ਸਮੱਗਰੀ 'ਤੇ ਜਾਓ

ਹੈਨਰੀ ਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਹੈਨਰੀ ਸੀ. ਲੀ
ਕਮਿਸ਼ਨਰ ਕਨੇਟੀਕਟ ਦਾ ਜਨਤਕ ਸੁਰੱਖਿਆ ਵਿਭਾਗ
ਦਫ਼ਤਰ ਵਿੱਚ
1998–2000
ਨਿੱਜੀ ਜਾਣਕਾਰੀ
ਜਨਮ (1938-11-22) ਨਵੰਬਰ 22, 1938 (ਉਮਰ 86)
ਰੁਗਾਓ, ਚੀਨ
ਕੌਮੀਅਤਅਮਰੀਕਨ
ਅਲਮਾ ਮਾਤਰਕੇਂਦਰੀ ਪੁਲੀਸ ਕਾਲਜ (Police Science)
ਜੌਨ ਜੇ ਕਾਲਜ (B.S.)
ਨੀਊ ਯਾਰਕ ਯੂਨੀਵਰਸਿਟੀ (M.S., Ph.D.)
ਨੀਊ ਹੈਵੇਨ ਯੂਨੀਵਰਸਿਟੀ (Honorary Degree)
ਕਿੱਤਾਵਿਧੀ ਵਿਗਿਆਨੀ

ਹੈਨਰੀ ਚੈਂਗ ਯੂ ਲੀ (ਚੀਨੀ: 李昌鈺; ਪਿਨਯਿਨ: Lǐ Chāngyù; born 22 November 1938), ਇੱਕ ਚੀਨੀ-ਜਨਮ ਦੇ ਅਮਰੀਕੀ ਵਿਧੀ ਵਿਗਿਆਨੀ ਹਨ। ਉਹ ਵਿਸ਼ਵ ਦੇ ਨਾਮਚੀਨ ਵਿਧੀ ਵਿਗਿਆਨੀਆਂ ਵਿੱਚੋਂ ਇੱਕ ਹਨ ਅਤੇ ਹੈਨਰੀ ਸੀ ਲੀ ਵਿਧੀ ਵਿਗਿਆਨ ਸੰਸਥਾਨ ਦੇ ਮੋਢੀ ਵੀ ਹਨ।

ਮੁੱਢਲੀ ਜ਼ਿੰਦਗੀ ਅਤੇ ਕੈਰੀਅਰ

[ਸੋਧੋ]

