ਚੰਦਰਮਾ
ਚੰਦਰਮਾ (ਚਿੰਨ੍ਹ: ) ਧਰਤੀ ਦਾ ਇਕੋ ਇੱਕ ਕੁਦਰਤੀ ਉਪਗ੍ਰਹਿ ਹੈ। ਇਹ ਧਰਤੀ ਤੋਂ 384,403 ਕਿਲੋਮੀਟਰ ਦੂਰ ਹੈ। ਇਹ ਦੂਰੀ ਧਰਤੀ ਕਿ ਪ੍ਰਕਾਸ਼ ਮੰਡਲ ਦੇ ੩੦ ਗੁਣਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਚੱਕਰ ਲਗਾਉਣ ਲਈ 27.3 ਦਿਨ ਲੱਗਦੇ ਹਨ। ਦਿਨ ਨੂੰ ਚੰਦ ਦਾ ਤਾਪਮਾਨ 107 °C, ਅਤੇ ਰਾਤ ਨੂੰ -153 °C ਹੂੰਦਾ ਹੈ।[1] ਚੰਦਰਮਾ ਉੱਤੇ ਗੁਰੁਤਵਾਕਰਸ਼ਣ ਧਰਤੀ ਵਲੋਂ ੧ / ੬ ਹੈ। ਧਰਤੀ-ਚੰਦਰਮਾ-ਸੂਰਜ ਜਿਆਮਿਤੀ ਦੇ ਕਾਰਨ ਚੰਦਰਮਾ ਦੀ ਸਥਿਤੀ ਹਰ ੨੯.੫ ਦਿਨਾਂ ਵਿੱਚ ਬਦਲਦੀ ਹੈ[ਹਵਾਲਾ ਲੋੜੀਂਦਾ]।
ਅੰਤਰਿਕਸ਼ ਵਿੱਚ ਮਨੁੱਖ ਸਿਰਫ ਚੰਦਰਮਾ ਉੱਤੇ ਹੀ ਕਦਮ ਰੱਖ ਸਕਿਆ ਹੈ। ਸੋਵੀਅਤ ਯੂਨੀਅਨ ਦਾ ਲੂਨਾ - ੧ ਪਹਿਲਾ ਅੰਤਰਿਕਸ਼ ਯਾਨ ਸੀ ਜੋ ਚੰਦਰਮਾ ਦੇ ਕੋਲੋਂ ਨਿਕਲਿਆ ਸੀ ਲੇਕਿਨ ਲੂਨਾ-੨ ਪਹਿਲਾ ਯਾਨ ਸੀ ਜੋ ਚੰਦਰਮਾ ਦੀ ਧਰਤੀ ਉੱਤੇ ਉਤੱਰਿਆ।
ਵਾਯੂਮੰਡਲ[ਸੋਧੋ]
ਚੰਦਰਮਾ ਦਾ ਵਾਯੂਮੰਡਲ ਇੰਨਾ ਥੋੜਾ ਹੈ ਕਿ ਇਸ ਨੂੰ ਨਾ ਦੇ ਬਰਾਬਰ ਸਮਝਿਆ ਜਾ ਸਕਦਾ ਹੈ। ਚੰਦ ਦਾ ਕੁੱਲ ਵਾਯੂਮੰਡਲ ਭਾਰ 104 ਕਿਲੋ ਗਰਾਮ ਹੈ[ਹਵਾਲਾ ਲੋੜੀਂਦਾ]।
ਪੂਰਨਮਾਸ਼ੀ[ਸੋਧੋ]
ਜਿਸ ਦਿਨ ਚੰਦਰਮਾ ਧਰਤੀ ਤੋਂ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ, ਉਸ ਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਜਦ ਚੰਦਰਮਾ, ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ, ਉਦੋਂ ਚੰਦਰਮਾ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ ਅਤੇ ਉਸ ਨੂੰ ਪੂਰਨਮਾਸ਼ੀ ਕਿਹਂਦੇ ਹਨ। ਪੂਰਨਮਾਸ਼ੀ 29 ਤੋਂ 30 ਦਿਨਾਂ ਦੇ ਫਾਸਲੇ ਬਾਅਦ ਹੁੰਦੀ ਹੈ।
ਦੂਰੀ ਧਰਤੀ ਅਤੇ ਚੰਦਰਮਾ[ਸੋਧੋ]
