ਸਮੱਗਰੀ 'ਤੇ ਜਾਓ

ਅੰਗਕੋਰ ਵਾਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅੰਕੋਰਵਾਟ ਤੋਂ ਮੋੜਿਆ ਗਿਆ)
ਅੰਗਕੋਰ ਵਾਤ
ਧਰਮ
ਮਾਨਤਾਹਿੰਦੂ
ਟਿਕਾਣਾ
ਟਿਕਾਣਾਅੰਗਕੋਰ ਵਾਤ, ਕੰਬੋਡੀਆ
ਦੇਸ਼ਕੰਬੋਡੀਆ
ਆਰਕੀਟੈਕਚਰ
ਕਿਸਮKhmer
ਸਿਰਜਣਹਾਰਸੂਰਜਵਰਮਨ

ਅੰਗਕੋਰ ਵਾਤ ਜਾਂ ਅੰਗਕੋਰ ਮੰਦਰ ਜੋ ਕਿ ਕੰਬੋਡੀਆ ਵਿੱਚ ਸਥਿਤ ਹੈ ਸ਼ਿਵ ਮੰਦਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਸ ਮੰਦਰ ਨੂੰ ਯੂਨੈਸਕੋ ਵੱਲੋਂ ਸਾਲ 1992 ਵਿੱਚ ਵਿਸ਼ਵ ਵਿਰਾਸਤ[1] ਦਾ ਦਰਜਾ ਦਿੱਤਾ ਗਿਆ। ਫਰਾਂਸ ਦੇ ਖੋਜੀ ਮਿਸ਼ਨਰੀ ਹੈਨਰੀ ਮਹੁਤ ਨੇ ਸੰਨ 1860 ਵਿੱਚ ਇਸ ਦੀ ਖੋਜ ਕੀਤੀ। ਇਸ ਤੋਂ ਬਾਅਦ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਭਾਰਤ ਵਿੱਚ ਬਹੁਤ ਆਹਲਾ ਦਰਜੇ ਦੇ ਮੰਦਰ ਅਤੇ ਇਮਾਰਤਾਂ ਵੇਖਣ ਨੂੰ ਮਿਲਦੀਆਂ ਹਨ।

ਸਭ ਤੋਂ ਵੱਡਾ ਮੰਦਰ

[ਸੋਧੋ]

ਦੁਨੀਆ ਦਾ ਸਭ ਤੋਂ ਵੱਡਾ ਮੰਦਰ ਭਾਰਤੀ ਨੇ ਹੀ ਬਣਵਾਇਆ ਸੀ ਜੋ ਕੰਬੋਡੀਆ ਵਿੱਚ ਸਥਿਤ ਹੈ। ਇਹ ਮੰਦਰ ‘‘ਅੰਗਕੋਰਵਾਟ’’ ਭਗਵਾਨ ਵਿਸ਼ਨੂੰ ਦਾ ਮੰਦਰ ਹੈ। ਇਸ ਦੀ ਉਸਾਰੀ ਰਾਜਾ ਸੂਰਜਵਰਮਨ ਨੇ 1131 ਈਸਵੀ ਵਿੱਚ ਕਰਵਾਈ ਸੀ। ਉਸ ਨੇ ਇੱਥੇ ਪੰਜਾਹ ਸਾਲ ਰਾਜ ਕੀਤਾ। ਇਹ ਮੰਦਰ 81 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ ਕੰਧਾਂ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਇਹ ਮੰਦਰ ਕੰਬੋਡੀਆ ਦੀ ਰਾਜਧਾਨੀ ਪਨੋਮ ਪੇਨ ਤੋਂ 192 ਮੀਲ ਉੱਤਰ ਪੱਛਮ ਦਿਸ਼ਾ ਵਿੱਚ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਦੇ ਇੱਕ ਬ੍ਰਾਹਮਣ ਕੰਬੂ ਨੇ 100 ਈਸਵੀ ਵਿੱਚ ਇੱਥੇ ਫੁਨਾਨ ਰਾਜ ਦੀ ਸਥਾਪਨਾ ਕੀਤੀ। ਇਸ ਕਰ ਕੇ ਉੱਥੇ ਭਾਰਤੀ ਵਪਾਰੀ ਵਸਣ ਲੱਗੇ ਅਤੇ ਭਾਰਤੀ ਸੱਭਿਆਚਾਰ ਵਿਕਸਤ ਹੋਣ ਲੱਗ ਪਿਆ। ਫਿਰ ਰਾਜਾ ਸੂਰਜਵਰਮਨ ਨੇ ਇਸ ਮੰਦਰ ਦੀ ਸਥਾਪਨਾ ਕੀਤੀ। ਜਦੋਂ ਲੋਕ ਸਮੇਂ ਦੀ ਤਬਦੀਲੀ ਨਾਲ ਇਹ ਥਾਂ ਛੱਡ ਗਏ ਤਾਂ ਮੰਦਰ ਵੀ ਜੰਗਲ ਵਿੱਚ ਲੁਕ ਗਿਆ। ਇਹ ਜੰਗਲ ਵਿੱਚ ਸੁਰੱਖਿਅਤ ਰਿਹਾ। ਸੰਨ 1860 ਵਿੱਚ ਇਸ ਨੂੰ ਦੁਬਾਰਾ ਲੱਭ ਕੇ ਦੁਨੀਆ ਲਈ ਖਿੱਚ ਦਾ ਕੇਂਦਰ ਬਣਾ ਦਿੱਤਾ ਗਿਆ।

ਹਵਾਲੇ

[ਸੋਧੋ]