਰ ਦੇ ਸਾਮਾਨ ਹੁੰਂਦੇ ਹਨ । ਜਿਵੇਂ ਕਿਸੇ ਰਾਜਾ ਦੇ ਅਣ - ਗਿਣਤ ਨੌਕਰ - ਚਾਕਰ ਹੁੰਦੇ ਹਨ ;ਪਰੰਤੂ ਨਾਮ ਸਿਰਫ ਰਾਜਾ ਦਾ ਹੀ ਚੱਲਦਾ ਹੈ।ਉਸੇ ਤਰ੍ਹਾਂ ਵਿਭਾਵ , ਅਨੁਭਾਵ ਅਤੇ ਵਿਅਭਿਚਾਰਿਭਾਵਾਂ ਤੋਂ ਯੁਕਤ ਸਥਾਈਭਾਵ ਹੀ ' ਰਸ' ਨਾਮ ਨੂੰ ਪ੍ਰਾਪਤ ਕਰਦੇ ਹਨ ਅਰਥਾਤ ਸਿਰਫ਼ ਸਥਾਈਭਾਵ ਹੀ ' ਰਸਤੱਵ ' ਨੂੰ ਪ੍ਰਾਪਤ ਕਰਦੇ ਹਨ। ਸ਼ਾਇਦ ਇਸੇ ਲਈ ਭਰਤ ਨੇ ਸਥਾਈਭਾਵ ਦਾ ਮਾਲਿਕ ਜਾਂ ਰਾਜੇ ਦੇ ਰੂਪ 'ਚ 'ਰਸ' ਦਾ ਅੰਕਨ ਕੀਤਾ ਹੈ। ਪ੍ਰਾਚੀਨ ਆਚਾਰੀਆ ਦੇ ਅਨੁਸਾਰ ਪ੍ਰਮੁੱਖ ਸਥਾਈਭਾਵ ਹੇਠਲੇ ਹਨ :-

ਸ਼ਿੰਗਾਰ ਰਸ ਸਥਾਈਭਾਵ ਰਤੀ(ਪ੍ਰੇਮ)

ਹਾਸਯ ਸਥਾਈਭਾਵ ਹਾਸਾ

ਕਰੁਣ ਸਥਾਈਭਾਵ ਸ਼ੋਕ

ਰੌਦ੍ ਸਥਾਈਭਾਵ ਗੁੱਸਾ

ਵੀਰ ਸਥਾਈਭਾਵ ਉਤਸਾਹ

ਭਯਾਨਕ ਸਥਾਈਭਾਵ ਭੈ (ਡਰ)

ਵੀਭਤਸ ਸਥਾਈਭਾਵ ਘਿ੍ਣਾ

ਅਦਭੁਤ ਸਥਾਈਭਾਵ ਹੈਰਾਨੀ

ਸਾ਼ਤ ਸਥਾਈਭਾਵ ਨਿਰਦੇਵ ਅਥਵਾ ਸ਼ਮ

ਭਕਤੀ ਸਥਾਈਭਾਵ ਰੱਬ ਸੰਬੰਧੀ ਪ੍ਰੇਮ (ਰਤੀ)

[2]ਰਸ ਦਾ ਵਿਕਾਸ ਕ੍ਮ[ਸੋਧੋ]

ਪ੍ਰਮਾਣਿਕ ਤੋਰ ਤੇ ਰਸ ਸਬੰਧੀ ਸਭ ਤੋਂ ਪਹਿਲਾ ਭਰਤਮੁਨੀ ਦੇ ਨਾਟਯ ਸ਼ਾਸਤ੍ ਵਿੱਚ ਚਰਚਾ ਹੋਈ ਹੈ। ਪਰ ਇਸ ਵਿੱਚ ਸੰਦੇਹ ਨਹੀ ਕਿ ਭਰਤ ਤੋਂ ਪਹਿਲਾ ਰਸ ਸਬੰਧੀ ਚਰਚਾ ਸ਼ੁਰੂ ਜਰੂਰ ਹੋ ਗਈ ਸੀ। ਵੱਖ-ਵੱਖ ਗ੍ਰੰਥਾਂ ਤੋਂ ਸੰਕੇਤ ਮਿਲਦਾ ਹੈ ਕਿ ਭਰਤ ਮੁਨੀ ਤੋਂ ਪਹਿਲਾਂ ਵਾਸਿਕ, ਅਗਸਤਯ, ਵਿਆਸ, ਸਦਾਸ਼ਿਵ ਨੰਦਿਕੇਸ਼ਵਰ ਭਰਤ ਵਿੱਧ੍ਰ ਆਦਿ ਨਾਂ ਦੇ ਆਯਾਰਯ ਹੋ ਚੁੱਕੇ ਹਨ। ਨਾਟਯ ਸ਼ਾਸਤ੍ਰ ਵਿੱਚ ਭਰਤਮੁਨੀ ਨੇ ਸ਼ਾਂਡਿਲਯ, ਵਾਤ੍ਰਸ੍ਰਯ ਦਲਿੱਤ ਅਤੇ ਭਰਤ ਪੁੱਤਰਾਂ ਦਾ ਰਸ ਆਚਾਰਯ ਰੂਪ ਵਿੱਚ ਉਲੇਖ ਕੀਤਾ ਹੈ।

ਭਰਤਮੁਨੀ ਨੇ ਆਪਣੇ ਗ੍ੰਥ ਨਾਟਯਸ਼ਾਸਤਰ ਦੇ ਛੇਵੇਂ ਅਤੇ ਸੱਤਵੇਂ ਅਧਿਆਵਾ ਵਿੱਚ ਰਸ ਦਾ ਵਰਣਨ ਕੀਤਾ ਇਸ ਵਿੱਚ ਭਰਤਮੁਨੀ ਨੇ ਰਸ ਦਾ ਵਿਸਤਾਰ ਕਰਦੇ ਹੋਏ ਰਸ ਤੇ ਅੰਗ ਰਸ ਦੀ ਮਾਨਣ ਪ੍ਰਕਿਰਿਆ ਰਸਾ ਦੀ ਗਿਣਤੀ ਰਸ ਦਾ ਸਰੂਪ ਰਸ ਅਤੇ ਭਾਵ ਦਾ ਪਰਸਪਰ ਸੰਬੰਧ ਰਸਾ ਦੇ ਵਰਣ ਅਤੇ ਦੇਵਤਾ ਆਦਿ ਨੂੰ ਸ਼ਾਮਿਲ ਕੀਤਾ ਹੈ। ਉਹ ਰਸ ਨੂੰ ਨਾਟਕ ਦਾ ਸਾਰ ਤੱਤ ਮੰਨਦਾ ਹੈ ਜਿਸ ਦੀ ਨਿਸ਼ਪਤੀ ਵਿਮਾਨ ਅਨੁਭਾਵ ਅਤੇ ਵਿਭਚਾਰੀ ਭਾਵਾਂ ਦੇ ਸੰਯੋਗ ਨਾਲ ਹੁੰਦੀ ਹੈ। ਰਸ ਸੰਪਰਦਾਇ ਤੋਂ ਬਾਅਦ ਅਲੰਕਾਰ ਸਿਧਾਂਤ ਦੇ ਪ੍ਬਲ ਹੋਣ ਕਾਰਨ ਭਰਤ ਤੋਂ ਬਾਅਦ ਲੰਬੇ ਸਮੇਂ ਤੱਕ ਰਸ ਬਾਰੇ ਹੋਰ ਕੋਈ ਵਿਸਥਾਰ ਨਹੀਂ ਮਿਲਦਾ। ਪਰ ਇਸਦੇ ਬਾਵਜੂਦ ਬਾਅਦ ਦੇ ਅਚਾਰੀਆ ਨੇ ਰਸ ਸਿਧਾਤਾਂ ਦੀ ਪੁਨਰ ਸਥਾਪਨਾ ਕੀਤੀ।

ਰਸ-ਦੋਸ਼

ਰਸਾਂ ਵਿੱਚ ਪਰਸਪਰ ਵਿਰੋਧ ਦੀ ਸਥਿਤੀ ਦਾ ਨਿਵਾਰਨ ਕਰ ਲੈਣ ਤੋ ਬਾਅਦ ਰਸ-ਦੋਸ਼ ਦੇ ਪ੍ਰਸੰਗ ਵਿੱਚ ਸਭ ਤੋਂ ਪਹਿਲੀ ਜਰੂਰੀ ਗੱਲ ਇਹ ਹੈ ਕਿ ਵਰਣਨਯੋਗ ਰਸਾਂ ਦਾ ਉਲੇਖ 'ਰਸ' ਸ਼ਬਦ ਕਹਿ ਕੇ ਨਹੀ ਕਰਨਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਦਾ ਉਲੇਖ ਸ਼ਿੰਗਾਰ ਆਦਿ ਦੇ ਰੂਪ ਵਿੱਚ ਨਾਮ ਲੈ ਕੇ ਕਰਨਾ ਚਾਹੀਦਾ ਹੈ, ਕਿਉਂਕਿ ਅਭਿਧਾ ਸ਼ਕਤੀ ਦੁਆਰਾ ਜੇ ਰਸ-ਨਿਰਦੇਸ਼ ਕਰਾਇਆ ਜਾਵੇ, ਤਾਂ ਉਸ ਰਸ ਵਿੱਚ ਨਾਂ ਕੋਈ ਮਜ਼ਾ ਆਉਂਦਾ ਹੈ ਅਤੇ ਨਾ ਹੀ ਕੋਈ ਚਮਤਕਾਰ ਪੈਦਾ ਹੁੰਦਾ ਹੈ।ਇਹ ਪਹਿਲਾਂ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਰਸ ਉਸੇ ਸਥਿਤੀ ਵਿੱਚ ਸੁਆਦਲਾ ਬਣ ਸਕਦਾ ਹੈ, ਜਦੋਂ ਉਸ ਦਾ ਬੋਧ ਵਿਅੰਜਨਾਂ ਸ਼ਕਤੀ ਦੁਆਰਾ ਹੁੰਦਾ ਹੈ।

ਪਹਿਲਾਂ ਦੋਸ਼ - ਜੇ ਕੋਈ ਕਵੀ ਸ਼ਿੰਗਾਰ ਆਦਿ ਰਸਾਂ ਦਾ ਨਿੱਜੀ ਨਾਮ ਦੁਆਰਾ ਉਲੇਖ ਕਰਦਾ ਹੈ, ਤਾਂ ਉਸਦੀ ਚੇਸ਼ਟਾ ਬੰਦਰਾਂ ਦੀਆਂ ਬੇਕਾਰ ਹਰਕਤਾਂ ਵਾਂਗ ਨਿਰਰਥਕ ਸਾਬਤ ਹੋਵੇਗੀ, ਕਿਉਂਕਿ ਰਸ ਆਨੰਦਦਾਇਕ ਹੁੰਦਾ ਹੈ ਅਤੇ ਕੋਈ ਵਿਸ਼ੇਸ਼ ਤਤਵ ਹੀ ਰਸ ਦੇ ਆਨੰਦ ਦਾ ਵਿਅੰਜਕ ਹੁੰਦਾ ਹੈ ਅਤੇ ਉਹ ਵਿਸ਼ੇਸ਼ ਤਤਵ ਜਾਂ ਧਰਮ ਵਿਅੰਜਨਾਂ ਦੁਆਰਾ ਹੀ ਅਨੁਭੂਤ ਕੀਤਾ ਜਾ ਸਕਦਾ ਹੈ। ਜੇ ਅਵਿਧਾ ਦੁਆਰਾ ਉਸ ਵਿਸ਼ੇਸ਼ ਤਤਵ ਜਾਂ ਧਰਮ ਦੀ ਪ੍ਰਤੀਤੀ ਕਰਾਈ ਜਾਵੇ, ਤਾਂ ਉਸ ਵਿੱਚ ਚਮਤਕਾਰ ਉਤਪੰਨ ਨਹੀ ਹੋ ਸਕਦਾ। ਇਸ ਪਹਿਲੇ ਵਿਸ਼ੇਸ਼ ਦੋਸ਼ ਨੂੰ 'ਨਿਰਾਰਥਕਤਾ' ਦੋਸ਼ ਕਹਿੰਦੇ ਹਨ।

ਦੂਜਾ ਤੇ ਤੀਜਾ ਦੋਸ਼-  ਇਸ ਤਰ੍ਹਾਂ ਸਥਾਈ ਭਾਵਾਂ ਅਤੇ ਵਿਅਭਿਚਾਰੀ ਭਾਵਾਂ ਦਾ ਵਰਣਨ ਵੀ ਉਨਾਂ ਦਾ ਨਾਮ ਲੈ ਕੇ ਨਹੀ ਕਰਨਾ ਚਾਹੀਦਾ। ਇਸ ਤਰ੍ਹਾਂ ਕਰਨਾ 'ਸਵਸ਼ਬਦ ਵਾਚਿਅਤਾ' ਸ਼ਬਦ ਮੰਨਿਆ ਗਿਆ ਹੈ। ਭਾਵ ਇਹ ਹੈ ਕਿ ਰਤੀ ,ਸੌ਼ਕ ਆਦਿ ਸਥਾਈ ਭਾਵਾਂ ਅਤੇ ਹਰਸ਼,ਵਿਸਾਦ ਆਦਿ ਵਿਅਭਿਚਾਰੀ ਭਾਵਾਂ ਨੂੰ ਕੋਈ ਕਵੀ ਉਨ੍ਹਾਂ ਦਾ ਨਾਮ ਲੈ ਕੇ ਉਲੇਖ ਕਰ ਦੇਵੇ ਜਿਵੇਂ ਦੁਸ਼ਅੰਤ ਦੇ ਬਿਮੁਖ ਹੋ ਜਾਣ ਤੋ ਬਾਅਦ ਸ਼ਕੁੰਤਲਾ ਦੀ ਉਦਾਸੀ ਅਤੇ ਨਿਰਾਸ਼ਾ ਨੂੰ ਕੋਈ ਕਵੀ ਇੰਜ ਲਿਖ ਦੇਵੇ ਕਿ ਇਸ ਤੋ ਸ਼ਕੁੰਤਲਾ ਦਾ 'ਵਿਸ਼ਾਦ' ਵਧ ਗਿਆ, ਤਾਂ ਉਸ ਸੂਰਤ ਵਿੱਚ 'ਸਵਸ਼ਬਦ ਵਾਚਿਅਤਾ' ਦੋਸ਼ ਹੁੰਦਾ ਹੈ ਅਤੇ ਅਜਿਹੇ ਕਵੀ ਦੀ ਕਵਿਤਾ ਵੀ ਘਟੀਆ ਮੰਨੀ ਜਾਵੇਗੀ। ਕਵੀ ਦਾ ਕੰਮ ਭਾਵਾਂ ਦੀ ਨਾਮ ਲੈ ਕੇ ਗਿਣਤੀ ਕਰਾਉਣਾ ਨਹੀਂ ਹੈ, ਸਗੋਂ ਉਨ੍ਹਾ ਦਾ ਨਿਰੂਪਣ ਕਰਨ ਵਾਲੀਆਂ ਸਥਿਤੀਆਂ

