ਬਾਰਸੀਲੋਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਰਸੀਲੋਨਾ
—  ਨਗਰਪਾਲਿਕਾ  —
ਉਪਨਾਮ: Ciutat Comtal (ਕਾਊਂਟਾਂ ਦਾ ਸ਼ਹਿਰ),
ਬਾਰਨਾ, BCN
ਬਾਰਸੀਲੋਨਾ is located in Spain
ਬਾਰਸੀਲੋਨਾ
ਸਪੇਨ ਵਿੱਚ ਬਾਰਸੀਲੋਨਾ ਦੀ ਸਥਿਤੀ
ਬਾਰਸੀਲੋਨਾ is located in ਕਾਤਾਲੋਨੀਆ
ਬਾਰਸੀਲੋਨਾ
ਕਾਤਾਲੋਨੀਆ ਵਿੱਚ ਬਾਰਸੀਲੋਨਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 41°23′N 2°11′E / 41.383°N 2.183°E / 41.383; 2.183
ਦੇਸ਼  ਸਪੇਨ
ਖ਼ੁਦਮੁਖ਼ਤਿਆਰ ਭਾਈਚਾਰਾ  ਕਾਤਾਲੋਨੀਆ
ਸੂਬਾ ਬਾਰਸੀਲੋਨਾ
ਕੋਮਾਰਕਾ ਬਾਰਸੀਲੋਨੇਸ
ਜ਼ਿਲ੍ਹੇ
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ Ajuntament de Barcelona (ਅਜੁੰਤਾਮੇਂਤ ਦੇ ਬਾਰਸੀਲੋਨਾ)
 - ਮੇਅਰ ਹਾਵੀਅਰ ਤ੍ਰੀਆਸ
ਖੇਤਰਫਲ
 - ਨਗਰਪਾਲਿਕਾ ੧੦੧.੯ km2 (੩੯.੩ sq mi)
 - ਸ਼ਹਿਰੀ ੮੦੩ km2 (੩੧੦ sq mi)
ਉਚਾਈ(ਸਮੁੰਦਰ ਤਲ ਤੋਂ ਉੱਤੇ) ੧੨
ਅਬਾਦੀ (੨੦੦੯)
 - ਨਗਰਪਾਲਿਕਾ ੧੬,੨੦,੯੪੩
 - ਸ਼ਹਿਰੀ ੪੨,੨੩,੦੦੦.
 - ਸ਼ਹਿਰੀ ਜੋਨ 4440629 ਵਾਧਾ
 - ਮਹਾਂਨਗਰ ੫੩,੭੫,੭੭੪.
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਡਾਕ ਕੋਡ ੦੮੦੦੧–੦੮੦੮੦
ਖੇਤਰ ਕੋਡ +੩੪ (ਸਪੇਨ) ੯੩ (ਸ਼ਹਿਰ)
ਅਧਿਕਾਰਕ ਭਾਸ਼ਾਵਾਂ
ਵੈੱਬਸਾਈਟ www.barcelona.cat

ਬਾਰਸੀਲੋਨਾ (ਕਾਤਾਲਾਨ: [bərsəˈɫonə], ਸਪੇਨੀ: [barθeˈlona]) ਕਾਤਾਲੋਨੀਆ ਦੀ ਰਾਜਧਾਨੀ ਅਤੇ ਮਾਦਰਿਦ ਤੋਂ ਬਾਅਦ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ੧,੬੨੦,੯੪੩ ਹੈ[੧] ਜੋ ਇਸਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ ੧੦੧.੪ ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ ੮੦੩ ਵਰਗ ਕਿ.ਮੀ. ਦਾ ਖੇਤਰ ਅਤੇ ੪੨ ਤੋਂ ੪੫ ਲੱਖ ਅਬਾਦੀ ਆਉਂਦੀ ਹੈ,[੨][੩] ਜਿਸ ਕਰਕੇ ਇਹ ਪੈਰਿਸ, ਲੰਡਨ, ਰੂਰ, ਮਾਦਰਿਦ ਅਤੇ ਮਿਲਾਨ ਮਗਰੋਂ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਲਗਭਗ ਪੰਜਾਹ ਲੱਖ ਲੋਕ[੪][੫][੬][੭][੮] ਬਾਰਸੀਲੋਨਾ ਮਹਾਂਨਗਰੀ ਇਲਾਕੇ ਵਿੱਚ ਰਹਿੰਦੇ ਹਨ। ਇਹ ਭੂ-ਮੱਧ ਸਾਗਰ ਉਤਲਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਭੂ-ਮੱਧ ਸਾਗਰ ਦੇ ਤਟ 'ਤੇ ਯੋਬਰੇਗਾਤ ਅਤੇ ਬੇਸੋਸ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿੱਤ ਹੈ ਅਤੇ ਪੱਛਮ ਵੱਲ ਸੈਰ ਦੇ ਕੋਯਸੇਰੋਲਾ ਉਭਾਰ (੫੧੨ ਮੀਟਰ/੧,੬੮੦ ਫੁੱਟ) ਨਾਲ਼ ਘਿਰਿਆ ਹੋਇਆ ਹੈ।

ਹਵਾਲੇ[ਸੋਧੋ]