ਅਕਸੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਕਸੀਰ ਜਾਂ ਅਲਕਸੀਰ (ਅਰਬੀ: الإكسير, ਅਲ-ਅਕਸੀਰ, ਯੂਨਾਨੀ: ξήριον, Xerion, "ਦਵਾ ਦੀ ਪੁੜੀ", "ਜਖ਼ਮ ਸੁਕਾਉਣ ਲਈ ਚੂਰਾ", ਯੂਨਾਨੀ: ξηρός, xeros, "dry"[1][2] ਮੂਲ ਤੌਰ 'ਤੇ ਇੱਕ ਅਰਬੀ ਲਫਜ ਹੈ ਜਿਸ ਤੋਂ ਇਹ ਅੰਗਰੇਜ਼ੀ ਵਿੱਚ ਦਾਖਿਲ ਹੋਕੇ elixir ਕਹਲਾਇਆ। ਚਕਿਤਸਾ ਦੇ ਲਿਹਾਜ਼ ਨਾਲ ਅਕਸੀਰ ਇੱਕ ਅਜਿਹੀ ਦਵਾਈ ਹੁੰਦੀ ਹੈ ਕਿ ਜਿਸ ਵਿੱਚ ਦਵਾਈ ਦੇ ਤੌਰ ਉੱਤੇ ਅਫ਼ੀਮ ਅਤੇ ਅਲਕੋਹਲ ਆਮ ਤੌਰ 'ਤੇ ਸ਼ਾਮਿਲ ਹੁੰਦੇ ਹਨ। ਜਦੋਂ ਕਿ ਇਸ ਦੇ ਉਲਟ ਇਸ ਤੋਂ ਆਮ ਤੌਰ 'ਤੇ ਮੁਰਾਦ ਇੱਕ ਅਜਿਹੇ ਜਾਦੂਈ ਮਿਸ਼ਰਣ ਦੀ ਵੀ ਲਈ ਜਾਂਦੀ ਹੈ ਕਿ ਜਿਸ ਨੂੰ ਪੀਣ ਨਾਲ ਅਮਰਤਾ ਹਾਸਲ ਕੀਤੀ ਜਾ ਸਕਦੀ ਹੈ, ਬੁਢਾਪਾ ਦੂਰ ਰੱਖਿਆ ਜਾ ਸਕਦਾ ਹੈ ਜਾਂ ਹਰ ਮਰਜ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਆਪਣੇ ਇਸ ਮਗਰਲੇ ਅਰਥਾਂ ਵਿੱਚ ਅਕਸੀਰ ਨੂੰ ਆਬ-ਏ-ਹਯਾਤ (Elixir of life) ਕਹਿਣਾ ਜ਼ਿਆਦਾ ਬਿਹਤਰ ਹੈ।

ਹਵਾਲੇ[ਸੋਧੋ]