ਦਾਰਾ ਸਿੰਘ
ਦਾਰਾ ਸਿੰਘ![]() ਦਾਰਾ ਸਿੰਘ |
|
| ਜਨਮ: | 19 ਨਵੰਬਰ 1928 ਧਰਮੂਚੱਕ (ਬਰਤਾਨਵੀ ਪੰਜਾਬ, ਹੁਣ ਅੰਮ੍ਰਿਤਸਰ ਜਿਲਾ, ਭਾਰਤੀ ਪੰਜਾਬ) |
|---|---|
| ਮੌਤ: | 12 ਜੁਲਾਈ 2012 ਮੁੰਬਈ, ਮਹਾਰਾਸ਼ਟਰ, ਭਾਰਤ |
| ਰਾਸ਼ਟਰੀਅਤਾ: | ਭਾਰਤੀ |
| ਭਾਸ਼ਾ: | ਪੰਜਾਬੀ |
| ਕਿੱਤਾ: | ਪਹਿਲਵਾਨੀ ਅਤੇ ਅਦਾਕਾਰੀ |
| ਇਨਾਮ: | ਰੁਸਤਮੇ ਪੰਜਾਬ ਰੁਸਤਮੇ ਹਿੰਦ ਭਾਰਤੀ ਸਿਨਮੇ ਦਾ ਫੌਲਾਦੀ ਬੰਦਾ |
- ਇਕ ਹੋਰ ਪਹਿਲਵਾਨ ਲਈ ਵੇਖੋ, ਦਾਰਾ ਸਿੰਘ (ਪਹਿਲਵਾਨ)
ਦਾਰਾ ਸਿੰਘ (ਦੀਦਾਰ ਸਿੰਘ ਰੰਧਾਵਾ/ 19 ਨਵੰਬਰ 1928 – 13 ਜੁਲਾਈ 2012) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਧਰਮੂਚੱਕ ਪਿੰਡ ਵਿਚ ਹੋਇਆ। ਦਾਰਾ ਸਿੰਘ ਦੇ ਪਿਤਾ ਦਾ ਨਾਮ ਸੂਰਤ ਸਿੰਘ ਅਤੇ ਮਾਤਾ ਦਾ ਨਾਮ ਬਲਵੰਤ ਕੌਰ ਸੀ। ਦਾਰਾ ਸਿੰਘ ਮਹਾਨ ਪਹਿਲਵਾਨ ਤੇ ਬਾਲੀਵੁਡ ਅਦਾਕਾਰ ਸੀ 1954 ਵਿਚ ਦਾਰਾ ਸਿੰਘ ਰੁਸਤਮ-ਏ-ਪੰਜਾਬ, ਰੁਸਤਮ-ਏ-ਹਿੰਦ ਅਤੇ ਬਾਅਦ ਵਿਚ ਰੁਸਤਮ-ਏ-ਜਹਾਂ ਬਣੇ। ਦਾਰਾ ਸਿੰਘ ਅਗਸਤ 2003-ਅਗਸਤ 2009 ਤਕ ਰਾਜ ਸਭਾ ਦੇ ਮੈਬਰ ਵੀ ਰਹੇ| ਦਾਰਾ ਸਿੰਘ ਜੀ ਇਕ ਨੇਕ ਇਨਸਾਨ ਸਨ।
ਵਿਸ਼ਾ ਸੂਚੀ |
ਮੁੱਢਲਾ ਜੀਵਨ [ਸੋਧ]
ਦਾਰਾ ਸਿੰਘ ਨੂੰ ਘਰ ਵਾਲੇ ਪਿਆਰ ਨਾਲ ਦਾਰੀ ਕਹਿ ਕੇ ਬੁਲਾਉਂਦੇ ਸਨ। ਦਾਰਾ ਸਿੰਘ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਪਹਿਲਵਾਨ ਬਣੇ ਜਦਕਿ ਦਾਰਾ ਸਿੰਘ ਦਾ ਰੁਝਾਨ ਬਚਪਨ ਤੋਂ ਹੀ ਪਹਿਲਵਾਨੀ ਵਿਚ ਸੀ। ਪਿਤਾ ਦਾ ਮੰਨਣਾ ਸੀ ਕਿ ਪਹਿਲਵਾਨ ਦੇ ਅੰਤਿਮ ਦਿਨ ਬੇਹੱਦ ਪਰੇਸ਼ਾਨੀ ਵਿਚ ਗੁਜ਼ਰਦੇ ਹਨ ਅਤੇ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਾਰਾ ਸਿੰਘ ਦੇ ਚਾਚੇ ਨੇ ਦੇਖਿਆ ਕਿ ਭਤੀਜਾ ਪਹਿਲਵਾਨੀ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਤੇ ਪਹਿਲਵਾਨ ਬਣਾਇਆ। ਦਾਰਾ ਸਿੰਘ ਦੇ ਦੋ ਭਰਾ ਅਤੇ ਇਕ ਭੈਣ ਸੀ। ਭੈਣ ਬਚਪਨ ਵਿਚ ਹੀ ਸਵਰਗਵਾਸ ਹੋ ਗਈ ਸੀ। ਦਾਰਾ ਸਿੰਘ ਹਮੇਸ਼ਾ ਨਿੰਮ ਦੀ ਦਾਤਣ ਨਾਲ ਹੀ ਦੰਦ ਸਾਫ ਕਰਦੇ ਸਨ। ਦਾਰਾ ਸਿੰਘ ਨੂੰ ਗਜ਼ਲਾਂ ਸੁਣਨ ਦਾ ਸ਼ੌਕ ਸੀ। ਦਿਲੀਪ ਕੁਮਾਰ ਤੇ ਪ੍ਰੇਮ ਨਾਥ ਦੋਵੇਂ ਉਨ੍ਹਾਂ ਦੀ ਪਸੰਦ ਦੇ ਅਭਿਨੇਤਾ ਸਨ।
- ਦਾਰਾ ਸਿੰਘ ਦੀ ਪਹਿਲੀ ਪਤਨੀ ਤੋਂ ਇਕ ਬੇਟਾ ਹੈ। ਦੂਸਰੀ ਪਤਨੀ ਤੋਂ ਦੋ ਬੇਟੇ ਤੇ ਤਿੰਨ ਬੇਟੀਆਂ ਹਨ।
ਕੁਸ਼ਤੀਆਂ ਦਾ ਬਾਦਸ਼ਾਹ [ਸੋਧ]
ਦਾਰਾ ਸਿੰਘ ਦਾ ਜੁੱਸਾ ਪੂਰਾ ਸੁਡੋਲ ਅਤੇ ਭਰਵਾਂ ਸੀ। ਉਨ੍ਹਾਂ ਦਾ ਕੱਦ 6 ਫੁਟ 2 ਇੰਚ, ਭਾਰ 132 ਕਿੱਲੋ ਅਤੇ ਛਾਤੀ ਦਾ ਘੇਰਾ 54 ਇੰਚ ਸੀ।[੧] ਦਾਰਾ ਸਿੰਘ ਨਾਸ਼ਤੇ ਵਿਚ 20 ਚਿਕਨ ਪੀਸ, 20 ਆਂਡੇ ਅਤੇ 5 ਲਿਟਰ ਦੁੱਧ ਪੀਂਦੇ ਸਨ ਅਤੇ ਭਾਵੇਂ ਕੁਝ ਵੀ ਹੋ ਜਾਵੇ ਕਸਰਤ ਉਹ ਰੋਜ਼ਾਨਾ ਕਰਦੇ ਸਨ। ਉਨਾ ਨੇ ਆਪਣੇ ਜੀਵਨ ਕਾਲ ਵਿਚ ਕੁਸ਼ਤੀਆਂ ਅਤੇ ਫ਼ਿਲਮਾ ਵਿਚ ਨਾਮ ਖੱਟਿਆ। 1946 ਵਿਚ ਜਦੋਂ ਉਹ ਸਿੰਗਾਪੁਰ ਗਏ ਤਾਂ ਉਦੋਂ ਸਿਰਫ ਪੰਜਾਬੀ ਭਾਸ਼ਾ ਹੀ ਜਾਣਦੇ ਸਨ ਇਸ ਕਾਰਨ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਨੇ ਤੁਰੰਤ ਸਾਰੀਆਂ ਭਾਸ਼ਾਵਾਂ ਸਿੱਖਣ ਦਾ ਫੈਸਲਾ ਲਿਆ। ਉਨ੍ਹਾਂ ਨੇ 500 ਤੋ ਜਿਆਦਾ ਕੁਸ਼ਤੀਆਂ ਵਿਚ ਭਾਗ ਲਿਆ। ਕੁਸ਼ਤੀ ਜਗਤ ਵਿਚ ਪਹਿਲਵਾਨ ਦਾਰਾ ਸਿੰਘ ਨੇ ਕਈ ਸੰਸਾਰ ਚੈਂਪੀਅਨਾਂ ਨੂੰ ਟੱਕਰ ਦਿੱਤੀ।[੨] ਦਾਰਾ ਸਿੰਘ ਅਤੇ ਸੰਸਾਰ ਵਿਜੇਤਾ ਕਿੰਗ ਕਾੰਗ ਵਿਚਕਾਰ ਹੋਈ ਕੁਸ਼ਤੀ ਪੂਰੀ ਦੁਨਿਆ 'ਚ ਮਸ਼ਹੂਰ ਹੋਈ। ਆਪਣੇ ਜੀਵਨ ਕਾਲ ਦੌਰਾਨ ਚੀਨ ਤੋ ਬਿਨਾ ਕੁਸ਼ਤੀਆਂ ਨਾਲ ਸੰਬੰਧਤ ਬਾਕੀ ਸਾਰੇ ਦੇਸਾਂ ਦੀ ਯਾਤਰਾ ਕੀਤੀ।
ਦਾਰਾ ਸਿੰਘ ਅਤੇ ਫਿਲਮਾਂ [ਸੋਧ]
ਦਾਰਾ ਸਿੰਘ ਨੇ ਹਿੰਦੀ, ਪੰਜਾਬੀ, ਗੁਜਰਾਤੀ, ਹਰਿਆਣਵੀ, ਮਲਿਆਲਮ ਅਤੇ ਤਮਿਲ ਫਿਲਮਾਂ ਵਿਚ ਕੰਮ ਕੀਤਾ ਅਤੇ 9 ਫਿਲਮਾਂ ਦਾ ਨਿਰਦੇਸ਼ਨ ਖੁਦ ਕੀਤਾ। ਕੁਝ ਫ਼ਿਲਮਾ ਇਸ ਪ੍ਰਕਾਰ ਨੇ ...
ਧਿਆਨੁ ਭਗਤ (1978)
ਸਵਾ ਲਖ ਸੇ ਏਕ ਲੜਾਉ (1976)
ਜੈ ਬਜਰੰਗ ਬਲੀ (1976)
ਲੰਬੜਦਾਰਨੀ (1976)
ਰਾਖੀ ਔਰ ਰਾਇਫ਼ਲ (1976)
ਧਰਮ ਕਰਮ (1975)
ਧਰਮਾਤਮਾ (1975)
ਵਾਰੰਟ (1975)
ਭਗਤ ਧੰਨਾ ਜੱਟ (1974)
ਦੁਖ ਭੰਜਨ ਤੇਰਾ ਨਾਮ (1974)
ਭਗਤ ਧੰਨਾ ਜੱਟ (1974)
ਮੇਰਾ ਦੇਸ਼ ਮੇਰਾ ਧਰਮ (1973)
ਆਂਖੋਂ ਆਂਖੋ ਮੇਂ (1972)
ਹਰਿ ਦਰਸ਼ਨ (1972)
ਲਲਕਾਰ (1972)
ਮੇਲੇ ਮਿਤਰਾਂ ਦੇ (1972)
ਸੁਲਤਾਨਾ ਡਾਕੂ (1972)
ਨਾਨਕ ਦੁਖਿਆ ਸਭ ਸੰਸਾਰ (1970)
ਦਾਰਾ ਸਟੂਡਿਓ [ਸੋਧ]
ਪੰਜਾਬੀ ਫਿਲਮ ਜਗਤ ਵਿਚ ਦਾਰਾ ਸਿੰਘ ਦੀ ਬਹੁਤ ਦੇਣ ਹੈ। 1978 ਵਿਚ ਉਨ੍ਹਾਂ ਨੇ ਮੋਹਾਲੀ ਵਿਚ ਦਾਰਾ ਸਟੂਡਿਓ ਦਾ ਨਿਰਮਾਣ ਕੀਤਾ।
ਆਤਮਕਥਾ [ਸੋਧ]
ਦਾਰਾ ਸਿੰਘ ਦੇ ਜੀਵਨ ਨਾਲ ਸੰਬੰਧਤ ਕਿਤਾਬ ਦਾਰਾ ਸਿੰਘ ਮੇਰੀ ਆਤਮਕਥਾ 1993 ਪ੍ਰਵੀਨ ਪ੍ਰਕਾਸ਼ਨ ਨੇ ਛਾਪੀ। ਇਸ ਵਿਚ ਜੀਵਨ ਘਟਨਾਵਾਂ ਦਾ ਵਰਣਨ ਹੈ।
ਹਵਾਲਾ [ਸੋਧ]
- ↑ http://www.dara-singh.com/
- ↑ "ਦਾਰਾ ਸਿੰਘ ਦੀਆਂ ਕੁਸ਼ਤੀਆਂ - In English". Rediff.com. http://www.rediff.com/movies/report/dara-singhs-most-memorable-fight/20120712.htm. Retrieved on 2012-07-14.
