ਸਾਂਚੀ
23°28′46″N 77°44′23″E / 23.479410°N 77.739616°E
UNESCO World Heritage Site | |
---|---|
Criteria | social classes: (i)(ii)(iii)(iv)(vi) |
Reference | 524 |
Inscription | 1989 (13th Session) |
ਇਮਾਰਤ ਬਾਰੇ | |
ਆਮ ਜਾਣਕਾਰੀ | |
ਕਿਸਮ | Stupa and surrounding buildings |
ਆਰਕੀਟੈਕਚਰ ਸ਼ੈਲੀ | Buddhist architecture |
ਨਿਰਮਾਣ ਆਰੰਭ | 3rd century BCE |
ਉਚਾਈ | 16.46 m (54.0 ft) (dome of the Great Stupa) |
ਆਕਾਰ | |
ਵਿਆਸ | 36.6 m (120 ft) (dome of the Great Stupa) |
ਸਾਂਚੀ, ਭੂਪਾਲ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਉੱਤਰ ਪੁੂਰਬ ਵੱਲ ਹੈ। ਇਹ ਬੋਧੀ ਕਲਾ ਦਾ ਸਰਵੋਤਮ ਨਮੂਨਾ ਹੈ। ਇਸ ਦੇ ਵਿਹੜੇ ਵਿੱਚ ਦਾਖ਼ਲ ਹੋ ਕੇ ਪਹਿਲੀ ਨਜ਼ਰ ਦੇਖਿਆਂ ਇਉਂ ਜਾਪਦਾ ਹੈ ਜਿਵੇਂ ਆਸਮਾਨ ਨੂੰ ਹੱਥ ਲਾ ਲਿਆ ਹੋਵੇ। ਸਤੂਪ ਨੰਬਰ 1 ਸਭ ਤੋਂ ਵੱਡਾ ਹੈ। ਪੱਥਰ ਦਾ ਢਾਂਚਾ ਹੋਣ ਨਾਤੇ ਇਹ ਭਾਰਤ ਵਿੱਚ ਸਭ ਤੋਂ ਪੁਰਾਣਾ ਹੈ।
ਬਨਾਵਟ
[ਸੋਧੋ]91 ਮੀਟਰ ਉੱਚੀਆਂ ਪਹਾੜੀਆਂ ’ਤੇ ਬਣੇ ਇਸ ਸਤੂਪ ਦੀ ਉਚਾਈ 16.46 ਮੀਟਰ ਅਤੇ ਅਰਧ ਗੋਲਾਕਾਰ ਗੁੰਬਦ ਦਾ ਵਿਆਸ ਭਾਵ ਮੋਟਾਈ 36.60 ਮੀਟਰ ਹੈ। ਸਾਂਚੀ ਸਤੂਪ ਦੇ ਚਾਰ ਗੇਟ ਹਨ। ਮਹਾਤਮਾ ਬੁੱਧ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਗੇਟਾਂ ਦੇ ਥਮਲਿਆਂ ਵਿੱਚ ਖੁਣੀਆਂ ਹੋਈਆਂ ਹਨ। ਪੂਰਬੀ ਗੇਟ ’ਤੇ ਨੌਜਵਾਨ ਗੌਤਮ ਆਪਣੇ ਪਿਤਾ ਦਾ ਮਹਿਲ ਤਿਆਗਦਾ ਹੈ। ਪੱਛਮੀ ਗੇਟ ’ਤੇ ਬੁੱਧ ਦੇ ਸੱਤ ਅਵਤਾਰ ਦਿਖਾਏ ਗਏ ਹਨ। ਉੱਤਰੀ ਗੇਟ ’ਤੇ ਬੁੱਧ ਦੀਆਂ ਸਾਖੀਆਂ ਉੱਤੇ ਆਧਾਰਿਤ ਕ੍ਰਿਸ਼ਮੇ ਬਿਆਨ ਕੀਤੇ ਹੋਏ ਹਨ। ਦੱਖਣੀ ਗੇਟ ’ਤੇ ਬੁੱਧ ਦਾ ਜਨਮ ਦਿਖਾਇਆ ਗਿਆ ਹੈ। ਪੱਥਰ ਵਿੱਚ ਉੱਕਰੀਆਂ ਇਹ ਕਹਾਣੀਆਂ ਖੁਦਾਈ ਦਾ ਬੇਜੋੜ ਨਮੂਨਾ ਹਨ। ਸਤੂਪ ਦੇ ਵੱਡੇ ਵਿਹੜੇ ਵਿੱਚ ਹੋਰ ਮੰਦਿਰ ਤੇ ਮੱਠ ਵੀ ਹਨ, ਪਰ ਇਨ੍ਹਾਂ ਦੀ ਹਾਲਤ ਖ਼ਸਤਾ ਹੈ।
ਪਹੁੰਚ'
[ਸੋਧੋ]ਔਰੰਗਾਬਾਦ ਤੋਂ ਭੂਪਾਲ ਜਾਣ ਲਈ ਸੜਕ ਤੇ ਰੇਲ ਮਾਰਗ ਰਾਹੀਂ ਤਕਰੀਬਨ 12 ਘੰਟੇ ਲੱਗਦੇ ਹਨ। ਸੜਕ ਮਾਰਗ ਰਾਹੀਂ 594 ਕਿਲੋਮੀਟਰ ਅਤੇ ਰੇਲ ਗੱਡੀ ਰਾਹੀਂ 696 ਕਿਲੋਮੀਟਰ ਪੈਂਡਾ ਤੈਅ ਕਰਨਾ ਪੈਂਦਾ ਹੈ।
ਇਤਿਹਾਸ
[ਸੋਧੋ]ਇਹ ਅਸ਼ੋਕ ਮਹਾਨ ਨੇ ਬਣਵਾਇਆ ਸੀ। ਇਸ ਦੀ ਉਮਰ 2,300 ਸਾਲ ਬਣਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਚੌਦਵੀਂ ਸਦੀ ਤੋਂ ਲੈ ਕੇ 1818 ਤਕ ਇਹ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। 1818 ਵਿੱਚ ਜਨਰਲ ਟੇਲਰ ਨੇ ਇਹ ਲੁਕੀਆਂ ਥੇਹਾਂ ਲੱਭੀਆਂ। ਇਨ੍ਹਾਂ ਵਿੱਚੋਂ ਇੱਕ ਨੰਬਰ ਸਤੂਪ ਪੂਰੀ ਤਰ੍ਹਾਂ ਸੁਰੱਖਿਅਤ ਸੀ।ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਨੇ ਆਪਣੀਆਂ ਲਿਖਤਾਂ ਵਿੱਚ ਬੁੱਧ ਧਰਮ ਬਾਰੇ ਬੜੀ ਬਾਰੀਕੀ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਪਰ ਉਸ ਨੇ ਸਾਂਚੀ ਦੇ ਸਤੂਪ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ।
ਮੱਧ ਕਾਲ
[ਸੋਧੋ]ਸ਼ੂੰਗਾ ਕਾਲ
[ਸੋਧੋ]ਸਤਵਾਹਨਾਂ ਕਾਲ
[ਸੋਧੋ]ਪੱਛਮੀ ਪੁਨਰਖੋਜ
[ਸੋਧੋ]ਹੋਰ ਦੇਖੋ
[ਸੋਧੋ]- Bharhut
- Relics of Sariputra and Mahamoggallana
- Deekshabhoomi
ਹਵਾਲੇ
[ਸੋਧੋ]ਸਾਹਿਤ
[ਸੋਧੋ]- Dehejia, Vidya. (1992). Collective and Popular Bases of Early Buddhist Patronage: Sacred Monuments, 100 BC-AD 250. In B. Stoler Miller (ed.) The Powers of Art. Oxford University Press: Oxford. ISBN 0-19-562842-X.
- Dehejia, Vidya. (1997). Indian Art. Phaidon: London. ISBN 0-7148-3496-3.
- Mitra, Debala. (1971). Buddhist Monuments. Sahitya Samsad: Calcutta. ISBN 0-89684-490-0
ਬਾਹਰੀ ਕੜੀਆਂ
[ਸੋਧੋ]- [1] Archived 2006-11-21 at the Wayback Machine. Source Documents and Texts in South Asian Studies
- [2] Sanchi.org
- [3] Archived 2015-12-24 at the Wayback Machine. Sanchi Stupa—A World Heritage Site
- "Sanchi (Madhya Pradesh)", Jacques-Edouard Berger Foundation, World Art Treasures Archived 2007-09-27 at the Wayback Machine.
- Monuments at Sanchi (UNESCO World Heritage)
- Use Indian English from December 2015
- All Wikipedia articles written in Indian English
- Infobox mapframe without OSM relation ID on Wikidata
- Pages using embedded infobox templates with the title parameter
- Pages using infobox UNESCO World Heritage Site with unknown parameters
- Pages using the Kartographer extension