ਤੇਰਾਂ ਬੱਚਿਆਂ ਵਿੱਚੋਂ ਗਿਆਰਵੇਂ ਹੈਨਰੀ ਦਾ ਜਨਮ ਚੀਨ ਦੇ ਜਿਆਂਗਸੁ ਸੂਬੇ ਵਿੱਚ ਮੌਜੂਦ ਰੁਗਾਓ ਸ਼ਹਿਰ ਵਿੱਚ ਹੋਇਆ ਅਤੇ ਉਹ 1940 ਦੇ ਅੰਤ ਵਿੱਚ ਚੀਨੀ ਸਿਵਲ ਯੁੱਧ ਦੇ ਖਤਮ ਹੋਣ ਤੇ ਤਾਈਵਾਨ ਭੱਜ ਗਏ। ਉਨ੍ਹਾਂ ਦੇ ਪਿਤਾ ਜੋ ਕਿ ਪਰਿਵਾਰ ਤੋਂ ਅੱਡ ਯਾਤਰਾ ਕਰ ਰਹੇ ਸਨ, ਦਾ 27 ਜਨਵਰੀ, 1949 ਨੂੰ ਯਾਤਰੀ ਜਹਾਜ਼ ਦੇ ਡੁੱਬ ਜਾਣ ਕਾਰਣ ਇੰਤਕਾਲ ਹੋ ਗਿਆ। ਪਿਤਾ ਦੇ ਸਾਏ ਤੋਂ ਬਿਨਾ ਪਲੇ ਹੈਨਰੀ ਦਾ ਇਰਾਦਾ ਕਦੇ ਵੀ ਪੜ੍ਹਾਈ ਲਈ ਯੂਨੀਵਰਸਿਟੀ ਜਾਣ ਦਾ ਨਹੀਂ ਸੀ ਅਤੇ 1960 ਵਿੱਚ ਉਹ ਪੁਲੀਸ ਦੀ ਡਿਗਰੀ ਲੈਣ ਲਈ ਕੇਂਦਰੀ ਪੁਲੀਸ ਕਾਲਜ, ਗ੍ਰੇਜੂਏਸ਼ਨ ਕਰਨ ਚਲੇ ਗਾਏ।[1] ਕੇਂਦਰੀ ਪੁਲੀਸ ਕਾਲਜ ਇੱਕ ਸੇਵਾ ਅਕੈਡਮੀ ਹੈ ਜਿੱਥੇ ਨਿਸ਼ੁਲਕ ਸਿੱਖਿਆ ਮੁਹ੍ਹਈਆ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਵਜੀਫਾ ਵੀ ਦਿੱਤਾ ਜਾਂਦਾ ਹੈ। ਲੀ ਨੇ ਫਿਰ ਤੈਪੇਈ ਪੁਲਿਸ ਵਿਭਾਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਓਹ ਪੱਚੀ ਸਾਲ ਦੀ ਉਮਰ ਵਿੱਚ ਕਪਤਾਨ ਬਣ ਗਏ ਜੋ ਕੀ ਤਾਈਵਾਨ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਵਜੋਂ ਦਰਜ ਹੈ। ਬਾਅਦ ਵਿੱਚ ਓਹ 1965 'ਚ ਆਪਣੀ ਪਤਨੀ ਨਾਲ ਅਮਰੀਕਾ ਚਲੇ ਗਏ।

1972 ਵਿੱਚ ਅਮਰੀਕਾ ਆਉਣ ਮਗਰੋਂ ਉਚੇਰੀ ਸਿੱਖਿਆ ਲੈਣ ਲਈ ਉਨ੍ਹਾਂ ਨੇ ਨੀਊ ਯਾਰਕ ਦੇ ਜੌਨ ਜੇ ਕਾਲਜ ਤੋਂ ਵਿਧੀ ਵਿਗਿਆਨ ਵਿੱਚ ਗ੍ਰੈਜੂਏਸ਼ਨ (B.Sc.) ਕੀਤੀ ਅਤੇ ਫਿਰ ਉਹ ਨੀਊ ਯਾਰਕ ਯੂਨੀਵਰਸਿਟੀ ਸਾਇੰਸ ਅਤੇ ਬਾਇਓਕੈਮਿਸਟਰੀ ਕਰਨ ਚਲੇ ਗਏ ਜਿੱਥੇ ਉਨ੍ਹਾਂ ਨੇ 1974 ਵਿੱਚ ਮਾਸਟਰ ਅਤੇ 1975 ਡਾਕਟਰੇਟ ਦੀ ਪੜ੍ਹਾਈ ਖਤਮ ਕੀਤੀ।

ਮੌਜੂਦਾ ਕੈਰੀਅਰ

[ਸੋਧੋ]

ਲੀ ਫਿਲਹਾਲ ਕਨੇਕਟੀਕਟ ਵਿੱਚ ਬਤੌਰ ਮੁਖੀ ਕੰਮ ਕਰ ਰਹੇ ਹਨ ਅਤੇ ਕਦੇ ਕਾਦਾਈਂ ਨੀਊ ਹੈਵਨ ਯੂਨੀਵਰਸਿਟੀ, ਜਿੱਥੇ ਉਨ੍ਹਾਂ ਨੇ ਹੈਨਰੀ ਸੀ ਲੀ ਵਿਧੀ ਵਿਗਿਆਨ ਸੰਸਥਾਨ ਵੀ ਸ਼ੁਰੂ ਕੀਤਾ ਹੈ, ਉੱਥੇ ਵਿਧੀ ਵਿਗਿਆਨ ਦੇ ਅਧਿਆਪਨ ਲਈ ਵੀ ਜਾਂਦੇ ਹਨ। ਇਸ ਦੇ ਨਾਲ ਨਾਲ ਉਹ ਸਿਆਸੀ ਸਾਇੰਸ ਅਤੇ ਕਾਨੂੰਨ ਦੀ ਪੂਰਬੀ ਚੀਨ ਯੂਨੀਵਰਸਿਟੀ ਵਿੱਚ ਬਤੌਰ ਦੌਰਾ ਪ੍ਰੋਫੈਸਰ ਵੀ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਕਨੇਟੀਕਟ ਦੇ ਜਨਤਕ ਸੁਰੱਖਿਆ ਵਿਭਾਗ ਦੇ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਹਨ, ਕਨੇਕਟੀਕਟ ਰਾਜ ਦੀ ਪੁਲੀਸ ਨਾਲ ਜੁੜੀ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਵੀ ਰਹਿ ਚੁੱਕੇ ਹਨ ਅਤੇ 1979 ਤੋਂ 2000 ਤੱਕ ਰਾਜ ਦੇ ਮੁਖੀ ਵੀ ਰਹਿ ਚੁੱਕੇ ਹਨ।

ਲੀ ਫਿਲਹਾਲ ਕਨੇਕਟੀਕਟ ਰਾਜ ਵਿੱਚ ਆਪਣੀ ਪਤਨੀ ਮਾਰਗ੍ਰੇਟ ਨਾਲ ਰਹਿੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਵਿਆਹ 1969 ਵਿੱਚ ਹੋਇਆ ਸੀ।

ਮਸ਼ਹੂਰ ਕੇਸ

[ਸੋਧੋ]

ਜੌਨ ਬੈਨੇਟ ਕਤਲ ਕੇਸ, 9/11 ਹਮਲਾ, ਓ.ਜੋ. ਸਿੰਪਸਨ ਅਤੇ ਪੀਟਰਸਨ ਕੇਸ, ਆਦਿ

ਵਿਵਾਦ

[ਸੋਧੋ]

23 ਮਈ 2007 ਨੂੰ ਫਿਲ ਸਪੈਕਟਰ ਕਤਲ ਕੋਸ਼ਿਸ਼ ਵਿੱਚ ਸੁਪੀਰੀਅਰ ਕੋਰਟ ਜੱਜ ਲੈੱਰੀ ਪੌਲ ਫਿਡਲਰ ਨੇ ਕਿਹਾ ਕਿ ਉਸਨੇ ਲੀ ਨੂੰ ਅਦਾਕਾਰਾ ਲਾਨਾ ਕਲਾਰਕਸਨ ਦੀ ਸ਼ੂਟਿੰਗ ਦੇ ਸੀਨ ਤੋਂ ਗਵਾਹੀ ਦੇ ਇੱਕ ਟੁਕੜੇ ਨੂੰ ਅਚਾਨਕ ਨਸ਼ਟ ਕਰਨ ਜਾਂ ਲਕੋਣ ਵਜੋਂ ਦੋਸ਼ੀ ਪਾਉਣ ਦਾ ਨਤੀਜਾ ਕੱਢਿਆ ਹੈ।

ਹਵਾਲੇ

[ਸੋਧੋ]
  1. "About Central Police College". Archived from the original on 2007-06-19. Retrieved 2015-11-13. {{cite web}}: Unknown parameter |dead-url= ignored (|url-status= suggested) (help) Archived 2007-06-19 at the Wayback Machine.
[ਸੋਧੋ]

]]

[[ਸ਼੍ਰੇਣੀ: