ਸਾਰਾ ਸ਼ਗੁਫਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਾਰਾ ਸ਼ਗੁਫਤਾ (1954-1984) (ਉਰਦੂ:سارا شگفتہ) ਪਾਕਿਸਤਾਨ ਦੀ ਪ੍ਰਸਿੱਧ ਅਤੇ ਹੋਣਹਾਰ ਕਵਿੱਤਰੀ ਸੀ ਜਿਸਦੀ ਤੀਹ ਸਾਲਾਂ ਦੀ ਭਰ ਜਵਾਨੀ ਦੀ ਉਮਰ ਵਿੱਚ ਹੀ ਮੌਤ ਹੋ ਗਈ।

ਜ਼ਿੰਦਗੀ[ਸੋਧੋ]

ਸਾਰਾ ਦਾ ਜਨਮ 31 ਅਕਤੂਬਰ, 1954 ਨੂੰ ਗੁੱਜਰਾਂਵਾਲੇ ਵਿੱਚ ਹੋਇਆ ਸੀ। ਉਹ ਚੌਦਾਂ ਵਰ੍ਹਿਆਂ ਦੀ ਸੀ ਜਦੋਂ ਉਸ ਦਾ ਪਹਿਲਾ ਵਿਆਹ ਹੋਇਆ ਸੀ।

ਸਾਰਾ ਦੇ ਨਵ ਜੰਮੇ ਬਚੇ ਦੀ ਮੌਤ ਹੋ ਜਾਣ ਦਾ ਦੁੱਖ਼ ਅਤੇ ਵਲੂੰਧਰੀ ਮਮਤਾ ਦੇ ਅਜਿਹੇ ਨਾਜ਼ੁਕ ਸਮੇਂ ਉਸਦੇ ਦੂਜੇ ਪਤੀ ਅਤੇ ਸਮਾਜ ਦੀ ਬੇਰੁਖੀ ਉਸਦੀ ਕਵਿਤਾ ਦੀ ਪ੍ਰੇਰਣਾ ਦਾ ਸਬੱਬ ਬਣੇ। ਬੱਚੇ ਦੀ ਮੌਤ ਦੇ ਦੁੱਖ਼, ਸਮਾਜ ਅਤੇ ਪਤੀ ਦੇ ਦੁਰਵਿਹਾਰ ਕਾਰਣ ਉਸਦਾ ਮਾਨਸਿਕ ਤਵਾਜ਼ਨ ਵਿਗੜ ਗਿਆ ਅਤੇ ਉਹ ਪਾਗਲਪਣ ਦੀ ਹਾਲਤ ਵਿੱਚ ਚਲੀ ਗਈ। ਉਸਨੇ ਕਈ ਵਾਰ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ਸਿਰ ਇਲਾਜ ਮਿਲ ਜਾਣ ਕਾਰਣ ਬਚਾਓ ਹੋ ਜਾਂਦਾ ਰਿਹਾ। ਪਰੰਤੂ ਇਹਨਾਂ ਹਾਲਾਤਾਂ ਵਿੱਚ ਵੀ ਉਹ ਵਿਲੱਖਣ ਅੰਦਾਜ਼ ਦੀ ਕਵਿਤਾ ਲਿਖਦੀ ਰਹੀ। ਇਤਨੀ ਛੋਟੀ ਉਮਰ ਵਿੱਚ ਤੁਰ ਜਾਣ ਦੇ ਬਾਵਜੂਦ ਉਹ ਸ਼ਾਇਰੀ ਦਾ ਇੱਕ ਅਮੀਰ ਖਜ਼ਾਨਾ ਪਿੱਛੇ ਛੱਡ ਗਈ ਹੈ।[1] ਗਿਆਨਪੀਠ ਸਨਮਾਨ ਪ੍ਰਾਪਤ ਭਾਰਤੀ ਪੰਜਾਬ ਦੀ ਪ੍ਰਸਿੱਧ ਕਵਿਤ੍ਰੀ ਆਮ੍ਰਿਤਾ ਪ੍ਰੀਤਮ ਨੇ ਸਾਰਾ ਸ਼ਗੁਫਤਾ ਦੇ ਪੱਤਰਾਂ ਅਤੇ ਕਵਿਤਾਵਾਂ ਦੇ ਆਧਾਰ ਤੇ ਇੱਕ ਕਿਤਾਬ ਲਿਖੀ ਹੈ[2] ਅਤੇ ਇਸ ਕਿਤਾਬ ਦੇ ਆਧਾਰ ਤੇ ਸਾਰਾ ਦੇ ਜੀਵਨ ਬਾਰੇ ਇੱਕ ਨਾਟਕ ਵੀ ਲਿਖਿਆ ਗਿਆ[3]

ਕਾਵਿ ਪੁਸਤਕਾਂ[ਸੋਧੋ]

  • ਬਲਦੇ ਅੱਖਰ,
  • ਨੀਂਦ ਦੇ ਰੰਗ,
  • ਆਂਖੇਂ,
  • ਲੁਕਣ ਮੀਟੀ

ਕਾਵਿ ਵੰਨਗੀ[ਸੋਧੋ]

ਅਸੀਂ ਅੱਜ ਵੀ ਸਤੀ ਹੋ ਰਹੀਆਂ।

ਬੱਸ, ਚਿਤਾ ਦਾ ਅੰਦਾਜ਼ ਬਦਲ ਗਿਆ ਹੈ।

ਕਾਸ਼! ਔਰਤ ਵੀ ਜ਼ਨਾਜ਼ੇ ਨੂੰ ਮੋਢਾ ਦੇ ਸਕਦੀ।

ਬਾਹਰੀ ਲਿੰਕ[ਸੋਧੋ]

http://www.dawn.com/news/1022042/column-respectability-has-many-forms-remembering-sara-shagufta-by-kamran-asdar-ali http://www.poetryinternationalweb.net/pi/site/poet/item/23637/21708/Sara-Shagufta https://rekhta.org/poets/sara-shagufta/nazms

ਹਵਾਲੇ[ਸੋਧੋ]

  1. "https://www.mlbd.com/BookDecription.aspx?id=13178".  External link in |title= (help);
  2. "https://www.goodreads.com/book/show/1725809.Life_and_Poetry_of_Sara_Shagufta#".  External link in |title= (help);
  3. "http://www.likhari.org/index.php?option=com_content&view=article&id=699%3A2013-03-03-05-26-49&catid=5&Itemid=128".  External link in |title= (help);