ਸਤੀਸ਼ ਗੁਜਰਾਲ
ਸਤੀਸ਼ ਗੁਜਰਾਲ | |
---|---|
ਜਨਮ | ਸਤੀਸ਼ ਗੁਜਰਾਲ 25 ਦਸੰਬਰ 1925 ਜਿਹਲਮ ਸ਼ਹਿਰ (ਬਰਤਾਨਵੀ ਭਾਰਤ) ਹੁਣ ਪਾਕਿਸਤਾਨ |
ਮੌਤ | 26 ਮਾਰਚ 2020 | (ਉਮਰ 94)
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਮੁੰਬਈ |
ਲਈ ਪ੍ਰਸਿੱਧ | ਚਿੱਤਰਕਾਰੀ, ਇਮਾਰਤਸਾਜ਼ੀ, ਬੁੱਤਤਰਾਸੀ ਅਤੇ ਸਕੈਚਕਾਰੀ |
ਜੀਵਨ ਸਾਥੀ | ਕਿਰਨ |
ਪੁਰਸਕਾਰ | ਪਦਮ ਵਿਭੂਸ਼ਣ 1999 |
ਸਤੀਸ਼ ਗੁਜਰਾਲ (25 ਦਸੰਬਰ 1925 - 26 ਮਾਰਚ 2020) ਇੱਕ ਉੱਘਾ ਚਿੱਤਰਕਾਰ, ਇਮਾਰਤਸਾਜ਼, ਬੁੱਤਕਾਰ ਅਤੇ ਸਕੈਚਕਾਰ ਸੀ।
ਮੁੱਢਲਾ ਜੀਵਨ
[ਸੋਧੋ]ਉਹਨਾਂ ਦਾ ਜਨਮ ਜ਼ਿਲਾ ਜਿਹਲਮ ਹੁਣ ਪਾਕਿਸਤਾਨ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਇਹਨਾਂ ਦਾ ਭਰਾ ਇੰਦਰ ਕੁਮਾਰ ਗੁਜਰਾਲ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਹੈ। ਇਹਨਾਂ ਦੇ ਪਿਤਾ ਸ. ਅਵਤਾਰ ਸਿੰਘ ਕਿੱਤੇ ਵਜੋਂ ਵਕੀਲ ਸਨ। ਅੱਠ ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ਕੰਨਾ ਤੋਂ ਸੁਣਨਾ ਬੰਦ ਹੋ ਗਿਆ ਗਏ।
ਪੜ੍ਹਾਈ
[ਸੋਧੋ]ਇਹਨਾਂ ਨੂੰ ਲਾਹੌਰ ਦੇ ਮੇਓ ਸਕੂਲ ਆੱਫ਼ ਆਰਟ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਇਹਨਾਂ ਨੇ ਜੇ. ਜੇ. ਸਕੂਲ ਆੱਫ਼ ਆਰਟ ਵਿੱਚ ਦਾਖਲਾ ਲੈ ਲਿਆ।
ਕੰਮ
[ਸੋਧੋ]ਗੁਜਰਾਲ 1952 ਵਿੱਚ ਮੈਕਸੀਕੋ ਚਲਾ ਗਿਆ। ਉੱਥੇ ਉਸ ਨੇ ਸਮਾਜਿਕ ਵਿਸ਼ਿਆਂ ਨੂੰ ਲੈ ਕਿ ਚਿੱਤਰ ਬਣਾਏ। ਉਸ ਨੇ ਨਾਲ-ਨਾਲ ਬੁੱਤ ਵੀ ਘੜਨੇ ਸ਼ੁਰੂ ਕੀਤੇ। ਇਹਨਾਂ ਵਿੱਚ ਲੋਹਾ, ਤਾਂਬਾ, ਕੱਚ ਤੇ ਹੋਰ ਸਨਅਤੀ ਸਮੱਗਰੀ ਦੀ ਵਰਤੋਂ ਕੀਤੀ। ਕੰਧ ਚਿੱਤਰਕਲਾ ਵਿੱਚ ਸਤੀਸ਼ ਮੋਢੀ ਸ਼ਿਲਪਕਾਰ ਹੈ।
ਸਨਮਾਨ ਅਤੇ ਇਨਾਮ
[ਸੋਧੋ]1998 ਸਤੀਸ਼ ਗੁਜਰਾਲ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। 2004 ਵਿੱਚ ਲਲਿਤ ਕਲਾ ਅਕੈਡਮੀ ਦੀ ਗੋਲਡਨ ਜੁਬਲੀ ਸਮੇਂ ਗੁਜਰਾਲ ਨੂੰ ਸਦੀ ਦਾ ਚੌਦਾਂ ਮਹਾਨ ਚਿੱਤਰਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਪੁਸਤਕਾਂ
[ਸੋਧੋ]ਕਲਾ ਦੇ ਖੇਤਰ ਵਿੱਚ ਗੁਜਰਾਲ ਵੱਲੋਂ ਪਾਏ ਯੋਗਦਾਨ ਉੱਤੇ ਕਈ ਪੁਸਤਕਾਂ ਛਪ ਚੁੱਕੀਆਂ ਹਨ। ਇਹਨਾਂ ਦੇ ਜੀਵਨ ’ਤੇ ਦਸਤਾਵੇਜ਼ੀ ਫ਼ਿਲਮ ਵੀ ਬਣ ਚੁੱਕੀ ਹੈ। "Brush with Life" ਇਹਨਾਂ ਦੀ ਸਵੈ-ਜੀਵਨੀ ਹੈ ਜਿਸ ਉੱਪਰ ਫ਼ੀਚਰ ਫ਼ਿਲਮ ਵੀ ਨਿਰਮਾਣ ਅਧੀਨ ਹੈ।