ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/25 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ। 100 ਏਕੜ ਰਕਬੇ ਵਿੱਚ ਉਸਾਰੇ ਵਿਰਾਸਤ-ਏ-ਖਾਲਸਾ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ੍ਰੀ ਮੋਸ਼ੇ ਸੈਫਦੀ ਨੇ ਡਿਜ਼ਾਇਨ ਕੀਤਾ ਹੈ। ਵਿਰਾਸਤ-ਏ-ਖਾਲਸਾ ਵਿੱਚ ਕੋਮੀ ਇਤਿਹਾਸ ਨੂੰ ਪੇਸ਼ ਕਰਨ ਲਈ ਪੂਰਬ ਵੱਲ ਫੁੱਲ ਇਮਾਰਤ ਅਤੇ ਕਿਸ਼ਤੀ ਇਮਾਰਤ ਬਣਾਏ ਗਏ ਹਨ। ਆਰਚੀਟੈਕਟ ਵੱਲੋਂ ਪੰਜ ਪਾਣੀ ਅਤੇ ਪੰਜ ਪੱਤੀਆਂ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਧਰਤੀ ਅਤੇ ਪੰਜ ਪਿਆਰਿਆਂ ਦੇ ਗੁਰੂ ਸੰਕਲਪ ਨੂੰ ਪ੍ਰਗਟ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਲੱਗਭੱਗ 3੦ ਗੈਲਰੀਜ ਵਿੱਚੋ 14 ਗੈਲਰੀਜ ਤਿਆਰ ਹਨ ਗੈਲਰੀ ਦੇ ਅੰਦਰ ਦਾਖਲ ਹੁੰਦਿਆਂ ਹੀ ਹੀਰ ਆਖਦੀ ਜੋਗੀਆ ਝੂਠੇ ਬੋਲੇ ਕੌਣ ਵਿਛੜੇ ਯਾਰ ਮਿਲਾਂਵਦਾ ਈ ਦੇ ਬੋਲ ਗਾਣੇ ਦੇ ਰੂਪ ਵਿੱਚ ਸੁਣਾਈ ਦਿੱਤੇ, ਹੋਰ ਪੰਜਾਬੀ ਗਾਣਿਆਂ ਨੂੰ ਸੁਣ ਅਤੇ ਜ਼ਿਮੀਂਦਾਰਾ ਢਾਬੇ ਵਰਗੇ ਚਿੱਤਰ ਵੇਖ ਕੇ ਮੇਰੀ ਹੈਰਾਨੀ ਵੱਧਦੀ ਗਈ। ਇਹ ਸਿੱਖ ਵਿਰਾਸਤ ਦਾ ਕਿਸ ਤਰਾਂ ਦਾ ਚਿੱਤਰਣ ਕੀਤਾ ਹੋਇਆ ਹੈ? ਪੰਜਾਬ ਦਾ ਇਤਿਹਾਸ ਵੀ ਮੁੱਢਲੇ ਵਸਨੀਕਾਂ ਨੂੰ ਆਰੀਆ ਵੱਲੋਂ ਫਤਹਿ ਕਰਨਾ, ਬੁੱਧ ਧਰਮ ਦਾ ਆਗਮਨ, ਮਿਸਰ ਦੇ ਬਾਦਸ਼ਾਹ ਵੱਲੋਂ ਫਤਹਿ, ਮੁਸਲਮਾਨ ਹਮਲਾਵਰ ਤੋਂ ਸਿੱਖ ਰਾਜ ਵੱਲ ਆਉਂਦਾ ਹੈ। ਇਸ ਖੇਤਰ ਵਿੱਚ ਵੇਦਾਂ ਦੀ ਰਚਨਾ ਹੋਈ, ਭਗਵਦ ਗੀਤਾ ਦਾ ਗਿਆਨ ਅਰਜੁਨ ਨੂੰ ਸੁਣਾਇਆ ਗਿਆ, ਸੂਫੀ ਤੇ ਗੁਰਮਤਿ ਗਿਆਨ,ਬਹਾਦਰ ਯੋਧਿਆਂ ਦੀਆਂ ਵਾਰਾਂ, ਚਰਿੱਤਰਵਾਨ ਦਾ ਕਿੱਸਾ ਆਦਿ ਪੰਜਾਬੀਆਂ ਦਾ ਮਨ ਭਾਉਂਦਾ ਸੰਗੀਤ ਰਿਹਾ ਹੈ। ਅਗਲੇ ਪੜ੍ਹਾਅ ਵਿੱਚ ਦੱਸ ਗੁਰੂ ਸਾਹਿਬਾਨ ਦੇ ਨਾਲ ਸਬੰਧਤ ਗੈਲਰੀਆਂ ਹਨ।