ਲੋਂਗਵਾ (ਨਾਗਾਲੈਂਡ)
ਲੋਂਗਵਾ ਭਾਰਤ ਦੇ ਨਾਗਾਲੈਂਡ ਪ੍ਰਾਂਤ ਦਾ ਇੱਕ ਅਜਿਹਾ ਪਿੰਡ ਹੈ ਜਿਸਨੂੰ ਦੋਹਰੀ ਨਾਗਰਿਕਤਾ ਵਾਲੇ ਪਿੰਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਦਾ ਕੁੱਝ ਹਿੱਸਾ ਭਾਰਤ ਵਿੱਚ ਤੇੇ ਕੁੱਝ ਮਿਆਂਮਾਰ ਵਿੱਚ ਹੈ।ਪਿੰਡ ਦੇ ਵਾਸੀਆਂ ਲਈ ਦੋਵਾਂ ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਆਉਣ ਜਾਣ ਦੀ ਖੁੱਲ ਹੈ। ਇਹ ਪਿੰਡ ਭਾਰਤ ਦੇ ਉੱੱਤਰ ਪੂਰਬ ਵਿੱਚ ਨਾਗਾਲੈਂਡ ਦੀ ਸਰਹੱਦ ਵਿੱਚ ਮੌਨ ਨਾਮ ਦੇ ਜ਼ਿਲ੍ਹੇ ਵਿੱਚ ਸਥਿਤ ਹੈ।
ਜਿਹੜੀ ਸਰਹੱਦ ਭਾਰਤ ਤੇ ਮਿਆਂਮਾਰ ਨੂੰ ਵੰਡਦੀ ਹੈ ਉਸ ਸਰਹੱਦ ਤੇ ਹੀ ਇਸ ਪਿੰਡ ਦੇ ਮੁਖੀ ਦਾ ਘਰ ਹੈ। ਇਸ ਘਰ ਦਾ ਅੱਧਾ ਹਿੱਸਾ ਭਾਰਤ ਤੇ ਅੱਧਾ ਹਿੱਸਾ ਮਿਆਂਮਾਰ ਵਿੱਚ ਹੈ। ਇਸ ਮੁਖੀਆ ਦਾ ਮਿਆਂਮਾਰ ਤੇ ਅਰੁਣਾਚਲ ਦੇ 70 ਪਿੰਡਾਂ ਤੇ ਅਧਿਕਾਰ ਹੈ। ਪਿੰਡ ਵਿੱਚ ਕੋਨਯਾਕ ਜਾਤੀ ਦੇ ਲੋਕ ਲੱਕੜ ਦੇ ਘਰਾਂ ਵਿੱਚ ਰਹਿੰਦੇ ਹਨ ਜੋ ਅਪ੍ਰੈਲ ਮਹੀਨੇ ਵਿੱਚ ਆਇਲਿੰਗ ਮੋਨਿਊ ਨਾਂ ਦਾ ਤਿਉਹਾਰ ਮਨਾਉਂਦੇ ਹਨ।
ਹਵਾਲੇ
[ਸੋਧੋ]http://jagbani.epapr.in/1266456/Magazine/Magazine#page/4/1 Archived 2017-07-17 at the Wayback Machine.