ਮਿਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰਬ ਗਣਰਾਜ ਮਿਸਰ
جمهورية مصر العربية
ਜਮਹੂਰੀਅਤ ਮਿਸਰ ਅਲ ਅਰਬਈਆਹ
ਝੰਡਾ Coat of arms
ਐਨਥਮ: ਬਿਲਦੀ,ਬਿਲਦੀ,ਬਿਲਦੀ
ਰਾਜਧਾਨੀ
and largest city
ਕਾਹਿਰਾ
30°2′N 31°13′E / 30.033°N 31.217°E / 30.033; 31.217
ਐਲਾਨੀਆ ਬੋਲੀਆਂ ਅਰਬੀ
ਜਾਤਾਂ 99% ਮਿਸਰੀ, 0.9% ਨੂਬੀਅਨ, 0.1% ਯੂਨਾਨੀ
ਡੇਮਾਨਿਮ ਮਿਸਰੀ
ਸਰਕਾਰ ਅਰਧ-ਰਾਸ਼ਟਰਪਤੀ ਗਣਰਾਜ
 •  ਪ੍ਰੈਜ਼ੀਡੈਂਟ ਹੋਜ਼ਨੀ ਮੁਬਾਰਕ
 •  ਪ੍ਰਧਾਨ ਮੰਤਰੀ ਅਹਮਦ ਨਾਸਿਫ਼
ਸਥਾਪਨਾ
 •  ਪਹਿਲਾ ਵੰਸ਼ਜ ੩੧੫੦ ਈਸਾ ਪੂਰਵ 
 •  ਯੂ ਕੇ ਤੋਂ ਅਜ਼ਾਦੀ 28 ਫਰਵਰੀ 1922 
 •  ਗਣਰਾਜ ਦੀ ਘੋਸ਼ਣਾ 18 June 1953 
 •  ਕੌਮੀ ਦਿਵਸ 23 July (to celebrate 23 July 1952) 
ਖੇਤਰਫਲ
 •  ਕੁੱਲ 1 km2 (30th)
387 sq mi
 •  ਪਾਣੀ (%) 0.632
ਅਬਾਦੀ
 •  2009 ਅੰਦਾਜਾ 77,420,000[1]
 •  ਸੰਘਣਾਪਣ 82.3/km2 (120th)
214.4/sq mi
GDP (PPP) 2008 ਅੰਦਾਜਾ
 •  ਕੁੱਲ $443.430 billion[2] (26th)
 •  ਪ੍ਰਤੀ ਵਿਅਕਤੀ $5,896[2] (101st)
GDP (ਨਾਂ-ਮਾਤਰ) 2008 ਅੰਦਾਜਾ
 •  ਕੁੱਲ $162.617 billion[2] (49th)
 •  ਪ੍ਰਤੀ ਵਿਅਕਤੀ $2,162[2] (117th)
ਜੀਨੀ (1999–00) 34.5
ਅੱਧ
HDI (2007) ਵਾਧਾ 0.703[3]
Error: Invalid HDI value · 123rd
ਕਰੰਸੀ Egyptian pound (EGP)
ਟਾਈਮ ਖੇਤਰ EET (UTC+2)
 •  ਗਰਮੀਆਂ (DST) EEST (UTC+3)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +੨੦
ਇੰਟਰਨੈਟ TLD .eg
1. ਅਰਬੀ (ਦਫ਼ਤਰੀ), ਮਿਸਰੀ ਅਰਬੀ (ਬੋਲਚਾਲ)

ਮਿਸਰ (ਅਰਬੀ; مصر, ਅੰਗਰੇਜੀ: Egypt), ਦਫ਼ਤਰੀ ਤੌਰ ’ਤੇ ਮਿਸਰ ਅਰਬ ਗਣਰਾਜ, ਇੱਕ ਦੇਸ ਹੈ ਜਿਹੜਾ ਮੁੱਖ ਤੌਰ 'ਤੇ ਉੱਤਰੀ ਅਫਰੀਕਾ ਵਿੱਚ ਸਥਿੱਤ ਹੈ ਪਰ ਇਹਦਾ ਸਿਨਾਈ ਪਰਾਇਦੀਪ ਦੱਖਣ-ਪੱਛਮੀ ਏਸ਼ੀਆ ਵਿੱਚ ਇੱਕ ਥਾਂ ਥਲਜੋੜ ਬਣਾਉਂਦਾ ਹੈ। ਇਸ ਪ੍ਰਕਾਰ ਮਿਸਰ ਇੱਕ ਅੰਤਰ-ਮਹਾਂਦੀਪੀ ਦੇਸ਼ ਹੈ, ਅਤੇ ਅਫ਼ਰੀਕਾ, ਭੂ-ਮੱਧ ਖੇਤਰ, ਮੱਧ ਪੂਰਬ ਅਤੇ ਇਸਲਾਮੀ ਜਗਤ ਦੀ ਇਹ ਇੱਕ ਪ੍ਰਮੁੱਖ ਤਾਕਤ ਹੈ। ਇਹਦਾ ਖੇਤਰਫਲ ੧੦੧੦੦੦੦ ਵਰਗ ਕਿਲੋਮੀਟਰ ਹੈ, ਅਤੇ ਇਹਦੇ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ-ਉੱਤਰ ਵੱਲ ਗਾਜ਼ਾ ਪੱਟੀ ਅਤੇ ਇਜ਼ਰਾਇਲ, ਪੂਰਬ ਵੱਲ ਲਾਲ ਸਾਗਰ, ਦੱਖਣ ਵੱਲ ਸੁਡਾਨ ਅਤੇ ਪੱਛਮ ਵੱਲ ਲੀਬੀਆ ਸਥਿੱਤ ਹੈ।

ਮਿਸਰ, ਅਫ਼ਰੀਕਾ ਅਤੇ ਮੱਧ ਪੂਰਬ ਦੇ ਸਭ ਤੋਂ ਵੱਧ ਅਬਾਦੀ ਵਾਲ਼ੇ ਦੇਸ਼ਾਂ ਵਿੱਚੋਂ ਇੱਕ ਹੈ। ਅੰਦਾਜ਼ੇ ਮੁਤਾਬਕ ਇਹਦੀ ੭.੯੦ ਕਰੋੜ ਦੀ ਅਬਾਦੀ ਦਾ ਬਹੁਤਾ ਹਿੱਸਾ ਨੀਲ ਦਰਿਆ ਦੇ ਕੰਢੇ ਵਾਲ਼ੇ ਹਿੱਸੇ ਵਿੱਚ ਰਹਿੰਦਾ ਹੈ। ਨੀਲ ਦਰਿਆ ਦਾ ਇਹ ਇਲਾਕਾ ਲਗਭਗ ੪੦,੦੦੦ ਵਰਗ ਕਿਲੋਮੀਟਰ (੧੫,੦੦੦ ਵਰਗ ਮੀਲ) ਦਾ ਹੈ ਅਤੇ ਪੂਰੇ ਦੇਸ਼ ਵਿੱਚ ਸਿਰਫ਼ ਇਸ ਥਾਂ ਹੀ ਖੇਤੀਬਾੜੀ ਯੋਗ ਧਰਤੀ ਮਿਲਦੀ ਹੈ। ਸਹਾਰਾ ਮਾਰੂਥਲ ਦੇ ਇੱਕ ਵੱਡੇ ਹਿੱਸੇ ਵਿੱਚ ਵਿਰਲੀ ਅਬਾਦੀ ਹੀ ਵਸਦੀ ਹੈ। ਮਿਸਰ ਦੇ ਲਗਭਗ ਅੱਧੇ ਲੋਕ ਸ਼ਹਿਰਾਂ ਵਿੱਚ ਰਿਹਾਇਸ਼ ਕਰਦੇ ਹਨ ਜਿਨ੍ਹਾਂ ਵਿੱਚ ਨੀਲ ਨਦੀ ਦੇ ਦਹਾਨੇ ਦੇ ਖੇਤਰ ਵਿੱਚ ਵਸੇ ਸੰਘਣੀ ਅਬਾਦੀ ਵਾਲੇ ਸ਼ਹਿਰ ਜਿਵੇਂ ਕਿ ਕਾਹਿਰਾ, ਸਿਕੰਦਰੀਆ ਆਦਿ ਪ੍ਰਮੁੱਖ ਹਨ।

ਮਿਸਰ ਦੀ ਮਾਨਤਾ ਇਹਦੀ ਪ੍ਰਾਚੀਨ ਸੱਭਿਅਤਾ ਕਰਕੇ ਹੈ। ਗੀਜ਼ਾ ਪਿਰਾਮਿਡ ਕੰਪਲੈਕਸ ਅਤੇ ਮਹਾਨ ਸਫ਼ਿੰਕਸ ਵਰਗੇ ਪ੍ਰਸਿੱਧ ਸਮਾਰਕ ਇੱਥੇ ਸਥਿਤ ਹੈ। ਮਿਸਰ ਦੇ ਪ੍ਰਾਚੀਨ ਖੰਡਰ ਜਿਵੇਂ ਕਿ ਮੇਂਫਿਸ, ਥੇਬਿਸ, ਕਰਨਾਕ ਅਤੇ ਰਾਜਿਆਂ ਦੀ ਘਾਟੀ ਜੋ ਲਕਸਰ ਦੇ ਬਾਹਰ ਸਥਿੱਤ ਹਨ, ਪੁਰਾਸਾਰੀ ਪੜ੍ਹਾਈ ਦਾ ਇੱਕ ਮਹੱਤਵਪੂਰਣ ਕੇਂਦਰ ਹਨ। ਇੱਥੋਂ ਦੇ ਸ਼ਾਸਕ ਨੂੰ ਫ਼ਾਰੋ ਨਾਮ ਤੋਂ ਜਾਣਿਆ ਜਾਂਦਾ ਸੀ। ਇਸ ਪਦਵੀ ਦੀ ਵਰਤੋਂ ਇਸਾਈ ਅਤੇ ਇਸਲਾਮੀ ਕਾਲ ਤੋਂ ਪਹਿਲਾਂ ਹੁੰਦਾ ਸੀ। ਇਹਨੂੰ ਫਾਰੋਹ ਵੀ ਲਿਖਦੇ ਹਨ। ਫਾਰੋ ਨੂੰ ਮਿਸਰ ਦੇ ਦੇਵਤੇ ਹੋਰਸ ਦਾ ਅਵਤਾਰ ਮੰਨਿਆ ਜਾਂਦਾ ਸੀ। ਹੋਰਸ ਦਇਓ (ਅਕਾਸ) ਦਾ ਦੇਵਤਾ ਸੀ ਅਤੇ ਇਹਨੂੰ ਸੂਰਜ ਵੀ ਮੰਨਿਆ ਜਾਂਦਾ ਸੀ। ਮਿਸਰ ਦੀ ਅਰਥਚਾਰਾ ਦਾ ਲਗਭਗ ੧੨% ਹਿੱਸਾ ਸੈਰ-ਸਪਾਟਾ ਅਤੇ ਲਾਲ ਸਾਗਰ ਰਿਵੇਰਾ ਵਿੱਚ ਮੌਜੂਦ ਹੈ।

ਮੱਧ-ਪੂਰਬ ਵਿੱਚ, ਮਿਸਰ ਦੀ ਮਾਲੀ ਹਾਲਤ ਸਭ ਤੋਂ ਵੱਧ ਵਿਕਸਤ ਅਤੇ ਵਿਵਿਧ ਅਰਥਚਾਰਾਵਾਂ ਵਿੱਚੋਂ ਇੱਕ ਹੈ। ਸੈਰ-ਸਪਾਟਾ, ਖੇਤੀਬਾੜੀ, ਸਨਅਤ ਅਤੇ ਸੇਵਾ ਵਰਗੇ ਖੇਤਰਾਂ ਦਾ ਉਤਪਾਦਨ ਪੱਧਰ ਲਗਭਗ ਇੱਕ ਸਮਾਨ ਹੈ। ੨੦੧੧ ਦੀ ਸ਼ੁਰੂਆਤ ਵਿੱਚ ਮਿਸਰ ਉਸ ਇਨਕਲਾਬ ਦਾ ਗਵਾਹ ਬਣਿਆ, ਜਿਹਦੇ ਰਾਹੀਂ ਮਿਸਰ ਤੋਂ ਹੋਸਨੀ ਮੁਬਾਰਕ ਨਾਂ ਦੇ ਤਾਨਾਸ਼ਾਹ ਦੀ ੩੦ ਵਰ੍ਹਿਆਂ ਦੀ ਹਕੂਮਤ ਦਾ ਖਾਤਮਾ ਹੋਇਆ।

ਹਵਾਲੇ[ਸੋਧੋ]