ਕੈਂਟਮ ਅਤੇ ਸਤਮ ਭਾਸ਼ਾਵਾਂ
ਕੈਂਟਮ ਅਤੇ ਸਤਮ ਭਾਸ਼ਾਵਾਂ ਭਾਰੋਪੀ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਦੀ ਇੱਕ ਵੰਡ ਹੈ ਜੋ ਕਿ ਕੁਝ ਵਿਸ਼ੇਸ਼ ਵਿਅੰਜਨਾਂ ਦੇ ਵਿਕਾਸ ਉੱਤੇ ਅਧਾਰਿਤ ਹੈ। ਇਸ ਵੰਡ ਅਨੁਸਾਰ ਪੁਨਰਸਿਰਜਤ ਪਰੋਟੋ-ਇੰਡੋ-ਯੂਰਪੀ ਦੀਆਂ ਕੁਝ ਧੁਨੀਆਂ ਦਾ ਦੋ ਤਰ੍ਹਾਂ ਨਾਲ ਵਿਕਾਸ ਹੋਇਆ। ਜਿਹਨਾਂ ਭਾਸ਼ਾਵਾਂ ਵਿੱਚ ਪੰਜਾਬੀ ਸ਼ਬਦ "ਸੌ" (100) ਦੇ ਸਮਰਥੀ ਸ਼ਬਦ /k/ (ਕ) ਨਾਲ ਸ਼ੁਰੂ ਹੁੰਦੇ ਸਨ ਉਹਨਾਂ ਨੂੰ ਕੈਂਟਮ ਭਾਸ਼ਾਵਾਂ ਕਿਹਾ ਗਿਆ ਜਿਵੇਂ ਕਿ ਲਾਤੀਨੀ "centum" (ਕੈਂਟਮ) ਅਤੇ ਜਿਹਨਾਂ ਭਾਸ਼ਾਵਾਂ ਵਿੱਚ ਇਹ ਸ਼ਬਦ /s/ (ਸ) ਨਾਲ ਸ਼ੁਰੂ ਹੁੰਦੇ ਸਨ ਉਹਨਾਂ ਨੂੰ ਸਤਮ ਭਾਸ਼ਾਵਾਂ ਕਿਹਾ ਗਿਆ ਜਿਵੇਂ ਕਿ ਅਵੇਸਤਨ ਭਾਸ਼ਾ ਦਾ ਸ਼ਬਦ "satem" (ਸਤਮ)।
ਕੈਂਟਮ ਅਤੇ ਸਤਮ ਭਾਸ਼ਾਵਾਂ ਵਰਗ
ਮੁੱਢਲੀ ਭਾਰਤ ਯੂਰਪੀ ਭਾਸ਼ਾ ਦੀਆਂ ਧੁਨੀਆਂ ਠੀਕ ਉਸੇ ਰੂਪ ਵਿਚ ਪਿਛਲੀਆਂ ਭਾਸ਼ਾਵਾਂ ਵਿੱਚ ਕਾਇਮ ਨਹੀਂ ਰਹੀਆਂ,ਇਹਨਾਂ ਵਿਚੋਂ ਕੁਝ ਧੁਨੀਆਂ ਤਾ ਬਿਲਕੁਲ ਹੀ ਬਦਲ ਗਈਆਂ ਜਾਂ ਅਲੋਪ ਹੋ ਗਈਆਂ ਅਤੇ ਕਈ ਰੂਪ ਵਿਚ ਕੁਝ ਅੰਤਰ ਆ ਗਿਆ। ਪਰ ਵੱਖ ਵੱਖ ਭਾਸ਼ਾਵਾਂ ਵਿਚ ਇਹਨਾਂ ਦਾ ਨਵਾਂ ਰੂਪ ਇਕ ਹੀ ਨਹੀਂ ਬਣਿਆ ਸਗੋਂ ਕਈ ਧੁਨੀਆਂ ਦੇ ਨਵੇਂ ਰੂਪ ਅਲੱਗ ਅਲੱਗ ਭਾਸ਼ਾਵਾਂ ਵਿਚ ਚੋਖੇ ਫਰਕ ਵਾਲੇ ਹਨ।
ਬਾਹਰੀ ਲਿੰਕ
[ਸੋਧੋ]- ਕੈਂਟਮ ਭਾਸ਼ਾਵਾਂ ਅਤੇ ਸਤਮ ਭਾਸ਼ਾਵਾਂ ਦੇ ਰੁੱਖ ਨਕਸ਼ੇ