ਦਾ ਸੇਸਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੇਸਿਲ ਇੱਕ ਇਤਿਹਾਸਿਕ ਲਗਜ਼ਰੀ ਹੋਟਲ ਹੈ, ਜੋਕਿ ਸ਼ਿਮਲਾ ਹਿੱਲ ਸਟੇਸ਼ਨ,ਭਾਰਤ ਵਿੱਚ ਸਥਿਤ ਹੈ I ਇਹ ਹੋਟਲ ਬਿ੍ਟਿਸ਼ ਦੁਆਰਾ ਸਾਲ 1884 ਵਿੱਚ ਸਥਾਪਿਤ ਹੋਇਆ ਸੀ I ਇਸਦਾ ਪਤਾ ਚੌਰਾ ਮੈਦਾਨ ਹੈ I ਇਹ ਇਸਦੇ ਹੀ ਇੱਕ ਕਰਮਚਾਰੀ, ਮੋਹਨ ਸਿੰਘ ਦੁਆਰਾ ਖਰੀਦਿਆ ਗਿਆ ਸੀ, ਜਿਸਨੇ ਬਾਅਦ ਵਿੱਚ ਓਬਰਾਯ ਹੋਟਲਸ ਗਰੁੱਪ ਦੀ ਸਥਾਪਨਾ ਕੀਤੀ, ਜਿਸ ਕੋਲ ਮੌਜੂਦਾ ਜੈਦਾਦ ਦੇ ਸੰਚਾਲਨ ਦਾ ਮਾਲਿਕਾਨਾ ਹੱਕ ਹੈI[1][2]

ਇਤਹਾਸ[ਸੋਧੋ]

ਸਾਲ 1883 ਵਿੱਚ, ਸੇਸਿਲ ਦੀ ਸ਼ੁਰੂਆਤ ਬਹੁਤ ਦੀ ਨਿਮਰਤਾ ਨਾਲ ਇੱਕ ਮੰਜਿਲੀ ਘਰ ਦੇ ਤੌਰ 'ਤੇ, ਦਾ ਟੈਂਡਰਿਲ ਕੌਟੇਜ ਆਪਣੇ ਮਸ਼ਹੂਰ ਵਾਸੀ- ਰੁਦਯਾਰਡ ਕਿਪਲਿੰਗ ਨਾਲ ਕੀਤੀ I ਇਹ ਦਾਅਵਾ ਕੀਤਾ ਜਾਂਦਾ ਹੈ ਕਿ ਰੁਦਯਾਰਡ ਕਿਪਲਿੰਗ ਨੇ ਇਸ ਘਰ ਦਾ ਕਈ ਵਾਰ ਦੌਰਾ ਕੀਤਾ ਜਿਥੇ ਉਸਨੇ ਉਸਦਾ ਨਾਵਲ ਲਿਖਿਆ ਸੀ, ਜੋਕਿ ਸ਼ਿਮਲਾ ਤੋਂ ਪੇ੍ਰਿਤ “ਪਲੇਂਨ ਟੇਲ਼ਸ ਫ਼ਰਾਮ ਦਾ ਹਿੱਲਸ” ਸੀ I

ਮੋਹਨ ਸਿੰਘ ਓਬਰਾਯ ਦਾ ਸ਼ਿਮਲਾ ਵਿੱਚ ਸਾਲ 1922 ਵਿੱਚ ਆਗਮਨ ਹੋਇਆ, ਜਦੋਂ ਬਹੁਤ ਸਾਰੇ ਮਾਲਕਾਂ ਤੋਂ ਬਾਅਦ ਸੇਸਿਲ ਜੋਨ ਫਲੇਟੀ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ I ਇਸ ਲਈ ਇੱਕ ਸਹਿਨਸ਼ੀਲ ਵਿਰਾਸਤ ਦੀ ਸ਼ੁਰੂਆਤ ਹੋਈ I[3]

ਮੋਹਨ ਸਿੰਘ ਓਬਰਾਯ ਨੇ ਜਲਦ ਹੀ ਪਦ ਹਾਸਲ ਕਰਕੇ, ਨਵੇਂ ਮੈਨੇਜਰ ਸ਼ੀ੍.ਅਰਨੈਸਟ ਕਲਾਰਕ ਨਾਲ ਇੱਕ ਚੰਗੇ ਮਜ਼ਬੂਤ ਰਿਸ਼ਤੇ ਦਾ ਗਠਨ ਕੀਤਾ I

ਰਾਏ ਬਹਾਦੁਰ ਮੋਹਨ ਸਿੰਘ ਓਬਰਾਯ ਨੇ ਸੇਸਿਲ ਨੂੰ ਸਾਲ 1944 ਵਿੱਚ ਐਸੋਸੀਏਟਡ ਹੋਟਲਸ ਆਫ਼ ਇੰਨਡਿਆ ਦੇ ਹਿੱਸੇ ਦੇ ਤੌਰ 'ਤੇ ਹਾਸਲ ਕੀਤਾ I ਜਲਦ ਹੀ, ਸੇਸਿਲ ਉਹ ਪਤਾ ਬਣ ਗਿਆ ਜਿੱਥੇ ਸਭ ਦਿਖਣਾ ਚਾਹੁੰਦੇ ਸਨ I ਮਸ਼ਹੂਰ ਗੇਂਦਾ ਅਤੇ ਫ਼ਲੌਰ ਸ਼ੋਅ ਅਤੇ ਲੋਲਾ, ਡਾਂਸਰ ਨੇ ਹੋਟਲ ਦੀ ਸ਼ਾਨ ਵਿੱਚ ਚਾਰ ਚੰਦ ਲਗਾ ਦਿੱਤੇ I ਹੋਟਲ 1984 ਵਿੱਚ ਵਿਆਪਕ ਮੁਰੰਮਤ ਲਈ ਬੰਦ ਕਰ ਦਿੱਤਾ ਗਿਆ ਅਤੇ ਨਵੀਕਰਣ ਤੋਂ ਬਾਅਦ, ਇਸ ਹੋਟਲ ਨੂੰ 1997 ਵਿੱਚ ਦੁਬਾਰਾ ਖੋਲਿਆ ਗਿਆ,ਅਤੇ ਇਸ ਤਰੀਕੇ ਨਾਲ ਮੁੜ ਬਣਵਾਇਆ ਗਿਆ ਕਿ ਇਸਦੀ ਚਮਕ ਬਰਕਰਾਰ ਰੱਖੀ ਜਾ ਸਕੇ, ਜੋ ਮੌਜੂਦਾ ਓਬਰਾਯ ਦੇ ਯੋਗ ਵੀ ਹੈ I[4]

ਹਵਾਲੇ[ਸੋਧੋ]

  1. "Mohan Singh Oberoi, 103, A Pioneer in Luxury Hotels". May 4, 2002. Retrieved 29 December 2015.. {{cite web}}: Check date values in: |accessdate= (help)
  2. The centennial Man Times of India, September 1, 2001.
  3. "About The Oberoi Cecil". cleartrip.com. Retrieved 29 December 2015.
  4. "The Oberoi Cecil Hotel In Shimla". Retrieved 29 December 2015.. {{cite web}}: Check date values in: |accessdate= (help)