ਅਤੇ ਉਨ੍ਹਾਂ ਦਾ ਵਰਣਾਤਮਕ ਬਿੰਬ ਆਦਿ ਉਲੀਕਣਾ ਹੈ ਜਿਨ੍ਹਾਂ ਤੋਂ ਉਹ ਭਾਵ ਆਪਣੇ ਆਪ ਹੀ ਝਲਕਦੇ ਵਿਖਾਈ ਦੇਣ।

                  ਇਸ ਤਰ੍ਹਾਂ ਸਥਾਈ ਭਾਵ ਦਾ ਨਾਮ ਲੈ ਕੇ ਵਰਣਨ ਕਰਨਾ ਦੂਜਾ ਅਤੇ ਇਸੇ ਤਰ੍ਹਾਂ ਵਿਅਭਿਚਾਰੀ ਭਾਵਾਂ ਦਾ ਨਾਂ ਨਾਲ ਉਲੇਖ ਕਰਨਾ ਤੀਜਾ ਵਿਸ਼ੇਸ਼ ਦੋਸ਼ ਮੰਨਿਆ ਜਾਂਦਾ ਹੈ।

ਚੌਥਾ ਤੇ ਪੰਜਵਾ ਦੋਸ਼- ਵਿਭਾਵਾਂ ਅਤੇ ਅਨੁਭਾਵਾਂ ਦੀ ਚੰਗੀ ਤਰ੍ਹਾਂ ਪ੍ਰਤੀਤੀ ਹੋਣਾ ਵੀ ਦੋਸ਼ ਹੈ ਅਤੇ ਦੇਰ ਨਾਲ ਪ੍ਰਤੀਤੀ ਹੋਣਾ ਵੀ ਦੋਸ਼ ਮੰਨਿਆ ਗਿਆ ਹੈ, ਕਿਉਂਕਿ ਅਜਿਹਾ ਹੋਣ ਨਾਲ ਰਸ ਦਾ ਸੁਆਦ ਹੀ ਮਾਰਿਆ ਜਾਂਦਾ ਹੈ।ਰਸ ਦੇ ਪ੍ਰਸੰਗ ਵਿੱਚ ਕ੍ਰਮਵਾਰ ਇਹ ਚੌਥਾ ਤੇ ਪੰਜਵਾਂ ਦੋਸ਼ ਹੈ।

ਛੇਵਾਂ ਦੋਸ਼ - ਜਿੱਥੇ ਜਿਸ ਰਸ ਦਾ ਵਰਣਨ ਪ੍ਰਧਾਨ ਰੂਪ ਵਿੱਚ ਕੀਤਾ ਜਾ ਰਿਹਾ ਹੋਵੇ, ਉਸ ਰਸ ਦੇ ਅੰਗਾਂ ਦਾ ਵਰਣਨ ਅਤੇ ਉਸਦੇ ਨਾਲ ਹੀ ਵਿਰੋਧੀ ਰਸ ਦੇ ਅੰਗਾਂ ਦਾ ਵਰਣਨ ਸਮਾਨ ਪ੍ਰਭਾਵ ਦਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਉਨ੍ਹਾਂ (ਪ੍ਰਸਤੁਤ ਰਸ ਦੇ ਅੰਗਾਂ) ਤੋਂ ਜ਼ੋਰਦਾਰ ਹੋਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦੋਹਾਂ ਸੂਰਤਾਂ ਵਿੱਚ ਪ੍ਰਸਤੁਤ ਰਸ ਦੀ ਪਰਿਪੱਕਤਾ ਰੁਕ ਜਾਂਦੀ ਹੈ। ਇਹ ਦੋਵੇਂ ਸਥਿਤੀਆਂ ਪਰਸਪਰ ਪ੍ਰਤੀਪਕ ਹਨ। ਇਸ ਲਈ ਕਾਵਿ ਵਿੱਚ ਰਸ ਦੋਸ਼ ਹਨ।

ਸੱਤਵਾਂ ਦੋਸ਼-  ਵਿਛਿੰਨਦੀਪਨ

ਕਿਸੇ ਵੀ ਪ੍ਰਬੰਧ ਕਾਵਿ ਵਿੱਚ ਜਿਸ ਮੁਖ ਰਸ ਦਾ ਵਰਣਨ ਚਲ ਰਿਹਾ ਹੋਵੇ, ਉਹ ਜੇ ਇੱਕ ਵਾਰ ਵੀ ਕਿਸੇ ਦੂਜੇ ਪ੍ਰਸੰਗ ਦੇ ਆ ਜਾਣ ਕਾਰਨ , ਟੁੱਟ ਜਾਵੇ ਅਤੇ ਉਸ ਟੁੱਟੇ ਹੋਏ ਪ੍ਰਸੰਗ ਨੂੰ ਮੁੜ ਚਾਲੂ ਕਰਨ ਦੇ ਕਾਰਨ 'ਵਿਛਿੰਨਦੀਪਨ ' ਨਾਮਕ ਰਸ ਦੋਸ਼ ਹੁੰਦਾ ਹੈ ਕਿਉਂਕਿ ਮੁੱਖ ਰਸ ਦੇ ਅਧ ਵਿਚਾਲੇ ਹੀ ਟੁੱਟ ਜਾਣ ਦੇ ਕਾਰਨ ਪ੍ਰਸਤੁਤ ਰਸ ਦਾ ਆਨੰਦ ਸੁਹਿਰਦਾਂ ਨੂੰ ਪੂਰਨ ਵਿੱਚ ਪ੍ਰਾਪਤ ਨਹੀ ਹੁੰਦਾ।

ਅੱਠਵਾਂ ਤੇ ਨੌਵਾ ਦੋਸ਼ - ਪ੍ਰਸਤਾਵ ਤੇ ਵਿਛੇਦ

ਇਸ ਤਰ੍ਹਾਂ ਜਿੱਥੇ ਜਿਸ ਰਸ ਦਾ ਪ੍ਰਸਤਾਵ ਨਹੀਂ ਕਰਨਾ ਚਾਹੀਦਾ, ਉੱਥੇ ਬੇ -ਮੌਕੇ ਉਸ ਰਸ ਨੂੰ ਵਿੱਚ ਲੈ ਆਉਣਾ , ਅਤੇ ਇਸ ਦੇ ਵਿਪਰੀਤ, ਜਿੱਥੇ ਜਿਸ ਰਸ ਦਾ ਵਰਣਨ ਜਾਰੀ ਰੱਖਣ ਦੀ ਲੋੜ ਹੋਵੇ, ਉਥੇ ਉਸ ਦੀ ਧਾਰ ਨੂੰ ਅੱਧ ਵਿਚਾਲੇ ਹੀ ਵਿਛਿੰਨ ਕਰ ਦੇਣਾ ਵੀ ਦੋਸ਼ ਹੈ। ਉਦਾਹਰਨ ਦੇ ਰੂਪ ਵਿੱਚ :-ਸੰਧਿਆ-ਵੰਦਨ ਪੂਜਾ ਪਾਠ ਅਤੇ ਕਥਾ ਕੀਰਤਨ ਆਦਿ ਦੇ ਪਵਿੱਤਰ ਮੌਕੇ ਤੇ ਜੇ ਇੱਕ-ਦੂਜੇ ਦੇ ਪ੍ਰਤੀ ਪਿਆਰ ਦੀ ਚਾਹ ਰੱਖਣ ਵਾਲੇ ਦੋ ਪ੍ਰੇਮੀ ਇਸਤਰੀ ਪੁਰਸ਼ ਦੇ ਪ੍ਰੇਮ ਦਾ ਵਰਣਨ ਛੇੜ ਦਿੱਤਾ ਜਾਵੇ, ਤਾਂ ਉਹ ਰਸ ਦੋਸ਼ ਹੋਵੇਗਾ।

ਦਸਵਾਂ ਦੋਸ਼ :-ਇਸ ਤਰ੍ਹਾਂ ਪ੍ਰਤਿਨਾਇਕ ਦੇ, ਜਿਸ ਦਾ ਪ੍ਰਧਾਨ ਰੂਪ ਵਿੱਚ ਵਰਣਨ ਨਹੀ ਕੀਤਾ ਜਾਂਦਾ, ਚਰਿੱਤਰ,ਆਚਰਣ ਅਤੇ ਖੁਸ਼ਹਾਲੀ ਦੇ ਅਨੇਕ ਰੂਪ , ਨਾਇਕ ਜਾਂ ਪ੍ਰਧਾਨ ਪਾਤਰ ਦੇ ਚਰਿੱਤਰ,ਆਚਰਨ ਅਤੇ ਖੁਸ਼ਹਾਲੀ ਤੋਂ ਇੰਨੇ ਵਧਾ ਚੜ੍ਹਾ ਕੇ ਨਹੀ ਵਿਖਾਉਣਾ ਚਾਹੀਦੇ ਕਿ ਉਸ ਦਾ ਪ੍ਰਭਾਵ ਫਿੱਕਾ ਪੈ ਜਾਵੇ। ਇਹ ਵੀ ਦੋਸ਼ ਹੈ। ਇੰਜ ਕਰਨ ਨਾਲ ਨਾਇਕ ਦੀ ਉਨੀ ਸ੍ਰੇਸ਼ਟਤਾ ਅਤੇ ਵਡਿਆਈ ਸਿੱਧ ਨਹੀ ਹੋ ਸਕਦੀ ਹੈ।ਜਿਸ ਦਾ ਨਿਰੂਪਣ ਕਰਨਾ ਕਾਵਿ ਵਿੱਚ ਜਰੂਰੀ ਹੁੰਦਾ ਹੈ।ਇਸ ਨਾਲ ਪ੍ਰਤਿਨਾਇਕ ਦੀ ਹੀ ਵਡਿਆਈ ਉਜਾਗਰ ਹੁੰਦੀ ਹੈ ਜੋ ਠੀਕ ਨਹੀ ਹੈ।

                  ਜੇ ਪ੍ਰਤਿਨਾਇਕ ਦੀ ਹੀ ਵਡਿਆਈ ਵਿਖਾਈ ਜਾਵੇ ਤਾਂ ਕਾਵਿ ਵਿੱਚ ਪ੍ਰਯੁਕਤ ਰਸ ਦੀ ਪੁਸ਼ਟੀ ਨਹੀ ਹੁੰਦੀ।

ਗਿਆਰਵਾਂ ਦੋਸ਼ :-ਇਸੇ ਤਰ੍ਹਾਂ ਰਸ ਦੇ ਆਲੰਬਨ  ਅਤੇ ਆਸ਼ਰਯ ਦੇ ਵਾਰ -ਵਾਰ ਨਿਰੂਪਣ ਨਾਲ ਬਣੀ ਰਹਿੰਦੀ ਹੈ। ਇਸ ਲਈ ਜੇ ਇਨ੍ਹਾਂ ਦਾ ਨਿਰੂਪਣ ਕਾਵਿ ਦੇ ਵਿੱਚ ਥਾਂ -ਥਾਂ ਤੇ ਨਹੀਂ ਹੋਵੇਗਾ, ਤਾਂ ਰਸ ਦੇ ਸੁਆਦ ਦੀ ਧਾਰ ਟੁੱਟ ਜਾਵੇਗੀ।

ਬਾਰ੍ਹਵਾਂ ਦੋਸ਼ :- ਇਸੇ ਤਰ੍ਹਾਂ ਜਿਸ ਵਸਤੂ ਦਾ ਵਰਣਨ ਪ੍ਰਸਤੁਤ ਰਸ ਦੀ ਲਈ ਸਹਾਇਕ ਨਾ ਹੋਵੇ। ਉਸ ਦਾ ਵਰਣਨ ਕਰਨਾ ਵੀ ਇੱਕ ਰਸ ਦੋਸ਼ ਹੈ, ਕਿਉਂਕਿ ਉਸ ਤਰ੍ਹਾਂ ਦਾ ਵਰਣਨ ਵੀ ਪ੍ਰਸਤੁਤ ਰਸ ਦੀ ਧਾਰ ਤੋੜ ਦਿੰਦਾ ਹੈ।

                  ਜਿਹੜੀਆਂ ਗੱਲਾਂ ਅਨੁਚਿਤ ਹਨ, ਉਨ੍ਹਾਂ ਦਾ ਵਰਨਣ ਵੀ ਰਸ ਵਿੱਚ ਭੰਗ ਪਾ ਦਿੰਦਾ ਹੈ ।ਇਸ ਲਈ ਅਨੁਚਿਤ ਗੱਲਾਂ ਅਤੇ ਘਟਨਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ।ਜਾਤੀ ਆਦਿ ਬਾਰੇ ਅਨੁਚਿਤ ਨਿਰੂਪਣ ਦੇ ਉਦਾਹਰਣ :- ਗਊਆਂ ਆਦਿ ਕਮਜ਼ੋਰ ਜਾਨਵਰਾਂ ਦੇ ਬੜੇ ਪ੍ਰਤਾਪੀ ਅਤੇ ਬਲਸ਼ਾਲੀ ਕਾਰਨਾਮੇ ਵਿਖਾਉਣੇ ਅਤੇ ਉਨ੍ਹਾਂ ਦੇ ਬਰਾਬਰ ਸ਼ੇਰ ਆਦਿ ਖੂੰਖਾਰ ਜਾਨਵਰਾਂ ਦਾ ਸਿੱਧਾ-ਪਣ ਵਿਖਾਉਣਾ।

       

ਦੰਡੀ[ਸੋਧੋ]

ਦੰਡੀ ਅਨੁਸਾਰ ਰੁਸਵਤ ਵਾਕ ਹੀ ਮਧੁਰ ਹੁੰਦਾ ਹੈ। ਇਸ ਤਰ੍ਹਾਂ ਰਸ ਅਤੇ ਮਧੁਰਤਾ ਇੱਕੋ ਹੀ ਪਦਾਰਥ ਹੈ। ਅਲੰਕਾਰਵਾਦੀ ਹੋਣ ਕਰਕੇ ਉਸ ਲ ਈ ਹਰ ਇੱਕ ਅਲੰਕਾਰ ਰਸ ਸਿੰਚਨ ਦੀ ਸਮਰੱਥਾ ਰੱਖਦਾ ਹੈ।

ਆਨੰਦਵਰਧਨ[ਸੋਧੋ]

ਆਨੰਦਵਰਧਨ ਨੇ ਧੁਨੀ ਸੰਪਰਦਾਇ ਦੀ ਸਥਾਪਨਾ ਕਰ ਕੇ ਰਸ ਦੀ ਸਮਾਈ ਧੁਨੀ ਵਿੱਚ ਕੀਤੀ ਹੈ ਅਤੇ ਰਸ ਧੁਨੀ ਨੂੰ ਹੀ ਧੁਨੀ ਦਾ ਮਾਣ ਮੰਨਿਆ ਹੈ। ਰਸ-ਧੁਨੀ ਨਾਲ ਅਲੰਕਾਰ, ਰੀਤੀ ਅਤੇ ਔਚਿਤਯ ਆਦਿ ਕਾਵਿ ਦੇ ਹੋਰਨਾਂ ਤੱਤਾਂ ਨੂੰ ਰਸ ਵਿੱਚ ਸਮੋ ਕੇ ਰਸ ਨੂੰ ਗੌਰਵ ਬਖਸਿਆ ਹੈ। ਪਰ ਰਸ ਨੂੰ ਧੁਨੀ ਵਿੱਚ ਸਮਹਿਤ ਕਰ ਕੇ ਉਸ ਨੇ ਅਪ੍ਤੱਖ ਤੌਰ ਤੇ ਰਸ ਸਿਧਾਂਤ ਦਾ ਇੱਕ ਤਰ੍ਹਾਂ ਨਾਲ ਵਿਰੋਧ ਹੀ ਕੀਤਾ ਹੈ।

ਮੰਮਟ[ਸੋਧੋ]

ਮੰਮਟ ਨੇ ਰਸ ਸਬੰਧੀ ਸਪੱਸ਼ਟ ਵਿਚੇਰਨ ਕਰਦੇ ਹੋਇਆ ਕਾਵਿ ਵਿੱਚ ਇਸ ਦੀ ਪ੍ਰਧਾਨਤਾ ਸਵੀਕਾਰ ਕੀਤੀ ਹੈ ਅਤੇ ਰਸ ਵਿੱਚ ਵਿਘਨ ਪਾਣ ਵਾਲੇ ਤੱਤਾਂ ਨੂੰ ਕਾਵਿ ਦੋਸ਼ ਮੰਨਿਆ ਹੈ।

ਰਸ ਸੰਪਰਦਾਇ ਦੇ ਸਰਵੇਖਣ ਦੇ ਆਧਾਰ ਤੇ ਡਾ. ਰਾਜ ਵੰਸ਼ ਸਹਾਇ ਨੇ ਇਸ ਦੀਆਂ ਤਿੰਨ ਅਵਸਥਾਵਾਂ ਮੰਨੀਆਂ ਹਨ-ਭਰਤ ਤੋਂ ਪਹਿਲਾਂ ਰਸ ਦੀ ਵਸਤੂ-ਪੂਰਕ ਵਿਆਖਿਆ, 2) ਨਾਟਯ ਸ਼ਾਸਤ੍ ਦੇ ਵਿਆਖਿਆਕਾਰਾਂ ਰਾਂਹੀ ਪੇਸ਼ ਕੀਤੀ ਸ਼ੈਲ ਅਦਵੈਤ ਸਿਧਾਂਤ ਦੇ ਆਧਾਰ ਤੇ ਰਸ ਦੀ ਆਤਮਾ ਪਰਕ ਵਿਆਖਿਆ ਅਤੇ ਵੇਦਾਂਤ ਤੇ ਨਵ-ਨਿਆਇ ਦੇ ਪ੍ਰਕਾਸ਼ ਵਿੱਚ ਉਸ ਦਾ ਪੁਨਰ ਆਖਿਆਨ ਅਤੇ ਗੌੜੀਯ, ਵੈਸ਼ਣਵ ਆਚਾਰਯਾਂ ਦੀ ਭਗਤੀ-ਪੂਰਕ ਵਿਆਖਿਆ ਨਾਲ ਲਪੇਟੀ ਹੋਈ ਮਧੁਰ ਰਸ ਦੀ ਕਲਪਨਾ।

ਮਹੱਤਵ[ਸੋਧੋ]

ਭਾਰਤੀ ਕਾਵਿ ਸ਼ਾਸਤਰ ਦੇ ਮੋਢੀ ਆਚਾਰੀਆ ਭਰਤ ਨੇ ਕਾਵਿ ਵਿੱਚ ਰਹਿਣ ਵਾਲੇ ਰਸ ਦੇ ਮਹੱਤਵ ਦਾ ਪ੍ਰਤੀਪਾਦਨ ਕਰਦੇ ਹੋਏ ਕਿਹਾ ਹੈ ਕਿ, "ਰਸ ਤੋਂ ਬਿਨਾਂ ਨਾਟਕ 'ਚ ਕੋਈ ਵੀ ਅਰਥ ਸ਼ੁਰੂ ਅਥਵਾ ਅੱਗੇ ਨਹੀਂ ਵਧਦਾ ਹੈ।' ਅਰਥਾਤ ਰਸ ਤੋਂ ਬਿਨਾਂ ਕੋਈ ਰਚਨਾ, ਰਚਨਾ ਹੀ ਨਹੀਂ ਹੋ ਸਕਦੀ ਹੈ। ਇੱਥੇ ਇਹ ਕਹਿਣਾ ਜ਼ਰੂਰੀ ਜਾਪਦਾ ਹੈ ਕਿ ਭਰਤ ਦੇ ਸਮੇਂ ਤੱਕ ਨਾਟਕ ਅਤੇ ਕਾਵਿ ਦੇ ਰੂਪ 'ਚ ਸਾਹਿਤ ਦੀ ਕੋਈ ਵੰਡ ਹੀ ਨਹੀਂ ਹੋਈ ਸੀ; ਇਸੇ ਲਈਈ ਉਸ ਸਮੇਂ ਨਾਟਕ ਪਦ ਨੂੰ ਕਾਵਿ ਨਾਟਕ ਦੋਹਾਂ ਲਈ ਸਮਾਨ ਅਰਥ ਵਾਲਾ ਹੀ ਸਮਝਿਆ ਜਾਂਦਾ ਸੀ।

ਦੂਜਾ, ਭਰਤ ਨੇ ਆਪਣੇ-ਆਪ ਆਪਣੇ ਗ੍ਰੰਥ 'ਨਾਟਯਸ਼ਾਸਤ੍' 'ਚ 'ਨਾਟਯ' ਲਈ 'ਕਾਵਿ' ਪਦ ਦਾ ਪ੍ਰਯੋਗ ਅਨੇਕ ਥਾਵਾਂ 'ਤੇ ਕੀਤਾ ਹੈ;ਬਾਅਦ 'ਚ ਜਿਸਦਾ ਸਮਰਥਨ ਅਭਿਨਵਗੁਪਤ ਨੇ ਵੀ ਕੀਤਾ ਹੈ ਅਤੇ ਰਸ ਦੇ ਮਹੱਤਵ 'ਤੇ ਪ੍ਰਕਾਸ਼ ਪਾਉਂਦੇ ਹੋਏ ਇਹਨਾਂ ਨੇ ਕਿਹਾ ਕਿ, "ਸਾਰੇ ਨਾਟਕ (ਕਾਵਿ) 'ਚ ਇਕੱਲਾ ਰਸ ਹੀ ਸੂਤ੍ (ਰੱਸੀ) ਵਾਂਞ ਪ੍ਰਤੀਤ ਹੁੰਦਾ ਹੈ ਅਤੇ ਨਾਟਯ ਹੀ ਰਸ ਹੈ; ਰਸ ਦਾ ਸਮੂਹ ਹੀ ਨਾਟਯ ਹੈ।" ਭਾਰਤੀ ਕਾਵਿ ਸ਼ਾਸਤਰ ਦੇ ਬਾਅਦਲੇ ਆਚਾਰੀਆ ਨੇ, ਚਾਹੇ ਉਹ ਕਿਸੇ ਵੀ ਕਾਵਿ - ਸੰਪ੍ਰਦਾਇ ਨਾਲ ਜੁੜੇ ਸਨ, ਰਸ ਨੂੰ ਕਾਵਿ ਅਤੇ ਨਾਟਕ ਦਾ ਅਤਿ ਜ਼ਰੂਰੀ ਤੱਤ ਮੰਨਦੇ ਹੋਏ ਇਸਦੇ ਮਹੱਤਵ ਨੂੰ ਸਵੀਕਾਰ ਕੀਤਾ ਹੈ।

'ਅਗਨੀਪੁਰਾਣ' ਦੇ ਲੇਖਕ ਨੇ ਰਸ ਦੇ ਮਹੱਤਵ ਨੂੰ ਸਪਸ਼ਟ ਸ਼ਬਦਾਂ ਦੁਆਰਾ ਪ੍ਰਤਿਪਾਦਿਤ ਕਰਦੇ ਹੋਏ ਕਿਹਾ ਹੈ ਕਿ, "ਨਾ ਤਾਂ ਭਾਵ ਤੋਂ ਬਿਨਾਂ ਰਸ ਹੁੰਦਾ ਹੈ ਅਤੇ ਨਾ ਹੀ ਰਸ ਤੋਂ ਬਿਨਾਂ ਭਾਵ ਹੁੰਦੇ ਹਨ। ਅਸਲ 'ਚ ਭਾਵ ਹੀ ਰਸਾਂ ਨੂੰ ਭਾਵਿਤ ਕਰਦੇ ਹਨ ਅਰਥਾਤ ਅਨੁਭੂਤੀ ਦਾ ਵਿਸ਼ੇ ਬਣਾਉਂਦੇ ਹਨ ਅਤੇ ਕਵੀ ਦੀ ਵਚਨ-ਨਿਪੁਣਤਾ ਦਾ ਚਮਤਕਾਰ ਹੋਣ 'ਤੇ ਵੀ 'ਰਸ' ਹੀ ਕਾਵਿ ਦਾ ਪ੍ਰਾਣ (ਜੀਵਨ) ਹੈ"। ਵਿਸ਼ਵਨਾਥ ਨੇ ਤਾਂ ਕਿਹਾ ਹੈ ਕਿ, "ਰਸੀਲਾ ਵਾਕ ਹੀ ਕਾਵਿ ਹੈ"।





ਰਸ ਦੇ ਪ੍ਰਕਾਰ[6][ਸੋਧੋ]

ਸ਼ਿੰਗਾਰ ਰਸ[ਸੋਧੋ]

ਸ਼ਿੰਗਾਰ ਰਸ ਜਦੋਂ ਰਤੀ ਜਾਂ ਪ੍ਰੇਮ ਦਾ ਅਨੁਭਵ ਸੁਹਜਾਤਮਕ ਤਰੀਕੇ ਨਾਲ ਹੁੰਦਾ ਹੈ ਤਾਂ ਉਸ ਨੂੰ ਅਸੀਂ ਸ਼ਿੰਗਾਰ ਰਸ ਆਖਦੇ ਹਾਂ । ਸ਼ਿੰਗਾਰ ਰਸ ਦਾ ਸਥਾਈ ਭਾਵ ਰਤੀ ਹੈ । ਸ਼ਿੰਗਾਰ ਰਸ ਦੇ ਦੋਂ ਭੇਦ ਮੰਨੇ ਜਾਂਦੇ ਹਨ ਸੰਯੋਗ ਅਤੇ ਵਿਯੋਗ। ਜਿਵੇਂ ਕਿ

ਝੁਰਮਟ ਬੋਲੇ ਝੁਰਮਟ ਬੋਲੇ
ਬੋਲੇ ਕਾਲੇ ਬਾਗੀ
ਜੀਕਣ ਡਾਰ ਕੂੰਜਾਂ ਦੀ ਬੈਠੀ
ਰੁਦਨ ਕਰੇਂਦੀ ਢਾਬੀਂ
ਵੀਰ ਤੇਰੇਂ ਬਿਨ ਨੀਂਦ ਨਾਂ ਆਵੇ
ਜਾਗੀ ਨਣਦੇ ਜਾਗੀ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਹਾਏ ਓਏ ਰਾਤਾਂ ਕਾਲੀਆਂ

ਹਾਸ ਰਸ[ਸੋਧੋ]

ਸੁਹਿਰਦ ਵਿਅਕਤੀ ਦੇ ਚਿੱਤ ਵਿਚ ਮੌਜੂਦ ਹਾਸ ਸਥਾਈ ਭਾਵ ਵਿਭਾਵ ਆਦਿ ਰਾਹੀਂ ਵਿਅਕਤ ਹੋ ਕੇ ਹਾਸ ਰਸ ਦੀ ਅਨੁਭੂਤੀ ਕਰਾਉਂਦਾ ਹੈ । ਹਾਸ ਰਸ ਦੇ ਸਥਾਈ ਭਾਵ ਹੁੰਦਾ ਹੈ । ਵਿਗੜੀ ਸੂਰਤ , ਪਹਿਰਾਵਾਂ , ਬੋਲ ਚਾਲ ਅਤੇ ਵਿਲੱਖਣ ਹਰਕਤਾਂ ਆਦਿ ਤੋਂ ਹਾਸੇ ਦੀ ਉਤਪੱਤੀ ਹੁੰਦੀ ਹੈ ਜਿਵੇਂ ਕਿ

ਮੈਡਮ ਕਿ ਆਖਾਂ ਤੈਨੂੰ ਕਿਵੇਂ ਆਖਾਂ
ਅੱਜ ਆਖਣੇ ਦੀ ਪੈ ਗਈ ਲੋੜ ਹੀਰੇ
ਫ਼ਸਟ ਏਡ ਦੀ ਥਾਂ ਤੂੰ ਰੇਡ ਕੀਤਾ
ਸਾਡਾ ਹਿੱਲਿਆ ਏ ਜੋੜ ਜੋੜ ਹੀਰੇ
ਜੇ ਤੂੰ ਖੇੜਿਆਂ ਬਾਝ ਨਹੀਂ ਰਹਿ ਸਕਦੀ
ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ

ਕਰੁਣਾ ਰਸ[ਸੋਧੋ]

ਕਿਸੇ ਅਣਇਛਿੱਤ ਚੀਜ਼ ਦਾ ਨੁਕਸਾਨ ਹੋਣ ਤੇ ਕਿਸੇ ਅਣਇਛਿੱਤ ਚੀਜ਼ ਦੀ ਪ੍ਰਾਪਤੀ ਹੋ ਜਾਣ ਤੇ ਮਨ ਦੀ ਸ਼ੋਕ ਵਾਲੀ ਅਵਸਥਾ ਉਪਜੇ ਉਹ ਕਰੁਣਾ ਰਸ ਹੁੰਦੇ ਹੈ । ਕਰੁਣਾ ਰਸ ਦਾ ਸਥਾਈ ਭਾਵ ਸ਼ੋਕ ਹੈ ਜਿਵੇਂ ਕਿ

ਬਿਰਲੇ ਟਾਟੇ , ਦਾਲਮੀਏ ਨੇ
ਰਲ ਕੇ ਏਕਾ ਕੀਤਾ
ਵੱਡੇ ਵੱਡੇ ਅਖਬਾਰਾਂ ਨੂੰ
ਕੁਝ ਦੇ ਕੇ ਮੁੱਲ ਲੈ ਲੀਤਾ
ਧਨ ਵੀ ਆਪਣਾ , ਪ੍ਰੈਸ ਭੀ ਆਪਣਾ
ਬਾਕੀ ਰਹਿ ਗਏ ਕਾਮੇ

ਰੌਦ੍ਰ ਰਸ[ਸੋਧੋ]

ਜਦੇਂ ਦੁਸ਼ਮਣ ਨੂੰ ਦੇਖ ਕੇ ਹਿਰਦੇ ਵਿਚ ਬਦਲੇ ਦੀ ਭਾਵਨਾ ਉਤਪੰਨ ਹੁੰਦੀ ਹੈ ਤਾਂ ਉਸ ਨੂੰ ਰੌਦ੍ਰ ਰਸ ਕਿਹਾ ਜਾਂਦਾ ਹੈ । ਇਸ ਦਾ ਸਥਾਈ ਭਾਵ ਕ੍ਰੋਧ ਹੈ । ਜਿਵੇਂ ਕਿ

ਆਕਿਲ ਤੁਬਕ ਵਜੁੱਤੀਆ, ਭਰ ਵਜਨ ਸੰਭਾਲੀ
ਉਹਨੂੰ ਢਾਢ ਅਲੰਬੇ ਆਸਤੋ ਭੁੱਖ ਭੱਤੇ ਜਾਲੀ
ਉਹਦਾ ਕੜਕ ਪਿਆਲਾ ਉਠਿਆ, ਭੰਨ ਗਈ ਹੈ ਨਾਲੀ
ਉਸ ਦੂਰੋ ਡਿੱਠਾ ਆਂਵਦਾਂ ਫਿਰ ਸ਼ਾਹ ਗਿਜ਼ਾਲੀ

ਬੀਭਤਸ ਰਸ[ਸੋਧੋ]

ਜਿਥੇ ਘਿਨੌਣੀ ਵਸਤੂ ਦੇ ਦੇਖਣ ਨਾਲ ਪੈਦਾ ਹੋਣ ਵਾਲੀ ਘ੍ਰਿਣਾ ਨੂੰ ਜਗੁਸਪਾ ਕਿਹਾ ਜਾਂਦਾ ਹੈ । ਘਿਨੌਣੀ ਵਸਤੂ ਦੇ ਦੇਖਣ ਨਾਲ ਜਾਂ ਉਸ ਬਾਰੇ ਸੁਣਨ ਨਾਲ ਜਿਥੇ ਜਗੁਸਪਾ ਭਾਵ ਉਤਪੁੰਨ ਹੋਵੇ ਉਸਨੂੰ ਬੀਭਤਸ ਰਸ ਕਿਹਾ ਜਾਂਦਾ ਹੈ ਜਿਵੇਂ ਕਿ

ਜਿਧਰ ਜਾਵੇ ਨਜਰ ਤਬਾਹੀ ਮਚੀ
ਕਹਾਣੀ ਰਹੀ ਹੈ ਲਹੂ ਮਿੱਝ ਦੀ
ਕਿਤੇ ਮਗਜ ਖੋਪੜ ਵਿਚੋ ਵਹਿ ਰਹਿਆ
ਗਈਆਂ ਟੁੱਟ ਮਟਕਾ , ਦਹੀ ਹੈ ਵਹਿਆ
ਕਿਤੇ ਧੌਣ ਵਿਚੋ ਫੁਹਾਰਾ ਫਟੇ
ਕਿਤੇ ਮਗਜ਼ ਪਈ ਟੁੱਟੇ

ਅਦਭੁਤ ਰਸ[ਸੋਧੋ]

ਜਦੋਂ ਕਿਸੇ ਅਨੋਖੀ ਵਸਤੂ ਦੇ ਦੇਖਣ ਅਤੇ ਸੁਣਨ ਉਪਰੰਤ ਅਸਚਰਜਤਾ ਦੇ ਭਾਵ ਉਤਪੁੰਨ ਹੋਣ ਤਾਂ ਉਹ ਅਦਭੁਤ ਰਸ ਹੁੰਦਾ ਹੈ । ਅਦਭੁਤ ਰਸ ਦਾ ਸਥਾਈ ਭਾਵ ਵਿਸਮੈ ਹੈ। ਜਿਵੇਂ

 
ਨੀਲੇ ਨਭ ਦਾ ਨੀਲ ਪੰਘੂੜਾ
ਝੁਲੇ ਝੂਲਣ ਤਾਰੇ
ਸੌਦੇਂ ਜਾਂਦੇ ਦਹਿੰਦੇ ਜਾਂਦੇ
ਚੁੰਮਾਂ ਚੁੰਮੇ ਠਾਰੇ

ਭਿਆਨਕ ਰਸ[7][ਸੋਧੋ]

