ਬਿੰਬੀਸਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿੰਬੀਸਾਰ
ਮਗਧ ਸਲਤਨਤ ਦਾ ਬਾਦਸਾਹ
Bimbisar welcoming Buddha Roundel 30 buddha ivory tusk.jpg
ਬਿੰਬਸਾਰ ਮਹਾਤਮਾ ਬੁੱਧ ਦਾ ਸਵਾਗਤ ਕਰਦਾ ਹੋਇਆ।
ਸ਼ਾਸਨ ਕਾਲ544–492 ਬੀਸੀ
ਵਾਰਸਅਜਾਤਸ਼ਤਰੂ
ਜਨਮ558 ਬੀਸੀ
ਮੌਤ492 ਬੀਸੀ
ਜੀਵਨ-ਸਾਥੀਕੋਸਲਾ ਦੇਵੀ
ਚੇਲਾਨਾ
ਜਸੇਮਾ
ਔਲਾਦਅਜਾਤਸ਼ਤਰੂ, ਅਭੇ
ਘਰਾਣਾਹਰਿਯੰਕ ਵੰਸ਼
ਧਰਮਬੁੱਧ ਧਰਮ, ਜੈਨ ਧਰਮ

ਬਿੰਬਸਾਰ (558 ਬੀਸੀ –491 ਬੀਸੀ)[1]ਹਰਿਯੰਕ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ, ਜਿਸ ਨੂੰ ਆਪ ਦੇ ਪਿਤਾ ਨੇ 15 ਸਾਲ ਦੀ ਉਮਰ ਵਿੱਚ ਹੀ ਰਾਜਾ ਥਾਪ ਦਿੱਤਾ। ਸ਼ੁਰੂ ਤੋਂ ਹੀ ਬਿੰਬਸਾਰ ਨੇ ਰਾਜ-ਵਿਸਤਾਰ ਦੀ ਨੀਤੀ ਨੂੰ ਚਲਾਇਆ। ਉਹ ਇੱਕ ਸੰਗਠਿਤ ਰਾਜ ਦਾ ਸ਼ਾਸਕ ਸੀ ਜਿਹੜਾ ਚਾਰੇ ਪਾਸਿਉਂ ਪਹਾੜਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ਪੱਥਰ ਦੀਆਂ ਦੀਵਾਰਾਂ ਨਾਲ ਵੀ ਵਲਿਆ ਹੋਇਆ ਸੀ। ਬਿੰਬਸਾਰ ਦੀ ਰਾਜਧਾਨੀ ਗਿਰੀਵ੍ਰਜ ਸੀ ਜੋ ਪੰਜ ਪਹਾੜੀਆਂ ਨਾਲ ਘਿਰੀ ਹੋਈ ਸੀ ਜੋ ਭਾਰਤ ਦੀ ਸਭ ਤੋਂ ਪ੍ਰਚੀਨ ਉਸਾਰੀ ਸੀ। ਬਿੰਬਸਾਰ ਦੇ ਰਾਜ ਦੀ ਮਿੱਟੀ ਬਹੁਤ ਉਪਜਾਊ ਸੀ। ਬਿੰਬਸਾਰ ਦੀ ਸਭ ਤੋਂ ਵਰਣਨ ਯੋਗ ਸਫਲਤਾ ਆਪਣੇ ਗਵਾਂਢੀ ਰਾਜ ਅੰਗ ਜਿਹੜਾ ਪੂਰਬੀ ਬਿਹਾਰ ਸੀ ਨੂੰ ਆਪਣੇ ਰਾਜ ਵਿੱਚ ਮਲਾਉਣਾ ਸੀ, ਇਸ ਦੀ ਰਾਜਧਾਨੀ ਭਾਗਲਪੁਰ ਦੇ ਨੇੜੇ ਚੰਪਾ ਸੀ। ਉਸ ਨੇ ਕੋਸਲ ਰਾਜ ਅਤੇ ਵੈਸ਼ਾਲੀ ਰਾਜ ਨਾਲ ਵਿਵਾਹਰ ਸਬੰਧ ਵੀ ਬਣਾਏ।

ਨਵੇ ਰਾਜ[ਸੋਧੋ]

ਬਿੰਬਸਾਰ ਨੇ ਗਿਰੀਵ੍ਰਜ ਦੇ ਉੱਤਰ ਵਿੱਚ ਪਹਾੜੀ ਦੀ ਤਲਹਟ ਹੇਠ ਵਿੱਚ ਰਾਜਗੀਰ ਨਗਰ ਦਾ ਨਿਰਮਾਣ ਕੀਤਾ ਜੋ ਪਟਨਾ ਜ਼ਿਲ੍ਹੇ ਵਿੱਚ ਅੱਜ ਵੀ ਹੈ।

ਧਾਰਮਿਕ[ਸੋਧੋ]

ਵਰਧਮਾਨ ਮਹਾਂਵੀਰ ਜੋ ਜੈਨੀਆਂ ਦਾ ਅੰਤਿਮ ਤੀਰਥੰਕਰ ਸਨ ਅਤੇ ਮਹਾਤਮਾ ਬੁੱਧ ਜੋ ਬੁੱਧ ਦੇ ਮਹਾਨ ਆਗੂ ਸਨ, ਨੇ ਬਿੰਬਸਾਰ ਦਾ ਸ਼ਾਸਨ ਕਾਲ ਵਿੱਚ ਆਪਣੇ ਸਿਧਾਂਤਾਂ ਦਾ ਪ੍ਰਚਾਰ ਕੀਤਾ।

ਮੌਤ[ਸੋਧੋ]

ਆਪ ਬਿਰਧ ਅਵਸਥਾ ਵਿੱਚ ਆਪਣੇ ਪੁੱਤਰ ਅਜਾਤਸ਼ਤਰੂ ਹੱਥੋਂ ਹੀ ਕਤਲ ਹੋ ਗਿਆ।

ਹਵਾਲੇ[ਸੋਧੋ]

  1. Rawlinson, Hugh George. (1950) A Concise History of the Indian People, Oxford University Press. p. 46.