ਪੰਜਾਬ ਦੇ ਮੈਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਦਾ ਮੈਦਾਨ ਪੂਰਬੀ ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਵਿੱਚ ਇੱਕ ਵਿਸ਼ਾਲ ਜਲ-ਥਲ ਵਾਲਾ ਮੈਦਾਨ ਹੈ। ਮੈਦਾਨ ਵਿੱਚ ਪਾਕਿਸਤਾਨੀ ਸੂਬੇ ਵਾਲ਼ਾ ਪੰਜਾਬ ਅਤੇ ਭਾਰਤ ਦੇ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਰਾਜਾਂ ਦੇ ਕੁਝ ਹਿੱਸੇ ਸ਼ਾਮਲ ਹਨ। ਇਹ ਮੈਦਾਨ ਸਮੁੰਦਰ ਦੇ ਤਲ ਤੋਂ ਲਗਭਗ 200-300 ਮੀਟਰ ਉੱਪਰ ਹੈ। ਮੈਦਾਨੀ ਖੇਤਰ ਵਿੱਚ ਅਨਾਜ ਅਤੇ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ। [1]

ਮੈਦਾਨ ਉੱਤਰੀ ਭਾਰਤੀ ਦਰਿਆਈ ਮੈਦਾਨ ਦਾ ਪੱਛਮੀ ਹਿੱਸਾ ਹੈ, ਜੋ ਸਿੰਧ ਨਦੀ ਅਤੇ ਇਸਦੀਆਂ ਸਹਾਇਕ ਨਦੀਆਂ - ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਨੇ ਬਣਾਇਆ ਗਿਆ ਹੈ।

ਦੋਆਬ ਵਜੋਂ ਜਾਣੇ ਜਾਂਦੇ ਦੋ ਦਰਿਆਵਾਂ ਦੇ ਵਿਚਕਾਰ ਜਲੋਢ ਮਿੱਟੀ ਦੀ ਬਣੀ ਜ਼ਮੀਨ ਇੱਥੇ ਮਿਲ਼ਦੀ ਹੈ।

ਬਾਂਗਰ : ਪੁਰਾਣੀ ਜਲੋਢ ਮਿੱਟੀ ਦੇ ਜਮ੍ਹਾ ਹੋਣ ਕਾਰਨ ਬਣੇ ਹੜ੍ਹ ਦੇ ਮੈਦਾਨਾਂ ਨੂੰ ਬਾਂਗਰ ਕਿਹਾ ਜਾਂਦਾ ਹੈ।

ਬੇਟ : ਹੜ੍ਹ ਦੇ ਮੈਦਾਨ ਜੋ ਹਰ ਹੜ੍ਹ ਦੌਰਾਨ ਨਵੀਂ ਜਲੋਢ ਮਿੱਟੀ ਦੇ ਦੇ ਵਾਰ-ਵਾਰ ਜਮ੍ਹਾਂ ਹੋਣ ਕਾਰਨ ਬਣਦੇ ਹਨ, ਨੂੰ ਬੇਟ ਕਿਹਾ ਜਾਂਦਾ ਹੈ। ਮੈ

ਹਵਾਲੇ[ਸੋਧੋ]

  1. "Punjab Plain | plain, India". Encyclopedia Britannica (in ਅੰਗਰੇਜ਼ੀ). Retrieved 2017-04-13.