ਰੱਬ ਦੀ ਹੋਂਦ
ਰੱਬ ਦੀ ਹੋਂਦ ਧਰਮ ਦੀ ਫ਼ਿਲਾਸਫੀ ਸਭਿਆਚਾਰ ਅਤੇ ਫ਼ਿਲਾਸਫੀ ਵਿੱਚ ਬਹਿਸ ਦਾ ਵਿਸ਼ਾ ਰਿਹਾ ਹੈ। ਰੱਬ ਦੀ ਹੋਂਦ ਵਾਸਤੇ ਅਤੇ ਰੱਬ ਦੀ ਹੋਂਦ ਦੇ ਵਾਸਤੇ ਅਤੇ ਰੱਬ ਦੀ ਹੋਂਦ ਦੇ ਵਿਰੁੱਧ ਤਰਕਾਂ ਦੀ ਇੱਕ ਵਿਸ਼ਾਲ ਵਿਭਿੰਨਤਾ ਨੂੰ ਅਧਿਆਤਮਕ, ਤਾਰਕਿਕ, ਅਨੁਭਵ-ਸਿੱਧ ਜਾਂ ਵਿ਼ਾਤਮਿਕ ਤੌਰ ਤੇ ਸ਼੍ਰੇਣੀ ਬੱਧ ਕੀਤਾ ਜਾ ਸਕਦਾ ਹੈ। ਦਾਰਸ਼ਨਿਕਤਾ ਦੇ ਸ਼ਬਦਾਂ ਵਿੱਚ, ਰੱਬ ਦੀ ਹੋਂਦ ਦੀ ਧਾਰਨਾ ਗਿਆਨ ਸਿਧਾਂਤ (ਗਿਆਨ ਦੇ ਸਕੋਪ ਦੀ ਫਿਤਰਤ) ਅਤੇ ਔਂਟੌਲੋਜੀ (ਹੋਂਦ ਹੋਣਾ ਜਾਂ ਵਾਸਤਵਿਕਤਾ ਦੀ ਫਿਤਰਤ ਦਾ ਅਧਿਐਨ) ਅਤੇ ਮੁੱਲ ਦੀ ਥਿਊਰੀ (ਕਿਉਂਕਿ ਸੰਪੂਰਨਤਾ ਦੀਆਂ ਧਾਰਨਾਵਾਂ ਰੱਬ ਦੀਆਂ ਧਾਰਨਾਵਾਂ ਨਾਲ ਜੁੜੀਆਂ ਹਨ) ਦੇ ਵਿਸ਼ਿਆਂ ਨੂੰ ਸ਼ਾਮਿਲ ਕਰਦੀ ਹੈ।
ਰੱਬ ਦੀ ਹੋਂਦ ਦੀ ਦਾਰਸ਼ਨਿਕ ਚਰਚਾ ਦੀ ਪੱਛਮੀ ਪਰੰਪਰਾ ਪਲੈਟੋ ਅਤੇ ਅਰਸਤੂ ਨਾਲ ਸ਼ੁਰੂ ਹੁੰਦੀ ਹੈ। ਜਿਨ੍ਹਾ ਦੇ ਕੀਤੇ ਤਰਕਾਂ ਨੂੰ ਬ੍ਰਹਿਮੰਡੀ ਤੌਰ ਤੇ ਸ਼੍ਰੇਣੀਬੱਧ ਕੀਤਾ ਜਾਵੇਗਾ। ਰੱਬ ਦੀ ਹੋਂਦ ਲਈ ਹੋਰ ਤਰਕ ਸੈਂਟ ਐਨਸਲਮ ਵੱਲੋੰ ਪ੍ਰਸਤਾਵਿਤ ਕੀਤੇ ਗਏ ਹਨ, ਜਿਸ ਨੇ ਪਹਿਲਾ ਔਂਟੋਲੋਜੀਕਲ (ਸੱਤਾ ਗਿਆਨਆਤਮਿਕ) ਫਾਰਮੂਲਾਬੱਧ ਕੀਤਾ: ਇਬਨ ਰਸ਼ਦ (ਐਵਰੋਸ) ਅਤੇ ਐਕੁਈਨਜ਼ ਨੇ ਬ੍ਰਹਿਮੰਡੀ ਤਰਕ (ਕ੍ਰਮਵਾਰ ਕਲਾਮ ਤਰਕ ਅਤੇ ਪਹਿਲਾ ਰਸਤਾ) ਦੀਆਂ ਆਪਣੀਆਂ ਕਿਸਮਾਂ ਪੇਸ਼ ਕੀਤੀਆਂ: ਰੇਨ ਡਿਸਕਰੀਟਸ ਨੇ ਕਿਹਾ ਕਿ ਇੱਕ ਦਿਆਲੂ ਰੱਬ ਦੀ ਹੋਂਦ ਗਿਆਨ ਇੰਦਰੀਆਂ ਦੀ ਗਵਾਹੀ ਨੂੰ ਅਰਥ ਦੇਣ ਲਈ ਤਾਰਕਿਕ ਤੌਰ ਤੇ ਲਾਜ਼ਮੀ ਹੈ: ਅਤੇ ਇਮੈਨੂਅਲ ਕੈਂਟ ਨੇ ਤਰਕ ਕੀਤਾ ਕਿ ਰੱਬ ਦੀ ਹੋਂਦ ਚੰਗੇ ਦੀ ਹੋਂਦ ਤੋਂ ਬਣਾਈ ਜਾ ਸਕਦੀ ਹੈ।
ਜਿਹੜੇ ਫਿਲਾਸਫਰਾਂ ਨੇ ਰੱਬ ਦੀ ਹੋਂਦ ਵਿਰੁੱਧ ਤਰਕ ਦਿੱਤੇ ਓਨ੍ਹਾ ਵਿੱਚ ਡੇਵਿਡ ਹਿਊਮ, ਕਾਂਟ, ਨੀਤਸਜੇ ਅਤੇ ਬਰਟਰਾਂਡ ਰਸਲ ਮੌਜੂਦ ਹਨ। ਅਜੋਕੇ ਯੁੱਗ ਵਿੱਚ ਰੱਬ ਦੀ ਹੋੰਦ ਦਾ ਸਵਾਲ ਸਟੀਫ਼ਨ ਹਾਕਿੰਗ, ਫਰਾਂਸਿਸ ਕਾਲਿਨਸ, ਲਾਰੈਂਸ ਐੱਮ ਕਰਾਉਜ, ਰਿਚਰਡ ਡਾਕਿਨਜ਼ ਅਤੇ ਜਾਨ ਲੀਨਾਕਸ ਵਰਗੇ ਵਿਗਿਆਨਿਕਾਂ ਦੁਆਰਾ ਚਰਚਿਤ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਵਿੱਚ ਰਿਚਰਡ ਸਵਿਨਬਰਨ, ਐਲਵਿਨ ਪਲਾਂਟਿੰਗਾ, ਵਿਲਿਅਮ ਲੇਨ ਕਰੇਗ, ਰੇਬੇਕਾ ਗੋਲਡਸਟਿਨ, ਏ ਸੀ ਗਰੱਲਿੰਗ, ਡੇਨੀਅਲ ਡੇਨੱਟ, ਐਡਵਰਡ ਫੇਜ਼ਰ, ਡੇਵਿਡ ਬੈਂਸ਼ਲੇ ਹਾਰਟ ਅਤੇ ਸਾਮ ਹੈਰਿਸ ਵਰਗੇ ਦਾਰਸ਼ਨਿਕ ਵੀ ਸ਼ਾਮਿਲ ਹਨ।