ਚੰਦਰਮਾ, ਧਰਤੀ ਤੋਂ ਹਰ ਸਾਲ ਲਗਪਗ 3.8 ਸੈਂ: ਮੀ: ਦੂਰ ਜਾ ਰਿਹਾ ਹੈ। ਬ੍ਰਹਿਮੰਡ ਵਿੱਚ ਕੋਈ ਦੋ ਵਸਤੂਆਂ ਇਕ-ਦੂਜੀ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇਸ ਖਿੱਚ ਨੂੰ ਗਰੂਤਾਕਰਸਨ ਬਲ ਕਹਿੰਦੇ ਹਨ। ਧਰਤੀ ਗਰੂਤਾਕਰਸਨ ਬਲ ਕਾਰਨ ਚੰਦਰਮਾ ਨੂੰ ਆਪਣੇ ਵੱਲ ਖਿੱਚਦੀ ਹੈ। ਚੰਦਰਮਾ ਵੀ ਧਰਤੀ ਨੂੰ ਆਪਣੇ ਵੱਲ ਖਿੱਚਦਾ ਹੈ। ਚੰਦਰਮਾ ਦੀ ਖਿੱਚ ਕਾਰਨ ਧਰਤੀ 'ਤੇ ਚੰਦਰਮਾ ਦੇ ਨੇੜੇ ਵਾਲੇ ਹਿੱਸੇ 'ਤੇ ਉਭਾਰ ਆ ਜਾਂਦਾ ਹੈ, ਜਿਸ ਨੂੰ ਜਵਾਰਭਾਟਾ ਉਭਾਰ ਕਹਿੰਦੇ ਹਨ। ਇਹ ਉਭਾਰ ਪਾਣੀ ਵਾਲੇ ਹਿੱਸੇ 'ਤੇ ਵੱਡਾ ਹੁੰਦਾ ਹੈ। ਗਰੂਤਾ ਬਲ ਨਾਲ ਸਮੰੁਦਰ ਵਿੱਚ 15 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ, ਜਦੋਂ ਕਿ ਧਰਤੀ ਦੇ ਦੂਜੇ ਪਾਸੇ ਇਹ ਉਭਾਰ ਘੱਟ ਬਣਦਾ ਹੈ। ਧਰਤੀ ਦੇ ਠੋਸ ਭਾਗ 'ਤੇ ਇਹ ਉਭਾਰ ਕੁਝ ਸੈਂਟੀਮੀਟਰ ਹੁੰਦਾ ਹੈ। ਜਵਾਰਭਾਟਾ ਦੀ ਰਗੜ ਜਿਹੜੀ ਧਰਤੀ ਦੇ ਦੁਆਲੇ ਜਵਾਰਭਾਟਾ ਦੀ ਗਤੀ ਦੇ ਕਾਰਨ ਬਣਦੀ ਹੈ, ਧਰਤੀ ਤੋਂ ਊਰਜਾ ਨੂੰ ਸੋਖ ਲੈਂਦੀ ਹੈ ਅਤੇ ਇਸ ਊਰਜਾ ਨੂੰ ਚੰਦਰਮਾ ਦੇ ਗ੍ਰਹਿਪੱਥ ਵਿੱਚ ਰਵਾਨਾ ਕਰ ਦਿੰਦੀ ਹੈ। ਸਿੱਟੇ ਵਜੋਂ ਚੰਦਰਮਾ ਦਾ ਗ੍ਰਹਿਪੱਥ ਵੱਡਾ ਹੋ ਰਿਹਾ ਹੈ, ਜਿਸ ਕਾਰਨ ਚੰਦਰਮਾ ਧਰਤੀ ਤੋਂ ਦੂਰ ਜਾ ਰਿਹਾ ਹੈ।
ਹਵਾਲੇ[ਸੋਧੋ]
- ↑ "ਚੰਦ ਦਾ ਤਾਪਮਾਨ". Archived from the original on 2014-07-29. Retrieved 2008-08-15.
![]() |
ਵਿਕੀਮੀਡੀਆ ਕਾਮਨਜ਼ ਉੱਤੇ ਚੰਨ ਨਾਲ ਸਬੰਧਤ ਮੀਡੀਆ ਹੈ। |
ਸੂਰਜ ਮੰਡਲ |
---|
![]() |
ਸੂਰਜ • ਬੁੱਧ • ਸ਼ੁੱਕਰ • ਪ੍ਰਿਥਵੀ • ਮੰਗਲ • ਬ੍ਰਹਿਸਪਤੀ • ਸ਼ਨੀ • ਯੂਰੇਨਸ • ਵਰੁਣ • ਪਲੂਟੋ • ਸੀਰੀਸ• ਹਉਮੇਆ • ਮਾਕੇਮਾਕੇ • ਐਰਿਸ |
ਗ੍ਰਹਿ • ਬੌਣਾ ਗ੍ਰਹਿ • ਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ |
ਛੋਟੀਆਂ ਵਸਤੂਆਂ: ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀ • ਸੂਰਜ ਗ੍ਰਹਿਣ • ਚੰਦ ਗ੍ਰਹਿਣ |
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |