ਸਮੱਗਰੀ 'ਤੇ ਜਾਓ

ਹਿੰਸਾ ਦਾ ਸੁਹਜਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਰੂਨੇਵਾਲਡ ਦੀ ਪੇਂਟਿੰਗ "ਦ ਮੌਕਿੰਗ ਔਫ਼ ਕ੍ਰਾਈਸਟ" ਜਿਸ ਵਿੱਚ ਯੀਸ਼ੂ ਨੂੰ ਬੰਨ੍ਹਿਆ ਗਿਆ ਹੈ ਅਤੇ ਉਸ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ।

ਹਿੰਸਾ ਦਾ ਸੁਹਜਵਾਦ ਅੰਗਰੇਜ਼ੀ: (Aestheticization of violence) ਉੱਚ ਸੱਭਿਆਚਾਰਕ ਕਲਾ ਜਾਂ ਜਨ-ਸੰਚਾਰ ਵਿੱਚ ਸਦੀਆਂ ਤੋਂ ਕਾਫ਼ੀ ਵਿਵਾਦ ਅਤੇ ਚਰਚਾ ਦਾ ਵਿਸ਼ਾ ਰਿਹਾ ਹੈ। ਪੱਛਮੀ ਕਲਾ ਵਿੱਚ ਯੀਸ਼ੂ ਦੇ ਸੰਤਾਪ ਦੇ ਚਿੱਤਰਕਾਰੀ ਵਿੱਚ ਵਰਣਨ ਨੂੰ ਬਹੁਤ ਸਮੇਂ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਇਹਨਾਂ ਦੀਆਂ ਪਿਛਲੇ ਚਿੱਤਰਕਾਰਾਂ ਅਤੇ ਆਲੇਖੀ ਕਲਾਕਾਰਾਂ ਬਹੁਤ ਸਾਰੇ ਵਰਣਨ ਵੀ ਕੀਤੇ ਗਏ ਹਨ। ਥੀਏਟਰ ਵਿੱਚ ਅੱਜਕੱਲ੍ਹ ਦੇ ਸਿਨੇਮਾ ਵਿੱਚ ਆਮ ਤੌਰ ਤੇ ਹੀ ਜੰਗਾਂ ਅਤੇ ਘਿਣਾਉਣੇ ਜੁਰਮਾਂ ਨੂੰ ਵਿਖਾਇਆ ਜਾਂਦਾ ਹੈ ਜਦੋਂ ਕਿ ਚਿੱਤਰ ਅਤੇ ਹਿੰਸਾ ਦੇ ਵਰਣਨ ਸਦਾ ਹੀ ਸਾਹਿਤ ਦਾ ਹਿੱਸਾ ਰਹੇ ਹਨ। ਮਾਰਗਰੇਟ ਬਰੂਡਰ ਨੇ ਕਿਹਾ ਸੀ ਕਿ ਫ਼ਿਲਮਾਂ ਵਿੱਚ ਹਿੰਸਾ ਦਾ ਸੁਹਜਵਾਦ ਹਿੰਸਾ ਦੇ ਵਰਣਨ ਦਾ ਸਜਾਵਟੀ ਤੌਰ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਅਤੇ ਨਿਰੰਤਰ ਤਰੀਕਾ ਹੈ, ਜਿਸ ਵਿੱਚ ਦਰਸ਼ਕ ਚਿੱਤਰਾਂ ਦੀ ਲੜੀ, ਕਲਾ ਦੇ ਕੰਮਾਂ ਨੂੰ ਪਰਦੇ ਤੇ ਵੇਖਦੇ ਹਨ ਅਤੇ ਉਹਨਾਂ ਨਾਲ ਜੁੜ ਸਕਣ ਵਿੱਚ ਕਾਮਯਾਬ ਹੋ ਜਾਂਦੇ ਹਨ।[1]

ਹਵਾਲੇ

[ਸੋਧੋ]
  1. Bruder, Margaret Ervin (1998). "Aestheticizing Violence, or How To Do Things with Style". Film Studies, Indiana University, Bloomington IN. Archived from the original on 2004-09-08. Retrieved 2007-06-08.