ਰਾਬਿਆ ਬਸਰੀ
ਰਾਬਿਆ ਬਸਰੀ | |
---|---|
ਸੰਤਣੀ ਅਤੇ ਕੁਆਰੀ | |
ਜਨਮ | 713-717 C.E. ਬਸਰਾ |
ਮੌਤ | 801 C.E. ਜੈਤੂਨਾਂ ਵਾਲਾ ਪਰਬਤ |
ਮਾਨ-ਸਨਮਾਨ | ਇਸਲਾਮ |
ਪ੍ਰਭਾਵਿਤ-ਹੋਏ | ਮੇਰੀ |
ਪ੍ਰਭਾਵਿਤ-ਕੀਤਾ | ਬਸਰਾ ਦੇ ਹੋਰ ਸੰਤ |
ਪਰੰਪਰਾ/ਵਿਧਾ | ਸੂਫ਼ੀ |
ਰਾਬਿਆ ਅਲਬਸਰੀ (ਅਰਬੀ: رابعة البصري, 717–801) ਅੱਠਵੀਂ ਸਦੀ ਦੀ ਇੱਕ ਸੂਫ਼ੀ ਸੰਤਣੀ ਅਤੇ ਅਰਬੀ ਭਾਸ਼ਾ ਵਿੱਚ ਲਿੱਖਣ ਵਾਲੀ ਕਵਿਤਰੀ ਸੀ।[1]
ਜ਼ਿੰਦਗੀ
[ਸੋਧੋ]ਰਾਬਿਆ ਦਾ ਜਨਮ 95 ਤੋਂ 99 ਹਿਜਰੀ ਦੇ ਦੌਰਾਨ ਬਸਰਾ, ਇਰਾਕ ਵਿੱਚ ਹੋਇਆ।[2] ਆਪ ਦੀ ਮੁਢਲੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਸ਼ੇਖ਼ ਫ਼ਰੀਦੂਦੀਨ ਅੱਤਾਰ ਦੇ ਹਵਾਲੇ ਨਾਲ ਮਿਲਦੇ ਹਨ ਜੋ ਕਿ ਬਾਅਦ ਦੇ ਜ਼ਮਾਨੇ ਦੇ ਵਲੀ ਔਰ ਸੂਫ਼ੀ ਸ਼ਾਇਰ ਹਨ।
ਰਾਬਿਆ ਬਸਰੀ ਆਪਣੇ ਮਾਪਿਆਂ ਦੀ ਚੌਥੀ ਬੇਟੀ ਸੀ। ਇਸੇ ਲਈ ਆਪ ਦਾ ਨਾਮ ਰਾਬਿਆ ਯਾਨੀ ਚੌਥੀ ਰੱਖਿਆ ਗਿਆ। ਉਹ ਇੱਕ ਇੰਤਹਾਈ ਗ਼ਰੀਬ ਲੇਕਿਨ ਮੁਅੱਜ਼ਜ਼ ਘਰਾਣੇ ਵਿੱਚ ਪੈਦਾ ਹੋਈ। ਰਾਬਿਆ ਬਸਰੀ ਦੇ ਮਾਪਿਆਂ ਦੀ ਗ਼ੁਰਬਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਰਾਤ ਰਾਬਿਆ ਬਸਰੀ ਪੈਦਾ ਹੋਈ, ਉਸ ਦੇ ਮਾਪਿਆਂ ਦੇ ਪਾਸ ਨਾ ਤਾਂ ਦੀਵਾ ਜਲਾਉਣ ਦੇ ਲਈ ਤੇਲ ਸੀ ਅਤੇ ਉਸ ਨੂੰ ਲਪੇਟਣ ਦੇ ਲਈ ਕੋਈ ਕੱਪੜਾ। ਆਪ ਦੀ ਮਾਂ ਨੇ ਆਪਣੇ ਪਤੀ ਨੂੰ ਦਰਖ਼ਾਸਤ ਕੀਤੀ ਕਿ ਗੁਆਂਢ ਤੋਂ ਥੋੜਾ ਤੇਲ ਹੀ ਲੈ ਆਉਣ ਤਾਂ ਜੋ ਦੀਵਾ ਜਲਾਇਆ ਜਾ ਸਕੇ। ਲੇਕਿਨ ਉਸ ਦੇ ਵਾਲਿਦ ਨੇ ਪੂਰੀ ਜ਼ਿੰਦਗੀ ਆਪਣੇ ਖ਼ਾਲਕ-ਏ-ਹਕੀਕੀ ਦੇ ਇਲਾਵਾ ਕਿਸੇ ਦੇ ਅੱਗੇ ਹਥ ਨਹੀਂ ਫੈਲਾਇਆ ਸੀ, ਲਿਹਾਜ਼ਾ ਉਹ ਗੁਆਂਢੀਆਂ ਦੇ ਦਰਵਾਜ਼ੇ ਤੱਕ ਤਾਂ ਗਏ ਲੇਕਿਨ ਖ਼ਾਲੀ ਹਥ ਵਾਪਸ ਆ ਗਏ। ਰਾਤ ਨੂੰ ਰਾਬਿਆ ਬਸਰੀ ਦੇ ਵਾਲਿਦ ਨੂੰ ਖ਼ਾਬ ਵਿੱਚ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਦੀ ਜ਼ਿਆਰਤ ਹੋਈ ਅਤੇ ਉਨ੍ਹਾਂ ਨੇ ਰਾਬਿਆ ਦੇ ਪਿਤਾ ਨੂੰ ਦੱਸਿਆ ਕਿ ਤੁਹਾਡੀ ਨਵਜਨਮੀ ਬੇਟੀ, ਖ਼ੁਦਾ ਦੀ ਖਾਸ਼ ਬੰਦੀ ਬਣੇਗੀ ਅਤੇ ਮੁਸਲਮਾਨਾਂ ਨੂੰ ਸਹੀ ਰਾਹ ਪਰ ਲੈ ਕੇ ਆਏਗੀ। ਤੂੰ ਅਮੀਰ-ਏ-ਬਸਰਾ ਦੇ ਪਾਸ ਜਾ ਅਤੇ ਉਸ ਨੂੰ ਸਾਡਾ ਪੈਗ਼ਾਮ ਦੇ ਕਿ ਤੁਸੀਂ (ਅਮੀਰ-ਏ-ਬਸਰਾ) ਹਰ ਰੋਜ਼ ਰਾਤ ਨੂੰ ਸੌ ਦਫ਼ਾ ਅਤੇ ਜੁਮੇਰਾਤ ਨੂੰ ਚਾਰ ਸੌ ਮਰਤਬਾ ਦਰੂਦ ਦਾ ਨਜ਼ਰਾਨਾ ਭੇਜਦੇ ਹੋ ਲੇਕਿਨ ਪਿਛਲੀ ਜੁਮੇਰਾਤ ਨੂੰ ਤੁਸੀਂ ਦਰੂਦ ਸ਼ਰੀਫ਼ ਨਾ ਪੜ੍ਹਿਆ, ਲਿਹਾਜ਼ਾ ਉਸ ਦੇ ਕਫ਼ਾਰਾ ਦੇ ਤੌਰ ਤੇ ਚਾਰ ਸੌ ਦੀਨਾਰ ਬਤੌਰ ਕਫ਼ਾਰਾ ਇਹ ਪੈਗ਼ਾਮ ਪਹੁੰਚਾਣ ਵਾਲੇ ਨੂੰ ਦੇ ਦੇਣ। [3]
ਰਾਬਿਆ ਬਸਰੀ ਦੇ ਪਿਤਾ ਉਠੇ ਅਤੇ ਅਮੀਰ-ਏ-ਬਸਰਾ ਦੇ ਪਾਸ ਪਹੁੰਚੇ ਇਸ ਹਾਲ ਵਿੱਚ ਕਿ ਖ਼ੁਸ਼ੀ ਦੇ ਹੰਝੂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗ ਰਹੇ ਸਨ। ਜਦੋਂ ਅਮੀਰ-ਏ-ਬਸਰਾ ਨੂੰ ਰਾਬਿਆ ਬਸਰੀ ਦੇ ਵਾਲਿਦ ਦੇ ਜ਼ਰੀਏ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦਾ ਪੈਗ਼ਾਮ ਮਿਲਿਆ ਤਾਂ ਇਹ ਜਾਣ ਕਿ ਇੰਤਹਾਈ ਖ਼ੁਸ਼ ਹੋਇਆ ਕਿ ਉਹ ਮੁਹੰਮਦ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦੀਆਂ ਨਜ਼ਰਾਂ ਵਿੱਚ ਹੈ। ਇਸ ਦੇ ਸ਼ੁਕਰਾਨੇ ਵਜੋਂ ਫ਼ੌਰਨ ਇੱਕ ਹਜ਼ਾਰ ਦੀਨਾਰ ਗਰੀਬਾਂ ਵਿੱਚ ਵੰਡਵਾ ਦਿੱਤੇ ਅਤੇ ਚਾਰ ਸੌ ਦੀਨਾਰ ਰਾਬਿਆ ਬਸਰੀ ਦੇ ਪਿਤਾ ਨੂੰ ਅਦਾ ਕਰ ਦਿੱਤੇ ਅਤੇ ਉਸਨੂੰ ਦਰਖ਼ਾਸਤ ਕੀਤੀ ਕਿ ਜਦੋਂ ਵੀ ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਬਿਨਾਂ ਝਿਜਕ ਤਸ਼ਰੀਫ਼ ਲੈ ਆਉਣ।
