ਮਾਦਰੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਦਰਿਦ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਦਰੀਦ ਦਾ ਕੁੱਲ-ਨਿਸ਼ਾਨ

ਮਾਦਰਿਦ ਜਾਂ ਮਾਦਰੀਦ ਸਪੇਨ ਦੀ ਰਾਜਧਾਨੀ ਹੈ । ਇਹ ਸਪੇਨ ਸਭ ਤੋਂ ਵੱਡੇ ਸ਼ਹਿਰਾਂ 'ਚੋਂ ਇੱਕ ਹੈ। ਸਪੇਨ ਦੀ ਰਾਜਧਾਨੀ ਹੋਣ ਕਰਕੇ ਸਾਰੇ ਸਰਕਾਰੀ ਸਦਰ-ਮੁਕਾਮ, ਸਿਆਸਤ ਅਤੇ ਸਪੇਨ ਦੇ ਰਾਜੇ ਦੀ ਰਿਹਾਇਸ਼ ਵੀ ਇੱਥੇ ਹੀ ਸਥਿੱਤ ਹੈ। ਆਰਥਕ ਪੱਖੋਂ ਮਾਦਰਿਦ ਦੇਸ਼ ਦਾ ਅਹਿਮ ਅਤੇ ਮੁੱਖ ਵਪਾਰਕ ਕੇਂਦਰ ਹੈ। ਦੁਨੀਆਂ ਦੀਆਂ ਕਈ ਵੱਡੀਆਂ ਅਤੇ ਅਹਿਮ ਕੰਪਨੀਆਂ ਦੇ ਦਫ਼ਤਰ ਇੱਥੇ ਹਨ। ਇਹਤੋਂ ਇਲਾਵਾ ਮਾਦਰਿਦ ਵਿੱਚ ਦੁਨੀਆ ਦੇ ਮਸ਼ਹੂਰ ਸਿੱਖਿਅਕ ਅਦਾਰੇ ਹਨ ਜਿਵੇਂ ਕਿ ਰਿਆਲ ਆਕਾਦੇਮੀਆ ਏਸਪਾਞੋਲਾ (Real Academia Española)। ਨਾਮ

ਮਾਦਰਿਦ ਨਾਂ ਦੇ ਪਿੱਛੇ ਬਹੁਤ ਸਾਰੇ ਕਹਾਣੀਆਂ ਅਤੇ ਸਿਧਾਂਤ ਲੁਕੇ ਹੋਏ ਹਨ। ਮਾਦਰਿਦ ਦੀ ਖੋਜ ਓਚਨੋ ਬਿਅਨੋਰ ਨੇ ਕੀਤੀ ਸੀ ਅਤੇ ਇਸਨੂੰ Metragirta (ਮੇਤਰਾਗਰਿਤਾ) ਜਾਂ Mantua Carpetana (ਮਾਂਤੂਆ ਕਾਰਪੇਤਾਨਾ) ਨਾਂ ਦਿੱਤਾ ਗਿਆ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹਦਾ ਅਸਲ ਨਾਂ ਉਰਸਰਿਆ ਸੀ। ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਸ ਸ਼ਹਿਰ ਨਾਮ ਦੂਜੀ ਸ਼ਤਾਬਦੀ ਤੋਂ ਆਇਆ ਹੈ। ਰੋਮਨ ਸਾਮਰਾਜ ਨੇ ਮੰਜਨਾਰੇਸ ਨਦੀ ਦੇ ਕੰਢੇ ਵਸਣ ਮਗਰੋਂ ਇਸਨੂੰ ਮਤਰਿਸ ਨਾਮ ਦਿੱਤਾ ਸੀ। ਸੱਤਵੀ ਸ਼ਤਾਬਦੀ ਵਿੱਚ ਇਸਲਾਮੀ ਤਾਕਤਾਂ ਨੇ ਇਬੇਰੀ ਟਾਪੂਨੁਮਾ ਉੱਤੇ ਫ਼ਤਹਿ ਪਾਉਣ ਮਗਰੋਂ ਇਸਦਾ ਨਾਮ ਬਦਲ ਕੇ ਮੈਰਿਟ ਰੱਖ ਦਿੱਤਾ ਸੀ, ਜਿਹੜਾ ਅਰਬੀ ਭਾਸ਼ਾ ਦੇ ਸ਼ਬਦ ਮਾਇਰਾ ਤੋਂ ਲਿਆ ਗਿਆ ਸੀ।

ਇਤਿਹਾਸ[ਸੋਧੋ]

ਇਸ ਸ਼ਹਿਰ ਦਾ ਮੂਲ ਨਵੀ ਸ਼ਤਾਬਦੀ ਵਲੋਂ ਆਇਆ ਜਦੋਂ ਮੁਹੰਮਦ - I ਨੇ ਇੱਕ ਛੋਟੇ ਜਿਹੇ ਮਹਲ ਨੂੰ ਬਣਾਉਣ ਦਾ ਆਦੇਸ਼ ਜਾਰੀ ਕੀਤਾ। ਇਹ ਮਹੱਲ ਉਸੇ ਥਾਂ ਪੈਂਦਾ ਸੀ ਜਿੱਥੇ ਅੱਜਕੱਲ੍ਹ ਪਲਾਸੀਓ ਰਿਆਲ ਸਥਿੱਤ ਹੈ ।