ਹਾਚੀਕੋ
ਦਿੱਖ
ਹਾਚੀਕੋ | |
---|---|
ਜਾਤੀ | ਕੁੱਤਾ |
ਨਸਲ | ਅਕਿਤਾ ਇਨੁ |
ਲਿੰਗ | ਪੁਰਸ਼ |
ਜਨਮ | ਹਾਚੀਕੋ 10 ਨਵੰਬਰ 1923 ਓਦਾਤ, ਆਕੀਤਾ ਪ੍ਰੀਫੈਕਚਰ |
ਮੌਤ | 8 ਮਾਰਚ 1935 (ਉਮਰ 11) ਸ਼ੀਬੁਆ, ਟੋਕੀਓ |
ਕਬਰ | ਉਏਨੋ, ਜਪਾਨ ਵਿੱਚ ਜਪਾਨ ਦਾ ਰਾਸ਼ਟਰੀ ਵਿਗਿਆਨ ਅਜਾਇਬ-ਘਰ |
ਦੇਸ਼ | ਜਪਾਨ |
ਮਸ਼ਹੂਰ | ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕਰਨ ਲਈ |
ਮਾਲਕ | ਹਿਦੇਸਾਬੂਰੋ ਉਏਨੋ |
ਦਿੱਖ | ਸੁਨਹਿਰੀ ਹਲਕਾ ਭੂਰਾ ਤੇ ਮੂੰਹ ਤੇ ਉੱਪਰਲੇ ਹਿੱਸੇ ਉੱਤੇ ਸਫੇਦ ਰੰਗ |
ਸ਼ੀਬੁਆ, ਟੋਕੀਓ ਦੇ ਟ੍ਰੇਨ ਸਟੇਸ਼ਨ ਦੇ ਅੱਗੇ ਹਾਚੀਕੋ ਦਾ ਬੁੱਤ |
ਹਾਚੀਕੋ (ਜਪਾਨੀ:ハチ公, 10 ਨਵੰਬਰ 1923 - 8 ਮਾਰਚ 1935) ਇੱਕ ਜਪਾਨੀ ਅਕੀਤਾ ਨਸਲ ਦਾ ਕੁੱਤਾ ਸੀ ਜਿਸਨੂੰ ਉਸਦੀ ਵਫ਼ਾਦਾਰੀ ਲਈ ਜਾਣਿਆ ਜਾਂਦਾ ਹੈ। ਇਸਨੇ ਆਪਣੇ ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕੀਤਾ।[1] ਉਹ ਓਦਾਤੇ, ਅਕੀਤਾ ਪਰੀਫ਼ੈਕਚਰ, ਜਪਾਨ ਵਿੱਚ ਪੈਦਾ ਹੋਇਆ ਸੀ। ਉਸਨੂੰ ਉਸਦੀ ਵਫਾਦਾਰੀ ਲਈ ਯਾਦ ਕੀਤਾ ਜਾਂਦਾ ਹੈ। ਆਪਣੇ ਮਾਲਿਕ ਦੀ ਮੌਤ ਹੋਣ ਤੋਂ ਬਾਅਦ ਵੀ ਉਹ ਉਸ ਪ੍ਰਤੀ ਵਫ਼ਾਦਾਰ ਰਿਹਾ।
ਜੀਵਨ
[ਸੋਧੋ]1924 ਵਿੱਚ ਹਿਦੇਸਾਬੂਰੋ ਉਏਨੋ, ਜੋ ਟੋਕੀਓ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਸੀ, ਨੇ ਹਾਚੀਕੋ ਨੂੰ ਪਾਲਤੂ ਕੁੱਤੇ ਵਜੋਂ ਖਰੀਦ ਲਿਆ। ਹਾਚੀਕੋ ਹਰ ਦਿਨ ਦੇ ਆਖਿਰ ਵਿੱਚ ਸ਼ੀਬੁਆ ਸਟੇਸ਼ਨ ਉੱਤੇ ਆਪਣੇ ਮਾਲਕ ਦਾ ਸੁਆਗਤ ਕਰਦਾ। ਮਈ 1925 ਤੱਕ ਇਸ ਤਰ੍ਹਾਂ ਚਲਦਾ ਰਿਹਾ ਜਦੋਂ ਅਚਾਨਕ ਉਸਦਾ ਮਾਲਕ ਮਰ ਗਿਆ। ਪਰ ਹਾਚੀਕੋ ਅਗਲੇ 9 ਸਾਲਾਂ ਲਈ ਉਸ ਸਟੇਸ਼ਨ ਉੱਤੇ ਆਕੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ।
ਹਵਾਲੇ
[ਸੋਧੋ]- ↑ "Unbelievable Facts". Retrieved 1 March 2014.