ਲੱਖੀ ਜੰਗਲ
ਦਿੱਖ
ਦਰਿਆ-ਏ-ਸਤਲੁਜ ਤੇ ਘੱਗਰ ਦੇ ਦਰਮਿਆਨ ਵਾਲ਼ੇ ਇਲਾਕੇ ਨੂੰ ਲੱਖੀ ਜੰਗਲ ਕਹਿੰਦੇ ਸਨ। ਲੱਖੀ ਜੰਗਲ ਫ਼ਿਰੋਜ਼ਪੁਰ ਦੇ ਸਤਲੁਜ ਦੇ ਕਿਨਾਰੇ ਤੋਂ ਲੈ ਕੇ ਬਠਿੰਡੇ ਦੇ ਰੋਹੀ-ਬੀਆਬਾਨ ਤੱਕ 80 (80) ਕਿਲੋਮੀਟਰ ਲੰਬੇ ਅਤੇ 25 (25) ਕਿਲੋਮੀਟਰ ਚੌੜੇ ਇਲਾਕੇ ਵਿੱਚ ਫੈਲਿਆ ਹੋਇਆ ਸੀ। ਉਸ ਵਕਤ ਇਸ ਜੰਗਲ ਵਿੱਚ ਇੱਕ ਲੱਖ ਦੇ ਕਰੀਬ ਦਰਖ਼ਤ ਸਨ। ਇਸ ਕਰ ਕੇ ਇਸ ਜੰਗਲ ਨੂੰ ਲੱਖੀ ਜੰਗਲ ਕਹਿੰਦੇ ਸਨ। ਇਸ ਵਿੱਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਫ਼ਰੀਦਕੋਟ ਇਤਿਆਦਿ ਇਲਾਕੇ ਸ਼ਾਮਲ ਸਨ। ਪੰਜਾਬੀ ਪੀਡੀਆ ਮੁਤਾਬਕ ਮਾਲਵੇ ਦੇ ਇਲਾਕੇ ਨੂੰ ਲੱਖੀ ਜੰਗਲ ਦਾ ਨਾਂ ਗੁਰੂ ਗੋਬਿੰਦ ਸਿੰਘ ਨੇ ਦਿੱਤਾ| ਬਠਿੰਡਾ ਜਿਲ੍ਹੇ ਦੀ ਗੋਨਿਆਣਾ ਮੰਡੀ ਨੇੜੇ ਲਖੀਸਰ ਨਾਂ ਦੀ ਬਸਤੀ ਵਿੱਚ ਗੁਰ੍ਦੁਆਰਾ ਲੱਖੀ ਜੰਗਲ ਬਣਿਆ ਹੋਇਆ ਹੈ। ਮਹਾਨ ਕੋਸ਼ ਵਿੱਚ ਇਸ ਨੂੰ ਲੱਖਾਂ ਦੀ ਪੈਦਾਵਾਰ ਵਾਲਾ ਜੰਗਲ ਕਰ ਕੇ ਲਿਖਿਆ ਹੈ।[1]