ਕਿਸੇ ਡਰਾਉਣੀ ਚੀਜ਼ ਨੂੰ ਦੇਖ ਕੇ ਉਸ ਬਾਰੇ ਸੁਣ ਕੇ ਮਨ ਵਿਚ ਜੋਂ ਭਾਵ ਉਤਪੁੰਨ ਹੁੰਦੇ ਹਨ ਉਹ ਭੈਅ ਹੁੰਦਾ ਹੈ ਅਤੇ ਉਸ ਸਮੇਂ ਜੋਂ ਅਵਸਥਾ ਹੁੰਦੀ ਹੈ ਉਹ ਭਿਆਨਕ ਰਸ ਹੈ ਜਿਵੇਂ

ਦੋਹੀ ਦਲੀ ਮੁਕਾਬਲੇ , ਰਣ ਸੂਰੇ ਗੜਕਣ
ਚੜ ਤੋਪਾਂ ਗੱਡੀ ਢੁੱਕੀਆ ਲੱਖ ਸੰਗਲ ਖੜਕਣ
ਓਹ ਦਾਰੂ ਖਾਂਦੀਆਂ ਕੋਹਲੀਆ , ਮਣ ਗੋਲੇ ਰੜਕਣ
ਓਹ ਦਾਗ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ

ਵੀਰ ਰਸ[ਸੋਧੋ]

ਜਿਥੇ ਯੁੱਧ . ਦਾਨ , ਧਰਮ ਆਦਿ ਦੇ ਸੰਬੰਧ ਵਿਚ ਉਤਸ਼ਾਹ ਦੀ ਪ੍ਰਤੱਖ ਰੂਪ ਵਿਚ ਪੁਸ਼ਟੀ ਹੁੰਦੀ ਹੋਵੇ ਉਥੇ ਵੀਰ ਰਸ ਹੁੰਦਾ ਹੈ । ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੈ ਇਸ ਦੇ ਚਾਰ ਭੇਦ ਹੁੰਦੇ ਹਨ ਦਾਨਵੀਰ , ਯੁੱਧਵੀਰ , ਦਇਆ ਵੀਰ, ਧਰਮਵੀਰ . ਜਿਵੇਂ

ਡੇਲੇ ਫਰਕਦੇ ਪਏ ਨੇ ਅੱਜ ਮੇਰੇ
ਜ਼ੋਸ਼ ਨਾਲ ਪਈ ਕੰਬਦੀ ਜਾਨ ਮੇਰੀ
ਜੀਭਾਂ ਕੱਢਦੇ ਪਏ ਨੇ ਤੀਰ ਗਿੱਠ ਗਿੱਠ
ਪਈ ਆਕੜਾਂ ਭੰਨਦੀ ਕਮਾਨ ਮੇਰੀ

[8]

ਸ਼ਾਂਤ ਰਸ[ਸੋਧੋ]

ਸ਼ਾਂਤ ਰਸ ਨੂੰ ਬਾਕੀ ਰਸਾਂ ਵਿਚ ਗਿਣਿਆਂ ਨਹੀਂ ਜਾਂਦਾ ਆਚਾਰੀਆ ਵਿਸ਼ਵਨਾਥ ਇਸਨੂੰ ਯੋਗ ਸਥਾਨ ਦਿੰਦਾ ਹੈ ਸੰਸਾਰਿਕ ਅਸਥਿਰਤਾ ਕਾਰਨ ਮਨ ਵਿਚ ਜਦੋਂ ਵੈਰਾਗ ਪੈਦਾ ਹੁੰਦਾ ਹੈ ਉਥੇ ਸ਼ਾਂਤ ਰਸ ਦੀ ਸਥਿਤੀ ਮੰਨੀ ਜਾਂਦੀ ਹੈ ਜਿਵੇਂ

ਕਹਾ ਮਨ , ਬਿਖਿਆਨ ਸਿਉ ਲਪਟਾਹੀ
ਯਾ ਜਗੁ ਮੈ ਕੋਉ ਰਹਨੁ ਨਪਾਵੈ
ਇਕਿ ਆਵਹਿ ਇਕਿ ਜਾਹੀ
ਕਾਕੋ ਤਨ ਧਨ ਸੰਪਤਿ ਕਾਕੀ

ਹਵਾਲੇ[9][10][11][ਸੋਧੋ]

  1. ਮੰਮਟ. ਕਾਵਿ ਪ੍ਰਕਾਸ਼.
  2. 2.0 2.1 ਭਾਰਦਵਾਜ, ਡਾ. ਓਮ ਪ੍ਰਕਾਸ਼ (1997). ਰਸ ਗੰਗਾਧਰ. ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ. p. 30.
  3. ਸ਼ਰਮਾ, ਪ੍ਰੋ.ਸੁਕਦੇਵ (2017). ਭਾਰਤੀ ਕਵਿ ਸਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ,ਪਟਿਆਲਾ. pp. 164–166, . ISBN 978-81-302-0462-8.{{cite book}}: CS1 maint: extra punctuation (link)
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named :0
  5. ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ ਸਿੰਘ (2012). ਭਾਰਤੀ ਕਾਵਿ ਸ਼ਾਸਤਰ. ਮਦਾਨ ਪਬਲੀਸ਼ਰਜ਼, ਪਟਿਅਾਲਾ. p. 75.
  6. ਸਿੱਧੂ, ਤੇਜਿੰਦਰ ਸਿੰਘ. ਰਸ ਸਿਧਾਂਤ ਦੇ ਪ੍ਰਸੰਗ ਵਿੱਚ ਅਾਧੁਨਿਕ ਪੰਜਾਬੀ ਕਵਿਤਾ ਦਾ ਅਧਿਅੈਨ. pp. 101–112.
  7. ਜੱਗੀ, ਡਾ. ਗੁਰਸਰਨ ਕੌਰ (1994). ਭਾਰਤੀ ਕਾਵਿ ਸ਼ਾਸਤ੍(ਸਰੂਪ ਅਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ, ਦਿੱਲੀ. pp. 127_129.
  8. ਜੱਗੀ, ਡਾ. ਗੁਰਸਰਨ ਸਿੰਘ (1994). ਭਾਰਤੀ ਕਾਵਿ ਸ਼ਾਸਤ੍ (ਸਰੂਪ ਅਤੇ ਸ਼ਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ, ਦਿੱਲੀ. pp. 124, 125, 126, 155.
  9. ਜੱਗੀ, ਡਾ. ਗੁਰਸਰਨ ਸਿੰਘ (1994). ਭਾਰਤੀ ਕਾਵਿ ਸ਼ਾਸਤ੍ (ਸਰੂਪ ਅਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ, ਦਿੱਲੀ. p. 126.
  10. ਸ਼ਰਮਾ, ਪ੍ਰੋ. ਸੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 156, 157.
  11. ਸ਼ਰਮਾ, ਪ੍ਰੋ. ਸੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 177.