ਹੁਸੈਨ ਸਾਗਰ ਝੀਲ
ਦਿੱਖ
ਹੁਸੈਨ ਸਾਗਰ | |
---|---|
ਸਥਿਤੀ | ਹੈਦਰਾਬਾਦ, ਤੇਲੰਗਾਨਾ, ਭਾਰਤ |
ਗੁਣਕ | 17°27′N 78°30′E / 17.45°N 78.5°E |
Type | ਝੀਲ |
Basin countries | ਭਾਰਤ |
ਵੱਧ ਤੋਂ ਵੱਧ ਲੰਬਾਈ | 3.2 km (2.0 mi) |
ਵੱਧ ਤੋਂ ਵੱਧ ਚੌੜਾਈ | 2.8 km (1.7 mi) |
Surface area | 4.4 km2 (2 sq mi) |
ਵੱਧ ਤੋਂ ਵੱਧ ਡੂੰਘਾਈ | 32 ft (9.8 m) |
Surface elevation | 1,755 ft (535 m) |
Settlements | ਹੈਦਰਾਬਾਦ |
ਹੁਸੈਨ ਸਾਗਰ ਝੀਲ ਜਾਂ ਹਾਰਟ ਆਫ ਵਰਲਡ ਇੱਕ ਬਣਾਉਟੀ ਝੀਲ ਹੈ ਜੋ ਦਿਲ ਦੇ ਆਕਾਰ ਵਿੱਚ ਬਣੀ ਹੋਈ ਹੈ। ਯੂਨੈਸਕੋ ਨੇ ਇਸ ਨੂੰ ਸੰਸਾਰ ਦੀ ਸਭ ਤੋਂ ਵੱਡੀ ਦਿਲ ਆਕਾਰ ਦੀ ਆਕ੍ਰਿਤੀ ਦੇ ਰੂਪ ਵਿੱਚ ਮਾਨਤਾ ਦਿੱਤੀ ਹੋਈ ਹੈ। ਇਹ ਝੀਲ ਭਾਰਤ ਦੇ ਰਾਜ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸਥਿਤ ਹੈ। ਇਸ ਝੀਲ ਦਾ ਹਜ਼ਰਤ ਹੁਸੈਨ ਸ਼ਾਹ ਵਲੀ ਦੀ ਦੇਖ-ਰੇਖ ਵਿੱਚ ਇਬਰਾਹਿਮ ਕੁਲੀ ਕੁਤਬ ਸ਼ਾਹ ਨੇ 1563 ਵਿੱਚ ਨਿਰਮਾਣ ਕਰਵਾਇਆ। ਇਸ ਦਾ ਖੇਤਰਫਲ 5-7 ਵਰਗ ਕਿਲੋਮੀਟਰ ਹੈ ਅਤੇ ਮੂਸੀ ਦਰਿਆ ਦਾ ਪਾਣੀ ਇਸ ਵਿੱਚ ਪਾਇਆ ਜਾਂਦਾ ਹੈ। ਇਸ ਝੀਲ ਵਿੱਚ ਬਣੇ ਇੱਕ ਨਿੱਕੇ ਟਾਪੂ ’ਤੇ 1992 'ਚ ਮਹਾਤਮਾ ਬੁੱਧ ਦਾ ਬੁੱਤ ਸਥਾਪਤ ਕੀਤਾ ਗਿਆ ਹੈ ਜੋ ਦਿਨ ਦੇ ਛੁਪਾ ਜਾਂ ਸਵੇਰ ਦਾ ਸਮੇਂ ਨੀਲੀ ਭਾਅ ਨਾਲ ਬਹੁਤ ਖੂਬਸ਼ੂਰਤ ਨਜ਼ਾਰਾ ਪੇਸ਼ ਕਰਦਾ ਹੈ। ਇਹ ਝੀਲ ਹੈਦਰਾਬਾਦ ਨੂੰ ਸਿਕੰਦਰਾਬਾਦ[1] p ਤੋਂ ਵੱਖ ਕਰਦੀ ਹੈ।
ਹਵਾਲੇ
[ਸੋਧੋ]- ↑ "View of Buddha Statue, Tank Bund, Hyderabad, Telangana". indospectrum.com. Retrieved 2 November 2006.