ਕੁੱਝ ਸਮੇਂ ਬਾਅਦ ਰਾਬਿਆ ਬਸਰੀ ਦੇ ਪਿਤਾ ਇੰਤਕਾਲ ਕਰ ਗਏ ਅਤੇ ਬਸਰਾ ਨੂੰ ਸਖ਼ਤ ਅਕਾਲ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅਕਾਲ ਦੌਰਾਨ ਰਾਬਿਆ ਬਸਰੀ ਆਪਣੀਆਂ ਭੈਣਾਂ ਨਾਲੋਂ ਬਿਛੜ ਗਈ। ਇੱਕ ਦਫ਼ਾ ਰਾਬਿਆ ਬਸਰੀ ਇੱਕ ਕਾਫ਼ਲੇ ਵਿੱਚ ਜਾ ਰਹੀ ਸੀ ਕਿ ਕਾਫ਼ਲੇ ਨੂੰ ਡਾਕੂਆਂ ਨੇ ਲੁੱਟ ਲਿਆ ਅਤੇ ਡਾਕੂਆਂ ਦੇ ਸਰਗ਼ਣਾ ਨੇ ਰਾਬਿਆ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਲੁੱਟ ਦੇ ਮਾਲ ਦੀ ਤਰ੍ਹਾਂ ਬਾਜ਼ਾਰ ਗੁਲਾਮ ਬਣਾਕੇ ਵੇਚ ਦਿੱਤਾ। ਉਸ ਦਾ ਮਾਲਕ ਉਸਤੋਂ ਬਹੁਤ ਸਖ਼ਤ ਮਿਹਨਤ ਕਰਵਾਉਂਦਾ ਸੀ। ਫਿਰ ਵੀ ਉਹ ਦਿਨ ਵਿੱਚ ਕੰਮ ਕਰਦੀ ਅਤੇ ਰਾਤ ਭਰ ਇਬਾਦਤ ਕਰਦੀ ਰਹਿੰਦੀ। ਦਿਨ ਵਿੱਚ ਜਿਆਦਾਤਰ ਰੋਜ਼ੇ ਰੱਖਦੀ। ਇਤਫਾਕਨ ਇੱਕ ਵਾਰ ਰਾਬਿਆ ਬਸਰੀ ਦਾ ਮਾਲਕ ਅੱਧੀ ਰਾਤ ਨੂੰ ਜਾਗ ਗਿਆ। ਕਿਸੇ ਦੀ ਆਵਾਜ਼ ਸੁਣ ਕੇ ਦੇਖਣ ਚਲਿਆ ਕਿ ਰਾਤ ਦੇ ਉਸ ਪਹਿਰ ਕੌਣ ਇਸ ਤਰ੍ਹਾਂ ਆਵਾਜ਼ ਕਰ ਰਿਹਾ ਹੈ। ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਰਾਬਿਆ ਬਸਰੀ ਅੱਲ੍ਹਾ ਦੇ ਹਜ਼ੂਰ ਨਿਹਾਇਤ ਆਜ਼ਜ਼ੀ ਨਾਲ ਕਹਿ ਰਹੀ ਹੈਂ:
ਹੇ ਅੱਲ੍ਹਾ! ਤੂੰ ਮੇਰੀ ਲਾਚਾਰੀ ਤੋਂ ਵਾਕਫ਼ ਹੈਂ। ਘਰ ਦਾ ਕੰਮਧੰਦਾ ਮੈਨੂੰ ਤੇਰੇ ਵੱਲ ਆਉਣੋਂ ਰੋਕਦਾ ਹੈ। ਤੂੰ ਮੈਨੂੰ ਆਪਣੀ ਇਬਾਦਤ ਲਈ ਪੁਕਾਰਦਾ ਹੈਂ ਲੇਕਿਨ ਜਦੋਂ ਤੱਕ ਮੈਂ ਤੁਹਾਡੀ ਬਾਰਗਾਹ ਵਿੱਚ ਹਾਜ਼ਰ ਹੁੰਦੀ ਹਾਂ, ਨਮਾਜ਼ ਦਾ ਸਮਾਂ ਗੁਜਰ ਚੁੱਕਾ ਹੁੰਦਾ ਹੈ। ਇਸ ਲਈ ਮੇਰੀ ਮਾਜ਼ਰਤ ਸਵੀਕਾਰ ਕਰ ਲੈ ਅਤੇ ਮੇਰੇ ਪਾਪ ਮਾਫ ਕਰਦੇ।
ਆਪਣੀ ਕਨੀਜ ਦੇ ਇਹ ਸ਼ਬਦ ਅਤੇ ਇਬਾਦਤ ਦਾ ਇਹ ਦ੍ਰਿਸ਼ ਦੇਖ ਕੇ ਰਾਬਿਆ ਬਸਰੀ ਦਾ ਮਾਲਕ ਖ਼ੌਫ਼-ਏ-ਖ਼ੁਦਾ ਤੋਂ ਲਰਜ ਗਿਆ ਅਤੇ ਉਸਨੇ ਇਹ ਫੈਸਲਾ ਕੀਤਾ ਕਿ ਬਜਾਏ ਅਜਿਹੀ ਅੱਲ੍ਹਾ ਵਾਲੀ ਕਨੀਜ ਤੋਂ ਸੇਵਾ ਕਰਾਈ ਜਾਵੇ ਬਿਹਤਰ ਇਹ ਹੋਵੇਗਾ ਕਿ ਉਸ ਦੀ ਸੇਵਾ ਕੀਤੀ ਜਾਵੇ। ਸਵੇਰ ਹੁੰਦੇ ਹੀ ਉਸ ਦੀ ਸੇਵਾ ਵਿੱਚ ਹਾਜਰ ਹੋਇਆ ਅਤੇ ਆਪਣੇ ਫੈਸਲਾ ਉਸਨੂੰ ਦੱਸਿਆ।
ਮੌਤ
[ਸੋਧੋ]ਰਾਬਿਆ ਦੀ ਮੌਤ ਆਪਣੀ 80ਵਿਆਂ ਵਿੱਚ 185 ਏ.ਐਚ/801 ਸੀ.ਈ ਵਿੱਚ[4] ਬਸਰਾ ਵਿੱਚ ਹੋਈ, ਜਿੱਥੇ ਉਸ ਦੀ ਕਬਰ ਸ਼ਹਿਰ ਤੋਂ ਬਾਹਰ ਬਣਾਈ ਗਈ।
ਰਾਬਿਆ ਅਲ-ਅਦਾਵੀਆ ਦੀ ਜ਼ਿੰਦਗੀ 'ਤੇ ਨਾਰੀਵਾਦੀ ਸਿਧਾਂਤ
[ਸੋਧੋ]ਸੂਫੀ ਧਰਮ ਦੇ ਕਈ ਪਹਿਲੂ ਇਹ ਸੁਝਾਅ ਦਿੰਦੇ ਹਨ ਕਿ ਸੂਫੀ ਵਿਚਾਰਧਾਰਾਵਾਂ ਅਤੇ ਅਮਲ ਪ੍ਰਮੁੱਖ ਸਮਾਜ ਤੇ ਇਸਤਰੀਆਂ ਪ੍ਰਤੀ ਇਸ ਦੀ ਧਾਰਨਾ ਅਤੇ ਮਰਦ ਤੇ ਔਰਤ ਦੇ ਸੰਬੰਧਾਂ ਦੇ ਕਾਉਂਟਰ ਬਣ ਕੇ ਖੜੇ ਹਨ। ਰਬੀਆ-ਅਲ-ਅਦਾਵੀਆ ਦੇ ਜੀਵਨ ਅਤੇ ਅਭਿਆਸਾਂ ਬਾਰੇ ਦੱਸੀਆਂ ਕਹਾਣੀਆਂ ਸਮਾਜ ਵਿੱਚ ਲਿੰਗ ਦੀ ਭੂਮਿਕਾ ਪ੍ਰਤੀ ਪ੍ਰਤੀਕ੍ਰਿਆਤਮਕ ਸਮਝ ਦਰਸਾਉਂਦੀਆਂ ਹਨ। ਅਧਿਆਤਮਕ ਅਤੇ ਬੌਧਿਕ ਉੱਤਮਤਾ ਵਜੋਂ ਉਸ ਦੀ ਭੂਮਿਕਾ ਨੂੰ ਕਈ ਬਿਰਤਾਂਤਾਂ ਵਿੱਚ ਦਰਸਾਇਆ ਗਿਆ ਹੈ। ਇੱਕ ਸੂਫੀ ਬਿਰਤਾਂਤ 'ਚ ਸੂਫੀ ਨੇਤਾ ਹਸਨ ਅਲ-ਬਸਰੀ ਨੇ ਸਮਝਾਇਆ, “ਮੈਂ ਇੱਕ ਸਾਰੀ ਰਾਤ ਅਤੇ ਦਿਨ ਰਬੀਆ ਨਾਲ ਗੁਜ਼ਾਰੀ ... ਇਹ ਮੇਰੇ ਦਿਮਾਗ ਵਿੱਚ ਇੱਕ ਵਾਰ ਵੀ ਨਹੀਂ ਆਇਆ ਕਿ ਮੈਂ ਇੱਕ ਆਦਮੀ ਹਾਂ ਅਤੇ ਨਾ ਹੀ ਉਸ ਨੂੰ ਇਹ ਹੋਇਆ ਕਿ ਉਹ ਇੱਕ ਔਰਤ ਹੈ ... ਜਦੋਂ ਮੈਂ ਉਸ ਵੱਲ ਵੇਖਿਆ ਤਾਂ ਮੈਂ ਆਪਣੇ ਆਪ ਨੂੰ ਦੀਵਾਲੀਆ [ਭਾਵ ਅਧਿਆਤਮਿਕ ਤੌਰ 'ਤੇ ਮਹੱਤਵਪੂਰਣ ਨਹੀਂ] ਅਤੇ ਰਾਬਿਆ ਨੂੰ ਸੱਚਮੁੱਚ ਸੁਹਿਰਦ [ਆਤਮਿਕ ਗੁਣਾਂ ਨਾਲ ਭਰਪੂਰ] ਸਮਝਿਆ।