ਵਿਕੀਪੀਡੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਕੀਪੀਡੀਆ
ਵਿਕੀਪੀਡੀਆ
WikiPedia.png
300px
ਸਾਈਟ ਦੀ ਕਿਸਮ ਇੰਟਰਨੈੱਟ ਗਿਆਨਕੋਸ਼
ਭਾਸ਼ਾ ਬਹੁ-ਭਾਸ਼ਾਈ
ਰਜਿਸਟ੍ਰੇਸ਼ਨ ਵਿਕਲਪਿਕ
ਮਾਲਕ ਵਿਕੀਮੀਡੀਆ ਫਾਊਂਡੇਸ਼ਨ
ਬਣਾਉਣ ਵਾਲਾ 15 ਜਨਵਰੀ 2001
ਮੌਜੂਦਾ ਹਾਲਤ ਕਿਰਿਆਸ਼ੀਲ
ਯੁ.ਆਰ.ਐਲ wikipedia.org
ਪ੍ਰਵੇਸ਼ਦਵਾਰ  ਪ੍ਰਵੇਸ਼ਦਵਾਰ ਆਈਕਾਨ   ਮੀਡੀਆ


ਵਿਕੀਪੀਡੀਆ ਇੱਕ ਮੁਕਤ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਗਿਆਨਕੋਸ਼ ਹੈ ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਸਤੰਬਰ ੨੦੧੨ ਮੁਤਾਬਕ ੨੮੫ ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ ੨੩ ਮਿਲੀਅਨ (੨ ਕਰੋੜ ੩੦ ਲੱਖ) ਲੇਖ ਹਨ, ਜਿੰਨ੍ਹਾ ਵਿਚੋਂ ੪ ਮਿਲੀਅਨ (੪੦ ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ ੧੦,੩੨੮ ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਲਿਖ ਅਤੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਕੀਪੀਡੀਆ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ ੨੦੦੧ ਵਿੱਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿੱਚ ਛੇਵੇਂ ਨੰਬਰ ’ਤੇ ਹੈ।[੧]

ਇਤਿਹਾਸ[ਸੋਧੋ]

ਵਿਕਿਪੀਡੀਆ ਦੀ ਸ਼ੁਰੂਆਤ ਅਸਲ ਵਿੱਚ ਨੂਪੀਡੀਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦਾ ਪ੍ਰਜੈਕਟ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ ੯ ਮਾਰਚ ੨੦੦੯ ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸਦੇ ਮੁੱਖ ਅਹੁਦੇਦਾਰਾਂ ਵਿੱਚ ਜਿੰਮੀ ਵੇਲਸ, ਬੋਮਿਸ (CEO) ਸਨ। ਲੈਰੀ ਸੈਂਗਰ ਇਸਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿੱਚ ਵਿਕਿਪੀਡੀਆ ਦੇ ਮੁੱਖ ਸੰਪਾਦਕ ਬਣੇ।

ਲੈਰੀ ਸੈਂਗਰ ਅਤੇ ਜਿੰਮੀ ਵੇਲਸ ਨੇ ਵਿਕੀਪੀਡੀਆ ਦੀ ਸਥਾਪਨਾ ਕੀਤੀ। ਵੇਲਸ ਨੂੰ ਇੱਕ ਆਮ ਕਰਕੇ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਸੈਂਗਰ ਨੂੰ ਆਮ ਤੌਰ ’ਤੇ ਵਿਕੀਪੀਡੀਆ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।

Wikimedia Commons
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "Wikipedia". Alexa. http://www.alexa.com/siteinfo/wikipedia.org. Retrieved on ਸਿਤੰਬਰ ੨੩, ੨੦੧੨. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png