ਮੱਕੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮੱਕੀ (ਅੰਗਰੇਜ਼ੀ: Maize) ਘਾਹ ਦੇ ਖ਼ਾਨਦਾਨ ਨਾਲ ਤਾੱਲੁਕ ਰੱਖਣ ਵਾਲੀ ਫਸਲ ਹੈ ਜਿਸ ਤੋਂ ਮੋਟੇ ਅਨਾਜ ਦੀ ਫਸਲ ਹਾਸਲ ਹੁੰਦੀ ਹੈ। ਮੱਕੀ ਨੂੰ ਪਹਿਲੀ ਵਾਰ ਕੇਂਦਰੀ ਅਮਰੀਕਾ ਦੇ ਲਾਗੇ-ਚਾਗੇ ਅਮਰੀਕੀ ਇਲਾਕਿਆਂ ਵਿੱਚ ਲੱਭਿਆ ਗਿਆ ਅਤੇ ਹੌਲੀ-ਹੌਲੀ ਇਹ ਪੂਰੇ ਅਮਰੀਕਾ ਅਤੇ ਫਿਰ ਯੂਰਪ, ਅਫ਼ਰੀਕਾ ਅਤੇ ਫਿਰ ਏਸ਼ੀਆ ਵਿੱਚ ਫੈਲ ਗਈ। ਦੁਨੀਆਂ ਭਰ ਵਿੱਚ ਮੱਕੀ ਦੀ ਸਭ ਤੋਂ ਜ਼ਿਆਦਾ ਫਸਲ ਅਮਰੀਕਾ ਵਿੱਚ ਹੁੰਦੀ ਹੈ ਜਿਸ ਦਾ ਅੰਦਾਜ਼ਾ ਤਕਰੀਬਨ 332 ਮਿਲੀਅਨ ਮੀਟਰਿਕ ਟਨ ਸਾਲਾਨਾ ਲਗਾਇਆ ਗਿਆ ਹੈ। ਮੱਕੀ ਦੀਆਂ ਕਈ ਕਿਸਮਾਂ ਅਜਿਹੀਆਂ ਹਨ ਜੋ ਤਕਰੀਬਨ 7 ਮੀਟਰ ਤੱਕ ਉੱਚੀਆਂ ਹੋ ਸਕਦੀਆਂ ਹਨ, ਜਦੋਂ ਕਿ ਮਿਆਰੀ ਤੌਰ ਉੱਤੇ ਮੱਕੀ ਦੇ ਪੌਦੇ ਦੀ ਔਸਤ ਉਚਾਈ 2.5 ਮੀਟਰ ਹੁੰਦੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |