ਸਮੱਗਰੀ 'ਤੇ ਜਾਓ

ਰੈਂਡਮ ਐਕਸੈਸ ਮੈਮਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰੈਮ ਤੋਂ ਮੋੜਿਆ ਗਿਆ)
ਰੈਂਡਮ ਐਕਸੈਸ ਮੈਮੋਰੀ

ਰੈਮ (RAM) ਯਾਨੀ ਰੈਂਡਮ ਐਕਸੈਸ ਮੈਮਰੀ ਇੱਕ ਕਾਰਜਕਾਰੀ ਮੈਮਰੀ ਹੁੰਦੀ ਹੈ। ਇਹ ਉਦੋਂ ਕੰਮ ਕਰਦੀ ਹੈ ਜਦੋਂ ਕੰਪਿਊਟਰ ਕਾਰਜਸ਼ੀਲ ਰਹਿੰਦਾ ਹੈ। ਕੰਪਿਊਟਰ ਨੂੰ ਬੰਦ ਕਰਨ ਉੱਤੇ ਰੈਮ ਵਿੱਚ ਸੰਗ੍ਰਹਿਤ ਸਾਰੀਆਂ ਸੂਚਨਾਵਾਂ ਨਸ਼ਟ ਹੋ ਜਾਂਦੀਆਂ ਹਨ। ਕੰਪਿਊਟਰ ਦੇ ਚਾਲੂ ਰਹਿਣ ਉੱਤੇ ਪ੍ਰੋਸੈਸਰ ਰੈਮ ਵਿੱਚ ਸੰਗ੍ਰਹਿਤ ਅੰਕੜਿਆਂ ਅਤੇ ਸੂਚਨਾਵਾਂ ਦੇ ਆਧਾਰ ਉੱਤੇ ਕੰਮ ਕਰਦਾ ਹੈ। ਰੈਂਡਮ ਅਕਸੈਸ ਮੈਮੋਰੀ ਉੱਤੇ ਸੰਗ੍ਰਹਿਤ ਸੂਚਨਾਵਾਂ ਨੂੰ ਪ੍ਰੋਸੈਸ ਪੜ੍ਹ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਬਦਲ ਵੀ ਸਕਦਾ ਹੈ। ਰੈਮ ਦੀਆ ਬਹੁਤ ਕਿਸਮਾਂ ਹੁੰਦੀਆਂ ਹਨ ਜਿਵੇ ਕਿ:-ਡੀ.ਡੀ.ਆਰ, ਡੀ.ਡੀ.ਆਰ-2,ਡੀ.ਡੀ.ਆਰ-3, ਡੀ.ਡੀ.ਆਰ-4. ਇਹਨਾਂ ਵਿਚੋਂ ਡੀ.ਡੀ.ਆਰ-3 ਅੱਜ-ਕੱਲ ਸਭ ਤੋ ਜ਼ਿਆਦਾ ਵਰਤੀ ਜਾਂਦੀ ਹੈ। ਜਿੰਨੀ ਜ਼ਿਆਦਾ ਕੰਪਿਊਟਰ ਵਿੱਚ ਰੈਮ ਹੋਵੇਗੀ ਉਨ੍ਹਾਂ ਜ਼ਿਆਦਾ ਕੰਪਿਊਟਰ ਤੇਜ਼ ਚਲੇਗਾ।

ਮੈਮਰੀ ਸੈੱਲ

[ਸੋਧੋ]

ਮੈਮੋਰੀ ਸੈੱਲ ਕੰਪਿਊਟਰ ਮੈਮੋਰੀ ਦੀ ਬੁਨਿਆਦੀ ਇਮਾਰਤ ਦਾ ਇੱਕ ਬਲਾਕ ਹੈ। ਮੈਮੋਰੀ ਸੈੱਲ ਇੱਕ ਇਲੈਕਟ੍ਰਾਨਿਕ ਸਰਕਟ ਹੁੰਦਾ ਹੈ, ਜੋ ਕਿ ਬਾਇਨਰੀ ਜਾਣਕਾਰੀ ਦੀ ਇੱਕ ਬਿੱਟ ਸਟੋਰ ਕਰਦਾ ਹੈ। ਮੈਮੋਰੀ ਸੈੱਲ ਦਾ ਮੁੱਲ ਇਸ ਨੂੰ ਪੜ੍ਹ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਹਵਾਲੇ

[ਸੋਧੋ]