ਮੰਨਾ ਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਨਾ ਡੇ
ਰਾਵਿੰਦਰ ਭਾਰਤੀ ਯੁਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਸਮੇਂ
ਰਾਵਿੰਦਰ ਭਾਰਤੀ ਯੁਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਸਮੇਂ
ਜਾਣਕਾਰੀ
ਜਨਮ ਦਾ ਨਾਮਪ੍ਰਬੋਧ ਚੰਦਰ ਡੇ
ਉਰਫ਼ਮੰਨਾ ਡੇ
ਜਨਮ1 ਮਈ 1919
ਕੋਲਕਾਤਾ
ਮੌਤ24 ਅਕਤੂਬਰ 2013(2013-10-24) (ਉਮਰ 94)
ਬੈਂਗਲੂਰੂ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ
ਕਿੱਤਾਗਾਇਕ
ਸਾਜ਼ਕੰਠ ਗਾਇਕ
ਸਾਲ ਸਰਗਰਮ1929 ਤੋਂ
ਵੈਂਬਸਾਈਟwww.mannadey.in

ਪ੍ਰਬੋਧ ਚੰਦਰ ਡੇ, ਛੋਟਾ ਨਾਂ ਮੰਨਾ ਡੇ (1 ਮਈ 1919- 24 ਅਕਤੂਬਰ 2013) ਦਾ ਜਨਮ ਕੋਲਕਾਤਾ ਵਿਖੇ ਸ੍ਰੀ ਪੂਰਨਾ ਚੰਦਰ ਡੇ ਅਤੇ ਮਾਤਾ ਸ੍ਰੀਮਤੀ ਮਹਾਮਾਇਆ ਦਾ ਗ੍ਰਹਿ ਵਿਖੇ ਹੋਇਆ। ਮੰਨਾ ਡੇ ਦਾ ਚਾਚਾ ਸੰਗੀਤਕਾਰ ਕੇ. ਸੀ. ਡੇ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਇੰਦੁ ਬਾਬੁਰ ਪਾਠਸ਼ਾਲਾ ਵਿਖੇ ਹੋਈ ਅਤੇ ਹਾਈ ਸਕੂਲ ਦੀ ਸਿੱਖਿਆ ਸਟੋਕਿਸ਼ ਚਰਚ ਕਾਲਜ ਤੋਂ ਪ੍ਰਾਪਤ ਕੀਤੀ।[1] ਮੰਨਾ ਡੇ ਨੂੰ ਖੇਡਾਂ ਵਿੱਚ ਬਹੁਤ ਖਾਸ ਕਰਕੇ ਘੋਲ ਅਤੇ ਬਾਕਸਿੰਗ ਦਾ ਸ਼ੌਂਕ ਸੀ। ਉਹਨਾਂ ਨੇ ਆਪਣੀ ਬੀ.ਏ ਦੀ ਪੜ੍ਹਾਈ ਵਿਦਿਆ ਸਾਗਰ ਕਾਲਜ ਤੋਂ ਪ੍ਰਾਪਤ ਕੀਤੀ। ਅਤੇ 1929 ਵਿੱਚ ਪਹਿਲਾ ਗੀਤ ਗਾਇਆ। ਆਪ ਇੱਕ ਪ੍ਰਸਿੱਧ ਬੰਗਾਲੀ ਗਾਇਕ ਸੀ। ਇਸਨੇ ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ ਅਤੇ ਅਸਾਮੀ ਫਿਲਮਾਂ ਲਈ ਗਾਣੇ ਗਾਏ ਹਨ। ਇਹ ਆਪਣੇ ਜੀਵਨ ਕਾਲ ਵਿੱਚ 3500 ਤੋਂ ਵੱਧ ਗਾਣੇ ਰਿਕਾਰਡ ਕਰਵਾ ਚੁੱਕਿਆ ਸੀ।

ਹੋਰ ਗਾਇਕ[ਸੋਧੋ]

ਮੰਨਾ ਡੇ ਨੇ ਕਿਸ਼ੋਰ ਕੁਮਾਰ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਅਤੇ ਹੋਰ ਬਹੁਤ ਸਾਰੇ ਪਿੱਠਵਰਤੀ ਗਾਇਕਾਂ ਨਾਲ ਗੀਤ ਗਾਏ।

ਨਿਜੀ ਜੀਵਨ[ਸੋਧੋ]

ਮੰਨਾ ਡੇ ਨੇ 18 ਦਸੰਬਰ 1953 ਨੂੰ ਸਲੋਚਨਾ ਕੁਮਾਰਾਂ ਨਾਲ ਸ਼ਾਦੀ ਕੀਤੀ ਅਤੇ ਆਪ ਦੋ ਲੜਕੀਆਂ ਦੇ ਪਿਤਾ ਸਨ।

ਹੋਰ ਜੀਵਨ ਸੰਗੀਤਕ[ਸੋਧੋ]

