ਬਸਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਸਰਾ
البصرة
ਅਲ ਬਸਰਾ
ਬਸਰਾ ਸ਼ਹਿਰ
ਉਪਨਾਮ: Venice of the East[1]
ਬਸਰਾ is located in ਇਰਾਕ
ਬਸਰਾ
ਬਸਰਾ
30°30′N 47°49′E / 30.500°N 47.817°E / 30.500; 47.817
ਮੁਲਕ  ਇਰਾਕ
ਗਵਰਨੇਟ ਬਸਰਾ ਗਵਰਨੇਟ
ਬੁਨਿਆਦ ਰੱਖੀ ਗਈ 636 AD
ਸਰਕਾਰ
 • ਕਿਸਮ ਮੇਅਰ-ਸਭਾ
 • ਮੇਅਰ Dr. Khelaf Abdul Samad
ਖੇਤਰਫਲ
 • ਕੁੱਲ [
ਉਚਾਈ 5
ਅਬਾਦੀ (2012)[2]
 • ਕੁੱਲ 4
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ +3 GMT
ਏਰੀਆ ਕੋਡ (+964) 40
Website http://www.basra.gov.iq/

ਬਸਰਾ (ਅਰਬੀ: البصرة‎), ਇਰਾਕ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਮਹੱਤਵਪੂਰਨ ਬੰਦਰਗਾਹ ਹੈ। ਇਹ ਬਸਰਾ ਪ੍ਰਾਂਤ ਦੀ ਰਾਜਧਾਨੀ ਵੀ ਹੈ। 2007 ਵਿੱਚ ਇਸ ਦੀ ਅੰਦਾਜ਼ਨ ਅਬਾਦੀ 952,441[3] ਅਤੇ 2012 ਵਿੱਚ 2,009,767 ਸੀ।[4] ਫਾਰਸ ਦੀ ਖਾੜੀ ਤੋਂ 75 ਮੀਲ ਦੂਰ ਅਤੇ ਬਗਦਾਦ ਤੋਂ 280 ਮੀਲ ਦੂਰ ਦੱਖਣ-ਪੂਰਬੀ ਭਾਗ ਵਿੱਚ ਦਜਲਾ ਅਤੇ ਫ਼ਰਾਤ ਨਦੀਆਂ ਦੇ ਮੁਹਾਨੇ ਉੱਤੇ ਬਸਿਆ ਹੋਇਆ ਹੈ। ਸਥਿਤੀ - 30 ਡਿਗਰੀ 30ਮਿੰਟ ਉੱਤਰੀ ਅਕਸ਼ਾਂਸ਼ ਅਤੇ ਅਤੇ 47 ਡਿਗਰੀ 50 ਮਿੰਟ ਪੂਰਬੀ ਦੇਸ਼ਾਂਤਰ।

ਬਸਰਾ ਤੋਂ ਦੇਸ਼ ਦੀਆਂ 90 ਫ਼ੀਸਦੀ ਵਸਤਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਇੱਥੋਂ ਉੱਨ, ਕਪਾਹ, ਖਜੂਰ, ਤੇਲ, ਗੋਂਦ, ਗਲੀਚੇ ਅਤੇ ਜਾਨਵਰ ਨਿਰਯਾਤ ਕੀਤੇ ਜਾਂਦੇ ਹਨ। ਜਨਸੰਖਿਆ ਵਿੱਚ ਜਿਆਦਾਤਰ ਅਰਬ, ਯਹੂਦੀ, ਅਮਰੀਕੀ, ਈਰਾਨੀ ਅਤੇ ਭਾਰਤੀ ਹਨ।

ਇਤਹਾਸ[ਸੋਧੋ]

636ਵਿੱਚ ਇਸ ਸ਼ਹਿਰ ਨੂੰ ਸਰਵਪ੍ਰਥਮ ਖਲੀਫਾ ਉਮਰ ਨੇ ਬਸਾਇਆ ਸੀ। ਅਰੇਬੀਅਨ ਨਾਈਟਸ ਨਾਮਕ ਕਿਤਾਬ ਵਿੱਚ ਇਸ ਦੀ ਸੰਸਕ੍ਰਿਤੀ, ਕਲਾ, ਅਤੇ ਵਣਜ ਦੇ ਸੰਬੰਧ ਵਿੱਚ ਬਹੁਤ ਸੁੰਦਰ ਵਰਣਨ ਕੀਤਾ ਗਿਆ ਹੈ। ਸੰਨ 1868 ਵਿੱਚ ਤੁਰਕਾਂ ਦੇ ਕਬਜਾ ਕਰਨ ਉੱਤੇ ਇਸ ਨਗਰ ਦੀ ਅਧੋਗਤੀ ਹੁੰਦੀ ਗਈ। ਲੇਕਿਨ ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਦਾ ਕਬਜਾ ਹੋਇਆ ਉਸ ਸਮੇਂ ਉਹਨਾਂ ਨੇ ਇਸਨ੍ਹੂੰ ਇੱਕ ਵਧੀਆ ਬੰਦਰਗਾਹ ਬਣਾਇਆ ਅਤੇ ਕੁੱਝ ਹੀ ਸਮਾਂ ਵਿੱਚ ਇਹ ਇਰਾਕ ਦਾ ਇੱਕ ਮਹੱਤਵਪੂਰਨ ਬੰਦਰਗਾਹ ਸ਼ਹਿਰ ਬਣ ਗਿਆ। ਇੱਥੇ ਜਵਾਰ ਦੇ ਸਮੇਂ 26 ਫੁੱਟ ਉੱਤੇ ਤੱਕ ਪਾਣੀ ਚੜ੍ਹਦਾ ਹੈ।

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਬਸਰੇ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਵੀ ਆਉਂਦਾ ਹੈ।[5] ਪਹਿਲੇ ਵਿਸ਼ਵ ਯੁੱਧ ਸਮੇਂ ਪੰਜਾਬ ਦੇ ਅਨੇਕਾਂ ਫ਼ੌਜੀ ਜਵਾਨ ਭਾਰਤ ਦੀ ਬ੍ਰਿਟਿਸ਼ ਸਰਕਾਰ ਵਲੋਂ ਅਰਬ ਖੇਤਰਾਂ ਵਿੱਚ ਲੜੇ ਸਨ। ਉਸ ਵੇਲੇ ਬਸਰੇ ਦੀ ਲਾਮ ਦਾ ਮੋਟਿਫ਼ ਪੰਜਾਬੀ ਲੋਕਧਾਰਾ ਵਿੱਚ ਆ ਦਾਖਲ ਹੋਇਆ:

ਸਾਰੇ ਪਿੰਡ ਦੇ ਗੱਭਰੂ ਕੋਹ ਸੁੱਟੇ,
ਬਸਰੇ ਦੀ ਲਾਮ ਨੇ।

ਬਸਰੇ ਦੀ ਲਾਮ ਟੁੱਟਜੇ,
ਨੀਂ ਮੈਂ ਰੰਡੀਓਂ ਸੁਹਾਗਣ ਹੋਵਾਂ।

ਬਸਰੇ ਦੀ ਲਾਮ ਟੁੱਟ ਜਾਏ,
ਮੈਂ ਘਰ ਘਰ ਵੰਡਾਂ ਸ਼ੀਰਨੀ।

ਹਵਾਲੇ[ਸੋਧੋ]

  1. Sam Dagher (18 September 2007). "In the 'Venice of the East,' a history of diversity". The Christian Science Monitor. Retrieved 2 January 2014. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Iraq Information Portal
  3. "(Inter-Agency Information and Analysis Unit, Iraq Information Portal,) Location Basrah". Retrieved 1 October 2012.
  4. "al-Başrah: largest cities and towns and statistics of their population". Archived from the original on 2013-01-05. 
  5. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1745. ISBN 81-7116-164-2.