3 ਜਨਵਰੀ
ਦਿੱਖ
(੩ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
3 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਤੀਜਾ ਦਿਨ ਹੁੰਦਾ ਹੈ। ਸਾਲ ਦੇ 362 (ਲੀਪ ਸਾਲ ਵਿੱਚ 363) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1521 – ਪੋਪ ਨੇ ਮਾਰਟਿਨ ਲੂਥਰ (ਪਹਿਲਾ) ਨੂੰ ਈਸਾਈ ਧਰਮ ਵਿਚੋਂ ਖਾਰਜ ਕੀਤਾ।
- 1588 – ਅੰਮ੍ਰਿਤਸਰ ਸਰੋਵਰ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ।
- 1666 – ਗੁਰੂ ਤੇਗ ਬਹਾਦਰ ਜੀ ਦਿੱਲੀ ਤੋਂ ਆਗਰਾ ਵਲ ਰਵਾਨਾ ਹੋਏ।
- 1791 – ਕਰੋਡ਼ ਸਿੰਹਿਆ ਮਿਸਲ ਦਾ ਜਰਨੈਲ ਭੰਗਾ ਸਿੰਘ ਨੇ ਅੰਗਰੇਜ਼ ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਆਪਣੀ ਹਿਰਾਸਤ ਵਿੱਚ ਲਿਆ ਤੇ ਰਿਹਾਈ ਵਾਸਤੇ 2 ਲੱਖ ਰੁਪਏ ਮੰਗੇ
- 1831 – ਭਾਰਤੀ ਸਿੱਖਿਅਕ ਅਤੇ ਕਾਰਕੁਨ ਸਵਿਤਰੀਬਾਈ ਫੂਲੇ ਦਾ ਜਨਮ ਹੋਇਆ।
- 1868 – ਮੇਇਜੀ ਬਹਾਲੀ: ਜਪਾਨ ਦੇ ਸਮਰਾਟ ਦੁਆਰਾ ਤੋਕੁਗਾਵਾ ਸ਼ੋਗੁਨੇਟ ਦਾ ਮੁਕੰਮਲ ਖਾਤਮਾ।
- 1925 – ਇਟਲੀ ਵਿੱਚ ਬੇਨੀਤੋ ਮੁਸੋਲੀਨੀ ਨੇ ਪਾਰਲੀਮੈਂਟ ਤੋੜ ਦਿਤੀ ਤੇ ਡਿਕਟੇਟਰ ਬਣ ਗਿਆ।
- 1953 – ਅਲਾਸਕਾ ਨੂੰ ਸੰਯੁਕਤ ਰਾਜ ਦੇ 49ਵੇਂ ਰਾਜ ਵਜੋਂ ਸ਼ਾਮਿਲ ਕੀਤਾ ਗਿਆ।
- 1957 – ਹੈਮਿਲਟਨ ਵਾਚ ਕੰਪਨੀ ਨੇ ਸੰਸਾਰ ਦੀ ਪਹਿਲੀ ਬਿਜਲਾਈ ਘੜੀ ਪੇਸ਼ ਕੀਤੀ।
- 1961 – ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕੀਤਾ ਗਿਆ।
- 1962 – ਪੋਪ ਨੇ ਕਿਊਬਾ ਦੇ ਪ੍ਰਧਾਨ ਮੰਤਰੀ ਫੀਦਲ ਕਾਸਤਰੋ ਨੂੰ ਈਸਾਈ ਧਰਮ 'ਚੋਂ ਖਾਰਜ ਕੀਤਾ।
- 2004 – ਨਾਸਾ ਦਾ 'ਸਪਿਰਟ' ਮੰਗਲ ਗ੍ਰਹਿ 'ਤੇ ਉਤਰਿਆ।
ਜਨਮ
[ਸੋਧੋ]- 1831 – ਭਾਰਤ ਦੀ ਸਮਾਜਸੁਧਾਰਿਕਾ ਅਤੇ ਮਰਾਠੀ ਕਵਿਤਰੀ ਸਵਿਤਰੀਬਾਈ ਫੂਲੇ ਦਾ ਜਨਮ।
- 1891 – ਰੂਸੀ ਕਵੀ ਅਤੇ ਨਿਬੰਧਕਾਰ ਔਸਿਪ ਮਾਂਦਲਸਤਾਮ ਦਾ ਜਨਮ।
- 1921 – ਭਾਰਤ ਕਿੱਤਾ ਫਿਲਮ ਨਿਰਮਾਤਾ ਚੇਤਨ ਆਨੰਦ ਦਾ ਜਨਮ।
- 1935 – ਹਿੰਦੀ ਅਤੇ ਅੰਗਰੇਜ਼ੀ ਵਿੱਚ ਵਿਗਿਆਨ-ਲੇਖਕ ਗੁਣਾਕਰ ਮੁਲੇ ਦਾ ਜਨਮ।
- 1936 – ਰੂਸੀ ਕਵੀ ਨਿਕੋਲਾਈ ਰੁਬਤਸੋਵ ਦਾ ਜਨਮ।
- 1938 – ਭਾਰਤੀ ਸਿਆਸਤਦਾਨ ਜਸਵੰਤ ਸਿੰਘ ਦਾ ਜਨਮ।
- 1956 – ਅਮਰੀਕੀ ਆਸਟਰੇਲਵੀ ਅਦਾਕਾਰ, ਨਿਰਦੇਸ਼ਕ, ਪੇਸ਼ਕਾਰ ਅਤੇ ਲੇਖਕ ਮੇਲ ਗਿਬਸਨ ਦਾ ਜਨਮ।
- 1969 – ਜਰਮਨ ਦਾ ਫਾਰਮੂਲਾ ਵਨ ਦਾ ਵਿਸ਼ਵ ਚੈਂਪੀਅਨ ਮਾਈਕਲ ਸ਼ੂਮਾਕਰ ਦਾ ਜਨਮ।
- 1979 – ਭਾਰਤੀ ਅਦਾਕਾਰਾ, ਮਾਡਲ, ਪੂਰਵ ਭਾਰਤ ਸੁੰਦਰੀ ਗੁਲ ਪਨਾਗ ਦਾ ਜਨਮ।
- 1989 – ਫਰਾਂਸਸੀ ਓਲੰਪਿਕ ਜੇਤੂ ਜੂਡੋ ਖਿਡਾਰੀ ਔਤੋਮਨ ਪੈਵਿਆ ਦਾ ਜਨਮ।
- 1992 – ਭਾਰਤੀ ਮਹਿਲਾ ਪਹਿਲਵਾਨ ਉਲੰਪਿਕ ਜੇਤੂ ਸਾਕਸ਼ੀ ਮਲਿਕ ਦਾ ਜਨਮ।
ਦਿਹਾਂਤ
[ਸੋਧੋ]- 1972 – ਭਾਰਤ ਦਾ ਹਿੰਦੀ ਕਹਾਣੀਕਾਰ ਮੋਹਨ ਰਾਕੇਸ਼ ਦਾ ਦਿਹਾਂਤ।
- 2003 – ਫ਼ਰਾਂਸੀਸੀ ਲੇਖਕ ਤੇ ਨਾਰੀਵਾਦੀ ਸਿਧਾਂਤਕਾਰ ਮੋਨੀਕ ਵਿਤਿਗ ਦਾ ਦਿਹਾਂਤ।