ਟ੍ਰੇਨ ਟੂ ਪਾਕਿਸਤਾਨ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟ੍ਰੇਨ ਟੂ ਪਾਕਿਸਤਾਨ
ਨਿਰਦੇਸ਼ਕਪਾਮੇਲਾ ਰੁਕਸ
ਸਕਰੀਨਪਲੇਅਪਾਮੇਲਾ ਰੁਕਸ
ਨਿਰਮਾਤਾਆਰ ਵੀ ਪੰਡਿਤ
ਰਵੀ ਗੁਪਤਾ
ਬੋਬੀ ਬੇਦੀ
ਸਿਤਾਰੇਨਿਰਮਲ ਪਾਂਡੇ
ਰਜਿਤ ਕਪੂਰ
ਮੋਹਨ ਅਗਾਸੇ
ਸਿਮਰਤੀ ਮਿਸ਼ਰਾ
ਸਿਨੇਮਾਕਾਰਵੇਨੂ
ਸੰਪਾਦਕਏ ਵੀ ਨਰਾਇਣ
ਸੁਜਾਤਾ ਨਰੂਲਾ
ਸੰਗੀਤਕਾਰਪਿਊਸ਼ ਕਨੋਜੀਆ
ਤੌਫੀਕ ਕੁਰੈਸ਼ੀ
ਕੁਲਦੀਪ ਸਿੰਘ
ਰਿਲੀਜ਼ ਮਿਤੀ
1998
ਮਿਆਦ
108 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਟ੍ਰੇਨ ਟੂ ਪਾਕਿਸਤਾਨ 1998 ਦੀ ਇੱਕ ਹਿੰਦੀ ਫ਼ਿਲਮ ਹੈ ਜੋ ਕਿ ਖ਼ੁਸ਼ਵੰਤ ਸਿੰਘ ਦੇ 1956 ਵਿੱਚ ਛਪੇ ਇਸੇ ਨਾਮ ਦੇ ਇਤਿਹਾਸਕ ਨਾਵਲ ’ਤੇ ਅਧਾਰਤ ਹੈ। ਪਾਮੇਲਾ ਰੂਕਸ ਇਸ ਦੇ ਹਦਾਇਤਕਾਰ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਨਿਰਮਲ ਪਾਂਡੇ ਅਤੇ ਸਮ੍ਰਿਤੀ ਮਿਸ਼ਰਾ ਨੇ ਨਿਭਾਏ ਹਨ।

ਪਲਾਟ[ਸੋਧੋ]

ਫ਼ਿਲਮ ਦੀ ਸੈੱਟਿੰਗ ਮਨੋਮਾਜਰਾ ਦੀ ਹੈ ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ, ਜਿੱਥੇ ਰੇਲਵੇ ਲਾਈਨ ਸਤਲੁਜ ਦਰਿਆ ਪਾਰ ਕਰਦੀ ਹੈ, ਉਸ ਦੇ ਨੇੜੇ ਇੱਕ ਮੂਕ ਪਿੰਡ ਹੈ। ਫਿਲਮ ਇੱਕ ਸਥਾਨਕ ਮੁਸਲਿਮ ਲੜਕੀ, ਨੂਰਾਂ (ਸਿਮਰਤੀ ਮਿਸ਼ਰਾ) ਅਤੇ ਕੁਝ ਸਮੇਂ ਤੋਂ ਭਗੌੜਾ ਹੋਏ ਡਾਕੂ ਜੱਗੇ (ਨਿਰਮਲ ਪਾਂਡੇ) ਦੇ ਪਿਆਰ ਦੇ ਦੁਆਲੇ ਘੁੰਮਦੀ ਹੈ। ਮਨੋਮਾਜਰਾ ਇਤਫਾਕਨ 1956 ਵਿੱਚ ਰੀਲੀਜ਼ ਇਸ ਦੀ ਅਧਾਰ ਕਿਤਾਬ ਦਾ ਮੂਲ ਸਿਰਲੇਖ ਸੀ।[1]

ਹਵਾਲੇ[ਸੋਧੋ]

  1. Lal, Mohan (2006). The Encyclopaedia Of Indian Literature (Volume 5. (Sasay To Zorgot). Sahitya Akademi. p. 4367. ISBN 81-260-1221-8.