ਮੰਨਾ ਡੇ ਨੇ 1262 ਬੰਗਾਲੀ, 46 ਰਾਵਿੰਦਰ ਸੰਗੀਤ, 3 ਦਵਿਗੇਂਦ ਗੀਤ, 84 ਸ਼ਿਯਾਮਾ ਸੰਗੀਤ, 23 ਅਕਸ਼ਵਾਨੀ ਗੀਤ, 3 ਟੀਵੀ ਲੜੀਵਾਰ ਲਈ ਟਾਈਟਲ ਗੀਤ,103 ਬੰਗਾਲੀ ਫਿਲਮੀ ਗੀਤ ਅਤੇ 33 ਗੈਰ ਫਿਲਮੀ ਬੰਗਾਲੀ ਗੀਤ[2] 35 ਭੋਜਪੁਰੀ ਫਿਲਮੀ ਗੀਤ, 2 ਮਗਧ ਦੇ ਗੀਤ ਅਤੇ ਇੱਕ ਮੈਥਿਲੀ ਗੀਤ 13 ਪੰਜਾਬੀ ਫਿਲਮੀ ਅਤੇ 5 ਗੈਰ ਫਿਲਮੀ ਗੀਤ,2 ਅਸਾਮੀ ਫਿਲਮੀ, 4 ਗੈਰ ਫਿਲਮੀ, 7 ਓੜਿਆ 1 ਕੋਕਣੀ ਗੀਤ, 85 ਗੁਜਰਾਤੀ ਫਿਲਮੀ ਗੀਤ 55 ਮਰਾਠੀ ਫਿਲਮੀ ਗੀਤ,15 ਗੈਰ ਫਿਲਮੀ ਗੀਤ 2 ਕੰਨੜ ਫਿਲਮ ਲਈ 2 ਮਲਿਆਲਮ

ਸਨਮਾਨ[ਸੋਧੋ]

  • 1969 ਨੈਸ਼ਨਲ ਫਿਲਮ ਸਨਮਾਨ ਵਧੀਆ ਮਰਦ ਗਾਇਕ ਲਈ ਫਿਲਮ ਮੇਰੇ ਹਜ਼ੂਰ ਲਈ ਮਿਲਿਆ
  • 1971 ਨੈਸ਼ਨਲ ਫਿਲਮ ਸਨਮਾਨ ਵਧੀਆ ਮਰਦ ਗਾਇਕ ਲਈ ਬੰਗਾਲੀ ਫਿਲਮ ਨਿਸ਼ੀ ਪਦਮਾ[3][4]
  • 1971 ਪਦਮ ਸ਼੍ਰੀ
  • 1972 ਨੈਸ਼ਨਲ ਫਿਲਮ ਸਨਮਾਨ ਵਧੀਆ ਮਰਦ ਗਾਇਕ ਲਈ ਫਿਲਮ ਮੇਰਾ ਨਾਮ ਜੋਕਰ
  • 1985 ਲਤਾ ਮੰਗੇਸ਼ਕਰ ਸਨਮਾਨ
  • 1988 ਮਿਸ਼ੇਲ ਸਾਹਿਤੋਯੋ ਪੁਰਸਕਾਰ
  • 1990 ਸ਼ਿਆਮਲ ਮਿਤਰਾ ਸਨਮਾਨ
  • 1991 ਸੰਗੀਤ ਸਵਰਨਾਚੁਰ ਸਨਮਾਨ
  • 1993 ਪੀ. ਸੀ. ਚੰਦਰਾ ਸਨਮਾਨ
  • 1999 ਕਮਲਾ ਦੇਵੀ ਰਾਏ ਸਨਮਾਨ
  • 2001 ਅਨੰਦ ਬਜਾਰ ਪੱਤਰਕਾ ਦਾ ਸਨਮਾਨ
  • 2002 ਸਪੈਸ਼ਲ ਜਿਉਰੀ ਸਨਮਾਨ
  • 2003 ਅਲਾਉਦੀਨ ਖਾਨ ਸਨਾਮਨ
  • 2004 ਨੈਸ਼ਨਲ ਸਨਮਾਨ ਪਿੱਠਵਰਤੀ ਗਾਇਕ ਸਨਮਾਨ
  • 2004 ਡਾਕਟਰੇਟ ਦੀ ਡਿਗਰੀ ਰਾਵਿੰਦਰ ਭਾਰਤੀ ਯੁਨੀਵਰਸਿਟੀ
  • 2005 ਮਹਾਰਾਸ਼ਟਰ ਸਰਕਾਰ ਦੁਆਰਾ ਜੀਵਨ ਭਰ ਦੀਆਂ ਪ੍ਰਾਪਤੀਆਂ ਸਨਮਾਨ
  • 2005 ਪਦਮ ਭੂਸ਼ਣ
  • 2007 ਪਹਿਲਾ ਅਕਸ਼ਿਆ ਮੋਹੰਤੀ ਸਨਮਾਨ
  • 2007 ਦਾਦਾ ਸਾਹਿਬ ਫਾਲਕੇ ਸਨਮਾਨ
  • 2008 ਯਾਦਵ ਯੁਨੀਵਰਸਿਟੀ ਦੁਆਰਾ ਡਾਕਟਰੇਟ ਦੀ ਆਪਾਧੀ
  • 2011 ਫਿਲਮਫੇਅਰ ਲਾਈਫਟਾਈਮ ਸਨਮਾਨ
  • 2011 ਬੰਗਾ ਵਿਭੁਸ਼ਨ ਸਨਮਾਨ
  • 2012 ਅਨਾਨਵੋ ਸਨਮਾਨ 24 ਘੰਟੇ TV ਚੈਨਲ ਦੁਆਰਾ ਸਨਮਾਨ

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Music Singer Colossus". Screen. 28 July 2009. Retrieved 28 July 2009.
  2. "Manna Dey List of Songs in each language – with breakups".
  3. "18th National Film Awards". International Film Festival of India.
  4. "18th National Film Awards (PDF)" (PDF). Directorate of Film Festivals.