[5]" ਹਾਲਾਂਕਿ, ਉਸ ਨੇ ਬ੍ਰਹਮਚਾਰੀ ਰਹਿਣ ਅਤੇ ਉਸ ਦੇ ਔਰਤਤਵ ਨੂੰ ਪਿੱਛੇ ਛੱਡਣ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਮਾਤਮਾ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ।
ਸਭਿਆਚਾਰ 'ਚ ਪ੍ਰਸਿੱਧੀ
[ਸੋਧੋ]ਰਾਬਿਆ ਦੀ ਜ਼ਿੰਦਗੀ ਤੁਰਕੀ ਸਿਨੇਮਾ ਦੀਆਂ ਕਈ ਗਤੀ ਤਸਵੀਰਾਂ ਦਾ ਵਿਸ਼ਾ ਰਹੀ ਹੈ। ਇਹਨਾਂ ਵਿੱਚੋਂ ਇੱਕ ਫਿਲਮ, ਰਾਬਿਆ, 1973 ਵਿੱਚ ਰਿਲੀਜ਼ ਹੋਈ, ਇਸ ਦਾ ਨਿਰਦੇਸ਼ਨ ਉਸਮਾਨ ਐਫ ਸੇਡੇਨ ਦੁਆਰਾ ਕੀਤਾ ਗਿਆ ਸੀ, ਅਤੇ ਫਤਮਾ ਗਿਰਿਕ ਨੇ ਰਾਬਿਆ ਦੀ ਮੁੱਖ ਭੂਮਿਕਾ ਨਿਭਾਈ ਸੀ।[6]
ਰਾਬਿਆ, ਐਲਕ ਕਦੀਨ ਇਵਾਲੀਆ (ਰਾਬਿਆ, ਦਿ ਫਰਸਟਵੂਮੈਨ ਸੇਂਟ), ਰਾਬਿਆ ਉੱਤੇ ਇੱਕ ਹੋਰ ਤੁਰਕੀ ਫਿਲਮ, 1973 ਵਿੱਚ ਸਰੇਯੇ ਦੁਰੂ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ ਅਤੇ ਇਸ ਦਾ ਅਭਿਨੈ ਹਾਲੀਆ ਕੋਟਯੀਤ ਨੇ ਕੀਤਾ ਸੀ।[7]
ਹਵਾਲੇ
[ਸੋਧੋ]- ↑ http://www.poetry-chaikhana.com/R/RabiaBasriAl/
- ↑ MYSTICS AND SAINTS OF ISLAM BY CLAUD FIELD, CHAPTER III RABIA, THE WOMAN SUFI
- ↑ http://www.kitaabghar.com/bookbase/aslamlodhi/guldasta9.html
- ↑ "Rabia al Basri". Poetseers.org. Retrieved 5 May 2016.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ "Rabia (1973)". IMDb.com. Retrieved 5 May 2016.
- ↑ "Rabia/İlk Kadın Evliya". Sinematurk.com. Retrieved 5 May 2016.
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |