ਸਮੱਗਰੀ 'ਤੇ ਜਾਓ

ਲੋਟਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਟਣ ਫੁੰਮਣ ਲੱਗੇ ਕੰਨਾਂ ਦੇ ਜਨਾਨਾ ਗਹਿਣੇ ਨੂੰ ਕਹਿੰਦੇ ਹਨ। ਕੰਨ ਦੀ ਹੇਠਲੀ ਪੇਪੜੀ ਦੇ ਸ਼ਿੰਗਾਰ ਵਾਲਾ ਗਹਿਣਾ ਹੈ। ਸਾਡੇ ਲੋਕ-ਸਾਹਿਤ ਵਿੱਚ ਇਸ ਗਹਿਣੇ ਦਾ ਹਵਾਲਾ ਇਸ ਤਰ੍ਹਾਂ ਆਇਆ ਹੈ: ਲੋਟਣ ਮਿੱਤਰਾਂ ਦਾ, ਨਾਉਂ ਵੱਜਦਾ ਬਾਬਲਾ ਤੇਰਾ।[1]

ਇਸਤਰੀਆਂ ਦੇ ਕੰਨਾਂ ਵਿਚ ਪਾਉਣ ਵਾਲੇ ਸੋਨੇ ਦੇ ਕਾਂਟਿਆਂ ਵਰਗੇ ਬਣੇ ਗਹਿਣੇ ਨੂੰ, ਜਿਸ ਦੀ ਹੇਠਲੀ ਠੂਠੀ ਵਿਚ ਵੱਖ-ਵੱਖ ਰੰਗਾਂ ਦੇ ਫੁੰਮਣ ਲਾਉਣ ਦਾ ਪ੍ਰਬੰਧ ਹੁੰਦਾ ਹੈ, ਲੋਟਣ ਕਹਿੰਦੇ ਹਨ। ਕਬੂਤਰਾਂ ਦੀ ਇਕ ਕਿਸਮ ਨੂੰ ਵੀ ਲੋਟਣ ਕਹਿੰਦੇ ਹਨ। ਲੋਟਣ ਕਬੂਤਰ ਹਵਾ ਵਿਚ ਲੋਟਣੀਆਂ ਖਾਂਦੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਜਦ ਮੁਟਿਆਰਾਂ ਲੋਟਣ ਪਾਉਂਦੀਆਂ ਹਨ ਤਾਂ ਉਹ ਕੰਨਾਂ ਦੁਆਲੇ ਲੋਟਣੀਆਂ ਖਾਂਦੇ ਰਹਿੰਦੇ ਹਨ। ਫੁੰਮਣ, ਫੁੱਲ ਦੀ ਸ਼ਕਲ ਦੇ ਰੇਸ਼ਮ ਦੇ ਬਣੇ ਗੁੱਛੇ ਨੂੰ ਕਹਿੰਦੇ ਹਨ। ਜਿੱਥੇ ਕਾਂਟੇ ਹਰ ਉਮਰ ਦੀਆਂ ਇਸਤਰੀਆਂ ਦੇ ਪਹਿਨਣ ਵਾਲਾ ਗਹਿਣਾ ਹੈ, ਉੱਥੇ ਲੋਟਣ ਸਿਰਫ ਮੁਟਿਆਰਾਂ ਹੀ ਪਾਉਂਦੀਆਂ ਹਨ। ਹੁਣ ਲੋਟਣ ਕੋਈ-ਕੋਈ ਮੁਟਿਆਰ ਹੀ ਪਹਿਨਦੀ ਹੈ।[2]

ਹਵਾਲੇ

[ਸੋਧੋ]
  1. http://www.unp.me/f16/a-101826/
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.